Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, SEP 22, 2026

    4:59:14 AM

  • 7 year old boy dies at prominent hospital in jalandhar

    ਜਲੰਧਰ: ਪ੍ਰਸਿੱਧ ਹਸਪਤਾਲ ’ਚ ਦੇਰ ਰਾਤ 7 ਸਾਲਾ ਬੱਚੇ...

  • minor punjabi youth dies in road accident in london

    ਲੰਡਨ 'ਚ ਦਰਦਨਾਕ ਸੜਕ ਹਾਦਸਾ: ਨਾਬਾਲਗ ਪੰਜਾਬੀ...

  • jathedar gargajj stopped  kartarpur sahib corridor

    ਜਥੇਦਾਰ ਗੜਗੱਜ ਨੂੰ ਕਰਤਾਰਪੁਰ ਸਾਹਿਬ ਕਾਰੀਡੋਰ ਵੱਲ...

  • nri in ludhiana

    ਇੰਗਲੈਂਡ ਤੋਂ ਪਰਤੇ ਵਿਅਕਤੀ ਨੇ ਚੁੱਕ ਲਿਆ ਖ਼ੌਫ਼ਨਾਕ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Chandigarh
  • ਵਿਦਿਆਰਥੀ ਸਿਆਸਤ ’ਚ ਅੰਕਿਤ ਨੇ ਪਾਇਆ ਨਵਾਂ ‘ਬਿਧਾਨ’, ਜੀਂਦ ਦੇ ਪਿੰਡ ਨਾਲ ਹਨ ਸਬੰਧਿਤ

PUNJAB News Punjabi(ਪੰਜਾਬ)

ਵਿਦਿਆਰਥੀ ਸਿਆਸਤ ’ਚ ਅੰਕਿਤ ਨੇ ਪਾਇਆ ਨਵਾਂ ‘ਬਿਧਾਨ’, ਜੀਂਦ ਦੇ ਪਿੰਡ ਨਾਲ ਹਨ ਸਬੰਧਿਤ

  • Edited By Babita,
  • Updated: 01 Sep, 2026 12:30 PM
Chandigarh
panjab university elections
  • Share
    • Facebook
    • Tumblr
    • Linkedin
    • Twitter
  • Comment

ਚੰਡੀਗੜ੍ਹ (ਸ਼ੀਨਾ) : ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਚੋਣਾਂ ’ਚ ਏ. ਬੀ. ਵੀ. ਪੀ. ਨੇ ਇਤਿਹਾਸ ਰਚਦਿਆਂ ਲਗਾਤਾਰ ਦੂਜੀ ਵਾਰ ਪ੍ਰਧਾਨ ਦਾ ਅਹੁਦਾ ਆਪਣੇ ਨਾਮ ਕਰ ਲਿਆ। ਏ. ਬੀ. ਵੀ. ਪੀ. ਉਮੀਦਵਾਰ ਅੰਕਿਤ ਬਿਧਾਨ ਨੇ 513 ਵੋਟਾਂ ਦੇ ਫ਼ਰਕ ਨਾਲ ਜਿੱਤ ਦਰਜ ਕਰਦਿਆਂ ਪ੍ਰਧਾਨਗੀ ਦੀ ਕੁਰਸੀ ਹਾਸਲ ਕੀਤੀ। ਪੀ. ਯੂ. ਦੇ ਵਿਦਿਆਰਥੀ ਚੋਣਾਂ ਦੇ ਇਤਿਹਾਸ ’ਚ ਇਹ ਪਹਿਲਾ ਮੌਕਾ ਹੈ. ਜਦੋਂ ਏ. ਬੀ. ਵੀ. ਪੀ. ਨੇ ਲਗਾਤਾਰ ਦੋ ਕਾਰਜਕਾਲਾਂ ਲਈ ਪ੍ਰਧਾਨ ਦਾ ਅਹੁਦਾ ਜਿੱਤਿਆ ਹੈ। ਇਸ ਵਾਰ ਚੋਣਾਂ ’ਚ ਕੁੱਲ 16 ਹਜ਼ਾਰ 468 ਵਿਦਿਆਰਥੀ ਵੋਟਰ ਰਜਿਸਟਰਡ ਸਨ, ਜਿਨ੍ਹਾਂ ’ਚੋਂ 9,610 ਵੋਟਾਂ ਪੋਲ ਹੋਈਆਂ। ਇਸ ਤਰ੍ਹਾਂ ਕੁੱਲ 58.35 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ। ਪ੍ਰਧਾਨ ਅਹੁਦੇ ਲਈ ਚਾਰ ਉਮੀਦਵਾਰਾਂ ਵਿਚਾਲੇ ਸਿੱਧਾ ਮੁਕਾਬਲਾ ਹੋਇਆ ਜਦਕਿ ਉਪ-ਪ੍ਰਧਾਨ, ਸਕੱਤਰ, ਸਾਂਝੇ ਸਕੱਤਰ ਤੇ ਵਿਭਾਗੀ ਪ੍ਰਤੀਨਿਧੀਆਂ ਦੇ ਅਹੁਦਿਆਂ ਲਈ ਵੀ ਚੋਣ ਹੋਈ। ਪ੍ਰਧਾਨ ਅਹੁਦੇ ਲਈ ਐੱਨ. ਐੱਸ. ਯੂ. ਆਈ. ਦੇ ਗੁਰਮਨ ਸਿੰਘ ਸਿੱਧੂ, ਏ. ਐੱਸ. ਏ. ਪੀ. ਦੇ ਆਦਿਲਬੀਰ ਸਿੰਘ ਬਰਾੜ, ਏ. ਬੀ. ਵੀ. ਪੀ. ਦੇ ਅੰਕਿਤ ਬਿਧਾਨ ਤੇ ਸਾਥ ਤੋਂ ਦਰਸ਼ਪ੍ਰੀਤ ਸਿੰਘ ਮੈਦਾਨ ’ਚ ਸਨ। ਪੀ. ਯੂ. ਦੇ 60 ਵਿਭਾਗਾਂ ’ਚ ਵੋਟਿੰਗ ਕਰਵਾਈ ਗਈ। ਸਵੇਰੇ 9.30 ਵਜੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਵੋਟਿੰਗ ਸ਼ੁਰੂ ਹੋਈ, ਜੋ 11.30 ਵਜੇ ਤੱਕ ਚੱਲੀ। ਇਸ ਤੋਂ ਬਾਅਦ ਦੁਪਹਿਰ 12 ਵਜੇ ਗਿਣਤੀ ਸ਼ੁਰੂ ਕੀਤੀ ਗਈ ਤੇ ਦੇਰ ਸ਼ਾਮ ਅੰਤਮ ਨਤੀਜੇ ਐਲਾਨੇ ਗਏ।
ਜ਼ੈੱਨ-ਜੀ ਦੇ ਸਮਰਥਨ ਤੋਂ ਬਿਨਾਂ ਸੰਭਵ ਨਹੀਂ ਸੀ ਜਿੱਤ : ਅੰਕਿਤ ਬਿਧਾਨ
ਜਿੱਤ ਤੋਂ ਬਾਅਦ ਅੰਕਿਤ ਬਿਧਾਨ ਨੇ ਕਿਹਾ ਕਿ ਚੋਣ ਮੁਹਿੰਮ ਦੌਰਾਨ ਉਨ੍ਹਾਂ ਨੂੰ ਕਈ ਵਿਦਿਆਰਥੀ ਜੱਥੇਬੰਦੀਆਂ ਦਾ ਸਮਰਥਨ ਮਿਲਿਆ, ਜਿਨ੍ਹਾਂ ’ਚ ਐੱਸ. ਓ. ਆਈ., ਹਿਮਸਾ ਤੇ ਆਈ. ਐੱਸ. ਏ. ਸ਼ਾਮਲ ਹਨ। ਚੋਣਾਂ ਤੋਂ ਪਹਿਲਾਂ ਐੱਸ. ਓ. ਆਈ. ਵੱਲੋਂ ਏ. ਬੀ. ਵੀ. ਪੀ. ਉਮੀਦਵਾਰ ਨੂੰ ਸਮਰਥਨ ਦੇਣ ਦਾ ਐਲਾਨ ਵੀ ਅੰਕਿਤ ਦੇ ਹੱਕ ’ਚ ਅਹਿਮ ਮੰਨਿਆ ਗਿਆ। ਅੰਕਿਤ ਨੇ ਕਿਹਾ ਕਿ ਉਨ੍ਹਾਂ ਦੀ ਜਿੱਤ ਜ਼ੈੱਨ-ਜੀ ਦੇ ਸਮਰਥਨ ਤੋਂ ਬਿਨਾਂ ਸੰਭਵ ਨਹੀਂ ਸੀ। ਵਿਦਿਆਰਥੀਆਂ ਨੇ ਉਨ੍ਹਾਂ ਅਤੇ ਏ. ਬੀ. ਵੀ. ਪੀ. ’ਤੇ ਭਰੋਸਾ ਜਤਾਇਆ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨਾਲ ਕੀਤੇ ਵਾਅਦਿਆਂ ਨੂੰ ਸਿਰਫ਼ ਕਾਗਜ਼ਾਂ ਤੱਕ ਸੀਮਤ ਨਹੀਂ ਰੱਖਿਆ ਜਾਵੇਗਾ, ਸਗੋਂ ਉਨ੍ਹਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕਰਨ ਲਈ ਕੰਮ ਕੀਤਾ ਜਾਵੇਗਾ। ਉਨ੍ਹਾਂ ਕੈਂਪਸ ’ਚ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਵੀ ਆਪਣੀਆਂ ਪ੍ਰਮੁੱਖ ਤਰਜੀਹਾਂ ’ਚ ਸ਼ਾਮਲ ਕੀਤਾ।
ਜੀਂਦ ਦੇ ਪਿੰਡ ਤੋਂ ਪ੍ਰਧਾਨਗੀ ਤੱਕ ਦਾ ਸਫ਼ਰ
ਅੰਕਿਤ ਜੀਂਦ ਜ਼ਿਲ੍ਹੇ ਦੇ ਪੇਗਾਹ ਪਿੰਡ ਨਾਲ ਸਬੰਧਿਤ ਹਨ। ਉਹ 2021 ਤੋਂ ਏ. ਬੀ. ਵੀ. ਪੀ. ਨਾਲ ਜੁੜੇ ਹਨ ਅਤੇ ਵਿਦਿਆਰਥੀ ਰਾਜਨੀਤੀ ’ਚ ਸਰਗਰਮ ਰਹੇ ਹਨ। ਉਨ੍ਹਾਂ ਪੰਜਾਬ ਯੂਨੀਵਰਸਿਟੀ ਦੇ ਕਾਨੂੰਨ ਵਿਭਾਗ ਤੋਂ ਪੜ੍ਹਾਈ ਕੀਤੀ ਹੈ ਅਤੇ ਇਸ ਸਮੇਂ ਯੂਨੀਵਰਸਿਟੀ ’ਚ ਖੋਜ ਵਿਦਵਾਨ ਵਜੋਂ ਕੰਮ ਕਰ ਰਹੇ ਹਨ। ਅੰਕਿਤ ਦੀ ਜਿੱਤ ਦੀ ਖ਼ਬਰ ਪਿੰਡ ਪੇਗਾਹ ਪਹੁੰਚਣ ’ਤੇ ਪਿੰਡ ਵਾਸੀਆਂ ਤੇ ਨੌਜਵਾਨਾਂ ਨੇ ਖੁਸ਼ੀ ਮਨਾਈ। ਮਠਿਆਈਆਂ ਵੰਡ ਕੇ ਉਨ੍ਹਾਂ ਨੂੰ ਵਧਾਈ ਦਿੱਤੀ ਗਈ। ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਦੇ ਨੌਜਵਾਨ ਦਾ ਪੰਜਾਬ ਯੂਨੀਵਰਸਿਟੀ ਵਰਗੀ ਵੱਕਾਰੀ ਸੰਸਥਾ ਦੀ ਵਿਦਿਆਰਥੀ ਕੌਂਸਲ ਦਾ ਪ੍ਰਧਾਨ ਚੁਣਿਆ ਜਾਣਾ ਪੂਰੇ ਖੇਤਰ ਲਈ ਮਾਣ ਵਾਲੀ ਗੱਲ ਹੈ।

PunjabKesari
ਸਾਬਕਾ ਪ੍ਰਧਾਨ ਗੌਰਵ ਵੀਰ ਨੇ ਇਹ ਦੱਸੀ ਜਿੱਤ ਦੀ ਵਜ੍ਹਾ
ਸਾਬਕਾ ਪ੍ਰਧਾਨ ਗੌਰਵ ਵੀਰ ਸੋਹਲ ਨੇ ਕਿਹਾ ਕਿ ਏ. ਬੀ. ਵੀ. ਪੀ. ਦੀ ਬੜ੍ਹਤ ਦਾ ਸਭ ਤੋਂ ਵੱਡਾ ਕਾਰਨ ਵਿਦਿਆਰਥੀਆਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਕੀਤੇ ਗਏ ਕੰਮ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਕਾਰਜਕਾਲ ਦੌਰਾਨ ਬੁਨਿਆਦੀ ਢਾਂਚੇ, ਅਕਾਦਮਿਕ, ਸੱਭਿਆਚਾਰਕ ਤੇ ਖੇਡਾਂ ਨਾਲ ਜੁੜੇ ਮੁੱਦਿਆਂ ’ਤੇ ਧਿਆਨ ਦਿੱਤਾ ਗਿਆ। ਬੁਨਿਆਦੀ ਢਾਂਚੇ ਤਹਿਤ 10 ਸਿੰਥੈਟਿਕ ਟਰੈਕਾਂ ਦੀ ਮਨਜ਼ੂਰੀ ਦਿਵਾਈ ਗਈ ਹੈ, ਜਿਨ੍ਹਾਂ ਦਾ ਕੰਮ ਆਉਣ ਵਾਲੇ ਮਹੀਨਿਆਂ ’ਚ ਸ਼ੁਰੂ ਹੋਵੇਗਾ। ਦੱਖਣੀ ਤੇ ਉੱਤਰੀ ਕੈਂਪਸ ਨੂੰ ਜੋੜਨ ਲਈ ਅੰਡਰਪਾਸ ਪ੍ਰਾਜੈਕਟ ਵੀ ਜਲਦ ਸ਼ੁਰੂ ਹੋਣ ਦੀ ਉਮੀਦ ਹੈ। ਇਸ ਤੋਂ ਇਲਾਵਾ 17 ਸਾਲਾਂ ਤੋਂ ਰੁਕੇ ਕਨਵੈਂਸ਼ਨ ਸੈਂਟਰ ਦੇ ਕੰਮ ਨੂੰ ਅੱਗੇ ਵਧਾਇਆ ਗਿਆ ਤੇ ਇਹ ਵਿਦਿਆਰਥੀਆਂ ਲਈ ਖੋਲ੍ਹਿਆ ਜਾ ਚੁੱਕਾ ਹੈ। ਅਕਾਦਮਿਕ ਖੇਤਰ ’ਚ 300 ਤੋਂ ਵੱਧ ਵਿਦਿਆਰਥੀਆਂ ਨੂੰ ਇੰਟਰਨਸ਼ਿਪ ਦੇ ਮੌਕੇ ਦਿਵਾਉਣ ਤੇ ਪਲੇਸਮੈਂਟ ਡਰਾਈਵ ਕਰਵਾਉਣ ਦਾ ਦਾਅਵਾ ਕਰਦਿਆਂ ਸੋਹਲ ਨੇ ਕਿਹਾ ਕਿ ਇਸ ਦੌਰਾਨ 72 ਫ਼ੀਸਦੀ ਸਫ਼ਲਤਾ ਦਰ ਰਹੀ। ਅਗਲੇ ਕਾਰਜਕਾਲ ’ਚ ਇਸ ਨੂੰ 100 ਫੀਸਦੀ ਤੱਕ ਲਿਜਾਣ ਦਾ ਟੀਚਾ ਹੈ। ਏ. ਬੀ. ਵੀ. ਪੀ. ਦੇ ਚੁੱਪ ਰਹਿਣ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਉਨ੍ਹਾਂ ਕਿਹਾ ਕਿ ਫ਼ੀਸ ਵਾਧੇ, ਐਂਟੀ-ਐਫਿਡੇਵਿਟ ਤੇ ਹੋਰ ਵਿਦਿਆਰਥੀ ਹਿੱਤਾਂ ਦੇ ਮੁੱਦਿਆਂ ’ਤੇ ਜੱਥੇਬੰਦੀ ਨੇ ਲਗਾਤਾਰ ਆਵਾਜ਼ ਉਠਾਈ। ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਦਿੱਤਾ ਇਹ ਫਤਵਾ ਦੇਸ਼ ਭਰ ਦੀ ਵਿਦਿਆਰਥੀ ਰਾਜਨੀਤੀ ਲਈ ਵੀ ਮਹੱਤਵਪੂਰਨ ਸੰਦੇਸ਼ ਹੈ।
ਏ. ਐੱਸ. ਈ. ਪੀ ਦਾ ਵੱਡਾ ਐਲਾਨ, ਅਕਿੰਤ ਦੀ ਯੋਗਤਾ ਨੂੰ ਹਾਈਕੋਰਟ ’ਚ ਦੇਵੇਗੀ ਚੁਣੌਤੀ
ਏ.ਐੱਸ.ਈ.ਪੀ ਨੇ ਅੰਕਿਤ ਬਿਧਾਨ ਦੀ ਜਿੱਤ ਤੋਂ ਬਾਅਦ ਉਨ੍ਹਾਂ ਦੀ ਯੋਗਤਾ ਤੇ ਦਸਤਾਵੇਜ਼ਾਂ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਸੰਗਠਨ ਨੇ ਐਲਾਨ ਕੀਤਾ ਕਿ ਉਹ ਇਸ ਮਾਮਲੇ ਨੂੰ ਹਾਈਕੋਰਟ ’ਚ ਚੁਣੌਤੀ ਦੇਣਗੇ। ਏ.ਐੱਸ.ਈ.ਪੀ ਨੇ ਦਾਅਵਾ ਕੀਤਾ ਕਿ ਵੋਟਿੰਗ ਤੋਂ ਪਹਿਲਾਂ ਹੀ ਕੁਲਪਤੀ, ਡੀਨ ਸਟੂਡੈਂਟ ਵੈੱਲਫੇਅਰ, ਰਿਟਰਨਿੰਗ ਅਫ਼ਸਰ ਤੇ ਹੋਰ ਅਧਿਕਾਰੀਆਂ ਨੂੰ ਸ਼ਿਕਾਇਤ ਦੇ ਕੇ ਅੰਕਿਤ ਦੇ ਅਕਾਦਮਿਕ ਰਿਕਾਰਡ ਅਤੇ ਦਸਤਾਵੇਜ਼ਾਂ ਦੀ ਜਾਂਚ ਦੀ ਮੰਗ ਕੀਤੀ ਪਰ ਚੋਣ ਮੁਕੰਮਲ ਹੋਣ ਤੱਕ ਕੋਈ ਕਾਰਵਾਈ ਨਹੀਂ ਹੋਈ। ਸੰਗਠਨ ਦਾ ਦੋਸ਼ ਹੈ ਕਿ ਉਮੀਦਵਾਰ ਦੇ ਅਕਾਦਮਿਕ ਤੇ ਅਨੁਸ਼ਾਸਨਾਤਮਕ ਰਿਕਾਰਡ ਨਾਲ ਜੁੜੇ ਗੰਭੀਰ ਮਸਲੇ ਹਨ। ਏ.ਐੱਸ.ਈ.ਪੀ. ਮੁਤਾਬਕ ਅਨਫੇਅਰ ਮੀਨਜ਼ ਕੇਸ (ਯੂ.ਐੱਮ.ਸੀ.) ਤੇ ਡੀਬਾਰ ਕੀਤੇ ਜਾਣ ਵਰਗੇ ਮਾਮਲਿਆਂ ਦੀ ਸੁਤੰਤਰ ਜਾਂਚ ਹੋਣੀ ਚਾਹੀਦੀ ਹੈ।
ਲਾਅ ਵਿਭਾਗ ਬਾਹਰ ਹੰਗਾਮਾ, ਸਮੇਂ ਤੋਂ ਪਹਿਲਾਂ ਗੇਟ ਬੰਦ ਕਰਨ ਦੇ ਦੋਸ਼
ਲਾਅ ਵਿਭਾਗ ਬਾਹਰ ਉਸ ਵੇਲੇ ਤਣਾਅਪੂਰਨ ਮਾਹੌਲ ਬਣ ਗਿਆ, ਜਦੋਂ ਵਿਦਿਆਰਥੀਆਂ ਨੇ ਪੋਲਿੰਗ ਸੈਂਟਰ ਦਾ ਗੇਟ ਨਿਰਧਾਰਿਤ ਸਮੇਂ ਤੋਂ ਪਹਿਲਾਂ ਬੰਦ ਕਰਨ ਦਾ ਦੋਸ਼ ਲਾ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਦਾ ਕਹਿਣਾ ਸੀ ਕਿ ਵੋਟਿੰਗ ਦਾ ਸਮਾਂ ਸਵੇਰੇ 11 ਵਜੇ ਤੱਕ ਸੀ ਪਰ ਕਰੀਬ 10 ਵਜੇ ਹੀ ਗੇਟ ਬੰਦ ਕਰ ਦਿੱਤਾ ਗਿਆ। ਇਸ ਕਾਰਨ ਕਈ ਵਿਦਿਆਰਥੀ ਵੋਟ ਪਾਉਣ ਤੋਂ ਵਾਂਝੇ ਰਹਿ ਗਏ। ਉਨ੍ਹਾਂ ਦਾ ਦਾਅਵਾ ਸੀ ਕਿ ਕੁੱਝ ਵਿਦਿਆਰਥੀ ਦੂਰ-ਦਰਾਜ਼ ਇਲਾਕਿਆਂ ਤੋਂ ਪਹੁੰਚੇ ਸਨ ਪਰ ਜਾਮ ਕਾਰਨ ਦੇਰੀ ਹੋ ਗਈ। ਗੇਟ ਬੰਦ ਮਿਲਣ ’ਤੇ ਗੁੱਸੇ ’ਚ ਆਏ ਵਿਦਿਆਰਥੀਆਂ ਨੇ ਨਾਅਰੇਬਾਜ਼ੀ ਕੀਤੀ ਤੇ ਧੱਕਾ-ਮੁੱਕੀ ਦੌਰਾਨ ਲੱਤ ਮਾਰ ਕੇ ਲਾਅ ਵਿਭਾਗ ਦਾ ਦਰਵਾਜ਼ਾ ਖੋਲ੍ਹ ਦਿੱਤਾ। ਇਸ ਦੌਰਾਨ ਪੁਲਸ ਨਾਲ ਵਿਦਿਆਰਥੀਆਂ ਦੀ ਝੜਪ ਵੀ ਹੋਈ। ਹਾਲਾਤ ਵਿਗੜਦੇ ਦੇਖ ਪੁਲਸ ਜਦੋਂ ਮਤਪੇਟੀਆਂ ਨੂੰ ਬਾਹਰ ਲੈ ਜਾਣ ਲੱਗੀ ਤਾਂ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਰੋਕ ਲਿਆ। ਮੌਕੇ ’ਤੇ ਡੀ.ਐੱਸ.ਡਬਲਿਊ. ਯੋਗੇਸ਼ ਰਾਵਲ ਪਹੁੰਚੇ ਤੇ ਕਾਫ਼ੀ ਦੇਰ ਤੱਕ ਵਿਦਿਆਰਥੀਆਂ ਨਾਲ ਗੱਲਬਾਤ ਕਰਕੇ ਮਾਮਲਾ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਸਹਿਮਤੀ ਨਹੀਂ ਬਣ ਸਕੀ। ਬਾਅਦ ’ਚ ਸੈਕਟਰ-11 ਥਾਣਾ ਇੰਚਾਰਜ ਜਸਪਾਲ ਸਿੰਘ ਭੁੱਲਰ ਤੇ ਪੀ.ਯੂ. ਸੁਰੱਖਿਆ ਮੁਖੀ ਵਿਕਰਮ ਸਿੰਘ ਆਪਣੀਆਂ ਟੀਮਾਂ ਸਮੇਤ ਮੌਕੇ ’ਤੇ ਪਹੁੰਚੇ। ਸੁਰੱਖਿਆ ਘੇਰੇ ’ਚ ਮਤਪੇਟੀਆਂ ਨੂੰ ਸੈਂਟਰ ਤੋਂ ਬਾਹਰ ਕੱਢਿਆ ਗਿਆ।
 

  • Student Politics
  • Panjab University
  • Ankit Bidhan
  • ਵਿਦਿਆਰਥੀ ਸਿਆਸਤ
  • ਪੰਜਾਬ ਯੂਨੀਵਰਸਿਟੀ
  • ਅੰਕਿਤ ਬਿਧਾਨ

ਪਰਿਵਾਰ ਨਾਲ ਮੇਲਾ ਦੇਖਣ ਗਈ ਕੁੜੀ ਦੀ ਮੌਤ, ਬਿਜਲੀ ਦੀਆਂ ਨੰਗੀਆਂ ਤਾਰਾਂ ਤੋਂ ਲੱਗਾ ਕਰੰਟ

NEXT STORY

Stories You May Like

  • jind  buffalo  new record  26 486 kg milk
    ਜੀਂਦ ਦੀ ਮੱਝ ਨੇ ਕਾਇਮ ਕੀਤਾ ਨਵਾਂ ਰਿਕਾਰਡ, 26.486 ਕਿਲੋ ਦੁੱਧ ਦੇ ਕੇ ਜਿੱਤੀ ₹30,000 ਦੀ ਪ੍ਰੋਤਸਾਹਨ ਰਾਸ਼ੀ
  • students  take note  an sms will reach your home as soon as you do this
    ਵਿਦਿਆਰਥੀ ਸਾਵਧਾਨ! ਇਹ ਕੰਮ ਕਰਦੇ ਹੀ ਘਰ ਪੁੱਜੇਗਾ SMS, ਚੰਡੀਗੜ੍ਹ ਦੇ ਸਕੂਲਾਂ 'ਚ ਨਵਾਂ ਸਿਸਟਮ ਸ਼ੁਰੂ
  • student dies after being hit by a dumper in gorakhpur
    ਗੋਰਖਪੁਰ ’ਚ ਡੰਪਰ ਦੀ ਲਪੇਟ ’ਚ ਆਉਣ ਨਾਲ ਵਿਦਿਆਰਥੀ ਦੀ ਮੌਤ, ਭੜਕੇ ਪਿੰਡ ਵਾਸੀਆਂ ਨੇ ਵਾਹਨ ਫੂਕਿਆ
  • village harinou waris punjab
    ਪੰਜਾਬ ਦੇ ਚਰਚਿਤ ਪਿੰਡ ਹਰੀਨੌ ਦੇ ਲੋਕਾਂ ਨੇ 'ਵਾਰਿਸ ਪੰਜਾਬ ਦੇ' ਨੂੰ ਲੈ ਕੇ ਕਰ 'ਤਾ ਵੱਡਾ ਐਲਾਨ, ਦਿੱਤੀ ਚੇਤਾਵਨੀ
  • students
    ਵਿਦਿਆਰਥੀ ਪੜ੍ਹਨ ਨਿਕਲੇ ਹਨ, ਜਾਨ ਗਵਾਉਣ ਨਹੀਂ
  • himachal pradesh  boarding school  sikh student  rp singh
    ਹਿਮਾਚਲ ਪ੍ਰਦੇਸ਼ ਦੇ ਬੋਰਡਿੰਗ ਸਕੂਲ 'ਚ ਸਿੱਖ ਵਿਦਿਆਰਥੀ ਨਾਲ ਰੈਗਿੰਗ 'ਤੇ RP ਸਿੰਘ ਨੇ ਜਤਾਈ ਚਿੰਤਾ
  • content creators created a new path for monetisation
    Content Creators ਨੇ  Monetisation ਦਾ ਬਣਾਇਆ ਨਵਾਂ ਰਸਤਾ
  • punjab politics  akali dal  bjp
    ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਬਾਦਲ ਪਰਿਵਾਰ ਦੇ ਨਜ਼ਦੀਕੀ ਹੋਣਗੇ ਭਾਜਪਾ 'ਚ ਸ਼ਾਮਲ
  • 7 year old boy dies at prominent hospital in jalandhar
    ਜਲੰਧਰ: ਪ੍ਰਸਿੱਧ ਹਸਪਤਾਲ ’ਚ ਦੇਰ ਰਾਤ 7 ਸਾਲਾ ਬੱਚੇ ਦੀ ਮੌਤ, ਪਰਿਵਾਰ ਨੇ...
  • sgpc member amarjit chawla case
    SGPC ਮੈਂਬਰ ਅਮਰਜੀਤ ਚਾਵਲਾ ਮਾਮਲੇ 'ਚ ਕਾਰਵਾਈ ਤੇ ਪ੍ਰਕਿਰਿਆ ਬਾਰੇ ਸਿੱਖ...
  • jalandhar 1 year old child goes missing
    ਜਲੰਧਰ: 1 ਸਾਲਾ ਬੱਚਾ ਹੋਇਆ ਲਾਪਤਾ, ਪੁਲਸ ਕਰ ਰਹੀ ਮਾਮਲੇ ਦੀ ਜਾਂਚ
  • interview with raman kumar news anchor at jalandhar doordarshan
    ਜਲੰਧਰ ਦੂਰਦਰਸ਼ਨ 'ਤੇ ਖ਼ਬਰਾਂ ਪੜ੍ਹਨ ਵਾਲੇ ਰਮਨ ਕੁਮਾਰ ਨਾਲ ਦਿਲਚਸਪ ਇੰਟਰਵਿਊ,...
  • punjab weather imd
    ਪੰਜਾਬ Weather ਦੀ ਤਾਜ਼ਾ ਅਪਡੇਟ ਜਾਰੀ! ਜਾਣੋ ਅਗਲੇ 5 ਦਿਨਾਂ ਦਾ ਹਾਲ
  • sting video of mixing 12 kg water in 28 kg milk surfaced
    ਹੈਂ! 28 ਕਿਲੋ ਦੁੱਧ ’ਚ 12 ਕਿਲੋ ਪਾਣੀ..., ਜਲੰਧਰ ਦੀ ਇਸ ਸਟਿੰਗ ਵੀਡੀਓ ਨੇ ਕੀਤਾ...
  • young man from dubai made big revelations about aaradhya enterprises
    ਦੁਬਈ ਤੋਂ ਪਰਤੇ ਨੌਜਵਾਨ ਨੇ ਅਰਾਧਿਆ ਐਂਟਰਪ੍ਰਾਈਜ਼ਿਜ਼ ਨੂੰ ਲੈ ਕੇ ਕੀਤੇ ਵੱਡੇ...
  • breakthrough in case of 4 year old keshav kidnapping in jalandhar
    ਜਵਾਕ ਦੇ ਅਗਵਾ ਮਾਮਲੇ 'ਚ ਮੁਲਜ਼ਮ ਗ੍ਰਿਫ਼ਤਾਰ, ਵੇਚਣ ਦੀ ਬਣਾਈ ਸੀ ਪਲਾਨਿੰਗ, ਬੱਸ...
Trending
Ek Nazar
ice officer in usa

ਅਮਰੀਕਾ 'ਚ ICE ਅਧਿਕਾਰੀ ਨੇ ਵੈਨੇਜ਼ੁਏਲਾ ਦੇ ਨਾਗਰਿਕ ਨੂੰ ਮਾਰ'ਤੀ ਗੋਲੀ

british pm to meet trump

ਟਰੰਪ ਨਾਲ ਮੁਲਾਕਾਤ ਕਰਨਗੇ ਬ੍ਰਿਟਿਸ਼ PM; ਯੂਕਰੇਨ, ਪੱਛਮੀ ਏਸ਼ੀਆ ਸੰਕਟ 'ਤੇ...

parliamentary elections

ਰੂਸੀ ਸੰਸਦੀ ਚੋਣਾਂ : ਪੁਤਿਨ-ਪੱਖੀ ਪਾਰਟੀ ਦਾ ਦਬਦਬਾ ਬਰਕਰਾਰ

veteran actress loses battle with cancer

ਮਨੋਰੰਜਨ ਇੰਡਸਟਰੀ 'ਚ ਪਸਰਿਆ ਮਾਤਮ, ਕੈਂਸਰ ਤੋਂ ਜੰਗ ਹਾਰੀ ਦਿੱਗਜ ਅਦਾਕਾਰਾ

chinese president xi jinping visit us

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ 23 ਤੋਂ 25 ਸਤੰਬਰ ਤੱਕ ਅਮਰੀਕਾ ਦੌਰੇ 'ਤੇ,...

pakistan claims airstrikes

ਪਾਕਿਸਤਾਨ ਦਾ ਦਾਅਵਾ, ਢੇਰ ਕਰ'ਤੇ 28 ਅੱਤਵਾਦੀ

emmanuel macron met with mark carney

ਮੈਕਰੋਨ ਨੇ ਕਾਰਨੀ ਨਾਲ ਕੀਤੀ ਮੁਲਾਕਾਤ, ਕੈਨੇਡਾ ਨੂੰ ਈਯੂ ਦਾ ਐਸੋਸੀਏਟ ਮੈਂਬਰ...

elections in russia

ਰੂਸੀ ਸੰਸਦੀ ਚੋਣਾਂ : ਸ਼ੁਰੂਆਤੀ ਰੁਝਾਨਾਂ 'ਚ ਪੁਤਿਨ-ਸਮਰਥਿਤ ਯੂਨਾਈਟਿਡ ਰਸ਼ੀਆ...

railway passengers take note

ਰੇਲਵੇ ਯਾਤਰੀ ਦੇਣ ਧਿਆਨ, ਇਹ ਰੇਲ ਗੱਡੀਆਂ 7 ਦਿਨਾਂ ਲਈ ਰੱਦ

10 rupees  dispute  auto rickshaw driver

ਹੈਦਰਾਬਾਦ 'ਚ 10 ਰੁਪਏ ਨੂੰ ਲੈ ਕੇ ਹੋਇਆ ਝਗੜਾ, ਕੁੱਟ-ਕੁੱਟ ਮਾਰ 'ਤਾ ਆਟੋ ਚਾਲਕ

parmish verma case

ਪਰਮੀਸ਼ ਵਰਮਾ ਗੋਲੀਕਾਂਡ: 2 ਪੁਲਸ ਮੁਲਾਜ਼ਮਾਂ ਸਣੇ 3 ਖ਼ਿਲਾਫ਼ ਗ਼ੈਰ-ਜ਼ਮਾਨਤੀ...

imran khan  s sister detained

ਪਾਕਿਸਤਾਨ : ਹਿਰਾਸਤ 'ਚ ਲਈ ਗਈ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਭੈਣ

people of these 3 zodiac signs will be rolling in money

ਇਹ 3 ਰਾਸ਼ੀਆਂ ਵਾਲੇ ਅਗਲੇ 42 ਦਿਨ ਨੋਟਾਂ 'ਚ ਖੇਡਣਗੇ ! ਬਣ ਰਿਹੈ ਦੁਰਲੱਭ ਸੰਜੋਗ

famous actress admitted to hospital

ਮਸ਼ਹੂਰ ਅਦਾਕਾਰਾ ਦੀ ਵਿਗੜੀ ਸਿਹਤ, ਹਸਪਤਾਲ 'ਚ ਚੱਲ ਰਿਹੈ ਇਲਾਜ, ਸਾਹਮਣੇ ਆਈ ਤਸਵੀਰ

trump returned

ਪੱਛਮੀ ਏਸ਼ੀਆ 'ਚ ਵਧ ਰਹੇ ਤਣਾਅ ਵਿਚਕਾਰ ਟਰੰਪ ਛੁੱਟੀਆਂ ਤੋਂ ਪਰਤੇ

great news for government employees 8th pay commission

ਸਰਕਾਰੀ ਕਰਮਚਾਰੀਆਂ ਦੀ ਬੱਲੇ-ਬੱਲੇ! 8th Pay Commission ਤੋਂ ਪਹਿਲਾਂ ਸਰਕਾਰ ਨੇ...

big news for indian community

ਹੁਣ ਭਾਰਤ ਆਉਣ ਦੀ ਲੋੜ ਨਹੀਂ , ਕੈਨੇਡਾ 'ਚ ਮਿਲੀ 'ਅਸਥੀ ਵਿਸਰਜਨ' ਦੀ ਸਹੂਲਤ

25  of the world  s doctors are over 55

ਦੁਨੀਆ ਦੇ 25 ਫੀਸਦੀ ਡਾਕਟਰ 55 ਤੋਂ ਪਾਰ, ਅਮੀਰ ਦੇਸ਼ਾਂ ’ਚ ਹਰ ਤੀਜਾ ਡਾਕਟਰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • gurdaspur ardas
      ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਲਈ ਭਾਰਤ-ਪਾਕਿਸਤਾਨ ਦੀ ਸੰਗਤ ਨੇ ਜ਼ੀਰੋ ਲਾਈਨ ’ਤੇ...
    • punjab shocking incident
      ਪੰਜਾਬ ਦੇ ਇਸ ਇਲਾਕੇ 'ਚ ਚੱਲ ਰਿਹੈ ਗੰਦਾ ਧੰਦਾ! ਸਿੱਖ ਜਥੇਬੰਦੀਆਂ ਨੇ ਚੁੱਕ ਲਿਆ...
    • interview with raman kumar news anchor at jalandhar doordarshan
      ਜਲੰਧਰ ਦੂਰਦਰਸ਼ਨ 'ਤੇ ਖ਼ਬਰਾਂ ਪੜ੍ਹਨ ਵਾਲੇ ਰਮਨ ਕੁਮਾਰ ਨਾਲ ਦਿਲਚਸਪ ਇੰਟਰਵਿਊ,...
    • major statement by amarjit chawla after being excommunicated from the panth
      ਪੰਥ ਤੋਂ ਛੇਕੇ ਜਾਣ ਮਗਰੋਂ ਅਮਰਜੀਤ ਸਿੰਘ ਚਾਵਲਾ ਦਾ ਵੱਡਾ ਬਿਆਨ
    • motorists traffic police punjab vehicles
      ਪੰਜਾਬ : ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ, ਹੁਣ ਨਹੀਂ ਬਖਸ਼ੇ ਜਾਣਗੇ ਇਹ ਵਹੀਕਲ
    • kewal singh dhillon s statement drug free punjab yatra
      'ਨਸ਼ਾ ਮੁਕਤ ਪੰਜਾਬ ਯਾਤਰਾ' ਮੌਕੇ ਬੋਲੇ ਕੇਵਲ ਢਿੱਲੋਂ, ਸਿਰਫ਼ ਭਾਜਪਾ ਹੀ ਪੰਜਾਬ...
    • petrol pump upi
      ਪੰਜਾਬ: UPI 'ਤੇ ਵਾਧੂ ਖਰਚੇ ਦੇ ਫ਼ੈਸਲੇ ਮਗਰੋਂ ਪੈਟਰੋਲ ਪੰਪ ਐਸੋਸੀਏਸ਼ਨ ਨੇ ਵੀ...
    • nayab singh saini statement
      ਸਾਡੀ ਨਸ਼ਿਆਂ ਖ਼ਿਲਾਫ ਲੜਾਈ ਨਸ਼ਾ ਪੀੜਤਾਂ ਨਾਲ ਨਹੀਂ, ਨਸ਼ੇ ਦੇ ਸੌਦਾਗਰਾਂ ਨਾਲ ਹੈ :...
    • punjab weather imd
      ਪੰਜਾਬ Weather ਦੀ ਤਾਜ਼ਾ ਅਪਡੇਟ ਜਾਰੀ! ਜਾਣੋ ਅਗਲੇ 5 ਦਿਨਾਂ ਦਾ ਹਾਲ
    • suspended dig harcharan singh bhullar
      ਮੁਅੱਤਲ DIG ਭੁੱਲਰ ਦੇ ਮਾਮਲੇ 'ਚ ਨਵੀਂ ਅਪਡੇਟ! ਸ਼ਿਕਾਇਤ ਕਰਤਾ ਆਕਾਸ਼ ਬੱਟਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +