Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, SEP 22, 2026

    8:19:41 PM

  • kidnapping cctv footage

    12 ਸਾਲ ਦਾ ਬੱਚਾ ਅਗਵਾ ਹੋਣ ਤੋਂ ਵਾਲ-ਵਾਲ ਬਚਿਆ,...

  • brother  police  home  mansa

    ਪੰਜਾਬ : ਵੱਡੇ ਭਰਾ ਦਾ ਕਤਲ ਕਰਕੇ ਸਾਰੀ ਰਾਤ ਬੈਠਾ...

  • instagram boyfriend girlfriend

    ਪੰਜਾਬ : ਇੰਸਟਾਗ੍ਰਾਮ 'ਤੇ ਹੋਇਆ ਪਿਆਰ, ਪ੍ਰੇਮੀ...

  • harjinder singh dhami sgpc amarjit chawla

    ਬਹਿਰੀਨ ਵਾਲੀ ਬੀਬੀ ਦੇ ਮਾਮਲੇ 'ਚ ਹਰਜਿੰਦਰ ਸਿੰਘ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Chandigarh
  • ਪੰਜਾਬ ਰਜਿਸਟਰਡ ਵਾਹਨਾਂ ਬਾਰੇ ਬਿਆਨ 'ਤੇ ਭਖੀ ਸਿਆਸਤ, AAP ਦੀ PM ਮੋਦੀ ਨੂੰ ਖ਼ਾਸ ਅਪੀਲ

PUNJAB News Punjabi(ਪੰਜਾਬ)

ਪੰਜਾਬ ਰਜਿਸਟਰਡ ਵਾਹਨਾਂ ਬਾਰੇ ਬਿਆਨ 'ਤੇ ਭਖੀ ਸਿਆਸਤ, AAP ਦੀ PM ਮੋਦੀ ਨੂੰ ਖ਼ਾਸ ਅਪੀਲ

  • Edited By Babita,
  • Updated: 22 Jan, 2025 03:58 PM
Chandigarh
politics over statement regarding punjab registered vehicles
  • Share
    • Facebook
    • Tumblr
    • Linkedin
    • Twitter
  • Comment

ਚੰਡੀਗੜ੍ਹ (ਅੰਕੁਰ) : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਭਾਜਪਾ ਆਗੂ ਪਰਵੇਸ਼ ਵਰਮਾ ਵੱਲੋਂ ਪੰਜਾਬੀਆਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਅਪਮਾਨਜਨਕ ਅਤੇ ਫੁੱਟ ਪਾਊ ਟਿੱਪਣੀਆਂ ਦੀ ਸਖ਼ਤ ਨਿੰਦਾ ਕੀਤੀ ਹੈ। 'ਆਪ' ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਅਤੇ ਸੀਨੀਅਰ ਬੁਲਾਰਾ ਨੀਲ ਗਰਗ ਨੇ ਬੁੱਧਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਜਪਾ ਅਤੇ ਇਸ ਦੀ ਲੀਡਰਸ਼ਿਪ 'ਤੇ ਨਫ਼ਰਤ ਅਤੇ ਧਰੁਵੀਕਰਨ ਦੀ ਰਾਜਨੀਤੀ ਨੂੰ ਉਤਸ਼ਾਹਿਤ ਕਰਨ ਲਈ ਤਿੱਖੀ ਆਲੋਚਨਾ ਕੀਤੀ। ਕੰਗ ਨੇ ਵਰਮਾ ਦੀ ਆਲੋਚਨਾ ਕੀਤੀ ਕਿ ਉਹ ਇਹ ਕਹਿ ਰਹੇ ਹਨ ਕਿ ਦਿੱਲੀ 'ਚ ਪੰਜਾਬ ਰਜਿਸਟ੍ਰੇਸ਼ਨ ਵਾਲੀਆਂ ਗੱਡੀਆਂ ਗਣਤੰਤਰ ਦਿਹਾੜੇ ਤੋਂ ਪਹਿਲਾਂ ਇੱਕ ਸਾਜ਼ਿਸ਼ ਦਾ ਹਿੱਸਾ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨੇਤਾ ਪਰਵੇਸ਼ ਵਰਮਾ ਨੇ ਖੁੱਲ੍ਹ ਕੇ ਆਪਣੀ ਪਾਰਟੀ ਦੀ ਪੰਜਾਬ ਵਿਰੋਧੀ ਮਾਨਸਿਕਤਾ ਦਾ ਪ੍ਰਦਰਸ਼ਨ ਕੀਤਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਡਾਕਟਰਾਂ ਦੀ Promotion ਨੂੰ ਲੈ ਕੇ ਵੱਡੀ ਖ਼ਬਰ, ਸਰਕਾਰ ਨੇ ਦਿੱਤਾ ਤੋਹਫ਼ਾ

ਪੰਜਾਬੀਆਂ ਖ਼ਿਲਾਫ਼ ਉਨ੍ਹਾਂ ਦੇ ਬੇ-ਬੁਨਿਆਦ ਦੋਸ਼ ਭਾਜਪਾ ਦੇ ਪੰਜਾਬ ਦੇ ਲੋਕਾਂ ਖ਼ਿਲਾਫ਼ ਡੂੰਘੇ ਪੱਖਪਾਤ ਨੂੰ ਦਰਸਾਉਂਦੇ ਹਨ। ਮਲਵਿੰਦਰ ਸਿੰਘ ਕੰਗ ਨੇ ਇਸ ਗੱਲ 'ਤੇ ਵੀ ਚਾਨਣਾ ਪਾਇਆ ਕਿ ਪੰਜਾਬੀਆਂ ਨੇ ਦਿੱਲੀ ਦੇ ਵਿਕਾਸ ਅਤੇ ਭਾਰਤ ਦੇ ਆਜ਼ਾਦੀ ਸੰਗਰਾਮ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਦਿੱਲੀ ਦੀ ਤਰੱਕੀ ਪੰਜਾਬੀਆਂ ਦੀਆਂ ਕੁਰਬਾਨੀਆਂ ਅਤੇ ਯੋਗਦਾਨਾਂ ਦੀ ਦੇਣ ਹੈ। ਭਾਰਤ ਨੂੰ ਆਜ਼ਾਦ ਕਰਵਾਉਣ ਤੋਂ ਲੈ ਕੇ ਦਿੱਲੀ ਦੇ ਨੁਹਾਰ ਨੂੰ ਮੁੜ ਆਕਾਰ ਦੇਣ ਤੱਕ, ਪੰਜਾਬੀ ਹਮੇਸ਼ਾ ਸਭ ਤੋਂ ਅੱਗੇ ਰਹੇ ਹਨ। ਉਨ੍ਹਾਂ ਨੂੰ ਅੱਤਵਾਦੀ ਕਹਿਣਾ ਨਾ ਸਿਰਫ਼ ਪੰਜਾਬ ਦਾ, ਸਗੋਂ ਪੂਰੇ ਦੇਸ਼ ਦਾ ਅਪਮਾਨ ਹੈ। ਉਨ੍ਹਾਂ ਵਰਮਾ ਦੀਆਂ ਟਿੱਪਣੀਆਂ ਦੇ ਸਮੇਂ ਅਤੇ ਇਰਾਦੇ ਦੀ ਵੀ ਨਿੰਦਾ ਕੀਤੀ ਅਤੇ ਭਾਜਪਾ 'ਤੇ ਦਿੱਲੀ 'ਚ ਚੋਣਾਂ ਤੋਂ ਪਹਿਲਾਂ ਧਰੁਵੀਕਰਨ ਦੀਆਂ ਚਾਲਾਂ ਵਰਤਣ ਦਾ ਦੋਸ਼ ਲਗਾਇਆ। ਕੰਗ ਨੇ ਕਿਹਾ ਕਿ ਜਦੋਂ ਚੋਣਾਂ ਨੇੜੇ ਹੁੰਦੀਆਂ ਹਨ, ਤਾਂ ਭਾਜਪਾ ਡਰ ਅਤੇ ਵੰਡ ਦੀ ਰਾਜਨੀਤੀ ਵੱਲ ਝੁਕ ਜਾਂਦੀ ਹੈ। ਪੰਜਾਬ-ਰਜਿਸਟਰਡ ਵਾਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ, ਜਦੋਂ ਕਿ ਦਿੱਲੀ ਇੱਕ ਰਾਸ਼ਟਰੀ ਰਾਜਧਾਨੀ ਹੈ, ਜਿੱਥੇ ਹਰ ਨਾਗਰਿਕ ਨੂੰ ਜਾਣ ਅਤੇ ਰਹਿਣ ਦਾ ਅਧਿਕਾਰ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਭਾਰੀ ਮੀਂਹ ਨਾਲ ਗੜ੍ਹੇ ਪੈਣ ਦਾ ਅਲਰਟ! 19 ਜ਼ਿਲ੍ਹਿਆਂ ਲਈ ਚਿਤਾਵਨੀ ਜਾਰੀ

ਅਜਿਹੀਆਂ ਟਿੱਪਣੀਆਂ ਨਾ ਸਿਰਫ਼ ਵੰਡਣ ਵਾਲੀਆਂ ਹਨ, ਸਗੋਂ ਗੈਰ-ਸੰਵਿਧਾਨਕ ਵੀ ਹਨ। ਪਰਵੇਸ਼ ਵਰਮਾ ਦੇ ਬਿਆਨ ਨੂੰ ਰਾਸ਼ਟਰੀ ਏਕਤਾ ਨਾਲ ਧੋਖਾ ਦੱਸਦੇ ਹੋਏ, ਕੰਗ ਨੇ ਉਨ੍ਹਾਂ ਤੋਂ ਤੁਰੰਤ ਮੁਆਫ਼ੀ ਮੰਗਣ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ। ਕੰਗ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨੂੰ ਵਰਮਾ ਖ਼ਿਲਾਫ਼ ਉਨ੍ਹਾਂ ਦੀਆਂ ਸ਼ਰਮਨਾਕ ਟਿੱਪਣੀਆਂ ਲਈ ਕਾਰਵਾਈ ਕਰਨ ਦੀ ਅਪੀਲ ਕਰਦਾ ਹਾਂ। ਜੇਕਰ ਉਹ ਅਜਿਹਾ ਕਰਨ 'ਚ ਅਸਫਲ ਰਹਿੰਦੇ ਹਨ ਤਾਂ ਭਾਜਪਾ ਨੂੰ ਜਨਤਕ ਤੌਰ 'ਤੇ ਪੰਜਾਬੀਆਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। 'ਆਪ' ਦੇ ਸੰਸਦ ਮੈਂਬਰ ਨੇ ਦਿੱਲੀ ਦੇ ਵੋਟਰਾਂ ਨੂੰ ਭਾਜਪਾ ਦੀ ਵੰਡ ਪਾਊ ਰਾਜਨੀਤੀ ਨੂੰ ਰੱਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਦਿੱਲੀ ਵਾਸੀਆਂ ਨੂੰ 5 ਫਰਵਰੀ ਨੂੰ ਇਨ੍ਹਾਂ ਨਫ਼ਰਤ ਭਰੇ, ਵੰਡ ਪਾਊ ਆਗੂਆਂ ਨੂੰ ਸਬਕ ਸਿਖਾਉਣਾ ਚਾਹੀਦਾ ਹੈ। ਇਨ੍ਹਾਂ ਨੇ ਆਪਣੀਆਂ ਟਿੱਪਣੀਆਂ ਨਾਲ ਪੰਜਾਬੀਆਂ ਅਤੇ ਦੇਸ਼ ਦਾ ਨਿਰਾਦਰ ਕੀਤਾ ਹੈ। ਇਹ ਸਿਰਫ਼ ਪੰਜਾਬ ਦਾ ਮੁੱਦਾ ਨਹੀਂ ਹੈ, ਇਹ ਹਰ ਭਾਰਤੀ ਨਾਲ ਸਬੰਧਿਤ ਹੈ, ਜੋ ਏਕਤਾ ਅਤੇ ਲੋਕਤੰਤਰ 'ਚ ਵਿਸ਼ਵਾਸ ਰੱਖਦਾ ਹੈ। ਕੰਗ ਨੇ ਕਿਹਾ ਕਿ ਭਾਜਪਾ ਨੂੰ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ ਜਾਂ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਪੰਜਾਬੀ ਹਮੇਸ਼ਾ ਇਸ ਦੇਸ਼ ਦੀ ਰੀੜ੍ਹ ਦੀ ਹੱਡੀ ਰਹੇ ਹਨ ਅਤੇ ਅਜਿਹੇ ਬਿਆਨ ਕਦੇ ਵੀ ਬਰਦਾਸ਼ਤ ਨਹੀਂ ਕੀਤੇ ਜਾਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 

  • Punjab Vehicles
  • BJP Leader
  • Statement
  • AAP
  • Urge
  • ਪੰਜਾਬ ਵਾਹਨ
  • ਭਾਜਪਾ ਆਗੂ
  • ਬਿਆਨ
  • ਆਪ
  • ਅਪੀਲ

ਸਰਹੱਦੀ ਖੇਤਰ ਦੀ ਬੀ. ਓ. ਪੀ. ਤਾਸ ਦੇ ਇਲਾਕੇ ਅੰਦਰ ਪਾਕਿਸਤਾਨੀ ਡਰੋਨ ਦੀ ਹਰਕਤ ਦੇਖੀ ਗਈ

NEXT STORY

Stories You May Like

  • effect of pm modi s appeal people kept distance from gold
    PM ਮੋਦੀ ਦੀ ਅਪੀਲ ਦਾ ਅਸਰ, ਲੋਕਾਂ ਨੇ ਸੋਨੇ ਤੋਂ ਬਣਾਈ ਦੂਰੀ, ਵਪਾਰ ਘਾਟੇ ’ਚ ਆਈ ਕਮੀ
  • pm modi will come to punjab
    ਪੰਜਾਬ ਆਉਣਗੇ PM ਮੋਦੀ! ਪੰਜਾਬੀਆਂ ਲਈ ਕਰ ਸਕਦੇ ਨੇ ਵੱਡੇ ਐਲਾਨ, ਤਿਆਰ ਕੀਤਾ ਜਾ ਰਿਹਾ ਸ਼ਡਿਊਲ
  • ganesh chaturthi  pm modi
    ਗਣੇਸ਼ ਚਤੁਰਥੀ ਦੇ ਮੌਕੇ 'ਤੇ PM ਮੋਦੀ ਨੇ ਦੇਸ਼ ਵਾਸੀਆਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ
  • punjab tour pm modi amit shah nitin nabin
    PM ਮੋਦੀ ਅਕਤੂਬਰ ’ਚ 3 ਦਿਨ ਰਹਿਣਗੇ ਪੰਜਾਬ, ਅਮਿਤ ਸ਼ਾਹ ਤੇ ਨਿਤਿਨ ਨਬੀਨ ਵੀ ਕਰਨਗੇ ਪੰਜਾਬ ਦਾ ਦੌਰਾ
  • italian pm meloni sends a special message on pm modi  s birthday
    PM ਮੋਦੀ ਦੇ 76ਵੇਂ ਜਨਮਦਿਨ 'ਤੇ ਇਟਲੀ ਦੀ ਪੀਐਮ ਮੈਲੋਨੀ ਨੇ ਦਿੱਤੀਆਂ ਵਧਾਈਆਂ, ਭੇਜਿਆ ਖਾਸ ਮੈਸੇਜ
  • donald trump extended birthday wishes to pm modi
    ਡੋਨਾਲਡ ਟਰੰਪ ਨੇ PM ਮੋਦੀ ਨੂੰ ਜਨਮਦਿਨ 'ਤੇ ਦਿੱਤੀਆਂ ਸ਼ੁਭਕਾਮਨਾਵਾਂ
  • narendra modi  job fair  free trade agreement  youth
    'ਨੌਜਵਾਨਾਂ ਨੂੰ ਮਿਲਣਗੇ ਰੁਜ਼ਗਾਰ ਦੇ ਨਵੇਂ ਮੌਕੇ..!', PM ਮੋਦੀ ਨੇ ਭਾਰਤ ਦੇ FTA ਬਾਰੇ ਦਿੱਤਾ ਵੱਡਾ ਬਿਆਨ
  • balwant singh rajoana wrote a letter to pm modi from patiala jail
    ਬਲਵੰਤ ਸਿੰਘ ਰਾਜੋਆਣਾ ਨੇ PM ਮੋਦੀ ਨੂੰ ਲਿਖੀ ਚਿੱਠੀ
  • special on punjab s weather
    ਪੰਜਾਬ ਦੇ ਮੌਸਮ ਨੂੰ ਲੈ ਖਾਸ ਅਪਡੇਟ, ਆਉਣ ਵਾਲੇ ਦਿਨਾਂ 'ਚ ਮੌਸਮ ਰਹੇਗਾ ਸੁਹਾਵਣਾ
  • former sub postsentencedone and a half years in prison
    ਸਾਬਕਾ ਸਬ-ਪੋਸਟ ਮਾਸਟਰ ਨੂੰ ਲਾਂਡਰਿੰਗ ਮਾਮਲੇ ’ਚ ਡੇਢ ਸਾਲ ਦੀ ਕੈਦ, ਮਾਮਲਾ ਜਾਣ...
  • protest against police over failure to find child abducted
    ਭਗਤ ਸਿੰਘ ਕਾਲੋਨੀ ਤੋਂ ਅਗਵਾ ਹੋਏ ਬੱਚੇ ਦੇ ਨਾ ਮਿਲਣ ’ਤੇ ਪੁਲਸ ਖ਼ਿਲਾਫ਼...
  • the food safety wing conducted surprise raids to inspect cleanliness
    ਬੇਕਰੀਆਂ ਤੇ ਹਲਵਾਈਆਂ ਦੀ ਵਰਕਸ਼ਾਪ ’ਚ ਸਾਫ਼-ਸਫ਼ਾਈ ਦੇਖਣ ਲਈ ਫੂਡ ਸੇਫਟੀ ਵਿੰਗ ਨੇ...
  • 7 year old boy dies at prominent hospital in jalandhar
    ਜਲੰਧਰ: ਪ੍ਰਸਿੱਧ ਹਸਪਤਾਲ ’ਚ ਦੇਰ ਰਾਤ 7 ਸਾਲਾ ਬੱਚੇ ਦੀ ਮੌਤ, ਪਰਿਵਾਰ ਨੇ...
  • sgpc member amarjit chawla case
    SGPC ਮੈਂਬਰ ਅਮਰਜੀਤ ਚਾਵਲਾ ਮਾਮਲੇ 'ਚ ਕਾਰਵਾਈ ਤੇ ਪ੍ਰਕਿਰਿਆ ਬਾਰੇ ਸਿੱਖ...
  • jalandhar 1 year old child goes missing
    ਜਲੰਧਰ: 1 ਸਾਲਾ ਬੱਚਾ ਹੋਇਆ ਲਾਪਤਾ, ਪੁਲਸ ਕਰ ਰਹੀ ਮਾਮਲੇ ਦੀ ਜਾਂਚ
  • interview with raman kumar news anchor at jalandhar doordarshan
    ਜਲੰਧਰ ਦੂਰਦਰਸ਼ਨ 'ਤੇ ਖ਼ਬਰਾਂ ਪੜ੍ਹਨ ਵਾਲੇ ਰਮਨ ਕੁਮਾਰ ਨਾਲ ਦਿਲਚਸਪ ਇੰਟਰਵਿਊ,...
Trending
Ek Nazar
statement of army chief munir

ਪਾਕਿਸਤਾਨ ਦੀਆਂ ਹਥਿਆਰਬੰਦ ਫੌਜਾਂ ਅੱਤਵਾਦ ਨੂੰ ਹਰਾਉਣ ਲਈ ਦ੍ਰਿੜ : ਫੌਜ ਮੁਖੀ...

statement of iranian president

UN ਜਨਰਲ ਅਸੈਂਬਲੀ ਨੂੰ ਜੰਗ ਰੋਕਣ ਲਈ ਕਰਨਾ ਚਾਹੀਦਾ ਹੈ ਕੰਮ: ਪੇਜ਼ੇਸ਼ਕੀਅਨ

pakistani astronauts

ਪਾਕਿਸਤਾਨੀ ਪੁਲਾੜ ਯਾਤਰੀ ਜਲਦੀ ਹੀ ਚੀਨ ਦੇ ਪੁਲਾੜ ਸਟੇਸ਼ਨ ਦੇ ਮਿਸ਼ਨ 'ਚ ਹੋਣਗੇ...

russia ukraine tension

ਟਰੰਪ ਨਾਲ ਜ਼ੇਲੇਂਸਕੀ ਦੀ ਮੁਲਾਕਾਤ ਤੋਂ ਪਹਿਲਾਂ ਰੂਸ ਅਤੇ ਯੂਕਰੇਨ ਨੇ ਕੀਤੇ ਘਾਤਕ...

ethnic unity law

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅੱਗੇ 'ਏਥਨਿਕ ਯੂਨਿਟੀ ਲਾਅ' ਦਾ ਮੁੱਦਾ ਚੁੱਕਣ...

tejbir singh rana won bronze medal

ਕੈਨੇਡਾ 'ਚ ਹੋਏ ਕਾਮਨਵੈਲਥ ਪਾਵਰਲਿਫਟਿੰਗ ਮੁਕਾਬਲੇ, ਤੇਜ਼ਬੀਰ ਸਿੰਘ ਰਾਣਾ' ਨੇ...

school teachers action leave without permission

ਬਿਨਾਂ ਇਜਾਜ਼ਤ ਛੁੱਟੀ ਲੈਣ ਵਾਲੇ ਅਧਿਆਪਕ ਸਾਵਧਾਨ, ਹੋਵੇਗੀ ਕਾਰਵਾਈ, ਬੰਗਾਲ ਸਰਕਾਰ...

iran warns us

ਬਦਲ ਦੇਵਾਂਗੇ 'ਯੁੱਧ ਦਾ ਭੂਗੋਲ'", ਈਰਾਨ ਨੇ ਅਮਰੀਕਾ ਨੂੰ ਦੇ'ਤੀ ਚੇਤਾਵਨੀ

indian youth in canada

ਕੈਨੇਡਾ : ਗੱਡੀ 'ਚ ਬੈਠੇ ਭਾਰਤੀ ਨੌਜਵਾਨ ਨੂੰ ਮਾਰ'ਤੀ ਗੋਲੀ

singapore airlines

ਸਿੰਗਾਪੁਰ ਏਅਰਲਾਈਨਜ਼ ਦੁਨੀਆ ਦੀ ਸਰਵੋਤਮ ਹਵਾਈ ਕੰਪਨੀ, ਕਤਰ ਏਅਰਵੇਜ਼ ਦੂਜੇ ਸਥਾਨ...

moushumi chatterjee s advice to her daughter

'ਬੁਆਏਫ੍ਰੈਂਡ ਬਣਾਓ, ਪਰ ਵਿਆਹ ਕਰਵਾਉਣਾ ਜ਼ਰੂਰੀ ਨਹੀਂ'; ਦਿੱਗਜ ਬਾਲੀਵੁੱਡ...

sting video of mixing 12 kg water in 28 kg milk surfaced

ਹੈਂ! 28 ਕਿਲੋ ਦੁੱਧ ’ਚ 12 ਕਿਲੋ ਪਾਣੀ..., ਜਲੰਧਰ ਦੀ ਇਸ ਸਟਿੰਗ ਵੀਡੀਓ ਨੇ ਕੀਤਾ...

ice officer in usa

ਅਮਰੀਕਾ 'ਚ ICE ਅਧਿਕਾਰੀ ਨੇ ਵੈਨੇਜ਼ੁਏਲਾ ਦੇ ਨਾਗਰਿਕ ਨੂੰ ਮਾਰ'ਤੀ ਗੋਲੀ

british pm to meet trump

ਟਰੰਪ ਨਾਲ ਮੁਲਾਕਾਤ ਕਰਨਗੇ ਬ੍ਰਿਟਿਸ਼ PM; ਯੂਕਰੇਨ, ਪੱਛਮੀ ਏਸ਼ੀਆ ਸੰਕਟ 'ਤੇ...

parliamentary elections

ਰੂਸੀ ਸੰਸਦੀ ਚੋਣਾਂ : ਪੁਤਿਨ-ਪੱਖੀ ਪਾਰਟੀ ਦਾ ਦਬਦਬਾ ਬਰਕਰਾਰ

veteran actress loses battle with cancer

ਮਨੋਰੰਜਨ ਇੰਡਸਟਰੀ 'ਚ ਪਸਰਿਆ ਮਾਤਮ, ਕੈਂਸਰ ਤੋਂ ਜੰਗ ਹਾਰੀ ਦਿੱਗਜ ਅਦਾਕਾਰਾ

chinese president xi jinping visit us

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ 23 ਤੋਂ 25 ਸਤੰਬਰ ਤੱਕ ਅਮਰੀਕਾ ਦੌਰੇ 'ਤੇ,...

pakistan claims airstrikes

ਪਾਕਿਸਤਾਨ ਦਾ ਦਾਅਵਾ, ਢੇਰ ਕਰ'ਤੇ 28 ਅੱਤਵਾਦੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • drugs have devastated the entire family
      ਨਸ਼ੇ ਨੇ ਉਜਾੜਿਆ ਸਾਰਾ ਪਰਿਵਾਰ, ਪਹਿਲਾਂ ਇਕ ਪੁੱਤ ਦੀ ਹੋਈ ਸੀ ਮੌਤ ਤੇ ਹੁਣ ਦੂਜੇ...
    • paneer factory  raid  factory sealed
      ਪਨੀਰ ਫੈਕਟਰੀ ’ਤੇ ਛਾਪਾ, 1200 ਕਿਲੋ ਪਨੀਰ ਜ਼ਬਤ, ਫੈਕਟਰੀ ਸੀਲ
    • youth smalsar video
      ਪੰਜਾਬ 'ਚ ਵੱਡਾ ਹਾਦਸਾ, ਸ਼ਰਾਬ ਨਾਲ ਧੁੱਤ ਨੌਜਵਾਨ ਨੇ ਠੋਕ 'ਤੀ ਕਾਰ, ਤਿੰਨ...
    • special on punjab s weather
      ਪੰਜਾਬ ਦੇ ਮੌਸਮ ਨੂੰ ਲੈ ਖਾਸ ਅਪਡੇਟ, ਆਉਣ ਵਾਲੇ ਦਿਨਾਂ 'ਚ ਮੌਸਮ ਰਹੇਗਾ ਸੁਹਾਵਣਾ
    • fir in ludhiana
      ਕੈਨੇਡਾ ਦੀ PR ਦਾ ਝਾਂਸਾ ਦੇ ਕੇ ਕੁੜੀ ਨੇ ਕਰਵਾਇਆ ਵਿਆਹ, ਫ਼ਿਰ ਥੋੜ੍ਹੇ ਦਿਨ ਬਾਅਦ...
    • two arrested in elderly man  s suicide case
      ਬਜ਼ੁਰਗ ਵਿਅਕਤੀ ਦੀ ਖ਼ੁਦਕੁਸ਼ੀ ਮਾਮਲੇ 'ਚ 2 ਗ੍ਰਿਫ਼ਤਾਰ
    • gulzar murder case
      ਗੁਲਜ਼ਾਰ ਕਤਲਕਾਂਡ ਦਾ ਦੂਜਾ ਦੋਸ਼ੀ ਟਾਂਡਾ ਪੁਲਸ ਵੱਲੋਂ ਗ੍ਰਿਫ਼ਤਾਰ
    • viral video action
      ਨਿਹੰਗ ਬਾਣੇ ਨੂੰ ਬਦਨਾਮ ਕਰਨ ਵਾਲਾ ਕਾਬੂ, ਜਥੇਬੰਦੀਆਂ ਨੇ ਲੈ ਲਿਆ ਐਕਸ਼ਨ
    • amritpal mehron produced in moga court
      ਅੰਮ੍ਰਿਤਪਾਲ ਮਹਿਰੋਂ ਦੀ ਮੋਗਾ ਅਦਾਲਤ 'ਚ ਪੇਸ਼ੀ, ਗੰਨ ਕਲਚਲ ਮਾਮਲੇ 'ਚ ਹੋਈ...
    • punjab highcourt s major decision for government employees
      ਪੰਜਾਬ : ਸਰਕਾਰੀ ਮੁਲਾਜ਼ਮਾਂ ਲਈ ਹਾਈਕੋਰਟ ਦਾ ਵੱਡਾ ਫ਼ੈਸਲਾ, ਅਧਿਆਪਕਾ ਨੇ 32...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +