ਮੋਹਾਲੀ (ਨਿਆਮੀਆਂ) : ਪੰਜਾਬ ਸਰਕਾਰ ਦੀ ਲੋਕਾਂ ਪ੍ਰਤੀ ਵਚਨਬੱਧਤਾ ਨੂੰ ਮੁੱਖ ਰੱਖਦੇ ਹੋਏ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਮਾਲ ਮਹਿਕਮੇ ਪੰਜਾਬ 'ਚ ਪਟਵਾਰੀਆਂ ਦੀਆਂ 1090 ਅਸਾਮੀਆਂ ਦੀ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਨੂੰ ਹਰੀ ਝੰਡੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ : 'ਸਫ਼ਰ' ਕਰਨ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ, 14 ਸਪੈਸ਼ਲ 'ਟਰੇਨਾਂ' ਹੋਈਆਂ ਰੱਦ
ਅਧੀਨ ਸੇਵਾਵਾਂ ਚੋਣ ਬੋਰਡ ਦੇ ਚੇਅਰਮੈਨ ਰਮਨ ਬਹਿਲ ਨੇ ਦੱਸਿਆ ਕਿ ਇਸ ਸਬੰਧੀ ਜਲਦੀ ਹੀ ਇਸ਼ਤਿਹਾਰ ਜਾਰੀ ਕਰ ਕੇ ਉਮੀਦਵਾਰਾਂ ਪਾਸੋਂ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਟਵਾਰੀਆਂ ਦੀ ਇੰਨੀ ਵੱਡੀ ਗਿਣਤੀ 'ਚ ਭਰਤੀ ਨਾਲ ਜਿੱਥੇ ਸਰਕਾਰ ਰੋਜ਼ਗਾਰ ਮੁਹੱਈਆ ਕਰਵਾਉਣ ਦਾ ਆਪਣਾ ਵਾਅਦਾ ਨਿਭਾਏਗੀ, ਉੱਥੇ ਹੀ ਇਸ ਨਾਲ ਮਾਲ ਮਹਿਕਮੇ ਦੇ ਕੰਮ ਨੂੰ ਮਜ਼ਬੂਤੀ ਮਿਲੇਗੀ, ਜਿਸ ਦਾ ਸਿੱਧਾ ਲਾਭ ਲੋਕਾਂ ਨੂੰ ਹੋਵੇਗਾ।
ਇਹ ਵੀ ਪੜ੍ਹੋ : ਖੁਦ ਨੂੰ ਕੁਆਰਾ ਦੱਸ ਸ਼ਿਵ ਸੈਨਿਕ ਨੇ ਵਿਆਹੁਤਾ ਨਾਲ ਖੇਡੀ ਗੰਦੀ ਖੇਡ, ਪਿਸਤੌਲ ਦੀ ਨੋਕ 'ਤੇ ਲੁੱਟੀ ਇੱਜ਼ਤ
ਬਹਿਲ ਨੇ ਦੱਸਿਆ ਕਿ ਵੱਖ-ਵੱਖ ਮਹਿਕਮਿਆਂ 'ਚ ਜੂਨੀਅਰ ਡਰਾਫਟਸਮੈਨ ਦੀਆਂ 440 ਅਸਾਮੀਆਂ ਅਤੇ ਸਹਾਇਕ ਜੇਲ ਸੁਪਰਡੈਂਟ ਦੀਆਂ 35 ਅਸਾਮੀਆਂ ਭਰਨ ਲਈ ਪ੍ਰਕਿਰਿਆ ਸ਼ੁਰੂ ਕਰਨ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਮੀਟਿੰਗ 'ਚ ਬੋਰਡ ਦੇ ਮੈਂਬਰ ਰਜਨੀਸ਼ ਸਹੋਤਾ, ਸ਼ਮਸ਼ਾਦ ਅਲੀ, ਰੋਮਿਲਾ ਬਾਂਸਲ, ਭੁਪਿੰਦਰ ਪਾਲ ਸਿੰਘ, ਰਵਿੰਦਰਪਾਲ ਸਿੰਘ ਸਵੀਟੀ, ਅਮਰਜੀਤ ਸਿੰਘ ਵਾਲੀਆ, ਹਰਪ੍ਰਤਾਪ ਸਿੰਘ ਸਿੱਧੂ, ਅਲਤਾ ਆਹਲੂਵਾਲੀਆ, ਰੋਹਲ ਸਿੰਘ ਸਿੱਧੂ ਅਤੇ ਬਲਕਾਰ ਸਿੰਘ ਸਿੱਧੂ ਨੇ ਹਿੱਸਾ ਲਿਆ।
ਇਹ ਵੀ ਪੜ੍ਹੋ : ਖਰੜ 'ਚ ਦਿਨ-ਦਿਹਾੜੇ ਲੁੱਟ ਦੀ ਵੱਡੀ ਵਾਰਦਾਤ, CCTV 'ਚ ਕੈਦ ਹੋਏ ਲੁਟੇਰਿਆਂ ਦੇ ਚਿਹਰੇ
'ਸਫ਼ਰ' ਕਰਨ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ, 14 ਸਪੈਸ਼ਲ 'ਟਰੇਨਾਂ' ਹੋਈਆਂ ਰੱਦ
NEXT STORY