ਪਠਾਨਕੋਟ : ਬੀਤੇ ਦਿਨੀਂ ਪਠਾਨਕੋਟ 'ਚ ਭਾਜਪਾ ਵਲੋਂ ਕੀਤੀ ਗਈ ਰੈਲੀ 'ਚ ਭਾਜਪਾ ਪ੍ਰਧਾਨ ਅਮਿਤ ਪ੍ਰਕਾਸ਼ ਸਿੰਘ ਬਾਦਲ ਦੀਆਂ ਤਰੀਫਾਂ ਦੇ ਕਸੀਦੇ ਪੜ੍ਹੇ ਗਏ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਇਕ ਪਵਿੱਤਰ ਨੇਤਾ ਹੈ ਤੇ ਚਸ਼ਮਾ ਲਗਾ ਕੇ ਲੱਭਣ ਨਾਲ ਵੀ ਅਜਿਹਾ ਨੇਤਾ ਨਹੀਂ ਮਿਲੇਗਾ। ਇਸ ਮੌਕੇ ਉਨ੍ਹਾਂ ਨੇ ਸੰਨੀ ਦਿਓਲ ਬਾਰੇ ਬੋਲਦਿਆਂ ਕਿਹਾ ਕਿ ਉਹ ਭਾਰਤ ਨੂੰ ਪਿਆਰ ਕਰਦੇ ਹਨ। ਉਨ੍ਹਾਂ ਕਿਹਾ ਕਿ ਸੰਨੀ ਦਿਓਲ ਗੁਰਦਾਸਪੁਰ ਦੇ ਵਿਕਾਸ ਲਈ ਤੇ ਲੋਕਾਂ ਦੀ ਸਮੱਸਿਆਵਾਂ ਨੂੰ ਦੂਰ ਕਰਨ ਲਈ ਸੰਘਰਸ਼ ਕਰੇਗਾ ਤੇ ਲੋਕਾਂ ਦੀ ਆਵਾਜ਼ ਬਣੇਗਾ। ਇਸ ਦੌਰਾਨ ਅਮਿਤ ਸ਼ਾਹ ਨੇ ਅਪੀਲ ਕੀਤੀ ਕਿ ਭਾਜਪਾ ਨੂੰ ਮੁੜ ਸੱਤਾ 'ਚ ਲਿਆਂਦਾ ਜਾਵੇ।
ਦੱਸ ਦੇਈਏ ਕਿ ਐਤਵਾਰ ਭਾਜਪਾ ਵਲੋਂ ਪਠਾਨਕੋਟ 'ਚ ਇਕ ਵਿਸ਼ਾਲ ਰੈਲੀ ਕੀਤੀ ਗਈ। ਇਸ ਰੈਲੀ 'ਚ ਭਾਜਪਾ ਉਮੀਦਵਾਰ ਸੰਨੀ ਦਿਓਲ ਦੇ ਹੱਕ ਪ੍ਰਚਾਰ ਕਰਨ ਲਈ ਭਾਜਪਾ ਨੇਤਾ ਅਮਿਤ ਸ਼ਾਹ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ ਸਨ।
ਸ਼ਿਵਮ ਸ਼ਰਮਾ ਕਤਲਕਾਂਡ : ਪੁਲਸ ਦੇ ਹੱਥ ਲੱਗੇ ਕਈ ਅਹਿਮ ਸੁਰਾਗ
NEXT STORY