ਜਲੰਧਰ (ਵੈੱਬ ਡੈਸਕ)- ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਜਲੰਧਰ ਵਿਚ ਪੀ. ਏ. ਪੀ. ਗਰਾਊਂਡ 'ਚ 'ਫਤਿਹ ਰੈਲੀ' ਨੂੰ ਸੰਬੋਧਨ ਕਰਨ ਪਹੁੰਚੇ। ਦੂਜੇ ਪਾਸੇ ਲੋਕ ਸਭਾ ਹਲਕਾ ਗੁਰਦਾਸਪੁਰ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਉਮੀਦਵਾਰ ਦਿਨੇਸ਼ ਸਿੰਘ ਬੱਬੂ ਦੇ ਹੱਕ ’ਚ ਲੋਕਾਂ ਨੂੰ ਸੰਬੋਧਨ ਕੀਤਾ। 'ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ' ਬੁਲਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਕੀਤੀ। ਇਸ ’ਚ ਉਨ੍ਹਾਂ ਮੰਦਰ, ਗੁਰਦੁਆਰਿਆਂ ਤੇ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਉਹ ਡੇਰੇ ਦੀ ਸੰਤ ਪ੍ਰੰਪਰਾ ਨੂੰ ਨਮਸਕਾਰ ਕਰਦੇ ਹਨ, ਕਿਉਂਕਿ ਉਨ੍ਹਾਂ ਕੋਰੋਨਾ ਕਾਲ ’ਚ ਸੇਵਾ ਦੀ ਮਿਸਾਲ ਪੇਸ਼ ਕੀਤੀ।
ਸੁਸ਼ੀਲ ਰਿੰਕੂ ਦੇ ਹੱਕ ਵਿਚ ਚੋਣ ਪ੍ਰਚਾਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਜਲੰਧਰ ਮੇਰੇ ਲਈ ਕੋਈ ਨਵਾਂ ਨਹੀਂ ਹੈ। ਉਨ੍ਹਾਂ ਇੰਡੀਆ ਗਠੋਜੜ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਜੋ ਲੋਕ ਕੱਲ੍ਹ ਭਾਜਪਾ ਖ਼ਿਲਾਫ਼ ਗੁਬਾਰਾ ਫੁਲਾ ਰਹੇ ਸਨ, ਉਨ੍ਹਾਂ ਦਾ ਗੁਬਾਰਾ ਹੁਣ ਫੁੱਟ ਚੁੱਕਿਆ ਹੈ। ਪੰਜ ਗੇੜਾਂ ਦੀਆਂ ਹੋਈਆਂ ਚੋਣਾਂ ਦੌਰਾਨ ਇੰਡੀਆ-ਗਠਜੋੜ ਦਾ ਗੁਬਾਰਾ ਫੁੱਟ ਗਿਆ ਹੈ। ਪੰਜ ਗੇੜ 'ਚ ਹੀ ਇੰਡੀਆ-ਗਠਜੋੜ ਹਾਰ ਚੁੱਕਾ ਹੈ। ਕੋਈ ਇੰਡੀਆ ਗਠਜੋੜ ਨੂੰ ਵੋਟ ਦੇ ਕੇ ਕਿਉਂ ਖ਼ਰਾਬ ਕਰੇਗਾ। ਮੋਦੀ ਨੇ ਕਿਹਾ ਕਿ ਤੁਸੀਂ ਜਲੰਧਰ ’ਚ 100 ਲੋਕਾਂ ਕੋਲੋਂ ਪੁੱਛ ਲਓ ਕਿ ਇਸ ਵਾਰ ਕਿਸ ਦੀ ਸਰਕਾਰ ਬਣੇਗੀ ਤਾਂ 100 ’ਚੋਂ 90 ਲੋਕ ਕਹਿਣਗੇ ਕਿ ਇਕ ਵਾਰ ਫਿਰ ਮੋਦੀ ਸਰਕਾਰ, ਜੇਕਰ ਪ੍ਰਮਾਤਮਾ ਰੂਪੀ ਜਨਤਾ ਨੇ ਮੋਦੀ ਦੀ ਸਰਕਾਰ ਬਣਾਉਣ ਦਾ ਤਹੱਈਆ ਕਰ ਲਿਆ ਹੈ ਤਾਂ ਕਿਸੇ ਦੂਜੀ ਪਾਰਟੀ ਨੂੰ ਵੋਟ ਪਾ ਕੇ ਕੌਣ ਆਪਣੀ ਵੋਟ ਬਰਬਾਦ ਕਰੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਾਲੇ ਸਮਝ ਚੁੱਕੇ ਹਨ ਕਿ ‘ਝਾੜੂ ਵਾਲੇ’ਨਸ਼ੇ ਦੇ ਹੋਲਸੇਲ ਵਪਾਰੀ ਹਨ।
ਇਹ ਵੀ ਪੜ੍ਹੋ- ਫਾਸਟ ਫੂਡ ਦੇ ਸ਼ੌਕੀਨ ਹੋ ਜਾਣ ਸਾਵਧਾਨ, ਜਲੰਧਰ ਦੇ ਮਸ਼ਹੂਰ ਰੈਸਟੋਰੈਂਟ ਦੀ ਵਾਇਰਲ ਹੋਈ ਵੀਡੀਓ ਨੂੰ ਵੇਖ ਉੱਡਣਗੇ ਹੋਸ਼
ਕਾਂਗਰਸ 'ਤੇ ਸ਼ਬਦੀ ਹਮਲੇ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੇ 10 ਸਾਲਾਂ ’ਚ ਦੇਸ਼ ’ਚ ਪਹਿਲੀ ਵਾਰ ਇਕ ਨਵਾਂ ਦੌਰ ਵੇਖਿਆ ਹੈ, ਜਿਸ ’ਚ ਕਾਂਗਰਸ ਦੇ ਸਮੇਂ ’ਚ ਨਵੀਆਂ-ਨਵੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਸਨ ਪਰ ਮੋਦੀ ਨੇ ਇਨ੍ਹਾਂ ਸਮੱਸਿਆਵਾਂ ਦਾ ਹੱਲ ਕੱਢਿਆ। ਕਾਂਗਰਸ ਦੇ ਸਮੇਂ ਗਰੀਬੀ ਦਾ ਸੰਕਟ ਡੂੰਘਾ ਹੋ ਗਿਆ। ਮੋਦੀ ਦੇ ਸਮੇਂ 25 ਕਰੋੜ ਲੋਕ ਸੰਕਟ ’ਚੋਂ ਬਾਹਰ ਆਏ। ਕਾਂਗਰਸ ਦੇ ਸਮੇਂ ਆਰਥਿਕਤਾ ਸੰਕਟ ’ਚ ਸੀ, ਮੋਦੀ ਦੇ ਕਾਰਜਕਾਲ ’ਚ ਭਾਰਤ ਦੇਸ਼ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਚੁੱਕਾ ਹੈ। ਦੇਸ਼ ਵਿਚ ਹੁਣ ਅਰਥ ਵਿਵਸਥਾ ਸੁਧਰ ਰਹੀ ਹੈ। ਪਹਿਲਾਂ ਦੇਸ਼ ਨੂੰ ਅੱਤਵਾਦ ਤੋਂ ਖ਼ਤਰਾ ਸੀ ਪਰ ਹੁਣ ਅਸੀਂ ਅੱਤਵਾਦ ਦੀ ਕਮਰ ਤੋੜ ਦਿੱਤੀ ਹੈ। ਅਸੀਂ ਜਦੋਂ ਘਰ ’ਚ ਦਾਖ਼ਲ ਹੋ ਕੇ ਮਾਰਿਆ, ਉਦੋਂ ਤੋਂ ਉਹ ਅੱਖ ਚੁੱਕਣ ਤੋਂ ਪਹਿਲਾਂ 100 ਵਾਰ ਸੋਚਦਾ ਹੈ। ਅੱਜ ਦੇਸ਼ ਵੀ ਸਮਝ ਰਿਹਾ ਹੈ ਕਿ ਜਿੱਥੇ ਕਾਂਗਰਸ ਹੈ, ਉਥੇ ਸਮੱਸਿਆਵਾਂ ਹਨ, ਜਿੱਥੇ ਭਾਜਪਾ ਹੈ, ਉਥੇ ਹੱਲ ਹੈ। ਇਸ ਲਈ ਦੇਸ਼ ਦੀ ਜਨਤਾ ਨੇ ਨਾਅਰਾ ਬੁਲੰਦ ਕੀਤਾ ਕਿ 4 ਜੂਨ 400 ਪਾਰ। ਉਨ੍ਹਾਂ ਕਿਹਾ ਕਿ ਇਹ ਪੱਕਾ ਹੋ ਚੁੱਕਾ ਹੈ ਕਿ ਫਿਰ ਇਕ ਵਾਰ ਮੋਦੀ ਸਰਕਾਰ ਆਵੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਸਾਡੇ ਭਾਰਤ ਦੀ ਪਛਾਣ ਹੈ ਅਤੇ ਗੁਰੂਆਂ ਦੀ ਪਵਿੱਤਰ ਧਰਤੀ ਹੈ ਪਰ ਕਾਂਗਰਸ ਨੇ ਪੰਜਾਬ ਨੂੰ ਜ਼ਮੀਨ ਦੇ ਟੁਕੜੇ ਤੋਂ ਜ਼ਿਆਦਾ ਨਹੀਂ ਮੰਨਿਆ। ਕਾਂਗਰਸ ਨੇ 1947 ’ਚ ਆਪਣੇ ਪਰਿਵਾਰ ਨੂੰ ਸੱਤਾ ਦਿਵਾਉਣ ਲਈ ਪੰਜਾਬ ਨੂੰ ਵੰਡ ਦਿੱਤਾ। ਕਰਤਾਰਪੁਰ ਸਾਹਿਬ ਨੂੰ ਵੀ ਪਾਕਿਸਤਾਨ ਨੂੰ ਸੌਂਪ ਦਿੱਤਾ ਪਰ ਭਾਜਪਾ ਨੇ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕੀਤੀ ਅਤੇ ਕਰਤਾਰਪੁਰ ਕਾਰੀਡੋਰ ਬਣਾਇਆ। ਨਤਮਸਤਕ ਹੋਣ ਲਈ ਰਸਤਾ ਖੋਲ੍ਹਿਆ। ਲੰਗਰ ’ਤੇ ਜੀ. ਐੱਸ. ਟੀ. ਖਤਮ ਕੀਤੀ, ਗੁਰੂਆਂ ਦੇ ਪ੍ਰਕਾਸ਼ ਪੁਰਬ ਨੂੰ ਸ਼ਰਧਾਪੂਰਵਕ ਮਨਾਇਆ ਪਰ ਤੁਸ਼ਟੀਕਰਨ ਦੀ ਖੇਡ ’ਚ ਡੁੱਬੀ ਕਾਂਗਰਸ ਨੇ ਕੁਝ ਨਹੀਂ ਕੀਤਾ।
ਇਹ ਵੀ ਪੜ੍ਹੋ- ਲੋਕ ਸਭਾ ਹਲਕਾ ਸੰਗਰੂਰ ਸੀਟ 'ਤੇ ਹੋਵੇਗਾ ਜ਼ਬਰਦਸਤ ਮੁਕਾਬਲਾ, ਜਾਣੋ ਪਿਛਲੇ 5 ਸਾਲ ਦਾ ਇਤਿਹਾਸ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੁਧਿਆਣਾ 'ਚ ਦਿਲ ਵਲੂੰਧਰਣ ਵਾਲੀ ਘਟਨਾ, ਪੁੱਤਾਂ ਨੂੰ ਲੜਦਿਆਂ ਦੇਖ ਬਰਦਾਸ਼ਤ ਨਾ ਕਰ ਸਕਿਆ ਪਿਓ ਹੋਈ ਮੌਤ
NEXT STORY