ਲੁਧਿਆਣਾ (ਹਿਤੇਸ਼) : ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ 3 ਦਿਨ ਬਾਅਦ ਤੱਕ ਕੈਬਨਿਟ ਦਾ ਮੁੜ ਗਠਨ ਨਹੀਂ ਕੀਤਾ ਗਿਆ ਹੈ। ਹਾਲਾਂਕਿ ਇਸ ਦੇ ਲਈ ਉਹ ਮੰਗਲਵਾਰ ਨੂੰ ਦਿੱਲੀ ਜਾ ਕੇ ਹਾਈਕਮਾਨ ਨਾਲ ਚਰਚਾ ਕਰ ਕੇ ਆਏ ਹਨ ਪਰ ਹੁਣ ਤੱਕ ਕੋਈ ਤਸਵੀਰ ਸਾਫ਼ ਨਹੀਂ ਹੋ ਸਕੀ, ਜਿਸ ਕਾਰਨ ਅਟਕਲਾਂ ਦਾ ਬਜ਼ਾਰ ਪੂਰੀ ਤਰ੍ਹਾਂ ਗਰਮ ਹੋ ਗਿਆ ਹੈ। ਉਸ ਵਿਚ ਸਭ ਤੋਂ ਵੱਡਾ ਮੁੱਦਾ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਖੇਮੇ ਦੇ ਕਿਨ੍ਹਾਂ ਮੰਤਰੀਆਂ ਦੀ ਕੁਰਸੀ ਬਰਕਰਾਰ ਰਹੇਗੀ ਅਤੇ ਕਿਨ੍ਹਾਂ ਦੀ ਛਾਂਟੀ ਹੋਣ ਜਾ ਰਹੀ ਹੈ।
ਇਹ ਵੀ ਪੜ੍ਹੋ : 'ਕੈਪਟਨ' ਦੀ ਜਲਦ ਹੋਵੇਗੀ ਵਾਪਸੀ, OSD ਰਹੇ ਨਰਿੰਦਰ ਭਾਂਬਰੀ ਨੇ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਪੋਸਟਰ
ਇਨ੍ਹਾਂ ਵਿਚ ਮੁੱਖ ਰੂਪ ਨਾਲ ਸਾਬਕਾ ਖੇਡ ਮੰਤਰੀ ਦਾ ਨਾਂ ਸਾਹਮਣੇ ਆ ਰਿਹਾ ਹੈ, ਜੋ ਕੈਪਟਨ ਦੇ ਸਭ ਤੋਂ ਕਰੀਬੀ ਲੋਕਾਂ ਦੇ ਰੂਪ ’ਚ ਜਾਣੇ ਜਾਂਦੇ ਹਨ ਅਤੇ ਵਿਧਾਇਕਾਂ ਦਾ ਸ਼ਕਤੀ ਪ੍ਰਦਰਸ਼ਨ ਕਰਨ ਲਈ ਡਿਨਰ ਵੀ ਉਨ੍ਹਾਂ ਵੱਲੋਂ ਹੀ ਕਰਵਾਇਆ ਗਿਆ ਸੀ। ਇਸ ਕਾਰਨ ਉਹ ਨਵਜੋਤ ਸਿੱਧੂ ਅਤੇ ਚੰਨੀ ਦੇ ਨਿਸ਼ਾਨੇ ’ਤੇ ਚੱਲ ਰਹੇ ਹਨ। ਦੱਸਿਆ ਜਾਂਦਾ ਹੈ ਕਿ ਸਾਬਕਾ ਖੇਡ ਮੰਤਰੀ ਦੀ ਜਗ੍ਹਾ ਹਾਕੀ ਟੀਮ ਦੇ ਕਪਤਾਨ ਰਹੇ ਪਰਗਟ ਸਿੰਘ ਨੂੰ ਨਵਾਂ ਖੇਡ ਮੰਤਰੀ ਬਣਾਇਆ ਜਾ ਸਕਦਾ ਹੈ। ਉਹ ਪਹਿਲੇ ਦਿਨ ਤੋਂ ਹੀ ਸਿੱਧੂ ਨਾਲ ਖੜ੍ਹੇ ਹਨ ਅਤੇ ਕੈਪਟਨ ’ਤੇ ਸਭ ਤੋਂ ਜ਼ਿਆਦਾ ਹਮਲਾ ਵੀ ਉਨ੍ਹਾਂ ਵੱਲੋਂ ਹੀ ਕੀਤਾ ਗਿਆ ਸੀ, ਜਿਨ੍ਹਾਂ ਨੂੰ ਕੈਬਨਿਟ ’ਚ ਸ਼ਾਮਲ ਕਰਨ ਦੇ ਸੰਕੇਤ ਸਿੱਧੂ ਅਤੇ ਚੰਨੀ ਨੇ ਸਹੁੰ ਚੁੱਕਣ ਤੋਂ ਬਾਅਦ ਕੈਪਟਨ ਦੇ ਫਾਰਮ ਹਾਊਸ ਜਾਣ ਦੀ ਬਜਾਏ ਪਰਗਟ ਸਿੰਘ ਦੇ ਘਰ ਲੰਚ ਕਰ ਕੇ ਦੇ ਦਿੱਤਾ ਸੀ।
ਇਹ ਵੀ ਪੜ੍ਹੋ : ਤਰਨਤਾਰਨ ਪੁਲਸ ਨੂੰ ਵੱਡੀ ਸਫ਼ਲਤਾ, ਸਰਹੱਦ ਨੇੜਲੇ ਪਿੰਡ ਤੋਂ ਅਸਲੇ ਸਮੇਤ 3 ਲੋਕ ਗ੍ਰਿਫ਼ਤਾਰ
ਰੰਧਾਵਾ ਹੋਣਗੇ ਹੋਮ ਮਨਿਸਟਰ, ਸੋਨੀ ਮੰਗ ਰਹੇ ਹਨ ਲੋਕਲ ਬਾਡੀਜ਼ ਵਿਭਾਗ
ਚਰਨਜੀਤ ਸਿੰਘ ਚੰਨੀ ਨਾਲ ਜੋ ਦੋ ਡਿਪਟੀ ਸੀ. ਐੱਮ. ਬਣਾਏ ਗਏ ਹਨ, ਉਨ੍ਹਾਂ ਨੂੰ ਵੀ ਅਜੇ ਕੋਈ ਵਿਭਾਗ ਨਹੀਂ ਦਿੱਤਾ ਗਿਆ। ਇਨ੍ਹਾਂ ’ਚੋਂ ਸੁਖਜਿੰਦਰ ਰੰਧਾਵਾ ਨੂੰ ਮੁੱਖ ਮੰਤਰੀ ਨਾ ਬਣਾਉਣ ਦੇ ਮੱਦੇਨਜ਼ਰ ਹੋਮ ਮਨਿਸਟਰ ਬਣਾਇਆ ਜਾ ਸਕਦਾ ਹੈ, ਜੋ ਵਿਭਾਗ ਪਹਿਲਾਂ ਕੈਪਟਨ ਨੇ ਆਪਣੇ ਕੋਲ ਰੱਖਿਆ ਹੋਇਆ ਸੀ।
ਇਹ ਵੀ ਪੜ੍ਹੋ : ਚੰਡੀਗੜ੍ਹ ਦੀ ਖੂਬਸੂਰਤ ਸੁਖਨਾ ਝੀਲ 'ਤੇ ਭਾਰਤੀ ਫ਼ੌਜ ਦਾ 'ਏਅਰਸ਼ੋਅ' ਅੱਜ ਸ਼ਾਮ ਨੂੰ, ਦੇਖੋ ਰਿਹਰਸਲ ਦੀਆਂ ਤਸਵੀਰਾਂ
ਇਸੇ ਤਰ੍ਹਾਂ ਦੂਜੇ ਡਿਪਟੀ ਸੀ. ਐੱਮ. ਓ. ਪੀ. ਸੋਨੀ ਵੱਲੋਂ ਲੋਕਲ ਬਾਡੀਜ਼ ਵਿਭਾਗ ਹਾਸਲ ਕਰਨ ਲਈ ਜ਼ੋਰ ਲਗਾਇਆ ਜਾ ਰਿਹਾ ਹੈ ਕਿਉਂਕਿ ਬ੍ਰਹਮ ਮਹਿੰਦਰਾ ਨੂੰ ਹਟਾਉਣ ਦੀ ਚਰਚਾ ਚੱਲ ਰਹੀ ਹੈ, ਜਿਸ ਦੇ ਤਹਿਤ ਸਿੱਧੂ ਵੱਲੋਂ ਹਾਈਕਮਾਨ ਨੂੰ ਉਨ੍ਹਾਂ ਦੇ ਵਿਭਾਗ ਦੀ ਕਾਰਜ ਪ੍ਰਣਾਲੀ ਨੂੰ ਲੈ ਕੇ ਨੈਗੇਟਿਵ ਰਿਪੋਰਟ ਦੇਣ ਦੀ ਚਰਚਾ ਸੁਣਨ ਨੂੰ ਮਿਲ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
'ਕੈਪਟਨ' ਦੀ ਜਲਦ ਹੋਵੇਗੀ ਵਾਪਸੀ, OSD ਰਹੇ ਨਰਿੰਦਰ ਭਾਂਬਰੀ ਨੇ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਪੋਸਟਰ
NEXT STORY