ਚੰਡੀਗੜ੍ਹ : ਪੰਜਾਬ ਸਰਕਾਰ ਦਾ 'ਰਾਖੀ ਬੰਪਰ' ਕਈਆਂ ਲਈ ਆਸਾਂ ਦੀ ਤੰਦ ਬਣ ਗਿਆ ਹੈ। ਪੰਜਾਬ ਰਾਜ ਲਾਟਰੀਜ਼ ਮਹਿਕਮੇ ਦੀਆਂ ਬੰਪਰ ਯੋਜਨਾਵਾਂ ਰਾਤੋ-ਰਾਤ ਕਰੋੜਪਤੀ ਬਣਨ ਦਾ ਸੁਨਹਿਰੀ ਮੌਕਾ ਮੁਹੱਈਆ ਕਰਦੀਆਂ ਹਨ। ਪੰਜਾਬ ਰਾਜ ਲਾਟਰੀਜ਼ ਮਹਿਕਮੇ ਵੱਲੋਂ 'ਰਾਖੀ ਬੰਪਰ-2020' ਲਾਂਚ ਕੀਤਾ ਗਿਆ ਹੈ, ਜਿਸ ਨੂੰ ਮਾਰਕਿਟ 'ਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਇਹ ਵੀ ਪੜ੍ਹੋ : ਝਗੜੇ ਤੋਂ ਬਾਅਦ ਪਤੀ ਦਾ ਚੜ੍ਹਿਆ ਪਾਰਾ, ਬੇਰਹਿਮੀ ਨਾਲ ਕਤਲ ਕੀਤੀ ਪਤਨੀ
ਲਾਟਰੀਜ਼ ਮਹਿਕਮੇ ਦੇ ਇਕ ਬੁਲਾਰੇ ਨੇ ਦੱਸਿਆ ਕਿ ਰਾਖੀ ਬੰਪਰ-2020 ਦਾ ਪਹਿਲਾ ਇਨਾਮ 1.5 ਕਰੋੜ ਰੁਪਏ ਹੈ, ਜੋ ਸਿਰਫ਼ ਵਿਕੀਆਂ ਟਿਕਟਾਂ 'ਚੋਂ ਹੀ ਦਿੱਤਾ ਜਾਵੇਗਾ। ਦੂਜਾ ਇਨਾਮ 10 ਲੱਖ ਰੁਪਏ ਹੈ ਅਤੇ ਇਹ ਪੰਜ ਜੇਤੂਆਂ (ਪ੍ਰਤੀ ਜੇਤੂ 10 ਲੱਖ) ਨੂੰ ਮਿਲੇਗਾ। ਤੀਜਾ ਇਨਾਮ 2.5 ਲੱਖ ਰੁਪਏ ਹੈ, ਜੋ 20 ਜੇਤੂਆਂ (ਪ੍ਰਤੀ ਜੇਤੂ 2.5 ਲੱਖ) ਨੂੰ ਮਿਲੇਗਾ। ਇਨ੍ਹਾਂ ਤੋਂ ਇਲਾਵਾ ਰਾਖੀ ਬੰਪਰ-2020 'ਚ ਹੋਰ ਵੀ ਕਈ ਦਿਲਖਿੱਚਵੇਂ ਇਨਾਮ ਹਨ।
ਇਹ ਵੀ ਪੜ੍ਹੋ : ਇੱਟਾਂ ਦੇ ਭੱਠੇ ਦੀ ਮਾਲਕਣ ਨੂੰ ਦਾਤਰ ਨਾਲ ਵੱਢਿਆ, ਵਾਰਦਾਤ ਕੈਮਰੇ 'ਚ ਕੈਦ
ਬੁਲਾਰੇ ਨੇ ਦੱਸਿਆ ਕਿ ਰਾਖੀ ਬੰਪਰ ਦੀ ਟਿਕਟ ਦੀ ਕੀਮਤ 250 ਰੁਪਏ ਹੈ ਅਤੇ ਇਸ ਦਾ ਡਰਾਅ 20 ਅਗਸਤ, 2020 ਨੂੰ ਕੱਢਿਆ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਸਟੇਟ ਲਾਟਰੀਜ਼ ਮਹਿਕਮੇ ਦੀਆਂ ਬੰਪਰ ਸਕੀਮਾਂ ਪਾਰਦਰਸ਼ੀ ਅਤੇ ਨਿਰਪੱਖ ਢੰਗ ਵਾਲੀ ਡਰਾਅ ਪ੍ਰਣਾਲੀ ਕਾਰਨ ਸਿਰਫ ਪੰਜਾਬ 'ਚ ਹੀ ਨਹੀਂ, ਸਗੋਂ ਪੂਰੇ ਦੇਸ਼ 'ਚ ਮਸ਼ਹੂਰ ਹਨ। ਬੁਲਾਰੇ ਨੇ ਟਿਕਟ ਖਰੀਦਦਾਰਾਂ ਨੂੰ ਅਪੀਲ ਕੀਤੀ ਹੈ ਕਿ ਟਿਕਟ ਖਰੀਦਣ ਤੋਂ ਪਹਿਲਾਂ ਟਿਕਟ 'ਤੇ ਪੰਜਾਬ ਸਰਕਾਰ ਦਾ ਲੋਗੋ ਜ਼ਰੂਰ ਦੇਖ ਲਿਆ ਜਾਵੇ।
ਇਹ ਵੀ ਪੜ੍ਹੋ : ਹੁਣ ਪੰਜਾਬ 'ਚ 'ਬਰਖ਼ਾਸਤ ਫ਼ੌਜੀ' ਨੇ ਚੁੱਕੀ ਅੱਤ, ਲੱਭ ਰਹੀ 3 ਸੂਬਿਆਂ ਦੀ ਪੁਲਸ
ਫਗਵਾੜਾ 'ਚ ਕੋਰੋਨਾ ਦੇ 7 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ
NEXT STORY