ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) : ਬੁੱਧਵਾਰ ਨੂੰ ਦੇਰ ਰਾਤ ਸ੍ਰੀ ਮੁਕਤਸਰ ਸਾਹਿਬ ਨੇੜਲੇ ਪਿੰਡ ਸਰਾਏਨਾਗਾ, ਮਰਾੜ੍ਹ ਕਲਾਂ, ਵੜਿੰਗ, ਚੱਕ ਕਲਿਆਣ ਆਦਿ ਪਿੰਡਾਂ ’ਚ ਤੂਫਾਨ ਅਤੇ ਗੜ੍ਹਿਆਂ ਨੇ ਭਾਰੀ ਬਰਬਾਦੀ ਕਰ ਦਿੱਤੀ। ਸੈਂਕੜੇ ਏਕੜ ਰਕਬੇ ’ਚ ਝੋਨੇ ਦੀ ਖੜ੍ਹੀ ਫਸਲ ਖੇਤਾਂ ’ਚ ਵਿਛ ਗਈ ਜਿਸਦੀ ਵਢਾਈ ਸੰਭਵ ਨਹੀਂ। ਇਸੇ ਤਰ੍ਹਾਂ ਪਿੰਡ ਮਰਾੜ੍ਹ ਕਲਾਂ ਵਿਚ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਈ ਜਾ ਰਹੀ ਝੋਨੇ ਦੀ ਪਰਾਲੀ ਤੋਂ ਵਰਤੋਂ ਯੋਗ ਵਸਤਾਂ ਬਣਾਉਣ ਵਾਲੀ ‘ਗਰੀਨ ਗੋਲਡ ਬਾਇਓਮਾਸ’ ਫੈਕਟਰੀ ਤਬਾਹ ਹੋ ਗਈ। ਸੜਕਾਂ ਉਪਰ ਦਰੱਖਤ ਡਿੱਗ ਗਏ। ਦਰਖਤਾਂ ਦੀ ਵਜ੍ਹਾ ਕਰਕੇ ਕਈ ਵਹੀਕਲ ਨੁਕਸਾਨੇ ਗਏ। ਬਿਜਲੀ ਦੇ ਖੰਭੇ ਉਖੜ ਗਏ। ਦਰਖਤ ਤਾਰਾਂ ਉਪਰ ਡਿੱਗ ਗਏ। ਪਸ਼ੂਆਂ ਦੇ ਵਾੜੇ ਉਡ ਗਏ। ਪਿੰਡ ਚੱਕ ਕਲਿਆਣ ਦਾ ਇਕ ਕਿਸਾਨ ਪਸ਼ੂਆਂ ਦੇ ਵਾੜੇ ਵਿਚੋਂ ਪਸ਼ੂ ਬਾਹਰ ਕੱਢਣ ਲੱਗਿਆ ਤਾਂ ਵਾੜੇ ਦੀ ਛੱਡ ਉਸ ਉਪਰ ਡਿੱਗ ਗਈ ਤੇ ਉਹ ਥਾਂ ’ਤੇ ਹੀ ਮਾਰਿਆ ਗਿਆ। ਗਰੀਬ ਦੇ ਘਰ ਢਹਿ ਗਏ। ਲੋਕਾਂ ਦੀ ਮੰਗ ਹੈ ਕਿ ਸਰਕਾਰ ਇਸ ਨੁਕਸਾਨ ਦੀ ਪੂਰਤੀ ਲਈ ਫੌਰੀ ਕਾਰਵਾਈ ਕਰੇ।
ਇਹ ਵੀ ਪੜ੍ਹੋ : ਪਰਵਿੰਦਰ ਝੋਟੇ ਦਾ ਕਤਲ ਕਰਨ ਵਾਲੇ ਅਸ਼ਵਨੀ ਕੁਮਾਰ ਨੂੰ ਲੈ ਕੇ ਵੱਡਾ ਖ਼ੁਲਾਸਾ

ਖੇਤਾਂ ’ਚ ਖੜ੍ਹਾ ਸਾਰਾ ਝੋਨਾ ਬਰਬਾਦ
ਪਿੰਡ ਮਰਾੜ੍ਹ ਕਲਾਂ ਦੇ ਕਿਸਾਨ ਆਗੂ ਰਾਜਬਲਵਿੰਦਰ ਸਿੰਘ ਮਰਾੜ੍ਹ ਤੇ ਕਿਸਾਨ ਸਾਹਿਬ ਸਿੰਘ ਨੇ ਦੱਸਿਆ ਕਿ ਇਸ ਖੇਤਰ ਵਿਚ ਅਜੇ 90 ਪ੍ਰਤੀਸ਼ਤ ਝੋਨੇ ਦੀ ਵਢਾਈ ਨਹੀਂ ਹੋਈ। ਇਹ ਝੋਨਾ ਇਕ ਹਫਤੇ ਦੇ ਅੰਦਰ ਵੱਢਿਆ ਜਾਣਾ ਸੀ ਪਰ ਬੀਤੀ ਰਾਤ ਆਏ ਝਖੇੜੇ ਨੇ ਖੇਤਾਂ ਵਿਚ ਖੜ੍ਹਾ ਸਾਰਾ ਝੋਨਾ ਜੜਾਂ ਤੋਂ ਸਿੱਟ ਦਿੱਤਾ ਜਿਸ ਕਰਕੇ ਇਸਦੀ ਵਢਾਈ ਵੀ ਨਹੀਂ ਹੋਣੀ ਤੇ ਜਿੰਨ੍ਹੀ ਕੁ ਵਢਾਈ ਹੋਵੇਗੀ ਉਸਦੀ ਕੁਆਲਟੀ ਮਾੜੀ ਹੋਣ ਕਰਕੇ ਵੇਚੀ ਨਹੀਂ ਜਾਣੀ। ਉਨ੍ਹਾਂ ਦੱਸਿਆ ਕਿ ਛੇ ਮਹੀਨਿਆਂ ’ਚ ਪਾਇਆ ਮੁਆਵਜ਼ਾ ਇਕ ਰਾਤ ’ਚ ਹੀ ਬਰਬਾਦ ਹੋ ਗਿਆ। ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਫਸਲ ਦੇ ਖਰਾਬੇ ਦੀ ਗਿਰਦਾਵਰੀ ਕਰਵਾਕੇ ਇਸਦਾ ਮੁਆਵਜ਼ਾ ਦਿੱਤੇ ਜਾਣ ਦਾ ਹੁਕਮ ਜਾਰੀ ਕੀਤਾ ਜਾਵੇ।
ਇਹ ਵੀ ਪੜ੍ਹੋ : ਭਿਆਨਕ ਹਾਦਸੇ ਦੌਰਾਨ ਪੰਜਾਬ ਪੁਲਸ ਦੇ ਥਾਣੇਦਾਰ ਗੁਰਦੇਵ ਸਿੰਘ ਦੀ ਮੌਤ

ਕੈਨੇਡਾ ਤੋਂ ਪਰਤੇ ਨੌਜਵਾਨ ਦੀ ਕਰੋੜਾਂ ਦੀ ਫੈਕਟਰੀ ਹੋਈ ਬਰਬਾਦ
ਸ੍ਰੀ ਮੁਕਤਸਰ ਸਾਹਿਬ ਲਾਗਲੇ ਪਿੰਡ ਮਰਾੜ੍ਹਕਲਾਂ ਵਿਖੇ 9 ਵਰ੍ਹਿਆਂ ਦੀ ਕਮਾਈ ਕਰਕੇ ਕੈਨੇਡਾ ਤੋਂ ਵਰਤੇ ਨੌਜਵਾਨ ਜਗਮੋਹਨ ਸਿੰਘ ਨੇ ਆਪਣੀ ਸਾਰੀ ਪੂੰਜੀ ਤੇ ਹੋਰ ਕਰਜ਼ਾ ਲੈ ਕੇ ‘ਗਰੀਨ ਗੋਲਡ ਬਾਇਓਮਾਸ’ ਫੈਕਟਰੀ ਲਾਈ ਸੀ। ਇਸ ਫੈਕਟਰੀ ’ਚ ਝੋਨੇ ਦੀ ਪਰਾਲੀ ਤੋਂ ਵਰਤੋਂ ਯੋਗ ਵਸਤਾਂ ਬਣਾਈਆਂ ਜਾਣੀਆਂ ਸਨ। ਇਹ ਫੈਕਟਰੀ ਦੋ ਸਾਲਾਂ ਤੋਂ ਬਣ ਰਹੀ ਸੀ ਤੇ ਕੁੱਝ ਦਿਨਾਂ ਤੱਕ ਚਾਲੂ ਹੋ ਜਾਣੀ ਸੀ ਪਰ 14 ਅਕਤੂਬਰ ਦੀ ਰਾਤ ਨੂੰ ਆਏ ਤੇਜ਼ ਤੂਫਾਨ ਨੇ ਫੈਕਟਰੀ ਤਾਸ਼ ਦੇ ਪੱਤਿਆਂ ਵਾਂਗ ਉਡਾ ਦਿੱਤੀ। ਜਗਮੋਹਨ ਸਿੰਘ ਨੇ ਡਾਢੇ ਦੁਖੀ ਮਨ ਨਾਲ ਦੱਸਿਆ ਕਿ ਉਹ 9 ਸਾਲ ਲਾ ਕੇ ਕੈਨੇਡਾ ਤੋਂ ਪੰਜਾਬ ਵਿਚ ਪੱਕੇ ਤੌਰ ’ਤੇ ਰਹਿਣ ਅਤੇ ਕਾਰੋਬਾਰ ਕਰਨ ਵਾਸਤੇ ਆਇਆ ਸੀ। ਕਰੋੜਾਂ ਰੁਪਏ ਖਰਚ ਕਰਕੇ ਇਹ ਫੈਕਟਰੀ ਲਾਈ ਸੀ ਪਰ ਇਕ ਰਾਤ ’ਚ ਉਸਦੇ ਸਾਰੇ ਸੁਫਨੇ ਢੇਰੀ ਹੋ ਗਏ ਤੇ ਅੱਗੋਂ ਭਵਿੱਖ ਵੀ ਧੁੰਦਲਾ ਹੋ ਗਿਆ। ਅਗਾਂਹ ਵਧੂ ਕਿਸਾਨ ਸੁਖਬੀਰ ਸਿੰਘ ਮਰਾੜ੍ਹ ਤੇ ਰਾਜਬਲਵਿੰਦਰ ਸਿੰਘ ਹੋਰਾਂ ਨੇ ਵੀ ਦੱਸਿਆ ਕਿ ਜਗਮੋਹਨ ਸਿੰਘ ਨੌਜਵਾਨਾਂ ਤੇ ਪ੍ਰਵਾਸੀਆਂ ਲਈ ਰੋਲ ਮਾਡਲ ਸੀ ਪਰ ਹੁਣ ਉਹ ਸਗੋਂ ਭਾਰੀ ਸੰਕਟ ਵਿਚ ਘਿਰ ਗਿਆ ਹੈ। ਇਸ ਲਈ ਸਰਕਾਰ ਨੂੰ ਕੁਦਰਤੀ ਆਫਤ ਮੰਨਦੇ ਹੋਏ ਉਸਦਾ ਕਰਜ਼ਾ ਮੁਆਫੀ ਤੇ ਹੋਰ ਲਾਭ ਦੇਣੇ ਚਾਹੀਦੇ ਹਨ ਤਾਂ ਜੋ ਉਹ ਆਪਣੀ ਫੈਕਟਰੀ ਚਾਲੂ ਕਰ ਸਕੇ।
ਇਹ ਵੀ ਪੜ੍ਹੋ : ਪਰਵਿੰਦਰ ਝੋਟਾ ਕਤਲ ਮਾਮਲੇ 'ਚ ਵੱਡੀ ਕਾਰਵਾਈ, SHO ਬੇਅੰਤ ਕੌਰ ਸਸਪੈਂਡ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਗੁਰਦਾਸਪੁਰ: ਆਸਮਾਨੀ ਬਿਜਲੀ ਡਿੱਗਣ ਕਾਰਨ ਸਤਨਾਮ ਸਿੰਘ ਦੀ ਮੌਤ, ਦੋ ਧੀਆਂ ਦੇ ਸਿਰੋਂ ਉੱਠਿਆ ਪਿਤਾ ਦਾ ਸਾਇਆ
NEXT STORY