ਮੋਰਿੰਡਾ (ਅਰਨੌਲੀ) : ਵਿਜੀਲੈਂਸ ਬਿਊਰੋ ਵੱਲੋਂ ਮੋਰਿੰਡਾ ਸਦਰ ਥਾਣੇ ’ਚ ਤਾਇਨਾਤ ਏ.ਐੱਸ.ਆਈ. ਅਵਤਾਰ ਸਿੰਘ ਨੂੰ ਥਾਣੇ ’ਚ ਦਰਜ ਇਕ ਪੁਰਾਣੇ ਮੁਕੱਦਮੇ ’ਚੋਂ ਮਾਂ ਪੁੱਤ ਦਾ ਨਾਮ ਕੱਢਣ ਲਈ ਤੀਹ ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਬਿਊਰੋ ਵੱਲੋਂ ਇਸ ਕਾਰਵਾਈ ਨੂੰ ਇੰਨਾ ਗੁਪਤ ਢੰਗ ਨਾਲ ਅੰਜਾਮ ਦਿੱਤਾ ਗਿਆ ਕਿ ਸਥਾਨਕ ਪੁਲਸ ਤੇ ਮੀਡੀਆ ਨੂੰ ਵੀ ਨੇੜੇ ਨਹੀਂ ਲੱਗਣ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਤੇਜਪਾਲ ਸਿੰਘ ਪੁੱਤਰ ਲੇਟ ਸੁਰਮੁੱਖ ਸਿੰਘ, ਵਾਸੀ ਵਾਰਡ ਨੰਬਰ 9, ਕੁਰਾਲੀ ਵੱਲੋਂ 26 ਮਈ 2026 ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ’ਚ ਦੋਸ਼ ਲਗਾਇਆ ਸੀ ਕਿ ਉਸ ਨੇ ਪੰਜਾਬ ਵਕਫ ਬੋਰਡ ਚੰਡੀਗੜ੍ਹ ਤੋਂ ਪਿੰਡ ਚਤਾਮਲਾ ਦੀ ਹੱਦ ਅੰਦਰ ਪੈਂਦੀ ਕਰੀਬ 6 ਏਕੜ ਜ਼ਮੀਨ ਲੀਜ਼ ’ਤੇ ਲਈ ਹੋਈ ਹੈ। ਇਸ ’ਚ ਪੈਦਾ ਹੋਣ ਵਾਲੀ ਫ਼ਸਲ ਨੂੰ ਅਵਾਰਾ ਜਾਨਵਰਾਂ ਤੋਂ ਬਚਾਉਣ ਲਈ ਉਸ ਨੇ ਲੇਬਰ ਲਗਾ ਕੇ ਆਪਣੀ ਜ਼ਮੀਨ ਦੇ ਆਲੇ-ਦੁਆਲੇ ਸੀਮਿੰਟ ਦੇ ਕਰੀਬ 130 ਪਿਲਰ ਖੜ੍ਹੇ ਕਰਵਾਏ ਸਨ। ਉਸ ਨੇ ਲੋਹੇ ਦੀ ਕੰਢਾ ਤਾਰ ਦੇ ਦੋ ਰੋਲ ਤੇ ਪਾਣੀ ਵਾਲੀ 4 ਇੰਚੀ ਪਾਈਪ ਦਾ ਇਕ ਰੋਲ ਖੇਤ ’ਚ ਲਿਆ ਕੇ ਰੱਖਿਆ ਹੋਇਆ ਸੀ ਪਰ ਜਦੋਂ ਉਹ ਆਪਣੇ ਖੇਤ ਪਹੁੰਚਿਆ ਤਾਂ ਉਸ ਨੇ ਵੇਖਿਆ ਕਿ ਪਿੰਡ ਚਤਾਮਲਾ ਦਾ ਰਹਿਣ ਵਾਲਾ ਸੁੱਖਾ ਆਪਣੇ ਟ੍ਰੈਕਟਰ ਦੇ ਪਿੱਛੇ ਪਾਏ ਸੁਹਾਗੇ ਨਾਲ ਉਸ ਦੇ ਖੇਤ ਦੇ ਸੀਮਿੰਟਡ ਪਿਲਰਾਂ ਨੂੰ ਤੋੜ ਰਿਹਾ ਸੀ। ਜਦਕਿ ਸੁੱਖੇ ਦੀ ਮਾਤਾ ਸੁਰਿੰਦਰ ਕੌਰ ਵੀ ਖੇਤ ਵਿਚ ਹੀ ਖੜ੍ਹੀ ਸੀ।
ਇਹ ਵੀ ਪੜ੍ਹੋ : ਜ਼ਮਾਨਤ 'ਤੇ ਬਾਹਰ ਆਏ ਬੇਅਦਬੀ ਦੇ ਮੁਲਜ਼ਮ ਦਾ ਸਿਰ ਧੜ ਨਾਲੋਂ ਕੀਤਾ ਵੱਖ
ਸ਼ਿਕਾਇਤਕਰਤਾ ਮੁਤਾਬਕ ਜਦੋਂ ਤੱਕ ਉਹ ਉਨ੍ਹਾਂ ਦੇ ਨੇੜੇ ਪਹੁੰਚਿਆ, ਉਦਾ ਤੱਕ ਮੁਲਜ਼ਮਾਂ ਨੇ ਸਾਰੇ ਪਿਲਰ ਤੋੜ ਦਿੱਤੇ ਤੇ ਖੇਤ ’ਚ ਪਏ ਕੰਢਾ ਤਾਰ ਦੇ ਦੋਵੇਂ ਰੋਲ ਤੇ 4 ਇੰਚੀ ਪਾਈਪ ਦਾ ਰੋਲ ਟ੍ਰੈਕਟਰ-ਸੁਹਾਗੇ ਉੱਤੇ ਲੱਦ ਕੇ ਉੱਥੋਂ ਟ੍ਰੈਕਟਰ ਭਜਾ ਲੈ ਗਏ। ਇਸ ਸਬੰਧੀ ਤੇਜਪਾਲ ਸਿੰਘ ਦੀ ਸ਼ਿਕਾਇਤ ’ਤੇ ਮੋਰਿੰਡਾ ਸਦਰ ਪੁਲਸ ਵੱਲੋਂ ਸੁੱਖਾ ਤੇ ਉਸ ਦੀ ਮਾਤਾ ਸਰਪੰਚ ਸੁਰਿੰਦਰ ਕੌਰ ਵਾਸੀਆਨ ਪਿੰਡ ਚਤਾਮਲਾ ਵਿਰੁੱਧ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਅਗਲੇਰੀ ਤਫ਼ਤੀਸ਼ ਏ.ਐੱਸ.ਆਈ. ਅਵਤਾਰ ਸਿੰਘ ਵੱਲੋਂ ਕੀਤੀ ਜਾ ਰਹੀ ਸੀ। ਇਸ ਮਾਮਲੇ ਵਿਚੋਂ ਸੁੱਖੇ ਵੱਲੋਂ ਆਪਣੀ ਮਾਤਾ ਸਰਪੰਚ ਸੁਰਿੰਦਰ ਕੌਰ ਦਾ ਨਾਮ ਕੱਢਣ ਲਈ ਏ.ਐੱਸ.ਆਈ. ਅਵਤਾਰ ਸਿੰਘ ਵੱਲੋਂ ਵੱਡੀ ਰਕਮ ਰਿਸ਼ਵਤ ਵਜੋਂ ਮੰਗੀ ਗਈ ਪਰ ਸੌਦਾ 30000 ਰੁਪਏ ’ਚ ਤੈਅ ਹੋਇਆ। ਇਸ ਸਬੰਧੀ ਸੁੱਖੇ ਵੱਲੋਂ ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤ ਕੀਤੀ ਕਿ ਜਿਸ ਉਪਰੰਤ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੇ ਟਰੈਪ ਲਗਾ ਕੇ ਏ.ਐੱਸ.ਆਈ ਅਵਤਾਰ ਸਿੰਘ ਨੂੰ ਮੋਰਿੰਡਾ ਸਦਰ ਥਾਣੇ ’ਚ ਬਣੇ ਪੁਲਸ ਕੁਆਰਟਰਾਂ ’ਚੋਂ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ : ਪੰਜਾਬ ਦੇ 4 ਜ਼ਿਲ੍ਹਿਆਂ ਤੋਂ ਮਾਨਸੂਨ ਦੇ ਬੱਦਲ ਗਾਇਬ, ਸੈਟੇਲਾਈਟ ਤਸਵੀਰਾਂ ਨੇ ਵਧਾਈ ਚਿੰਤਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
High Alert 'ਤੇ ਜਲੰਧਰ! ਵਧਾਈ ਗਈ ਸੁਰੱਖਿਆ, ਚੱਪੇ-ਚੱਪੇ 'ਤੇ ਪੁਲਸ ਤਾਇਨਾਤ
NEXT STORY