ਫ਼ਤਿਹਗੜ੍ਹ ਸਾਹਿਬ (ਜਗਦੇਵ): ਫ਼ਤਿਹਗੜ੍ਹ ਸਾਹਿਬ ਦੇ ਵਕੀਲ ਐਡਵੋਕੇਟ ਹਰਸ਼ਵਿੰਦਰ ਸਿੰਘ ਚੀਮਾ ਦੀ ਕੈਨੇਡਾ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ । 45 ਸਾਲਾ ਐਡਵੋਕੇਟ ਹਰਸ਼ਵਿੰਦਰ ਸਿੰਘ ਚੀਮਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਗੁਣੀਆਂ ਮਾਜਰੀ ਦੇ ਨਿਵਾਸੀ ਸਨ ਤੇ ਉਹ ਪਰਿਵਾਰ ਸਮੇਤ ਤਿੰਨ ਸਾਲ ਪਹਿਲਾਂ ਵਰਕ ਪਰਮਿਟ 'ਤੇ ਕੈਨੇਡਾ ਗਏ ਸਨ।
ਐਡਵੋਕੇਟ ਹਰਸ਼ਵਿੰਦਰ ਸਿੰਘ ਚੀਮਾ ਦਾ ਅੰਤਿਮ ਸਸਕਾਰ ਕੈਨੇਡਾ ਦੇ ਯੈਲੋਨਾਈਫ ਵਿਖੇ ਹੀ ਕੀਤਾ ਜਾਵੇਗਾ, ਕਿਉਂਕਿ ਉਨ੍ਹਾਂ ਦੇ ਜ਼ਿਆਦਾਤਰ ਪਰਿਵਾਰਕ ਮੈਂਬਰ ਕੈਨੇਡਾ ਵਿਚ ਹੀ ਰਹਿੰਦੇ ਹਨ। ਐਡਵੋਕੇਟ ਚੀਮਾ ਦੇ ਘਰ 12 ਅਤੇ 8 ਸਾਲਾਂ ਦੀਆਂ ਦੋ ਲੜਕੀਆਂ ਹਨ। ਬਾਰ ਐਸੋਸੀਏਸ਼ਨ ਫ਼ਤਿਹਗੜ੍ਹ ਸਾਹਿਬ ਵੱਲੋਂ ਐਡਵੋਕੇਟ ਹਰਸ਼ਵਿੰਦਰ ਸਿੰਘ ਚੀਮਾ ਦੀ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੋ ਮਿੰਟ ਦਾ ਮੌਨ ਧਾਰਨ ਕੀਤਾ ਗਿਆ।
ਬਾਘਾਪੁਰਾਣਾ DC-SDM ਵਿਵਾਦ 'ਤੇ ਹਾਈਕੋਰਟ ਦਾ ਆ ਗਿਆ ਫ਼ੈਸਲਾ, ਪੜ੍ਹੋ ਪੂਰੀ ਖ਼ਬਰ
NEXT STORY