ਲੁਧਿਆਣਾ (ਨਰਿੰਦਰ) : ਪੰਜਾਬ ਸਰਕਾਰ ਝੋਨੇ ਦੀ ਰਸਮੀ ਖਰੀਦ ਕਾਫੀ ਦਿਨ ਪਹਿਲਾਂ ਹੀ ਸ਼ੁਰੂ ਕਰਵਾ ਚੁੱਕੀ ਹੈ ਪਰ ਅਜੇ ਤੱਕ ਕਿਸਾਨ ਮੰਡੀਆਂ 'ਚ ਰੁਲ ਰਹੇ ਹਨ ਕਿਉਂਕਿ ਨਾ ਤਾਂ ਉਨ੍ਹਾਂ ਦੀ ਫਸਲ ਦੀ ਚੁਕਾਈ ਸਮੇਂ ਸਿਰ ਹੋ ਰਹੀ ਹੈ ਅਤੇ ਨਾ ਹੀ ਮੰਡੀਆਂ 'ਚ ਇਸ ਦੇ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਲੁਧਿਆਣਾ ਦੀ ਦਾਣਾ ਮੰਡੀ 'ਚ ਕਿਸਾਨ ਆਪਣੀਆਂ ਫਸਲਾਂ ਲੈ ਕੇ ਪੁੱਜੇ ਹੋਏ ਹਨ ਪਰ ਪ੍ਰਬੰਧਾਂ ਦੀ ਘਾਟ ਕਾਰਨ ਕਾਫੀ ਪਰੇਸ਼ਾਨ ਹਨ।
ਆਲਮ ਇਹ ਹੈ ਕਿ ਥਾਂ-ਥਾਂ ਮੰਡੀ 'ਚ ਪਾਣੀ ਖੜ੍ਹਾ ਹੈ ਅਤੇ ਫਸਲ ਰੱਖਣ ਲਈ ਜਗਾ ਹੀ ਨਹੀਂ ਮਿਲ ਰਹੀ। ਕਿਸਾਨਾਂ ਨੇ ਮੰਡੀ ਬੋਰਡ ਦੇ ਦਾਅਵਿਆਂ ਦੀ ਪੋਲ ਖੋਲ੍ਹਦਿਆਂ ਕਿਹਾ ਕਿ ਮੰਡੀ 'ਚ ਪ੍ਰਬੰਧਾਂ ਦੇ ਨਾਂ 'ਤੇ ਕੁਝ ਵੀ ਨਹੀਂ ਹੈ। ਸਰਕਾਰ ਵਲੋਂ ਹਰ ਸਾਲ ਪੁਖਤਾ ਪ੍ਰਬੰਧਾਂ ਦੀ ਦੁਹਾਈ ਦਿੱਤੀ ਜਾਂਦੀ ਹੈ ਪਰ ਜ਼ਮੀਨੀ ਪੱਧਰ 'ਤੇ ਇਹ ਨਾਂ ਮਾਤਰ ਹੀ ਦਿਖਾਈ ਦਿੰਦੀਆਂ ਹਨ। ਅਜਿਹੇ 'ਚ ਕਿਸਾਨ ਜਦੋਂ ਪੁੱਤਾਂ ਵਾਂਗ ਪਾਲੀ ਫਸਲ ਨੂੰ ਮੰਡੀ ਲੈ ਕੇ ਪੁੱਜਦਾ ਹੈ ਤਾਂ ਉਸ ਦੇ ਹੱਥ ਨਿਰਾਸ਼ਾ ਤੋਂ ਸਿਵਾਏ ਕੁਝ ਨਹੀਂ ਲੱਗਦਾ।
ਐੱਨ. ਜੀ. ਟੀ. ਸਖਤ, ਪਵਿੱਤਰ ਵੇਈਂ ਦੀ ਮੰਗੀ ਤਿੰਨ ਦਿਨਾਂ 'ਚ ਰਿਪੋਰਟ
NEXT STORY