ਫਿਰੋਜ਼ਪੁਰ (ਮਲਹੋਤਰਾ) : ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਿੱਲਾਂ ਦੇ ਵਿਰੋਧ ’ਚ ਧਰਨੇ-ਪ੍ਰਦਰਸ਼ਨਾਂ ’ਤੇ ਉਤਰੇ ਕਿਸਾਨਾਂ ਵੱਲੋਂ 24 ਤੋਂ 26 ਸਤੰਬਰ ਤੱਕ ਸੂਬੇ ’ਚ 'ਰੇਲ ਰੋਕੋ' ਅੰਦੋਲਨ ਦੀ ਚਿਤਾਵਨੀ ਦਿੱਤੀ ਗਈ ਹੈ। ਇਸ ਨੂੰ ਦੇਖਦਿਆਂ ਫਿਰੋਜ਼ਪੁਰ ਮੰਡਲ ’ਚ ਇਸ ਸਮੇਂ ਚੱਲ ਰਹੀਆਂ ਸਾਰੀਆਂ 14 ਸਪੈਸ਼ਲ ਰੇਲ ਗੱਡੀਆਂ ਤਿੰਨ ਦਿਨਾਂ ਤੱਕ ਰੱਦ ਰਹਿਣਗੀਆਂ।
ਇਹ ਵੀ ਪੜ੍ਹੋ : ਅਕਾਲੀ ਵਿਧਾਇਕ 'ਇਆਲੀ' ਦੀ ਕੇਂਦਰ ਨੂੰ ਵੰਗਾਰ, 'ਪੰਗਾ ਤਾਂ ਲੈ ਲਿਆ, ਹੁਣ ਕਿਸਾਨਾਂ ਦੀ ਸ਼ਕਤੀ ਦਾ ਪਤਾ ਲੱਗੇਗਾ'
ਡੀ. ਆਰ. ਐੱਮ. ਰਾਜੇਸ਼ ਅੱਗਰਵਾਲ ਨੇ ਬੁੱਧਵਾਰ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਵਿਸ਼ੇਸ਼ ਮੀਟਿੰਗ ਦੌਰਾਨ ਦੱਸਿਆ ਕਿ ਕੋਰੋਨਾ ਕਾਲ ਦੇ ਕਾਰਨ ਵੈਸੇ ਵੀ ਜ਼ਿਆਦਾਤਰ ਰੇਲ ਗੱਡੀਆਂ ਬੰਦ ਹਨ ਪਰ ਤਿੰਨ ਦਿਨ ਦੇ 'ਰੇਲ ਰੋਕੋ' ਅੰਦੋਲਨ ਨੂੰ ਦੇਖਦੇ ਹੋਏ ਇਸ ਸਮੇਂ ਚੱਲ ਰਹੀਆਂ ਸਾਰੀਆਂ 14 ਸਪੈਸ਼ਲ ਰੇਲ ਗੱਡੀਆਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ ਤਾਂ ਕਿ ਮੁਸਾਫ਼ਰਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਨਾ ਆਵੇ।
ਇਹ ਵੀ ਪੜ੍ਹੋ : ਖਰੜ 'ਚ ਦਿਨ-ਦਿਹਾੜੇ ਲੁੱਟ ਦੀ ਵੱਡੀ ਵਾਰਦਾਤ, CCTV 'ਚ ਕੈਦ ਹੋਏ ਲੁਟੇਰਿਆਂ ਦੇ ਚਿਹਰੇ
ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਾਹਲ ਅਤੇ ਐੱਸ. ਐੱਸ. ਪੀ. ਭੁਪਿੰਦਰ ਸਿੰਘ ਅਤੇ ਰੇਲਵੇ ਮੰਡਲ ਦੇ ਅਧਿਕਾਰੀਆਂ ਦੇ ਨਾਲ ਵਿਚਾਰ-ਚਰਚਾ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ।
ਇਹ ਵੀ ਪੜ੍ਹੋ : 'ਸੁਮੇਧ ਸਿੰਘ ਸੈਣੀ' ਨੂੰ ਹਾਈਕੋਰਟ ਵੱਲੋਂ ਵੱਡੀ ਰਾਹਤ, ਟਲਿਆ ਗ੍ਰਿਫ਼ਤਾਰੀ ਦਾ ਖ਼ਤਰਾ
ਇਹ ਗੱਡੀਆਂ ਰਹਿਣਗੀਆਂ ਰੱਦ
ਡੀ. ਆਰ. ਐੱਮ. ਨੇ ਦੱਸਿਆ ਕਿ ਇਸ ਬੰਦ ਦੇ ਦੌਰਾਨ ਅੰਮ੍ਰਿਤਸਰ-ਮੁੰਬਈ ਸੈਂਟਰਲ (02903-02904), ਅੰਮ੍ਰਿਤਸਰ-ਕਲਕੱਤਾ ਐਕਸਪ੍ਰੈੱਸ (02357-02358), ਅੰਮ੍ਰਿਤਸਰ-ਨਿਊਜਲਪਾਈਗੁੜੀ ਐਕਸਪ੍ਰੈੱਸ (02407-02408), ਅੰਮ੍ਰਿਤਸਰ-ਬਾਂਦਰਾ ਟਰਮੀਨਲਜ਼ (02925-02926), ਅੰਮ੍ਰਿਤਸਰ-ਹਜ਼ੂਰ ਸਾਹਿਬ ਨਾਂਦੇੜ ਐਕਸਪ੍ਰੈੱਸ (02715-02716), ਅੰਮ੍ਰਿਤਸਰ-ਹਰਦੁਆਰ ਐਕਸਪ੍ਰੈੱਸ (02053-02054), ਅੰਮ੍ਰਿਤਸਰ-ਜੈ ਨਗਰ ਐਕਸਪ੍ਰੈੱਸ (04673-04674), ਜੰਮੂਤਵੀ-ਨਵੀਂ ਦਿੱਲੀ (02425-02426), ਅੰਮ੍ਰਿਤਸਰ-ਡਿਬਰੂਗੜ੍ਹ (05933-05934), ਫਿਰੋਜ਼ਪੁਰ ਛਾਉਣੀ-ਧਨਬਾਦ ਐਕਸਪ੍ਰੈੱਸ (03307-03308), ਅੰਮ੍ਰਿਤਸਰ-ਨਿਊਜਲਪਾਈਗੁੜੀ (04653-04654), ਅੰਮ੍ਰਿਤਸਰ-ਜੈ ਨਗਰ (04651-04652), ਅੰਮ੍ਰਿਤਸਰ-ਬਾਂਦਰਾ ਟਰਮਿਨਲਜ਼ (09025-09026) ਰੱਦ ਰਹਿਣਗੀਆਂ।
ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਿੰਘ ਸਾਹਿਬ ਆਏ ਕਿਸਾਨਾਂ ਦੀ ਹਮਾਇਤ ’ਤੇ
NEXT STORY