Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, OCT 21, 2026

    6:03:17 PM

  • exclusive video of parvinder singh jhota has surfaced

    ਪਰਵਿੰਦਰ ਝੋਟਾ ਦੀ ਇਕ ਹੋਰ ਵੀਡੀਓ ਆਈ ਸਾਹਮਣੇ! ਮੌਤ...

  • rahul gandhi  manjinder singh sirsa  delhi  ramlila maidan  protest

    ਰਾਹੁਲ ਗਾਂਧੀ ਨੂੰ ਲੈ ਕੇ ਮਨਜਿੰਦਰ ਸਿੰਘ ਸਿਰਸਾ ਦਾ...

  • boy crime incident

    ਪੰਜਾਬ: ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆਂ ਦਾ...

  • punjab legislative assembly special session

    ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਵੀਰਵਾਰ ਤੋਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਔਰਤਾਂ ਨੂੰ ਪੈਸਿਆਂ ਨਾਲੋਂ ਜ਼ਿਆਦਾ ਆਪਣੇ ਬੱਚਿਆਂ ਦੀ ਸੁਰੱਖਿਆ ਤੇ ਨੌਕਰੀ ਦੀ ਚਿੰਤਾ : ਸਚਿਨ ਪਾਇਲਟ

PUNJAB News Punjabi(ਪੰਜਾਬ)

ਔਰਤਾਂ ਨੂੰ ਪੈਸਿਆਂ ਨਾਲੋਂ ਜ਼ਿਆਦਾ ਆਪਣੇ ਬੱਚਿਆਂ ਦੀ ਸੁਰੱਖਿਆ ਤੇ ਨੌਕਰੀ ਦੀ ਚਿੰਤਾ : ਸਚਿਨ ਪਾਇਲਟ

  • Edited By Shivani Attri,
  • Updated: 18 Oct, 2026 02:02 PM
Jalandhar
punjab congress incharge sachin pilot
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਚੋਪੜਾ)-ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਅਤੇ ਨਵ-ਨਿਯੁਕਤ ਸੂਬਾ ਪ੍ਰਧਾਨ ਪਰਗਟ ਸਿੰਘ ਦੀ ਜ਼ਿਲ੍ਹਾ ਕਾਂਗਰਸ ਭਵਨ ’ਚ ਪਹਿਲੀ ਫੇਰੀ ਬੇਤਰਤੀਬੀ ਭਰੀ ਰਹੀ। ਹਾਲਾਤ ਅਜਿਹੇ ਰਹੇ ਕਿ 9 ਵਿਧਾਨ ਸਭਾ ਹਲਕਿਆਂ ਤੋਂ ਪਹੁੰਚੇ ਕਾਂਗਰਸ ਵਰਕਰ ਸੂਬਾ ਇੰਚਾਰਜ ਦਾ 2 ਘੰਟੇ ਤੋਂ ਵੱਧ ਸਮੇਂ ਤੱਕ ਇੰਤਜ਼ਾਰ ਕਰਦੇ ਰਹੇ ਪਰ ਜਦੋਂ ਸੰਬੋਧਨ ਅਤੇ ਬੈਠਕ ਦਾ ਸਮਾਂ ਆਇਆ ਤਾਂ ਪੂਰੀ ਕਵਾਇਦ ਮਹਿਜ਼ 16 ਮਿੰਟਾਂ ’ਚ ਸਮੇਟ ਦਿੱਤੀ ਗਈ। ਹਾਲਾਂਕਿ ਵਰਕਰਾਂ ’ਚ ਸੂਬਾ ਇੰਚਾਰਜ ਸਚਿਨ ਪਾਇਲਟ ਅਤੇ ਸੂਬਾ ਪ੍ਰਧਾਨ ਪਰਗਟ ਸਿੰਘ ਦੇ ਆਉਣ ’ਤੇ ਜੋਸ਼ ਸੀ। ਕਾਂਗਰਸ ਭਵਨ ’ਚ ਜ਼ਿਲ੍ਹੇ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਤੋਂ ਨੇਤਾ ਅਤੇ ਵਰਕਰ ਆਪਣੇ ਸੂਬਾ ਇੰਚਾਰਜ ਅਤੇ ਨਵ-ਨਿਯੁਕਤ ਸੂਬਾ ਪ੍ਰਧਾਨ ਦਾ ਸਵਾਗਤ ਕਰਨ ਪਹੁੰਚੇ ਸਨ। ਉਮੀਦ ਸੀ ਕਿ ਨਵੇਂ ਸੂਬਾ ਪ੍ਰਧਾਨ ਦੀ ਅਗਵਾਈ ਹੇਠ ਸੰਗਠਨ ਨੂੰ ਮਜ਼ਬੂਤ ਕਰਨ, ਆਗਾਮੀ ਚੋਣਾਂ ਦੀ ਰਣਨੀਤੀ ਬਣਾਉਣ ਅਤੇ ਵਰਕਰਾਂ ਦੀਆਂ ਸਮੱਸਿਆਵਾਂ ਸੁਣਨ ’ਤੇ ਵਿਸਥਾਰ ਨਾਲ ਚਰਚਾ ਹੋਵੇਗੀ ਪਰ ਅਜਿਹਾ ਨਹੀਂ ਹੋ ਸਕਿਆ।

ਇਹ ਵੀ ਪੜ੍ਹੋ: ਪੰਜਾਬ 'ਚੋਂ ਨਸ਼ੇ ਦੇ ਖ਼ਾਤਮੇ ਲਈ DGP ਸਖ਼ਤ! 60 ਦਿਨਾਂ ਦੀ ਬਣਾਈ ਇਹ ਸਪੈਸ਼ਲ ਯੋਜਨਾ

PunjabKesari

ਪ੍ਰੋਗਰਾਮ ਦੌਰਾਨ ਸਚਿਨ ਪਾਇਲਟ ਅਤੇ ਪਰਗਟ ਸਿੰਘ ਨਾਲ ਫੋਟੋ ਖਿੱਚਵਾਉਣ ਦੀ ਹੋੜ ਵਿਚ ਕਈ ਨੇਤਾ ਅਤੇ ਵਰਕਰ ਇਕ-ਦੂਜੇ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰਦੇ ਵਿਖਾਈ ਦਿੱਤੇ। ਕਈ ਵਾਰ ਤਾਂ ਜਗ੍ਹਾ ਬਣਾਉਣ ਲਈ ਧੱਕਾ-ਮੁੱਕੀ ਤੱਕ ਹੁੰਦੀ ਰਹੀ। ਹਾਲਾਂਕਿ ਬੇਤਰਤੀਬੀ ਦੀ ਕਸਰ ਕਮਜ਼ੋਰ ਸਾਊਂਡ ਸਿਸਟਮ ਨੇ ਵੀ ਪੂਰੀ ਕਰ ਦਿੱਤੀ। ਕਾਂਗਰਸ ਭਵਨ ਵਿਚ ਮੌਜੂਦ ਵੱਡੀ ਗਿਣਤੀ ਵਿਚ ਵਰਕਰ ਸੂਬਾ ਇੰਚਾਰਜ ਦਾ ਸੰਬੋਧਨ ਸੁਣਨ ਪਹੁੰਚੇ ਸਨ ਪਰ ਆਵਾਜ਼ ਠੀਕ ਤਰ੍ਹਾਂ ਨਾ ਪਹੁੰਚਣ ਕਰਕੇ ਜ਼ਿਆਦਾਤਰ ਲੋਕ ਉਨ੍ਹਾਂ ਦੇ ਵਿਚਾਰਾਂ ਤੋਂ ਵਾਂਝੇ ਹੀ ਰਹਿ ਗਏ।

ਹਾਲਾਂਕਿ ਮੰਚ ’ਤੇ ਸੂਬਾ ਇੰਚਾਰਜ ਦੇ ਨਾਲ ਪੰਜਾਬ ਕਾਂਗਰਸ ਦੇ ਸਹਿ-ਇੰਚਾਰਜ ਰਵਿੰਦਰ ਡਾਲਵੀ, ਵਿਧਾਇਕ ਅਤੇ ਜ਼ਿਲਾ ਕਾਂਗਰਸ ਦਿਹਾਤੀ ਪ੍ਰਧਾਨ ਲਾਡੀ ਸ਼ੇਰੋਵਾਲੀਆ, ਸ਼ਹਿਰੀ ਪ੍ਰਧਾਨ ਰਾਜਿੰਦਰ ਬੇਰੀ, ਵਿਧਾਇਕ ਬਾਵਾ ਹੈਨਰੀ, ਵਿਧਾਇਕ ਸੁਖਵਿੰਦਰ ਕੋਟਲੀ, ਨਕੋਦਰ ਹਲਕਾ ਇੰਚਾਰਜ ਡਾ. ਨਵਜੋਤ ਦਹੀਆ, ਕਰਤਾਰਪੁਰ ਇੰਚਾਰਜ ਰਾਜਿੰਦਰ ਸਿੰਘ, ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ, ਵੈਸਟ ਹਲਕਾ ਇੰਚਾਰਜ ਸੁਰਿੰਦਰ ਕੌਰ ਸਮੇਤ ਅਨੇਕਾਂ ਨੇਤਾ ਤੇ ਵਰਕਰ ਮੌਜੂਦ ਸਨ ਪਰ ਕਾਂਗਰਸ ਭਵਨ ਦੇ ਹਾਲਾਤ ਦੇਖ ਮੰਚ ਤੋਂ ਕੇਵਲ ਸਚਿਨ ਪਾਇਲਟ ਨੇ ਹੀ ਵਰਕਰਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਆਪਣੇ ਲਗਭਗ ਪੰਜ-ਛੇ ਮਿੰਟ ਦੇ ਸੰਬੋਧਨ ’ਚ ਆਮ ਆਦਮੀ ਪਾਰਟੀ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਬਦਲਾਅ ਚਾਹੁੰਦੀ ਹੈ ਅਤੇ ਕਾਂਗਰਸ ਮਿਲ ਕੇ ਮੌਜੂਦਾ ਸਰਕਾਰ ਦਾ ਡਟ ਕੇ ਮੁਕਾਬਲਾ ਕਰੇਗੀ। ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ’ਚ ਗੋਲੀਬਾਰੀ ਅਤੇ ਗੈਂਗਸਟਰਵਾਦ ਤੋਂ ਲੋਕ ਪ੍ਰੇਸ਼ਾਨ ਹਨ ਅਤੇ ਨਸ਼ੇ ਦੀ ਸਮੱਸਿਆ ’ਤੇ ਸਰਕਾਰ ਦਾ ਕੋਈ ਕੰਟਰੋਲ ਨਹੀਂ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਠੰਡ ਦੀ ਦਸਤਕ! 22 ਅਕਤੂਬਰ ਤੱਕ ਮੌਸਮ ਵਿਭਾਗ ਦੀ ਨਵੀਂ ਅਪਡੇਟ ਜਾਰੀ

ਸਚਿਨ ਪਾਇਲਟ ਨੇ ਕਿਹਾ ਕਿ ਪੰਜਾਬ ਦੀਆਂ ਗਲੀਆਂ ਅਤੇ ਮੁਹੱਲਿਆਂ ’ਚ ਖੁੱਲ੍ਹੇਆਮ ਨਸ਼ਾ ਵਿਕਣ ਦੀਆਂ ਸ਼ਿਕਾਇਤਾਂ ਹਨ। ਉਨ੍ਹਾਂ ਔਰਤਾਂ ਨੂੰ ਪ੍ਰਤੀ ਮਹੀਨਾ 1,000 ਰੁਪਏ ਦੇਣ ਦੇ ਵਾਅਦੇ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਦੀਆਂ ਔਰਤਾਂ ਨੂੰ ਪੈਸਿਆਂ ਨਾਲੋਂ ਜ਼ਿਆਦਾ ਆਪਣੇ ਪੁੱਤਰਾਂ ਦੀ ਸੁਰੱਖਿਆ ਅਤੇ ਨੌਕਰੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਦਿਨ-ਦਿਹਾੜੇ ਗੋਲੀਬਾਰੀ ਦੀਆਂ ਘਟਨਾਵਾਂ ਗੰਭੀਰ ਚਿੰਤਾ ਦਾ ਵਿਸ਼ਾ ਹਨ। ਉਨ੍ਹਾਂ ਭਰੋਸਾ ਜਤਾਇਆ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਸੱਤਾ ਵਿਚ ਵਾਪਸੀ ਕਰੇਗੀ।

ਕੁੱਲ੍ਹ ਮਿਲਾ ਕੇ, ਕਾਂਗਰਸ ਭਵਨ ਵਿਚ ਨੇਤਾਵਾਂ ਦੀ ਮੌਜੂਦਗੀ ਤਾਂ ਵੱਡੀ ਰਹੀ ਪਰ ਵਰਕਰਾਂ ਨਾਲ ਸੰਵਾਦ ਦਾ ਸਮਾਂ ਬਹੁਤ ਘੱਟ ਸੀ, ਜਦਕਿ ਚੋਣ ਮੁਕਾਬਲੇ ਲਈ ਵਰਕਰਾਂ ’ਚ ਜੋਸ਼ ਭਰਨਾ ਜ਼ਰੂਰੀ ਹੈ। ਇਸ ਮੌਕੇ ਦੀਪਕ ਖੋਸਲਾ, ਪਵਨ ਕੁਮਾਰ, ਡਾ. ਜਸਲੀਨ ਸੇਠੀ, ਰਵੀ ਸੈਣੀ, ਜਗਜੀਤ ਸਿੰਘ ਕੰਬੋਜ, ਨੀਰਜ ਜੱਸਲ, ਰਤਨੇਸ਼ ਸੈਣੀ, ਰਾਜਕੁਮਾਰ ਰਾਜੂ, ਰਾਜੇਸ਼ ਭੱਟੀ, ਰਾਜੇਸ਼ ਜਿੰਦਲ ਟੋਨੂ, ਦੀਪਕ ਸ਼ਰਮਾ ਮੋਨਾ, ਬੱਬੂ ਸਿਡਾਨਾ, ਸੁਦੇਸ਼ ਭਗਤ, ਨਰੇਸ਼ ਵਰਮਾ, ਬਲਜੀਤ ਸੈਂਭੀ, ਹੈਪੀ ਸਾਗਰ ਅਤੇ ਵੱਡੀ ਗਿਣਤੀ ਵਿੱਚ ਵਰਕਰ ਵੀ ਮੌਜੂਦ ਸਨ।

ਇਹ ਵੀ ਪੜ੍ਹੋ: ਜਲੰਧਰ 'ਚ NIA ਦੀ ਰੇਡ! ਦੋ ਘਰਾਂ 'ਚ ਤਿੰਨ ਘੰਟੇ ਕੀਤੀ ਪੁੱਛਗਿੱਛ ਤੇ ਦਿੱਤੇ ਨੋਟਿਸ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

  • Punjab Congress incharge
  • Sachin Pilot
  • ਸਚਿਨ ਪਾਇਲਟ
  • ਪੰਜਾਬ ਕਾਂਗਰਸ ਇੰਚਾਰਜ

ਪੰਜਾਬ : ਨਵੇਂ ਹਥਿਆਰ ਲਾਇਸੈਂਸਾਂ ਨੂੰ ਲੈ ਕੇ ਪਿਆ ਪੰਗਾ! ਭਲਕੇ ਲਿਆ ਜਾਵੇਗਾ ਵੱਡਾ ਫ਼ੈਸਲਾ

NEXT STORY

Stories You May Like

  • sachin pilot reaches gurdaspur
    ਗੁਰਦਾਸਪੁਰ ਪਹੁੰਚੇ ਸਚਿਨ ਪਾਇਲਟ, ਕਿਹਾ- ਪੰਜਾਬ ਦੇ ਨੌਜਵਾਨਾਂ ਦੀ ਰੱਖਿਆ ਲਈ ਇੱਕਜੁੱਟ ਹੋਣ ਦੀ ਲੋੜ
  • sachin pilot at pargat singh s induction ceremony
    'ਕਪਤਾਨ ਨੂੰ ਮਿਲੀ ਅਜਿਹੀ ਟੀਮ ਜੋ ਕਿਸੇ ਕੋਲ ਨਹੀਂ', ਪਰਗਟ ਸਿੰਘ ਦੀ ਤਾਜਪੋਸ਼ੀ 'ਤੇ ਬੋਲੇ ਸਚਿਨ ਪਾਇਲਟ
  • sachin pilot will visit punjab starting today
    ਅੱਜ ਤੋਂ ਪੰਜਾਬ ਦੌਰੇ 'ਤੇ ਸਚਿਨ ਪਾਇਲਟ, ਕੈਪਟਨ ਦੀ ਕਾਂਗਰਸ 'ਚ ਵਾਪਸੀ ਦੀਆਂ ਅਟਕਲਾਂ 'ਤੇ ਵੱਡਾ ਬਿਆਨ
  • sachin pilot  pargat singh  congress
    ਸਚਿਨ ਪਾਇਲਟ ਤੇ ਪਰਗਟ ਸਿੰਘ ਪਹੁੰਚੇ ਮੋਗਾ, ਸੰਦੇੜਾ ਪਰਿਵਾਰ ਨਾਲ ਵੰਡਾਇਆ ਦੁੱਖ
  • sachin pilot  pargat singh  vijay chopra
    ਸਚਿਨ ਪਾਇਲਟ ਤੇ ਪਰਗਟ ਸਿੰਘ ਨੇ ਵਿਜੇ ਚੋਪੜਾ ਨਾਲ ਕੀਤੀ ਮੁਲਾਕਾਤ, ਕਈ ਮੁੱਦਿਆਂ ’ਤੇ ਹੋਈ ਚਰਚਾ
  • sachin pilot on visit to jalandhar today
    ਸਚਿਨ ਪਾਇਲਟ ਅੱਜ ਜਲੰਧਰ ਦੌਰੇ 'ਤੇ, ਨੰਗਲ ਅੰਬੀਆਂ ਦੇ ਪਰਿਵਾਰ ਸਣੇ ਕਈ ਪੀੜਤਾਂ ਨਾਲ ਕਰਨਗੇ ਮੁਲਾਕਾਤ
  • sachin pilot  incharge of punjab congress in tanda
    ਪੰਜਾਬ 'ਚ ਕਾਨੂੰਨ-ਵਿਵਸਥਾ ਪੂਰੀ ਤਰ੍ਹਾਂ ਢਹਿ-ਢੇਰੀ, ਪੁਲਸ ਤੇ ਸਿਆਸੀ ਲੋਕਾਂ ਦਾ ਗਠਜੋੜ: ਸਚਿਨ ਪਾਇਲਟ
  • pargat singh met sachin pilot in delhi
    ਪਰਗਟ ਸਿੰਘ ਨੇ ਸਚਿਨ ਪਾਇਲਟ ਨਾਲ ਦਿੱਲੀ 'ਚ ਕੀਤੀ ਮੁਲਾਕਾਤ, ਅਗਲੀ ਰਣਨੀਤੀ 'ਤੇ ਕੀਤੀ ਚਰਚਾ
  • an accident happened some distance from police station  girl died
    ਜਲੰਧਰ 'ਚ ਥਾਣੇ ਤੋਂ ਕੁਝ ਦੂਰੀ 'ਤੇ ਵਾਪਰਿਆ ਹਾਦਸਾ! ਟਰੱਕ ਹੇਠਾਂ ਆਉਣ ਕਾਰਨ...
  • shocking incident in jalandhar  ravan effigy stolen on dussehra
    ਜਲੰਧਰ 'ਚ ਹੈਰਾਨੀਜਨਕ ਮਾਮਲਾ! ਦੁਸਹਿਰੇ 'ਤੇ ਦਹਿਨ ਤੋਂ ਪਹਿਲਾਂ ਰਾਵਣ ਦਾ ਪੁਤਲਾ...
  • man dies under suspicious circumstances at dilkusha market
    ਜਲੰਧਰ: ਦਿਲਕੁਸ਼ਾ ਮਾਰਕੀਟ 'ਚ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ, ਛੱਤ ਤੋਂ ਮਿਲੀ...
  • guru nanak expressway
    ਗੁਰੂ ਨਾਨਕ ਐਕਸਪ੍ਰੈਸਵੇਅ ਬਣਾਉਣ ਲਈ ਪਾਕਿਸਤਾਨ ਨੇ ਮੰਗਿਆ ਚੰਦਾ,  ਸਿੱਖ ਆਗੂਆਂ ਨੇ...
  • government bus employees on strike in punjab  passengers facing hardship
    ਪੰਜਾਬ 'ਚ ਹੜਤਾਲ 'ਤੇ ਸਰਕਾਰੀ ਬੱਸਾਂ ਦੇ ਮੁਲਾਜ਼ਮ, ਖੱਜਲ-ਖੁਆਰ ਹੋ ਰਹੇ ਯਾਤਰੀ
  • outstanding electricity bills in punjab will be waived
    ਪੰਜਾਬ 'ਚ ਬਿਜਲੀ ਦੇ ਬਕਾਇਆ ਬਿੱਲ ਹੋਣਗੇ ਮੁਆਫ਼! ਸਾਬਕਾ CM ਚੰਨੀ ਨੇ ਕੀਤਾ ਐਲਾਨ
  • deadly attacked on man
    ਘਰ ਦੀ ਕੰਧ ਟੱਪ ਕੇ ਪਤੀ ਨੂੰ ਬੇਰਹਿਮੀ ਨਾਲ ਕੁੱਟਿਆ, ਬੇਟੇ ਨੂੰ ਰਸਤੇ ’ਚੋਂ ਹੀ ਲੈ...
  • dussehra celebration jalandhar adarsh   nagar park
    ਆਦਰਸ਼ ਨਗਰ ਦੀ ਪਾਰਕ 'ਚ ਉਪਕਾਰ ਕਮੇਟੀ ਦਾ ਦੁਸਹਿਰਾ ਰਿਹਾ ਸ਼ਾਨਦਾਰ, ਹਜ਼ਾਰਾਂ...
Trending
Ek Nazar
temples in illinois

ਇਲੀਨੋਇਸ ਮੰਦਰ ਹਮਲੇ ਦੀ ਸਾਜ਼ਿਸ਼ ਦੀ ਨਫ਼ਰਤ ਅਪਰਾਧ ਵਜੋਂ ਹੋਵੇ ਜਾਂਚ : 105...

us iran conflict

ਈਰਾਨ 'ਤੇ ਨਹੀਂ ਕਰਾਂਗੇ ਹਮਲਾ ! ਅਮਰੀਕਾ ਅਤੇ ਇਜ਼ਰਾਈਲ ਨੇ ਕਰ'ਤਾ ਐਲਾਨ

migrants left us

ਟਰੰਪ ਦੇ ਦੂਜੇ ਕਾਰਜਕਾਲ 'ਚ 30 ਲੱਖ ਤੋਂ ਵੱਧ ਪ੍ਰਵਾਸੀਆਂ ਨੇ ਛੱਡਿਆ ਅਮਰੀਕਾ

shocking incident in jalandhar  ravan effigy stolen on dussehra

ਜਲੰਧਰ 'ਚ ਹੈਰਾਨੀਜਨਕ ਮਾਮਲਾ! ਦੁਸਹਿਰੇ 'ਤੇ ਦਹਿਨ ਤੋਂ ਪਹਿਲਾਂ ਰਾਵਣ ਦਾ ਪੁਤਲਾ...

pakistan and  maldives signed 20 memoranda of understanding

ਪਾਕਿਸਤਾਨ ਅਤੇ ਮਾਲਦੀਵ ਨੇ ਵੱਖ-ਵੱਖ ਖੇਤਰਾਂ 'ਚ 20 ਸਮਝੌਤਿਆਂ 'ਤੇ ਕੀਤੇ ਦਸਤਖ਼ਤ

concern targeting diaspora communities

ਆਸਟ੍ਰੇਲੀਆ 'ਚ ਪ੍ਰਵਾਸੀ ਭਾਈਚਾਰਿਆਂ 'ਤੇ ਚੀਨੀ ਦਬਾਅ, ਅਮਰੀਕਾ ਨੇ ਜਤਾਈ ਚਿੰਤਾ

passengers bus overturns

ਲਹਿੰਦੇ ਪੰਜਾਬ 'ਚ ਪਲਟੀ ਯਾਤਰੀ ਬੱਸ ; ਅੱਠ ਲੋਕਾਂ ਦੀ ਮੌਤ ਤੇ 40 ਤੋਂ ਵਧੇਰੇ...

anupam kher comes out in support of daler mehndi

ਦਲੇਰ ਮਹਿੰਦੀ ਦੇ ਹੱਕ 'ਚ ਨਿੱਤਰੇ ਅਨੁਪਮ ਖੇਰ ! ਮੰਤਰੀ ਦੇ ਵਿਹਾਰ 'ਤੇ ਚੁੱਕੇ...

united nations reduced food aid

UN ਨੇ ਘਟਾ'ਤੀ 700,000 ਫਲਸਤੀਨੀਆਂ ਦੀ ਖੁਰਾਕ ਸਹਾਇਤਾ

green cards process

ਗ੍ਰੀਨ ਕਾਰਡ ਅਰਜ਼ੀਆਂ ਦਾ ਤੁਰੰਤ ਹੋਵੇ ਨਿਪਟਾਰਾ ! 63 ਅਮਰੀਕੀ ਸੰਸਦ ਮੈਂਬਰਾਂ ਨੇ...

ohio gubernatorial election

ਓਹੀਓ ਗਵਰਨਰ ਦੀ ਚੋਣ 'ਚ ਵਿਵੇਕ ਰਾਮਾਸਵਾਮੀ ਅਤੇ ਡੈਮੋਕ੍ਰੇਟ ਐਮੀ ਐਕਟਨ ਵਿਚਕਾਰ...

vance refused to support netanyahu

ਨੇਤਨਯਾਹੂ ਨੂੰ ਝਟਕਾ, ਵੈਂਸ ਨੇ ਇਜ਼ਰਾਇਲੀ ਚੋਣਾਂ 'ਚ ਸਮਰਥਨ ਕਰਨ ਤੋਂ ਕਰ'ਤਾ...

earthquake in vanuatu

ਦੱਖਣੀ ਪ੍ਰਸ਼ਾਂਤ ਟਾਪੂ ਦੇਸ਼ ਵਾਨੂਆਟੂ ਦੇ ਤੱਟ 'ਤੇ ਭੂਚਾਲ ਦੇ ਤੇਜ਼ ਝਟਕੇ

mata vaishno devi  devotees  navratri 2026

ਮਾਤਾ ਵੈਸ਼ਨੋ ਦੇਵੀ ਦੇ ਦਰਬਾਰ 'ਚ ਉਮੜੇ ਸ਼ਰਧਾਲੂ, ਨਰਾਤਿਆਂ 'ਚ 3.81 ਤੋਂ ਵੱਧ...

salman should apologize now

'ਹੁਣ ਸਲਮਾਨ ਨੂੰ ਮਾਫੀ ਮੰਗ ਲੈਣੀ ਚਾਹੀਦੀ ਹੈ'; ਟਾਈਗਰ 'ਤੇ ਹਮਲੇ ਮਗਰੋਂ...

arrival of migratory birds begins at keshopur chhamb

ਦੇਸ਼ ਦੇ ਪਹਿਲੇ ਕਮਿਊਨਿਟੀ ਰਿਜ਼ਰਵ ਕੇਸ਼ੋਪੁਰ ਛੰਭ ’ਚ ਵਿਦੇਸ਼ੀ ਪੰਛੀਆਂ ਦੀ ਆਮਦ...

wedding of sham singh bath 2

ਰੇਜ਼ਨ ਕਿੰਗ ਚਰਨਜੀਤ ਸਿੰਘ ਬਾਠ ਦੇ ਪੋਤਰੇ ਸ਼ਾਮ ਸਿੰਘ ਬਾਠ (2) ਦੇ ਵਿਆਹ ਮੌਕੇ...

famous actress shares good news

ਮਸ਼ਹੂਰ ਅਦਾਕਾਰਾ ਨੇ ਸੁਣਾਈ Good News, 52 ਸਾਲ ਦੀ ਉਮਰ 'ਚ ਤੀਜੀ ਵਾਰ ਬਣੇਗੀ ਮਾਂ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • latest regarding the strike by government buses in punjab
      ਪੰਜਾਬ 'ਚ ਸਰਕਾਰੀ ਬੱਸਾਂ ਦੀ ਹੜਤਾਲ ਬਾਰੇ ਨਵੀਂ ਅਪਡੇਟ, ਘਰੋਂ ਨਿਕਲਣ ਤੋਂ...
    • shocking incident in jalandhar  ravan effigy stolen on dussehra
      ਜਲੰਧਰ 'ਚ ਹੈਰਾਨੀਜਨਕ ਮਾਮਲਾ! ਦੁਸਹਿਰੇ 'ਤੇ ਦਹਿਨ ਤੋਂ ਪਹਿਲਾਂ ਰਾਵਣ ਦਾ ਪੁਤਲਾ...
    • parvinder jhota update
      ਪਰਵਿੰਦਰ ਝੋਟੇ ਦੇ ਪੋਸਟਮਾਰਟਮ ਨੂੰ ਲੈ ਕੇ ਪਰਿਵਾਰ ਤੇ ਐਕਸ਼ਨ ਕਮੇਟੀ ਦਾ ਵੱਡਾ ਬਿਆਨ
    • pratap singh bajwa
      ਮਾਨਸਾ ਧਰਨੇ 'ਚ ਪਹੁੰਚੇ ਪ੍ਰਤਾਪ ਸਿੰਘ ਬਾਜਵਾ, ਝੋਟੇ ਦੇ ਪਿਤਾ ਨੂੰ ਮਿਲ ਕੇ ਕੀਤਾ...
    • cbi parvinder jhota wife
      ਸੀ. ਬੀ. ਆਈ. ਨਾਲ ਮੁਲਾਕਾਤ ਤੋਂ ਬਾਅਦ ਪਰਵਿੰਦਰ ਝੋਟੇ ਦੀ ਪਤਨੀ ਦਾ ਵੱਡਾ ਐਲਾਨ
    • parvinder singh jhota cbi mansa
      ਪਰਵਿੰਦਰ  ਸਿੰਘ ਝੋਟਾ ਕਤਲ ਮਾਮਲੇ 'ਚ ਸੀ.ਬੀ.ਆਈ. ਦੀ ਵੱਡੀ ਕਾਰਵਾਈ
    • major action by the cbi in the parvinder jhota murder case
      ਪਰਵਿੰਦਰ ਝੋਟਾ ਕਤਲ ਮਾਮਲੇ 'ਚ CBI ਦਾ ਵੱਡਾ ਐਕਸ਼ਨ, ਬਜ਼ਾਰਾਂ ਅਤੇ ਦੁਕਾਨਾਂ 'ਤੇ...
    • satsang hall accident girl
      ਘਰਾਚੋਂ ਦੇ ਸਤਿਸੰਗ ਘਰ ਕੋਲ ਪਰਿਵਾਰ ਨਾਲ ਵੱਡਾ ਹਾਦਸਾ, 22 ਸਾਲਾ ਮੁਟਿਆਰ ਦੀ ਮੌਤ
    • businessman  s body found in a big hotel in chandigarh
      ਚੰਡੀਗੜ੍ਹੇ ਦੇ ਵੱਡੇ ਹੋਟਲ 'ਚੋਂ ਮਿਲੀ ਕਾਰੋਬਾਰੀ ਦੀ ਲਾਸ਼, ਮਚਿਆ ਹੜਕੰਪ
    • man dies under suspicious circumstances at dilkusha market
      ਜਲੰਧਰ: ਦਿਲਕੁਸ਼ਾ ਮਾਰਕੀਟ 'ਚ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ, ਛੱਤ ਤੋਂ ਮਿਲੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +