ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਦਿਨ-ਬ-ਦਿਨ ਵੱਧਦਾ ਹੀ ਜਾ ਰਿਹਾ ਹੈ। ਸੋਮਵਾਰ ਨੂੰ ਵੀ ਪੰਜਾਬ 'ਚ ਕੋਰੋਨਾ ਦੇ 1271 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਅੱਜ 46 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਹੁਣ ਤੱਕ ਰਾਜ 'ਚ 111375 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦੋਂਕਿ ਇਨ੍ਹਾਂ 'ਚੋਂ 3284 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅੱਜ ਰਾਜ 'ਚ ਕੁੱਲ 23129 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਹਨ। ਜਿਨ੍ਹਾਂ 'ਚੋਂ 1271 ਲੋਕ ਪਾਜ਼ੇਟਿਵ ਪਾਏ ਗਏ ਹਨ। ਰਾਜ 'ਚ ਹੁੱਣ ਤੱਕ 1786627 ਲੋਕਾਂ ਦੀ ਕੋਰੋਨਾ ਸੈਂਪਲਿੰਗ ਕੀਤੀ ਜਾ ਚੁੱਕੀ ਹੈ।
ਜ਼ਿਲ੍ਹਿਆਂ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ
ਪੰਜਾਬ 'ਚ ਅੱਜ ਜਿਥੇ ਵੱਡੀ ਗਿਣਤੀ 'ਚ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ 'ਚ ਲੁਧਿਆਣਾ ਦੇ 138, ਜਲੰਧਰ 101, ਪਟਿਆਲਾ 76, ਐਸ. ਏ. ਐਸ. ਨਗਰ 127, ਅੰਮ੍ਰਿਤਸਰ 180, ਗੁਰਦਾਸਪੁਰ 88, ਬਠਿੰਡਾ 62, ਹੁਸ਼ਿਆਰਪੁਰ 72, ਫਿਰੋਜ਼ਪੁਰ 19, ਸੰਗਰੂਰ 27, ਪਠਾਨਕੋਟ 79, ਕਪੂਰਥਲਾ 49, ਫਰੀਦਕੋਟ 37, ਸ੍ਰੀ ਮੁਕਤਸਰ ਸਾਹਿਬ 18, ਮੋਗਾ 30, ਫਾਜ਼ਿਲਕਾ 18, ਰੋਪੜ 36, ਫਤਿਹਗੜ੍ਹ ਸਾਹਿਬ 23, ਬਰਨਾਲਾ 18, ਤਰਨਤਾਰਨ 18, ਮਾਨਸਾ 22, ਐਸ. ਬੀ. ਐਸ. ਨਗਰ ਤੋਂ 33 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।
ਉਥੇ ਹੀ ਸੂਬੇ 'ਚ ਅੱਜ 46 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋ ਗਈ। ਜਿਨ੍ਹਾਂ 'ਚ ਜਲੰਧਰ 'ਚ 8, ਐਸ. ਏ. ਐਸ ਨਗਰ 'ਚ 7, ਹੁਸ਼ਿਆਰਪੁਰ 'ਚ 6, ਲੁਧਿਆਣਾ 'ਚ 6, ਗੁਰਦਾਸਪੁਰ 'ਚ 5, ਅੰਮ੍ਰਿਤਸਰ 'ਚ 4, ਕਪੂਰਥਲਾ 'ਚ 2, ਪਠਾਨਕੋਟ 'ਚ 2, ਤਰਨਤਾਰਨ 'ਚ 2, ਬਠਿੰਡਾ 'ਚ 1, ਫਤਿਹਗਡ਼੍ਹ ਸਾਹਿਬ 'ਚ 1, ਮਾਨਸਾ 'ਚ 1 ਤੇ ਸੰਗਰੂਰ 'ਚ 1 ਦੀ ਕੋਰੋਨਾ ਕਾਰਣ ਮੌਤ ਹੋਈ ਹੈ।
ਪਿੰਡ ਜਲਾਲਪੁਰ ਤੇ ਬੈਂਸ ਅਵਾਨ ਦੇ 2 ਬਜ਼ੁਰਗਾਂ ਦੀ ਕੋਰੋਨਾ ਕਾਰਨ ਹੋਈ ਮੌਤ
NEXT STORY