ਜਲੰਧਰ (ਸੁਨੀਲ) : ਥਾਣਾ ਕਰਤਾਰਪੁਰ ਦੇ ਮੁਖੀ ਦੀ ਤਬਦਾਲਾ ਕਰ ਦਿੱਤਾ ਗਿਆ ਹੈ। ਦਰਅਸਲ ਕਰਤਾਰਪੁਰ ਦੇ ਇਕ ਆੜ੍ਹਤੀ ਦੀ ਪਤਨੀ ਨੇਹਾ ਭਾਗੀਆਂ ਦੇ ਕਤਲ ਮਾਮਲੇ ਦੀ ਜਾਂਚ ਵਿਚ ਲਾਪਰਵਾਹੀ ਵਰਤਣ ਦੇ ਦੋਸ਼ਾਂ ਹੇਠ ਇਹ ਕਾਰਵਾਈ ਕੀਤੀ ਗਈ ਹੈ। ਥਾਣੇ ਮੁਖੀ ਦੇ ਤਬਾਦਲੇ ਦੇ ਨਾਲ ਨਾਲ ਤਫ਼ਤੀਸ਼ੀ ਅਫ਼ਸਰ ਬੋਧ ਰਾਜ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਥੇ ਇਹ ਖਾਸ ਤੌਰ 'ਤੇ ਦੱਸਣਯੋਗ ਹੈ ਕਿ ਮ੍ਰਿਤਕਾ ਨੇਹਾ ਦੇ ਭਰਾ ਅਮਰੀਸ਼ ਕੁਮਾਰ ਭਾਗੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਸੀ ਕਿ ਨੇਹਾ ਦੇ ਪਤੀ ਅਤੇ ਉਸ ਦੀ ਮਾਤਾ ਨੇ ਮਿਲ ਕੇ ਉਸ ਨੂੰ ਬਾਥਰੂਮ ਸਾਫ਼ ਕਰਨ ਵਾਲਾ ਤੇਜ਼ਾਬ (ਹਰਪਿਕ) ਪਿਲਾ ਦਿੱਤਾ ਸੀ। ਇਸ ਕਾਰਨ ਉਹ ਤਿੰਨ ਦਿਨ ਤੱਕ ਮੌਤ ਨਾਲ ਜੂਝਦੀ ਰਹੀ ਅਤੇ ਆਖ਼ਰਕਾਰ ਦਮ ਤੋੜ ਗਈ।
ਇਹ ਵੀ ਪੜ੍ਹੋ : 27 ਅਗਸਤ ਨੂੰ ‘ਪੰਜਾਬ ਬੰਦ’ ਦੀ ਕਾਲ ਦੇ ਵਿਰੋਧ 'ਚ ਵਪਾਰ ਮੰਡਲ ਦਾ ਵੱਡਾ ਐਲਾਨ
ਪਰਿਵਾਰ ਨੇ ਇਹ ਵੀ ਦੋਸ਼ ਲਾਇਆ ਸੀ ਕਿ ਨੇਹਾ ਵੱਲੋਂ ਬਿਆਨ ਦੇਣ ਦੇ ਬਾਵਜੂਦ ਕਰਤਾਰਪੁਰ ਪੁਲਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਸੀ। ਫ਼ਿਲਹਾਲ ਕਰਤਾਰਪੁਰ ਪੁਲਸ ਨੇ ਮ੍ਰਿਤਕਾ ਦੇ ਭਰਾ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਸੈਂਕੜੇ ਤੋਂ ਵੱਧ ਨਿਯੁਕਤੀਆਂ, ਸੂਚੀ ਆਈ ਸਾਹਮਣੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸੋਹਾਣਾ ਥਾਣੇ ਦੇ SHO ਖ਼ਿਲਾਫ਼ ਵਾਰੰਟ ਜਾਰੀ, ਪੜ੍ਹੋ ਪੰਜਾਬ ਦੇ ਮੁੱਖ ਸੂਚਨਾ ਕਮਿਸ਼ਨਰ ਨੇ ਕਿਉਂ ਕੀਤੀ ਕਾਰਵਾਈ
NEXT STORY