Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, NOV 19, 2026

    9:24:59 PM

  • raja warring channi

    ਚਰਨਜੀਤ ਚੰਨੀ ਦੀ ਸਾਈਕਲ ਯਾਤਰਾ 'ਚ ਪਹੁੰਚੇ ਰਾਜਾ...

  • father takes drastic step after son suffers electric shock

    ਪੰਜਾਬ 'ਚ ਦਰਦਨਾਕ ਘਟਨਾ! ਪੁੱਤ ਨੂੰ ਲੱਗਿਆ ਕਰੰਟ,...

  • raja warring statement

    'ਮੈਂ 2027 ਦੀਆਂ ਚੋਣਾਂ ਨਹੀਂ ਲੜਣੀਆਂ ਚਾਹੁੰਦਾ',...

  • groom missing during pre wedding shoot

    ਪੰਜਾਬ 'ਚ ਹੈਰਾਨ ਕਰਦਾ ਮਾਮਲਾ! ਪ੍ਰੀ-ਵੈਡਿੰਗ ਸ਼ੂਟ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਅਕਾਲੀ ਦਲ ਨੂੰ ਕੰਪਨੀ ਵਾਂਗ ਚਲਾਉਂਦੇ ਨੇ ਸੁਖਬੀਰ ਬਾਦਲ, ਚੰਨੀ ਰਹੇ ਫੇਲ੍ਹ ਮੁੱਖ ਮੰਤਰੀ : ਪਵਨ ਕੁਮਾਰ ਟੀਨੂੰ

PUNJAB News Punjabi(ਪੰਜਾਬ)

ਅਕਾਲੀ ਦਲ ਨੂੰ ਕੰਪਨੀ ਵਾਂਗ ਚਲਾਉਂਦੇ ਨੇ ਸੁਖਬੀਰ ਬਾਦਲ, ਚੰਨੀ ਰਹੇ ਫੇਲ੍ਹ ਮੁੱਖ ਮੰਤਰੀ : ਪਵਨ ਕੁਮਾਰ ਟੀਨੂੰ

  • Edited By Shivani Attri,
  • Updated: 25 May, 2024 11:47 AM
Jalandhar
pawan kumar tinu interview
  • Share
    • Facebook
    • Tumblr
    • Linkedin
    • Twitter
  • Comment

ਜਲੰਧਰ- ਜਲੰਧਰ, ਬਠਿੰਡਾ, ਲੁਧਿਆਣਾ ਅਤੇ ਸੰਗਰੂਰ ਇਸ ਵੇਲੇ ਪੰਜਾਬ ਦੀਆਂ ਹੌਟ ਸੀਟਾਂ ਬਣ ਚੁੱਕੀਆਂ ਹਨ। ਇਨ੍ਹਾਂ ਸੀਟਾਂ ’ਚੋਂ ਇਕ ਜਲੰਧਰ ਤੋਂ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਰਹੇ ਪਵਨ ਕੁਮਾਰ ਟੀਨੂੰ ਨੇ ‘ਜਗ ਬਾਣੀ’ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਜਿੱਥੇ ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਮਿਲ ਰਹੇ ਭਰਵੇਂ ਹੁੰਗਾਰੇ ਬਾਰੇ ਗੱਲਬਾਤ ਕੀਤੀ, ਉਥੇ ਹੀ ਉਨ੍ਹਾਂ ਨੇ ਦਾਅਵਾ ਕੀਤਾ ਕਿ ਜਲੰਧਰ ਦੀ ਸਿਆਸੀ ਪਿੜ ’ਚ ਉਨ੍ਹਾਂ ਦੇ ਮੁਕਾਬਲੇ ਵਿਚ ਕੋਈ ਵੀ ਨਹੀਂ ਹੈ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼-

ਜਲੰਧਰ ’ਚ ਪ੍ਰਚਾਰ ਕਿਵੇਂ ਚੱਲ ਰਿਹਾ?
ਜਲੰਧਰ ਲੋਕ ਸਭਾ ਹਲਕੇ ’ਚ ਪ੍ਰਚਾਰ ਦੀ ਗੱਲ ਕਰਦਿਆਂ ‘ਆਪ’ਉਮੀਦਵਾਰ ਟੀਨੂੰ ਨੇ ਕਿਹਾ ਕਿ ਜਲੰਧਰ ’ਚ ਆਮ ਆਦਮੀ ਪਾਰਟੀ ਨੂੰ ਕਾਫ਼ੀ ਚੰਗਾ ਰਿਸਪਾਂਸ ਮਿਲ ਰਿਹਾ ਹੈ। ਖ਼ੁਦ ਸੀ. ਐੱਮ. ਭਗਵੰਤ ਮਾਨ ਰੋਡ ਸ਼ੋਅ ਕਰ ਰਹੇ ਹਨ। ਇਸ ਦੌਰਾਨ ਲੋਕਾਂ ਵਿਚ ਬੇਹੱਦ ਜੋਸ਼ ਅਤੇ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਮੈਂ ਬੀਤੇ 15 ਸਾਲਾਂ ਵਿਚ ਅਜਿਹਾ ਉਤਸ਼ਾਹ ਕਿਸੇ ਲੀਡਰ ਲਈ ਲੋਕਾਂ ’ਚ ਨਹੀਂ ਵੇਖਿਆ। ਅੱਜ ਆਮ ਆਦਮੀ ਪਾਰਟੀ ਲੋਕਾਂ ਅਤੇ ਖ਼ਾਸ ਕਰ ਨੌਜਵਾਨਾਂ ਲਈ ਇਕ ਉਮੀਦ ਹੈ।

ਇਹ ਵੀ ਪੜ੍ਹੋ- ਲੋਕ ਸਭਾ ਹਲਕਾ ਸੰਗਰੂਰ ਸੀਟ 'ਤੇ ਹੋਵੇਗਾ ਜ਼ਬਰਦਸਤ ਮੁਕਾਬਲਾ, ਜਾਣੋ ਪਿਛਲੇ 5 ਸਾਲ ਦਾ ਇਤਿਹਾਸ

ਜਲੰਧਰ ’ਚ ਕਿਸ ਨੂੰ ਮੁਕਾਬਲੇ ’ਚ ਮੰਨਦੇ ਹੋ?
ਮੁਕਾਬਲੇ ਬਾਰੇ ਪੁੱਛੇ ਜਾਣ ’ਤੇ ਟੀਨੂੰ ਨੇ ਕਿਹਾ ਕਿ ਤੁਸੀਂ ਆਮ ਆਦਮੀ ਪਾਰਟੀ ਦੇ ਪ੍ਰੋਗਰਾਮ ਵੇਖ ਲਓ, ਜਿਸ ਨੂੰ ਵੇਖ ਕੇ ਲੱਗਦਾ ਕਿ ‘ਆਪ’ਪਹਿਲੇ ਨੰਬਰ ’ਤੇ ਹੈ। ਬਾਕੀ ਦੂਜੇ, ਤੀਜੇ ਨੰਬਰ ਲਈ, ਇਹ ਆਪ ਹੀ ਮੁਕਾਬਲਾ ਕਰ ਲੈਣਗੇ।

ਕਾਂਗਰਸੀ ਕਹਿੰਦੀ ਹੈ ਇਕ ਪਾਸੇ ਸਾਡਾ ਵੱਡਾ ਨੇਤਾ ਤੇ ਦੂਜੇ ਪਾਸੇ ਤੁਸੀਂ, ਮੁਕਾਬਲੇ ਨੂੰ ਕਿਵੇਂ ਵੇਖਦੇ ਹੋ
ਕਾਂਗਰਸ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਵੱਡਾ (ਕੱਦਾਵਰ) ਨੇਤਾ ਦੱਸੇ ਜਾਣ ’ਤੇ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਕਾਂਗਰਸੀ ਚੰਨੀ ਦੇ ਕਿਸ ਕੱਦ ਦੀ ਗੱਲ ਕਰ ਰਹੇ ਹਨ, ਕਿਧਰੇ ਉਹ ਕਰੱਪਸ਼ਨ ਵਾਲਾ ਜਾਂ ਫਿਰ ਔਰਤਾਂ ਪ੍ਰਤੀ ਮਾੜੇ ਵਤੀਰਾ ਵਾਲਾ ਵੇਖ ਰਹੇ ਹਨ। ਉਹ ਪਹਿਲਾਂ 2 ਵਾਰ ਬੁਰੀ ਤਰ੍ਹਾਂ ਨਾਲ ਹਾਰ ਚੁੱਕੇ ਹਨ। ਉਨ੍ਹਾਂ ਦੀ ਤਾਂ ਜ਼ਮਾਨਤ ਤਕ ਜ਼ਬਤ ਹੋ ਚੁੱਕੀ ਹੈ। ਉਹ 160 ਕਿਲੋਮੀਟਰ ਦੂਰ ਜਲੰਧਰ ਆ ਕੇ ਚੋਣ ਲੜ ਰਹੇ ਹਨ, ਜਲੰਧਰ ਨਾਲ ਉਨ੍ਹਾਂ ਦਾ ਕੋਈ ਦਖਲ ਵਾਸਤਾ ਵੀ ਕੋਈ ਨਹੀਂ। ਚੰਨੀ ਤਾਂ ਫੇਲ੍ਹ ਮੁੱਖ ਮੰਤਰੀ ਰਹੇ ਹਨ। ਪਵਨ ਟੀਨੂੰ ਨੇ ਕਿਹਾ ਕਿ ਚੰਨੀ ਤਾਂ ਖ਼ੁਦ ਨੂੰ ਵੀ ਵੋਟ ਨਹੀਂ ਕਰ ਸਕਦੇ।

ਇਹ ਵੀ ਪੜ੍ਹੋ- ਕੇਸਰੀ ਪੱਗ ਬੰਨ੍ਹ ਜਲੰਧਰ ਪਹੁੰਚੇ PM ਨਰਿੰਦਰ ਮੋਦੀ, ਬੋਲੇ-ਇੰਡੀਆ ਗਠਜੋੜ ਦਾ ਗੁਬਾਰਾ ਫੁੱਟ ਚੁੱਕਿਐ

ਤੁਹਾਡੇ ’ਤੇ ਮੌਕਾਪ੍ਰਸਤੀ ਦੀ ਸਿਆਸਤ ਕਰਨ ਦੇ ਦੋਸ਼ ਲੱਗਦੇ ਹਨ
ਇਸ ਸਵਾਲ ਦੇ ਜਵਾਬ ’ਚ ਪਵਨ ਟੀਨੂੰ ਨੇ ਕਿਹਾ ਕਿ ਦੇਖੋ ਅਸੀਂ ਲੋਕਾਂ ਤੋਂ ਨਹੀਂ ਭੱਜੇ, ਲੋਕ ਸਾਡੇ ’ਤੇ ਵਿਸ਼ਵਾਸ ਕਰਦੇ ਹਨ। ਲੋਕ ਮੇਰੇ ’ਤੇ 25 ਸਾਲ ਤੋਂ ਵਿਸ਼ਵਾਸ ਕਰਦੇ ਹਨ। ਮੈਂ ਸਾਫ਼-ਸੁਥਰੇ ਤਰੀਕੇ ਨਾਲ ਸਿਆਸਤ ਕੀਤੀ ਹੈ। ਨਾ ਮੈਂ ਕਦੇ ਭ੍ਰਿਸ਼ਟਾਚਾਰ ਕੀਤਾ ਅਤੇ ਨਾ ਹੀ ਕਦੇ ਨਸ਼ੇ ਨੂੰ ਪ੍ਰਮੋਟ ਕੀਤਾ ਹੈ। ਮੈਂ ਕਦੇ ਮਾਈਨਿੰਗ ਨਹੀਂ ਕੀਤੀ, ਜਦਕਿ ਇਹ ਸਾਰੇ ਕੰਮ ਕਾਂਗਰਸੀ ਉਮੀਦਵਾਰ ਨੇ ਕੀਤੇ ਹਨ। ਇਸ ਕਾਰਨ ਲੋਕ ਮੇਰੇ ਇਸ ਫ਼ੈਸਲੇ ਤੋਂ ਖੁਸ਼ ਹਨ। ਲੋਕ ਕੰਮ ਕਰਨ ਵਾਲਿਆਂ ਦੀ ਕਦਰ ਕਰਦੇ ਹਨ।

ਚੰਨੀ ਕਹਿੰਦੇ ਹਨ ਕਿ ਮੈਂ 3 ਮਹੀਨਿਆਂ ਦੇ ਕਾਰਜਕਾਲ ’ਚ ‘ਆਪ’ਸਰਕਾਰ ਨਾਲੋਂ ਵੱਧ ਕੰਮ ਕੀਤੇ?
ਸੀ. ਐੱਮ. ਵਜੋਂ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੇ ਕਾਰਜਕਾਲ ਦੀ ਗੱਲ ਕਰਦਿਆਂ ਪਵਨ ਟੀਨੂੰ ਨੇ ਕਿਹਾ ਕਿ ਚੰਨੀ ਨੇ ਪੰਜਾਬ ਦੇ 111 ਦਿਨ ਖ਼ਰਾਬ ਕੀਤੇ ਹਨ। ਇਨ੍ਹਾਂ ਦਿਨਾਂ ’ਚ ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਆਖ ਦਿੱਤਾ ਕਿ ਜਿੰਨੀ ਮਰਜ਼ੀ ਮਾਈਨਿੰਗ ਕਰ ਲਓ, ਜਿੰਨੇ ਮਰਜ਼ੀ ਬਦਲੀਆਂ ਦੇ ਪੈਸੇ ਲੈ ਲਓ। ਟੀਨੂੰ ਨੇ ਕਿਹਾ ਕਿ ਚੰਨੀ ਦੀ ਸਰਕਾਰ ਵੇਲੇ ਪੋਸਟ ਮੈਟ੍ਰਿਕ ਵਜ਼ੀਫਾ ਘਪਲਾ ਹੋਇਆ। ਉਨ੍ਹਾਂ ਨੇ ਉਸ ਵੇਲੇ ਕੰਮ ਨਹੀਂ ਕੀਤਾ ਸਗੋਂ ਸਿਰਫ਼ ਬੋਰਡ ਹੀ ਲਗਾਏ ਸਨ। ਖ਼ੁਦ ਸੜਕਾਂ ’ਤੇ ਡਰਾਮੇ ਕਰਦੇ ਰਹੇ ਪਰ ਦਫ਼ਤਰ ’ਚ ਵੜੇ ਹੀ ਨਹੀਂ, ਜਿਸ ਕਾਰਨ ਕਾਂਗਰਸ ਦਾ ਪੰਜਾਬ ’ਚ ਬੁਰਾ ਹਾਲ ਹੋ ਗਿਆ।

ਇਹ ਵੀ ਪੜ੍ਹੋ- ਫਾਸਟ ਫੂਡ ਦੇ ਸ਼ੌਕੀਨ ਹੋ ਜਾਣ ਸਾਵਧਾਨ, ਜਲੰਧਰ ਦੇ ਮਸ਼ਹੂਰ ਰੈਸਟੋਰੈਂਟ ਦੀ ਵਾਇਰਲ ਹੋਈ ਵੀਡੀਓ ਨੂੰ ਵੇਖ ਉੱਡਣਗੇ ਹੋਸ਼

ਪੀ. ਐੱਮ. ਖ਼ੁਦ ਪ੍ਰਚਾਰ ਕਰਨ ਆਏ ਹਨ, ਕੀ ਪ੍ਰਭਾਵ ਪਵੇਗਾ?
ਪਵਨ ਟੀਨੂੰ ਨੇ ਕਿਹਾ ਕਿ ਅੱਜ ਭਾਰਤੀ ਜਨਤਾ ਪਾਰਟੀ ਦੇ ਪ੍ਰਚਾਰ ਲਈ ਸੂਬੇ ’ਚ ਮੋਦੀ ਆ ਰਹੇ ਹਨ, ਪਹਿਲਾਂ ਤਾਂ ਇਹ ਕਦੇ ਜਲੰਧਰ ਆਏ ਹੀ ਨਹੀਂ। ਉਨ੍ਹਾਂ ਨੇ ਦੇਸ਼ ਦੇ ਨੌਜਵਾਨਾਂ ਨੂੰ 2 ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ਅਤੇ ਪੰਜਾਬ ਦੇ ਲੋਕਾਂ ਨੂੰ ਤਾਂ 200 ਨੌਕਰੀਆਂ ਵੀ ਨਹੀਂ ਦਿੱਤੀਆਂ। ਕੇਂਦਰ ਨੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ, ਅਜਿਹਾ ਹੀ ਸਲੂਕ ਕਾਂਗਰਸ ਵੀ ਆਪਣੇ ਰਾਜ ਵੇਲੇ ਕਰਦੀ ਰਹੀ ਹੈ। ਭਾਜਪਾ ਨੇ ਪਿਛਲੇ 10 ਸਾਲਾਂ ਵਿਚ ਪੰਜਾਬ ਨੂੰ ਦਿੱਤਾ ਹੀ ਕੀ ਹੈ? ਪੰਜਾਬ ਦੇ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਬੇਇਨਸਾਫ਼ੀ ਹੋਈ ਹੈ। 1987 ਵਿਚ ਆਰ. ਸੀ. ਐੱਫ਼. ਦਾ ਪਹਿਲਾ ਪ੍ਰਾਜੈਕਟ ਆਇਆ ਸੀ, ਉਸ ਤੋਂ ਬਾਅਦ ਅੱਜ ਤਕ ਕੋਈ ਵੀ ਵੱਡਾ ਪ੍ਰਾਜੈਕਟ ਦੋਆਬਾ ਨੂੰ ਨਹੀਂ ਮਿਲਿਆ।

ਮੁੱਖ ਮੰਤਰੀ ਦੇ ਪ੍ਰਚਾਰ ਨੇ ਸਿਆਸੀ ਹਵਾ ਕਿੰਨੀ ਬਦਲੀ?
ਸੀ. ਐੱਮ. ਮਾਨ ਵੱਲੋਂ ਜਲੰਧਰ ਵਿਚ ਕੀਤੇ ਜਾ ਰਹੇ ਪ੍ਰਚਾਰ ਦੀ ਗੱਲ ਕਰਦਿਆਂ ਟੀਨੂੰ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਕੀਤੇ ਪ੍ਰਚਾਰ ਨੇ ਜਲੰਧਰ ਦੀ ਸਿਆਸੀ ਹਵਾ ਹੀ ਬਦਲ ਕੇ ਰੱਖ ਦਿੱਤੀ। ਲੋਕ ਸੀ. ਐੱਮ. ਨੂੰ ਭਰੋਸੇਯੋਗ ਤੇ ਜ਼ਿੰਮੇਵਾਰ ਨੇਤਾ ਮੰਨਦੇ ਹਨ, ਜੋ ਆਮ ਲੋਕਾਂ ’ਚ ਵਿਚਰਦਾ ਹੈ।

ਸੁਖਬੀਰ ਤੇ ਮਾਨ ਵਿਚ ਕੀ ਫਰਕ ਮੰਨਦੇ ਹੋ?
ਸੁਖਬੀਰ ਬਾਦਲ ਅਤੇ ਭਗਵੰਤ ਮਾਨ ’ਚ ਫਰਕ ਬਾਰੇ ਦੱਸਦਿਆਂ ਪਵਨ ਟੀਨੂੰ ਨੇ ਕਿਹਾ ਕਿ ਭਗਵੰਤ ਮਾਨ ਜ਼ਮੀਨ ਤੋਂ ਉੱਠੇ ਇਨਸਾਨ ਹਨ ਅਤੇ 16 ਸਾਲ ਦੀ ਤਪੱਸਿਆ ਤੋਂ ਬਾਅਦ ਸੀ. ਐੱਮ. ਬਣੇ, ਉਹ ਵੀ ਆਪਣੀ ਮਿਹਨਤ ਨਾਲ, ਜਦਕਿ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਪਾਰਟੀ ਨੂੰ ਇਕ ਕੰਪਨੀ ਵਾਂਗ ਚਲਾਉਂਦੇ ਹਨ। ਬੇਸ਼ੱਕ ਸੁਖਬੀਰ ਬਹੁਤ ਪੜ੍ਹੇ-ਲਿਖੇ ਹਨ ਪਰ ਉਹ ਕਿਸੇ ਵੀ ਲੀਡਰ ਨਾਲ ਭਾਵੁਕ ਤੌਰ ’ਤੇ ਟੱਚ ਨਹੀਂ ਹਨ। ਸਾਡੀ ਸਿਆਸਤ ਅੱਜ ਰਿਸ਼ਤਿਆਂ ਦੀ ਸਿਆਸਤ ਹੈ ਪਰ ਸੁਖਬੀਰ ਕਿਸੇ ਨਾਲ ਵੀ ਭਾਵੁਕ ਰਿਸ਼ਤਾ ਨਹੀਂ ਬਣਾਉਂਦੇ। ਉਹ ਸਮਝਦੇ ਹਨ ਕਿ ਇਕ ਆਇਆ, ਦੂਜਾ ਗਿਆ, ਤੀਜਾ ਆਇਆ ਪਰ ਉਹ ਕਿਸੇ ਦੇ ਇਮੋਸ਼ਨ ਦੀ ਕਦਰ ਨਹੀਂ ਕਰਦੇ। ਪੰਜਾਬ ਇਮੋਸ਼ਨ ਨਾਲ ਜੁੜਿਆ ਸੂਬਾ ਹੈ। ਜਿਹੜਾ ਬੰਦਾ ਇਮੋਸ਼ਨ ਦੀ ਕਦਰ ਕਰੇਗਾ, ਉਸੇ ਦੀ ਹੀ ਬੱਲੇ-ਬੱਲੇ ਹੈ।

ਇਹ ਵੀ ਪੜ੍ਹੋ- ਅੱਤ ਦੀ ਪੈ ਰਹੀ ਲੂ ਦਰਮਿਆਨ ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ, ਜਾਣੋ ਆਉਣ ਦਿਨਾਂ ਦਾ Weather Update

ਜਲੰਧਰ ਲਈ ਤੁਹਾਡਾ ਕੀ ਵਿਜ਼ਨ ਹੈ?
ਜਲੰਧਰ ਬਾਰੇ ਆਪਣਾ ਵਿਜ਼ਨ ਦੱਸਦਿਆਂ ‘ਆਪ’ਉਮੀਦਵਾਰ ਟੀਨੂੰ ਨੇ ਕਿਹਾ ਕਿ ਅਸੀਂ ਜਲੰਧਰ ਵਿਚ ਇਕ ਲੱਖ ਰੋਜ਼ਗਾਰ ਦੇ ਮੌਕੇ ਪੈਦਾ ਕਰਾਂਗੇ। ਸਾਡੇ ਇਥੇ ਜੋ ਇੰਡਸਟਰੀ ਹੈ, ਉਸ ਨੂੰ ਅਸੀਂ ਚੰਗਾ ਢਾਂਚਾ ਦੇਵਾਂਗੇ। ਉਸ ਪਾਸੇ ਸਰਕਾਰ ਨੂੰ ਨਿਵੇਸ਼ ਕਰਨਾ ਪਵੇਗਾ। ਇੰਡਸਟਰੀ ਰੋਜ਼ਗਾਰ ਪੈਦਾ ਕਰ ਰਹੀ ਹੈ। ਇੰਡਸਟਰੀ ਦੇ ਲੋਕਾਂ ਦੀ ਸਰਕਾਰੇ-ਦਰਬਾਰੇ ਪਹੁੰਚ ਬਣਾਉਣ ਲਈ ਮੈਂ ਪੁਲ ਦਾ ਕੰਮ ਕਰਾਂਗਾ। ਜਲੰਧਰ ਸ਼ਹਿਰੀ ਅਤੇ ਦਿਹਾਤੀ ਇਲਾਕਿਆਂ ਵਿਚ ਕੁਝ ਅੰਡਰਪਾਸ ਅਤੇ ਫਲਾਈਓਵਰਜ਼ ਦਾ ਕੰਮ ਲਟਕਿਆ ਹੈ, ਜਿਨ੍ਹਾਂ ਵੱਲ ਧਿਆਨ ਦੇਣ ਦੀ ਲੋੜ ਹੈ। ਅਸੀਂ ਬੱਚਿਆਂ ਨੂੰ ਹੁਨਰਮੰਦ ਕਰਨ ਲਈ ਹਰ ਹਲਕੇ ਵਿਚ ਇਕ-ਇਕ ਹੋਰ ਆਈ. ਆਈ. ਟੀ. ਬਣਾਵਾਂਗੇ। ਜਲੰਧਰ ਵਿਚ ਅਸੀਂ 50 ਮਿੰਨੀ ਸਪੋਰਟਸ ਸੈਂਟਰ ਬਣਾਵਾਂਗੇ। ਇਸ ਦੇ ਨਾਲ ਹੀ 5 ਹਜ਼ਾਰ ਬੇਘਰਾਂ ਨੂੰ ਮਕਾਨ ਬਣਾ ਕੇ ਦੇਣਾ ਸਾਡੀ ਪਹਿਲ ਹੋਵੇਗੀ। ਅਸੀਂ ਕੋਸ਼ਿਸ਼ ਕਰਾਂਗੇ ਕਿ ਲੋਕਾਂ ’ਚ 24 ਘੰਟੇ ਹਾਜ਼ਰ ਰਹੀਏ।

ਤੁਹਾਨੂੰ ਠੰਡੇ ਸੁਭਾਅ ਦਾ ਲੀਡਰ ਮੰਨਿਆ ਜਾਂਦਾ ਹੈ।
ਪਵਨ ਟੀਨੂੰ ਨੇ ਕਿਹਾ ਕਿ ਫੋਕੀਆਂ ਗੱਲਾਂ ਕਰਨੀਆਂ ਮੇਰਾ ਸੁਭਾਅ ਨਹੀਂ। ਚੰਨੀ ਅੱਜ ਫੋਕੀਆਂ ਗੱਲਾਂ ਕਰ ਰਿਹਾ ਹੈ, ਉਹ ਤਾਂ ਨਾਰਥ ਨੂੰ ਛਾਉਣੀ ਦੱਸੀ ਜਾ ਰਹੇ ਹਨ, ਮੈਂ ਅੱਜ ਤਕ ਜੋ ਕਿਹਾ, ਉਹ ਕਰ ਕੇ ਵਿਖਾਇਆ ਹੈ। ਉਮਰ ਦੇ ਨਾਲ ਬੰਦੇ ਅੰਦਰ ਬਦਲਾਅ ਲਾਜ਼ਮੀ ਹੈ। ਜੋ ਮੇਰੇ ਅੰਦਰ ਸਹਿਜ ਹੈ, ਮੈਂ ਸਮਝਦਾ ਹਾਂ ਕਿ ਸਹਿਜ ਨਾਲ ਕੰਮ ਸੁਖਾਲੇ ਹੋ ਜਾਂਦੇ ਹਨ।

ਅਕਾਲੀ ਦਲ ਨਾਲੋਂ ਤੋੜ-ਵਿਛੋੜੇ ਦੀ ਮੁੱਖ ਵਜ੍ਹਾ ਕੀ ਰਹੀ?
ਅਕਾਲੀ ਦਲ ਛੱਡਣ ਦਾ ਅਸਲ ਕਾਰਨ ਪੁੱਛੇ ਜਾਣ ’ਤੇ ਟੀਨੂੰ ਨੇ ਦੱਸਿਆ ਕਿ ਅੱਜ ਦੇਸ਼ ਅੰਦਰ ਜੋ ਚੋਣਾਂ ਹੋ ਰਹੀਆਂ ਹਨ, ਇਹ ਲੋਕਤੰਤਰ ਨੂੰ ਬਚਾਉਣ ਦੀ ਇਤਿਹਾਸਕ ਲੜਾਈ ਹੈ। ਇਸ ਵਿਚ ਇਹ ਦੇਖਿਆ ਜਾਵੇਗਾ ਕਿ ਕੌਣ ਸੰਵਿਧਾਨ ਦੇ ਹੱਕ ਵਿਚ ਖੜ੍ਹਾ ਹੈ ਤੇ ਕੌਣ ਖਿਲਾਫ। ਮੈਂ ਅਕਾਲੀ ਦਲ ਨੂੰ ਕਈ ਵਾਰ ਸੰਵਿਧਾਨ ਦੇ ਹੱਕ ਵਿਚ ਖੜ੍ਹਨ ਲਈ ਕਿਹਾ ਪਰ ਪਾਰਟੀ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ। ਇਹ ਸੰਵਿਧਾਨ ਦੱਬੇ-ਕੁਚਲੇ ਲੋਕਾਂ ਨੂੰ ਹੱਕ ਦਿਵਾਉਂਦਾ ਹੈ। ਜਦ ਲੀਡਰਸ਼ਿਪ ਨੇ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਮੈਂ ਪਾਸੇ ਹਟ ਗਿਆ। ਲੋਕ ਅੱਜ ਵੀ ਆਖਦੇ ਹਨ ਕਿ ਅਕਾਲੀ ਦਲ ਨੇ ਆਖਿਰ ਸਮਝੌਤਾ ਤਾਂ ਭਾਜਪਾ ਨਾਲ ਹੀ ਕਰਨਾ ਹੈ।

ਇਹ ਵੀ ਪੜ੍ਹੋ- ਅਕਾਲੀ, ਭਾਜਪਾ ਤੇ ਕਾਂਗਰਸ ਸਰਕਾਰਾਂ ਪੰਜਾਬ ਦੀਆਂ 3 ਪੀੜ੍ਹੀਆਂ ਖਾ ਗਈਆਂ ਤੇ ਆਪਣੇ ਲਈ ਬਣਾ ਲਏ ਮਹਿਲ: ਭਗਵੰਤ ਮਾਨ

ਟੀਨੂੰ ਨੇ ਕਿਹਾ ਕਿ ਇਸ ਤੋਂ ਇਲਾਵਾ ਜਦ ਲੋਕ ਸਾਡੇ ਕੋਲ ਕੰਮ ਕਰਵਾਉਣ ਲਈ ਆਉਂਦੇ ਸਨ ਤਾਂ ਅਸੀਂ ਆਖ ਦੇਈਦਾ ਸੀ ਕਿ ਜਾਓ ਭਰਾਵੋ 3 ਸਾਲ ਬਾਅਦ ਆਈਓ ਜਦ ਸਾਡੀ ਸਰਕਾਰ ਆਵੇਗੀ ਪਰ ਜਿਸ ਨੂੰ ਕੰਮ ਅੱਜ ਹੈ ਉਹ ਤਾਂ ਅੱਜ ਹੀ ਕਰਵਾਏਗਾ। ਜਦ ਲੋਕਾਂ ਨੇ ਆਮ ਆਦਮੀ ਪਾਰਟੀ ਦੇ 92 ਵਿਧਾਇਕਾਂ ਨੂੰ ਫਤਵਾ ਦੇ ਦਿੱਤਾ ਤਾਂ ਫਿਰ ਕਿਉਂ ਨਾ ਜਾ ਕੇ ‘ਆਪ’ ਦਾ ਹੀ ਸਹਿਯੋਗ ਕਰ ਲਿਆ ਜਾਵੇ। ਇਸੇ ਨੀਅਤ ਨਾਲ ਤੇ ਸੰਵਿਧਾਨ ਨੂੰ ਬਚਾਉਣ ਲਈ ਮੈਂ ਅਰਵਿੰਦ ਕੇਜਰੀਵਾਲ ਦਾ ਸਾਥ ਦੇਣ ਲਈ ਪਾਰਟੀ ਵਿਚ ਆ ਗਿਆ। ਅਕਾਲੀ ਦਲ ਨੂੰ ਪੰਜਾਬੀ ਖਾਸ ਕਰ ਸਿੱਖਾਂ ਨੇ ਦਿਲਾਂ ਅੰਦਰੋਂ ਕੱਢ ਦਿੱਤਾ ਹੈ। ਪਾਰਟੀ ਪ੍ਰਤੀ ਕਈ ਨਾਰਾਜ਼ਗੀਆਂ ਹਨ। ਅੱਜ ਅਕਾਲੀ ਦਲ ’ਚ ਲੀਡਰਸ਼ਿਪ ਦਾ ਸੰਕਟ ਚੱਲ ਰਿਹਾ ਹੈ। ਪਾਰਟੀ ਨਾਲ ਨੌਜਵਾਨ ਤਾਂ ਬਿਲਕੁਲ ਹੀ ਨਹੀਂ ਹਨ। ਮੈਂ ਆਮ ਆਦਮੀ ਪਾਰਟੀ ’ਚ ਆ ਕੇ ਵੇਖਿਆ ਕਿ ਸਾਰਾ ਅਕਾਲੀ ਦਲ ਤਾਂ ਆਮ ਆਦਮੀ ਪਾਰਟੀ ’ਚ ਪਹਿਲਾਂ ਹੀ ਸ਼ਾਮਲ ਹੋਈ ਬੈਠਾ ਹੈ। ਅਕਾਲੀ ਦਲ ’ਚ ਲੀਡਰਸ਼ਿਪ ਪ੍ਰਤੀ ਬੇਭਰੋਸਗੀ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

  • pawan kumar tinu
  • interview
  • jagbani
  • ਅਕਾਲੀ ਦਲ
  • ਪਵਨ ਕੁਮਾਰ ਟੀਨੂੰ
  • ਮੁੱਖ ਮੰਤਰੀ
  • ਚਰਨਜੀਤ ਸਿੰਘ ਚੰਨੀ

ਕੈਂਟਰ ਦੀ ਲਪੇਟ ’ਚ ਆਏ ਜ਼ਖ਼ਮੀ ਵਿਅਕਤੀ ਦੀ ਇਲਾਜ ਦੌਰਾਨ ਹੋਈ ਮੌਤ

NEXT STORY

Stories You May Like

  • long power cuts to hit these areas in punjab
    2 ਦਿਨ ਬਿਜਲੀ ਰਹੇਗੀ ਬੰਦ ! ਪੰਜਾਬ ਦੇ ਇਨ੍ਹਾਂ ਇਲਾਕਿਆਂ ’ਚ ਲੱਗੇਗਾ ਲੰਬਾ Power Cut
  • clash in ludhiana
    ਈਸਟਰਨ ਪਾਰਕ ਦੇ ਬਾਹਰ ਨੌਜਵਾਨ ਨੂੰ 12 ਵਿਅਕਤੀਆਂ ਨੇ ਘੇਰਿਆ, ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦਾ ਦੋਸ਼
  • sri chamkaur sahib news
    ਸ੍ਰੀ ਚਮਕੌਰ ਸਾਹਿਬ ਵਿਖੇ ਸੁਪਰਵਾਈਜ਼ਰ 10 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਕਾਬੂ
  • boyfriend girlfriend news
    ਪੰਜਾਬ: ਰਾਤ ਵੇਲੇ ਸਹੇਲੀ ਨੂੰ ਮਿਲਣ ਗਏ ਮੁੰਡੇ ਦਾ ਕਤਲ! ਹੈਰਾਨ ਕਰੇਗਾ ਪੂਰਾ ਮਾਮਲਾ
  • sukhbir badal meeting
    SGPC ਦੇ ਜਨਰਲ ਇਜਲਾਸ ਤੋਂ ਪਹਿਲਾਂ ਸੁਖਬੀਰ ਬਾਦਲ ਨੇ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਕੀਤੀ ਮੀਟਿੰਗ
  • raja warring channi
    ਚਰਨਜੀਤ ਚੰਨੀ ਦੀ ਸਾਈਕਲ ਯਾਤਰਾ 'ਚ ਪਹੁੰਚੇ ਰਾਜਾ ਵੜਿੰਗ, ਅਖ਼ੀਰਲੇ ਦਿਨ ਕੀਤੀ ਸ਼ਮੂਲੀਅਤ
  • father takes drastic step after son suffers electric shock
    ਪੰਜਾਬ 'ਚ ਦਰਦਨਾਕ ਘਟਨਾ! ਪੁੱਤ ਨੂੰ ਲੱਗਿਆ ਕਰੰਟ, ਸਦਮੇ 'ਚ ਆਏ ਪਿਤਾ ਨੇ ਕੀਤਾ ਉਹ ਜੋ ਸੋਚਿਆ ਨਾ ਸੀ
  • raja warring statement
    'ਮੈਂ 2027 ਦੀਆਂ ਚੋਣਾਂ ਨਹੀਂ ਲੜਣੀਆਂ ਚਾਹੁੰਦਾ', ਰਾਜਾ ਵੜਿੰਗ ਨੇ ਦਿੱਤਾ ਵੱਡਾ ਬਿਆਨ
  • long power cuts to hit these areas in punjab
    2 ਦਿਨ ਬਿਜਲੀ ਰਹੇਗੀ ਬੰਦ ! ਪੰਜਾਬ ਦੇ ਇਨ੍ਹਾਂ ਇਲਾਕਿਆਂ ’ਚ ਲੱਗੇਗਾ ਲੰਬਾ Power...
  • father takes drastic step after son suffers electric shock
    ਪੰਜਾਬ 'ਚ ਦਰਦਨਾਕ ਘਟਨਾ! ਪੁੱਤ ਨੂੰ ਲੱਗਿਆ ਕਰੰਟ, ਸਦਮੇ 'ਚ ਆਏ ਪਿਤਾ ਨੇ ਕੀਤਾ...
  • groom missing during pre wedding shoot
    ਪੰਜਾਬ 'ਚ ਹੈਰਾਨ ਕਰਦਾ ਮਾਮਲਾ! ਪ੍ਰੀ-ਵੈਡਿੰਗ ਸ਼ੂਟ ਤੋਂ ਫਰਾਰ ਹੋਇਆ ਮੁੰਡਾ, ਵਿਆਹ...
  • alert issued in punjab meteorological department major forecast
    ਪੰਜਾਬ 'ਚ 20,21,22 ਤਾਰੀਖ਼ਾਂ ਲਈ ਇਨ੍ਹਾਂ ਜ਼ਿਲ੍ਹਿਆਂ 'ਚ Alert ਜਾਰੀ! ਮੌਸਮ...
  • fire breaks out in a house  dj equipment destroyed
    ਜਲੰਧਰ 'ਚ ਕਿਊਰੋ ਮਾਲ ਨੇੜੇ ਘਰ 'ਚ ਲੱਗੀ ਅੱਗ, DJ ਵਾਲੇ ਦਾ ਸਾਮਾਨ ਸੜ ਕੇ ਹੋਇਆ...
  • punjab districts paramilitary forces
    ਪੰਜਾਬ ਦੇ ਕਈ ਜ਼ਿਲਿਆਂ 'ਚ ਪੈਰਾਮਿਲਟਰੀ ਫੋਰਸ ਤਾਇਨਾਤ, ਵਧਾਈ ਗਈ ਸੁਰੱਖਿਆ
  • bsp punjab president dr karimpuri injured on road accident
    ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਏ ਬਸਪਾ ਦੇ ਪੰਜਾਬ ਪ੍ਰਧਾਨ ਡਾ. ਕਰੀਮਪੁਰੀ
  • accused arrested for betting  case registered
    ਦੜਾ-ਸੱਟਾ ਲਾਉਣ ਵਾਲੇ 2 ਹੋਰ ਕਾਬੂ, ਮਾਮਲਾ ਦਰਜ
Trending
Ek Nazar
good news no more hassle of frequent recharges

Good News : ਹੁਣ ਵਾਰ-ਵਾਰ ਰੀਚਾਰਜ ਦਾ ਝੰਜਟ ਖ਼ਤਮ ! ਆ ਗਿਆ 380 ਦਿਨ ਚੱਲਣ ਵਾਲਾ...

punjab kings

ਪੰਜਾਬ ਕਿੰਗਜ਼ 'ਚ ਪੰਡਯਾ ਤੋਂ ਇਲਾਵਾ ਇਕ ਹੋਰ ਵੱਡੇ ਫੇਰਬਦਲ ਦੀ ਤਿਆਰੀ!ਮੁੰਬਈ ਦੇ...

malaysia ends visa free entry for indians

ਵੱਡੀ ਖ਼ਬਰ: ਇਸ ਦੇਸ਼ ਨੇ ਭਾਰਤੀਆਂ ਲਈ ਬੰਦ ਕੀਤੀ Visa-Free ਐਂਟਰੀ, ਬਦਲ ਗਏ ਨਿਯਮ

the fortunes of these 4 zodiac signs will shine

ਇਨ੍ਹਾਂ 4 ਰਾਸ਼ੀਆਂ ਦੀ ਚਮਕੇਗੀ ਕਿਸਮਤ, ਖੁੱਲ੍ਹਣਗੇ ਕਮਾਈ ਦੇ ਨਵੇਂ ਰਸਤੇ!

pakistani security forces

ਪਾਕਿਸਤਾਨ 'ਚ ਸੁਰੱਖਿਆ ਬਲਾਂ ਦੀ ਕਾਰਵਾਈ 'ਚ 22 ਅੱਤਵਾਦੀ ਢੇਰ

legal notice on punjab minister

ਹਾਫ਼ਿਜ਼ ਸਈਦ ਦੀ  PMML ਨੇ ਪੰਜਾਬ ਦੇ ਮੰਤਰੀ ਨੂੰ ਭੇਜਿਆ 5 ਅਰਬ ਦਾ ਲੀਗਲ ਨੋਟਿਸ

milk gets even more expensive

ਹੋਰ ਮਹਿੰਗਾ ਹੋ ਗਿਆ ਦੁੱਧ ! 6 ਪ੍ਰਤੀ ਲੀਟਰ ਤੱਕ ਵਧੀਆਂ ਕੀਮਤਾਂ, ਗੋਕੁਲ ਡੇਅਰੀ...

us military bases iran

ਅਮਰੀਕੀ ਫੌਜੀ ਠਿਕਾਣਿਆਂ 'ਤੇ ਹਮਲੇ ਸਾਡੀ ਸਵੈ-ਰੱਖਿਆ ਦੀ ਕਾਰਵਾਈ : ਈਰਾਨ

big announcement by xi for apec

ਸ਼ੀ ਨੇ APEC ਦੇਸ਼ਾਂ ਵਿਚਕਾਰ ਸਹਿਯੋਗ ਵਧਾਉਣ ਲਈ 2 ਕਰੋੜ ਡਾਲਰ ਦੇਣ ਦਾ ਕਰ'ਤਾ...

imran khan pbc members

ਇਮਰਾਨ ਖਾਨ ਨੂੰ ਭੇਜਿਆ ਜਾਵੇ ਹਸਪਤਾਲ ! PBC ਦੇ ਅੱਠ ਮੈਂਬਰਾਂ ਨੇ ਨਿਆਂਪਾਲਿਕਾ...

threat to a prominent bollywood actor

ਬਾਬਾ ਸਿੱਦੀਕੀ ਦੇ ਕਾਤਲ ਗੈਂਗਸਟਰ ਨੇ ਦਿੱਗਜ ਬਾਲੀਵੁੱਡ ਅਦਾਕਾਰ ਨੂੰ ਦਿੱਤੀ ਜਾਨੋਂ...

us court summons

ਅਮਰੀਕੀ ਅਦਾਲਤ ਨੇ ਡੋਵਾਲ ਅਤੇ ਗੋਇਲ ਨੂੰ ਦਿੱਲੀ ਦੀਆਂ ਅਦਾਲਤਾਂ ਰਾਹੀਂ ਸੰਮਨ ਭੇਜਣ...

trump jinping and putin appear on t same platform

ਟਰੰਪ, ਜਿਨਪਿੰਗ ਤੇ ਪੁਤਿਨ ਇਕ ਮੰਚ ’ਤੇ ਆਏ, ਅੱਜ ਹੋਵੇਗੀ ਤਿੰਨਾਂ ਦੀ ਅਹਿਮ ਬੈਠਕ

earthquake tremors

ਜਾਪਾਨ 'ਚ ਲੱਗੇ ਭੂਚਾਲ ਦੇ ਝਟਕੇ, ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ

do not dismiss shortness of breath as a minor issue

ਸਾਹ ਚੜ੍ਹਨ ਨੂੰ ਨਾ ਸਮਝੋ ਆਮ ਸਮੱਸਿਆ, ਗੰਭੀਰ ਬੀਮਾਰੀ ਦਾ ਕਰਨਾ ਪੈ ਸਕਦਾ ਸਾਹਮਣਾ

video game grand theft auto 6

13 ਸਾਲਾਂ ਦੀ ਉਡੀਕ ਮਗਰੋਂ ‘ਜੀ.ਟੀ.ਏ. 6’ ਦੀ ਇਤਿਹਾਸਕ ਦਸਤਕ; AUS ਬਾਜ਼ਾਰ ’ਚ...

don t make the mistake of amitabh bachchan the legal requirements

ਕਿਤੇ ਤੁਸੀਂ ਨਾ ਕਰ ਲੈਣਾ ਅਮਿਤਾਭ ਬੱਚਨ ਵਾਲੀ ਗਲਤੀ, ਮਹਿੰਗੀਆਂ ਸਾਬਤ ਹੋ ਸਕਦੀਆਂ...

sunita s style changes amid reports of rift with govinda

ਗੋਵਿੰਦਾ ਨਾਲ ਅਣਬਣ ਦੀਆਂ ਖਬਰਾਂ ਵਿਚਾਲੇ ਸੁਨੀਤਾ ਦਾ ਬਦਲਿਆ ਅੰਦਾਜ਼, ਨਵੇਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • groom missing during pre wedding shoot
      ਪੰਜਾਬ 'ਚ ਹੈਰਾਨ ਕਰਦਾ ਮਾਮਲਾ! ਪ੍ਰੀ-ਵੈਡਿੰਗ ਸ਼ੂਟ ਤੋਂ ਫਰਾਰ ਹੋਇਆ ਮੁੰਡਾ, ਵਿਆਹ...
    • police reach dibrugarh jail to bring mp amritpal to punjab
      MP ਅੰਮ੍ਰਿਤਪਾਲ ਨੂੰ ਪੰਜਾਬ ਲਿਆਉਣ ਡਿਬਰੂਗੜ੍ਹ ਜੇਲ੍ਹ ਪਹੁੰਚੀ ਪੁਲਸ
    • alert issued in punjab meteorological department major forecast
      ਪੰਜਾਬ 'ਚ 20,21,22 ਤਾਰੀਖ਼ਾਂ ਲਈ ਇਨ੍ਹਾਂ ਜ਼ਿਲ੍ਹਿਆਂ 'ਚ Alert ਜਾਰੀ! ਮੌਸਮ...
    • punjab congress news
      ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ! ਭਾਜਪਾ 'ਚ ਸ਼ਾਮਲ...
    • punjab police asi dies while on duty
      ਪੰਜਾਬ ਪੁਲਸ ਦੇ ASI ਦੀ ਡਿਊਟੀ ਦੌਰਾਨ ਹੋਈ ਮੌਤ
    • epfo employees swp scheme gets approval
      EPFO ਦੇ ਲੱਖਾਂ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, SWP ਯੋਜਨਾ ਨੂੰ ਮਿਲੀ...
    • moga  bjp  assembly election
      ਮੋਗਾ ਦੇ ਉੱਘੇ ਆਗੂ ਨਵਦੀਪ ਸਿੰਘ ਸੰਘਾ ਭਾਜਪਾ 'ਚ ਸ਼ਾਮਲ, ਬਦਲਣਗੇ ਸਿਆਸੀ ਸਮੀਕਰਣ
    • robbers arrested in ludhiana
      ਲੁੱਟ ਦਾ ਵਿਰੋਧ ਕਰਨ 'ਤੇ ਮਾਰੀ ਗੋਲ਼ੀ! ਪੁਲਸ ਨੇ 2 ਮੁਲਜ਼ਮ ਕੀਤੇ ਗ੍ਰਿਫ਼ਤਾਰ
    • mohali police arrest 2 suspects with illegal weapons
      ਮੋਹਾਲੀ ਪੁਲਸ ਵਲੋਂ ਨਾਜਾਇਜ਼ ਹਥਿਆਰਾਂ ਸਣੇ 2 ਮੁਲਜ਼ਮ ਗ੍ਰਿਫ਼ਤਾਰ
    • chandigarh municipal corporation elections announcewment
      ਭਲਕੇ ਹੋਵੇਗਾ ਚੰਡੀਗੜ੍ਹ ਨਗਰ ਨਿਗਮ ਚੋਣਾਂ ਦਾ ਐਲਾਨ, ਸ਼ਹਿਰ 'ਚ ਲੱਗ ਜਾਵੇਗਾ ਚੋਣ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +