ਜਲੰਧਰ (ਵਰੁਣ)— ਇਥੋਂ ਸਰਾਭਾ ਨਗਰ ’ਚੋਂ ਲਾਪਤਾ ਹੋਏ ਚਾਰ ਸਾਲਾ ਬੱਚੇ ਨੂੰ ਪੁਲਸ ਨੇ ਦੇਰ ਰਾਤ ਬਰਾਮਦ ਕਰ ਲਿਆ। ਬੱਚਾ ਦੇਰ ਸ਼ਾਮ ਖੇਡਦੇ ਹੋਏ ਅਚਾਨਕ ਲਾਪਤਾ ਹੋ ਗਿਆ ਸੀ। ਲਾਪਤਾ ਹੋਣ ਦੇ ਬਾਅਦ 4 ਸਾਲਾ ਗੰਨੂੰ ਦੇ ਪਿਤਾ ਧਨੰਜਿਆ ਮਿਸ਼ਰਾ ਨੇ ਥਾਣਾ 8 ਦੀ ਪੁਲਸ ਨੂੰ ਸੂਚਨਾ ਦਿੱਤੀ ਸੀ ਅਤੇ ਮੌਕੇ ’ਤੇ ਪੁਲਸ ਪਹੁੰਚਣ ਦੇ ਬਾਅਦ ਭਾਲ ਸ਼ੁਰੂ ਕੀਤੀ ਗਈ ਸੀ।

ਇਸ ਦੌਰਾਨ ਬੱਚੇ ਨੂੰ ਪੁਲਸ ਨੇ ਦੇਰ ਰਾਤ ਬਰਾਮਦ ਕਰ ਲਿਆ। ਏ. ਡੀ. ਸੀ. ਪੀ. ਸਿਟੀ ਇਕ ਜਗਜੀਤ ਸਿੰਘ ਸਰੋਆ ਨੇ ਦੱਸ਼ਿਆ ਕਿ ਬੱਚੇ ਨੂੰ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ।

ਪਲਾਂ ’ਚ ਉੱਜੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਵਿਦੇਸ਼ੋਂ ਪਰਤੇ ਨੌਜਵਾਨ ਪੁੱਤ ਨੇ ਕੀਤੀ ਖ਼ੁਦਕੁਸ਼ੀ
NEXT STORY