ਪਠਾਨਕੋਟ (ਸ਼ਾਰਦਾ) : ਹਾਈਟੈਂਸ਼ਨ ਬਿਜਲੀ ਦੀਆਂ ਤਾਰਾਂ ਦੇ ਸੰਪਰਕ 'ਚ ਆਉਣ ਨਾਲ ਬਜ਼ੁਰਗ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਇਕ ਪਰਿਵਾਰ ਦਾ ਬਜ਼ੁਰਗ ਮੈਂਬਰ ਰੂਟੀਨ ਦੀ ਤਰ੍ਹਾਂ ਜਦੋਂ ਸਵੇਰ ਦੇ ਸਮੇਂ ਛੱਤ 'ਤੇ ਗਿਆ ਤਾਂ ਘਰ ਦੀ ਛੱਤ ਤੋਂ ਲੰਘਦੀਆਂ ਹਾਈਟੈਂਸ਼ਨ ਤਾਰਾਂ ਦੇ ਸੰਪਰਕ 'ਚ ਆਉਣ ਨਾਲ ਬੁਰੀ ਤਰ੍ਹਾਂ ਨਾਲ ਝੁਲਸ ਗਿਆ ਤੇ ਮੌਕੇ ਤੇ ਹੀ ਉਕਤ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਮੰਗਲ ਦਾਸ (65) ਪੁੱਤਰ ਮਹਿੰਗਾ ਰਾਮ ਵਜੋਂ ਹੋਈ।
ਏ.ਐੱਸ.ਆਈ. ਨਰਿੰਦਰ ਕੁਮਾਰ ਨੇ ਦੱਸਿਆ ਕਿ ਉਪਰੋਕਤ ਵਾਰਦਾਤ ਸਥਾਨਕ ਅੰਗੂਰਾਂ ਵਾਲਾ ਬਾਗ 'ਚ ਵਸੀ ਸੰਘਣੀ ਆਬਾਦੀ ਦੀ ਹੈ। ਮ੍ਰਿਤਕ ਦੇ ਬੇਟੇ ਯਸ਼ਪਾਲ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਹ ਆਪਣੇ ਪਿਤਾ ਤੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਪਿਛਲੇ ਲੰਬੇ ਅਰਸੇ ਤੋਂ ਉਕਤ ਮੁਹੱਲੇ 'ਚ ਕਿਰਾਏ 'ਤੇ ਰਹਿ ਕੇ ਆਪਣਾ ਜੀਵਨ ਬਤੀਤ ਕਰਦੇ ਆ ਰਹੇ ਸਨ ਕਿ ਅੱਜ ਸਵੇਰ ਦੇ ਸਮੇਂ ਜਦੋਂ ਉਨ੍ਹਾਂ ਦਾ ਪਿਤਾ ਕੱਪੜੇ ਛੱਤ 'ਤੇ ਸੁਕਾਉਣ ਦੇ ਲਈ ਪਾਉਣ ਗਿਆ ਤਾਂ ਅਚਾਨਕ ਉਪਰੋਂ ਲੰਘਦੀਆਂ ਹਾਈਟੈਂਸ਼ਨ ਬਿਜਦੀ ਦੀਆਂ ਤਾਰਾਂ ਦੇ ਸੰਪਰਕ 'ਚ ਆ ਗਿਆ। ਏ.ਐੱਸ.ਆਈ. ਨਰਿੰਦਰ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮ੍ਰਿਤਕ ਦੇ ਬੇਟੇ ਯਸ਼ਪਾਲ ਦੇ ਬਿਆਨਾਂ ਦੇ ਆਧਾਰ 'ਤੇ ਆਈ.ਪੀ.ਸੀ. ਦੀ ਧਾਰਾ 174 ਦੇ ਤਹਿਤ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤਾ ਹੈ।
75 ਲੱਖ ਦੀ ਹੈਰੋਇਨ ਸਮੇਤ 3 ਗ੍ਰਿਫਤਾਰ
NEXT STORY