ਲੁਧਿਆਣਾ (ਵਿੱਕੀ) : ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਇਸ ਵਿੱਦਿਅਕ ਸੈਸ਼ਨ ’ਚ 6ਵੀਂ ਤੋਂ 12ਵੀਂ ਜਮਾਤ ਲਈ ਬਾਏਮੰਥਲੀ, ਟਰਮ ਅਤੇ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਵਿਭਾਗ ਵਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਭੇਜੇ ਗਏ ਸ਼ਡਿਊਲ ਮੁਤਾਬਕ ਬਾਏਮੰਥਲੀ ਟੈਸਟ-1 ਪ੍ਰੀਖਿਆ ਅਪ੍ਰੈਲ ਤੋਂ ਮਈ ਮਹੀਨੇ ਦੇ ਸਿਲੇਬਸ ’ਚੋਂ 15 ਜੁਲਾਈ ਤੱਕ ਸਕੂਲਾਂ ਨੂੰ ਲੈਣੀ ਹੋਵੇਗੀ, ਜੋ ਕਿ 20 ਅੰਕਾਂ ਦੀ ਹੋਵੇਗੀ। ਨਾਲ ਹੀ ਟਰਮ-1 ਦੀ ਪ੍ਰੀਖਿਆ ਸਤੰਬਰ ਮਹੀਨੇ 'ਚ ਲਈ ਜਾਵੇਗੀ, ਇਸ 'ਚ ਅਪ੍ਰੈਲ ਤੋਂ ਅਗਸਤ ਮਹੀਨੇ ਦਾ ਸਿਲੇਬਸ ਸ਼ਾਮਲ ਹੋਵੇਗਾ।
ਇਹ ਵੀ ਪੜ੍ਹੋ : ਚੰਡੀਗੜ੍ਹ ਪੁੱਜੇ ਰੱਖਿਆ ਮੰਤਰੀ ਰਾਜਨਾਥ ਸਿੰਘ, ਏਅਰਫੋਰਸ ਹੈਰੀਟੇਜ ਸੈਂਟਰ ਦਾ ਕੀਤਾ ਉਦਘਾਟਨ (ਤਸਵੀਰਾਂ)
ਬਾਏਮੰਥਲੀ ਟੈਸਟ-2 ਨਵੰਬਰ ਦੇ ਆਖ਼ਰੀ ਹਫ਼ਤੇ ਤੋਂ ਦਸੰਬਰ ਤੱਕ ਲਏ ਜਾਣਗੇ। ਇਸ ’ਚ ਅਕਤੂਬਰ ਅਤੇ ਨਵੰਬਰ ਮਹੀਨੇ ਦਾ ਸਿਲੇਬਸ ਸ਼ਾਮਲ ਹੋਵੇਗਾ। ਇਹ ਵੀ 20 ਅੰਕਾਂ ਦੀ ਹੋਵੇਗੀ। ਬੋਰਡ ਕਲਾਸਾਂ ਦੀਆਂ ਪ੍ਰੀ-ਬੋਰਡ ਪ੍ਰੀਖਿਆਵਾਂ 31 ਜਨਵਰੀ ਤੱਕ ਲਈਆਂ ਜਾਣਗੀਆਂ, ਜਿਸ 'ਚ ਪੂਰਾ ਸਿਲੇਬਸ ਸ਼ਾਮਲ ਹੋਵੇਗਾ।
ਇਹ ਵੀ ਪੜ੍ਹੋ : ਜਲੰਧਰ ਲੋਕ ਸਭਾ ਜ਼ਿਮਨੀ ਚੋਣ ਨੂੰ ਲੈ ਕੇ ਪੰਜਾਬ ਪੁਲਸ ਨੇ ਸੂਬੇ ਭਰ ’ਚ ਵਧਾਈ ਸੁਰੱਖਿਆ
ਇਹ ਪ੍ਰੀਖਿਆ ਬੋਰਡ ਵਲੋਂ ਦਿੱਤੇ ਸੈਂਪਲ ਪੇਪਰਾਂ ’ਤੇ ਆਧਾਰਿਤ ਹੋਣਗੀਆਂ। ਨਾਨ-ਬੋਰਡ ਕਲਾਸਾਂ ਦੀਆਂ ਸਾਲਾਨਾ ਪ੍ਰੀਖਿਆਵਾਂ ਫਰਵਰੀ-ਮਾਰਚ ਮਹੀਨੇ ’ਚ ਲਈਆਂ ਜਾਣਗੀਆਂ। ਹਾਲਾਂਕਿ ਬੋਰਡ ਵਲੋਂ ਇਨ੍ਹਾਂ ਪ੍ਰੀਖਿਆਵਾਂ ਦੇ ਸਬੰਧ 'ਚ ਸ਼ਡਿਊਲ ਜਾਰੀ ਕੀਤੇ ਜਾਣਗੇ। ਸਕੂਲਾਂ ਵਲੋਂ ਆਪਣੇ ਪੱਧਰ ’ਤੇ ਇਨ੍ਹਾਂ ਸਾਰੀਆਂ ਪ੍ਰੀਖਿਆਵਾਂ ਦਾ ਰਿਕਾਰਡ ਰੱਖਿਆ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਬੁੜੈਲ ਜੇਲ੍ਹ 'ਚ ਬੰਬੀਹਾ ਤੇ ਲਾਰੈਂਸ ਗਰੁੱਪ ਦੇ ਗੁਰਗੇ ਵੱਖ-ਵੱਖ ਬੈਰਕ 'ਚ ਸ਼ਿਫਟ, ਜਾਰੀ ਹੋਇਆ ਅਲਰਟ
NEXT STORY