ਜਲੰਧਰ (ਵੈੱਬ ਡੈਸਕ): ਸ਼ਾਹਕੋਟ ਦੇ ਸਰਕਾਰੀ ਕਾਲਜ ਵਿਚ ਇਕ ਵਿਦਿਆਰਥੀ ਨੇ ਆਪਣੀ ਜਮਾਤ ਦੀ ਹੀ ਵਿਦਿਆਰਥਣ 'ਤੇ ਪਿਸਤੌਲ ਤਾਣ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਬਾਰੇ ਸ਼ਾਹਕੋਟ ਪੁਲਸ ਵੱਲੋਂ ਮੁੰਡੇ ਖ਼ਿਲਾਫ਼ ਪਰਚਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜਾਣਕਾਰੀ ਮਿਲੀ ਹੈ ਕਿ ਸ਼ਾਹਕੋਟ ਦੇ ਸਰਕਾਰੀ ਕਾਲਜ ਦੀ ਵਿਦਿਆਰਥਣ ਜਦੋਂ ਕਾਲਜ ਵਿਚ ਪ੍ਰੀਖਿਆ ਦੇ ਕੇ ਬਾਹਰ ਨਿਕਲੀ ਤਾਂ ਉਸ ਦੇ ਹੀ ਹਮਜਮਾਤੀ ਵਿਦਿਆਰਥੀ ਵੱਲੋਂ ਕੁੜੀ 'ਤੇ ਪਿਸਤੌਲ ਤਾਣ ਦਿੱਤੀ ਗਈ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਕੁੜੀ ਨੇ ਦੋਸ਼ ਲਗਾਇਆ ਹੈ ਕਿ ਮੁੰਡਾ ਪਿਛਲੇ ਲੰਮੇ ਸਮੇਂ ਤੋਂ ਉਸ ਨਾਲ ਦੋਸਤੀ ਕਰਨ ਦਾ ਦਬਾਅ ਪਾ ਰਿਹਾ ਸੀ। ਉਸ ਵੱਲੋਂ ਜਦੋਂ ਇਨਕਾਰ ਕਰ ਦਿੱਤਾ ਗਿਆ ਤਾਂ ਮੁੰਡੇ ਨੇ ਪਿਸਤੌਲ ਤਾਣ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਦਿੱਤੀਆਂ।
ਇਹ ਵਾਰਦਾਤ ਉਸ ਵੇਲੇ ਵਾਪਰੀ ਜਦੋਂ ਕੁੜੀ ਕਾਲਜ ਵਿਚ ਬੀ. ਏ. ਫ਼ਾਈਨਲ ਦਾ ਪੇਪਰ ਦੇ ਕੇ ਬਾਹਰ ਨਿਕਲੀ ਹੀ ਸੀ ਤਾਂ ਮੁੰਡੇ ਨੇ ਉਸ ਨੂੰ ਘੇਰ ਲਿਆ ਤੇ ਪਿਸਤੌਲ ਤਾਣ ਦਿੱਤੀ। ਕੁੜੀ ਵੱਲੋਂ ਮੌਕੇ 'ਤੇ ਰੌਲ਼ਾ ਪਾਉਣ ਕਾਰਨ ਕਾਲਜ ਦੇ ਅਧਿਆਪਕ ਤੇ ਹੋਰ ਵਿਦਿਆਰਥੀ ਮੌਕੇ 'ਤੇ ਆ ਗਏ, ਜਿਨ੍ਹਾਂ ਨੂੰ ਵੇਖ ਕੇ ਮੁੰਡਾ ਮੌਕੇ ਤੋਂ ਫ਼ਰਾਰ ਹੋ ਗਿਆ। ਫ਼ਿਲਹਾਲ ਪੁਲਸ ਨੇ ਕੁੜੀ ਦੇ ਬਿਆਨਾਂ ਦੇ ਅਧਾਰ 'ਤੇ ਮਾਣਕਪੁਰ ਪਿੰਡ ਦੇ ਰਹਿਣ ਵਾਲੇ ਮੁੰਡੇ ਉੱਪਰ ਪਰਚਾ ਦਰਜ ਕਰ ਲਿਆ ਹੈ।
ਪੰਜਾਬ 'ਚ ਰੂਹ ਕੰਬਾਊ ਵਾਰਦਾਤ, ਭਰਾ ਨੇ ਭੈਣ ਦਾ ਕੀਤਾ ਕਤਲ, ਫਿਰ ਘਰ ਰੱਖੇ ਕੁੱਤੇ ਤੇ ਬੱਕਰੀ ਨੂੰ ਵੀ ਮਾਰ ਮੁਕਾਇਆ
NEXT STORY