ਜਲੰਧਰ/ਚੰਡੀਗੜ੍ਹ (ਧਵਨ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ. ਐੱਸ. ਡੀ. ਰਹੇ ਨਰਿੰਦਰ ਭਾਂਬਰੀ ਨੇ ‘ਕੈਪਟਨ 2022’ ਦਾ ਪੋਸਟਰ ਆਪਣੇ ਸੋਸ਼ਲ ਮੀਡੀਆ ’ਤੇ ਸ਼ੇਅਰ ਕਰਕੇ ਸਿਆਸੀ ਚਰਚਿਆਂ ਨੂੰ ਫਿਰ ਵਧਾ ਦਿੱਤਾ ਹੈ। ਭਾਂਬਰੀ ਨੇ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਉਹ ਬਹੁਤ ਛੇਤੀ ਹੀ ਤੇਜ਼ੀ ਨਾਲ ਵਾਪਸੀ ਕਰਨਗੇ। ਹਾਲਾਂਕਿ ਕੈਪਟਨ ਨੇ ਅਜੇ ਤੱਕ ਆਪਣੇ ਸਿਆਸੀ ਭਵਿੱਖ ਨੂੰ ਲੈ ਕੇ ਖੁੱਲ੍ਹ ਕੇ ਕੁੱਝ ਵੀ ਨਹੀਂ ਕਿਹਾ ਹੈ ਪਰ ਪੋਸਟਰ ਨੇ ਨਵੀਂਆਂ ਚਰਚਾਵਾਂ ਨੂੰ ਫਿਰ ਤੋਂ ਜਨਮ ਦੇ ਦਿੱਤਾ ਹੈ।
ਇਹ ਵੀ ਪੜ੍ਹੋ : ਤਰਨਤਾਰਨ ਪੁਲਸ ਨੂੰ ਵੱਡੀ ਸਫ਼ਲਤਾ, ਸਰਹੱਦ ਨੇੜਲੇ ਪਿੰਡ ਤੋਂ ਅਸਲੇ ਸਮੇਤ 3 ਲੋਕ ਗ੍ਰਿਫ਼ਤਾਰ
ਕੈਪਟਨ ਨੇ ਅਜੇ ਤੱਕ ਇਹ ਵੀ ਨਹੀਂ ਦੱਸਿਆ ਕਿ ਉਹ ਕਾਂਗਰਸ ’ਚ ਰਹਿਣਗੇ ਜਾਂ ਫਿਰ ਕਿਸੇ ਹੋਰ ਸਿਆਸੀ ਪਾਰਟੀ ’ਚ ਜਾਣਗੇ। ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਕੈਪਟਨ ਨੇ ਕਿਹਾ ਸੀ ਕਿ ਅਜੇ ਉਹ ਸਿਆਸਤ ਤੋਂ ਸੰਨਿਆਸ ਨਹੀਂ ਲੈ ਰਹੇ ਹਨ। ਉਸ ਤੋਂ ਬਾਅਦ ਭਾਜਪਾ ਆਗੂਆਂ ਨੇ ਕੈਪਟਨ ਨੂੰ ਭਾਜਪਾ ’ਚ ਸ਼ਾਮਲ ਹੋਣ ਦੀ ਆਫ਼ਰ ਦਿੱਤੀ ਸੀ। ਹਾਲਾਂਕਿ ਇਸ ਦਾ ਜਵਾਬ ਵੀ ਕੈਪਟਨ ਨੇ ਨਹੀਂ ਦਿੱਤਾ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਨਵੇਂ ਮੁੱਖ ਮੰਤਰੀ ਨੇ 'ਆਪ' ਦੀਆਂ ਮੁਸ਼ਕਲਾਂ ਵਧਾਈਆਂ, ਬਦਲਣੀ ਪੈ ਸਕਦੀ ਹੈ ਰਣਨੀਤੀ
ਹੁਣ ਉਨ੍ਹਾਂ ਦੀ ਭਵਿੱਖ ਦੀ ਸਿਆਸਤ ਕੀ ਹੋਵੇਗੀ, ਇਹ ਤਾਂ ਉਹੀ ਜਾਣਦੇ ਹਨ ਪਰ ਨਵੀਂਆਂ ਚਰਚਾਵਾਂ ਨੂੰ ਸਮੇਂ-ਸਮੇਂ ’ਤੇ ਜ਼ਰੂਰ ਜਨਮ ਦਿੱਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ਦੀ ਖੂਬਸੂਰਤ ਸੁਖਨਾ ਝੀਲ 'ਤੇ ਭਾਰਤੀ ਫ਼ੌਜ ਦਾ 'ਏਅਰਸ਼ੋਅ' ਅੱਜ ਸ਼ਾਮ ਨੂੰ, ਦੇਖੋ ਰਿਹਰਸਲ ਦੀਆਂ ਤਸਵੀਰਾਂ
ਕੈਪਟਨ ਅਮਰਿੰਦਰ ਸਿੰਘ ਦਾ ਨਵਜੋਤ ਸਿੱਧੂ ਨਾਲ ਟਕਰਾਅ ਅਜੇ ਵੀ ਜਾਰੀ ਹੈ ਪਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪ੍ਰਤੀ ਕੈਪਟਨ ਨੇ ਹਾਂ-ਪੱਖੀ ਰੁਖ ਅਪਣਾਇਆ ਹੋਇਆ ਹੈ, ਜੋ ਭਵਿੱਖ ਦੀ ਸਿਆਸਤ ਨੂੰ ਲੈ ਕੇ ਵੱਖ-ਵੱਖ ਚਰਚਾਵਾਂ ਨੂੰ ਜ਼ਰੂਰ ਜਨਮ ਦੇ ਰਿਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਤਰਨਤਾਰਨ ਪੁਲਸ ਨੂੰ ਵੱਡੀ ਸਫ਼ਲਤਾ, ਸਰਹੱਦ ਨੇੜਲੇ ਪਿੰਡ ਤੋਂ ਅਸਲੇ ਸਮੇਤ 3 ਲੋਕ ਗ੍ਰਿਫ਼ਤਾਰ
NEXT STORY