ਲੁਧਿਆਣਾ (ਵਿੱਕੀ)- ਪੰਜਾਬ ਸਟੇਟ ਮਿਡ-ਡੇਅ ਮੀਲ ਸੋਸਾਇਟੀ ਨੇ ਪ੍ਰਧਾਨ ਮੰਤਰੀ ਪੋਸ਼ਣ ਯੋਜਨਾ ਤਹਿਤ ਸਕੂਲਾਂ ’ਚ ਦਿੱਤੇ ਜਾਣ ਵਾਲੇ ਮਿਡ-ਡੇਅ ਮੀਲ ਲਈ ਹਫਤਾਵਾਰੀ Menu ਜਾਰੀ ਕੀਤਾ ਹੈ। ਇਹ ਨਵਾਂ ਮੀਨੂ 1 ਤੋਂ 30 ਅਪ੍ਰੈਲ ਤੱਕ ਲਾਗੂ ਰਹੇਗਾ।
ਸੋਸਾਇਟੀ ਦੇ ਜਨਰਲ ਮੈਨੇਜਰ ਵੱਲੋਂ ਜਾਰੀ ਪੱਤਰ ਅਨੁਸਾਰ ਇਹ ਯਕੀਨੀ ਬਣਾਇਆ ਜਾਵੇ ਕਿ ਵਿਦਿਆਰਥੀਆਂ ਨੂੰ ਮਿਡ-ਡੇਅ ਮੀਲ ਇੰਚਾਰਜ ਦੀ ਨਿਗਰਾਨੀ ਹੇਠ ਕਤਾਰ ’ਚ ਬਿਠਾਇਆ ਜਾਵੇ ਤੇ Menu ਅਨੁਸਾਰ ਖੁਆਇਆ ਜਾਵੇ। ਹੁਕਮਾਂ ’ਚ ਸਪੱਸ਼ਟ ਤੌਰ ’ਤੇ ਕਿਹਾ ਗਿਆ ਹੈ ਕਿ ਜੇਕਰ ਕਿਸੇ ਵੀ ਸਕੂਲ ’ਚ Menu ਦੀ ਪਾਲਣਾ ਨਹੀਂ ਕੀਤੀ ਜਾਂਦੀ ਜਾਂ ਨਿਯਮਾਂ ਦੀ ਅਣਦੇਖੀ ਕੀਤੀ ਜਾਂਦੀ ਹੈ ਤਾਂ ਸਕੂਲ ਮੁਖੀ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਵੇਗਾ।
ਬਾਕਸ
ਹਫਤਾਵਾਰੀ Menu :
ਸੋਮਵਾਰ: ਦਾਲ ਤੇ ਰੋਟੀ।
ਮੰਗਲਵਾਰ: ਰਾਜਮਾ, ਚੌਲ ਤੇ ਖੀਰ।
ਬੁੱਧਵਾਰ: ਕਾਲੇ ਜਾਂ ਚਿੱਟੇ ਛੋਲੇ (ਆਲੂਆਂ ਦੇ ਨਾਲ) ਤੇ ਪੂੜੀ ਜਾਂ ਰੋਟੀ।
ਵੀਰਵਾਰ: ਕੜ੍ਹੀ (ਆਲੂ ਅਤੇ ਪਿਆਜ਼ ਦੇ ਪਕੌੜਿਆਂ ਦੇ ਨਾਲ) ਤੇ ਚੌਲ।
ਸ਼ੁੱਕਰਵਾਰ: ਮੌਸਮੀ ਸਬਜ਼ੀਆਂ, ਰੋਟੀਆਂ ਤੇ ਮੌਸਮੀ ਫਲ।
ਸ਼ਨੀਵਾਰ: ਸਾਬਤ ਮੂੰਗੀ ਦਾਲ ਤੇ ਚੌਲ।
ਚਾਰ ਲੇਬਰ ਕੋਡ ਦੇ ਵਿਰੋਧ ’ਚ ਵੱਡਾ ਐਲਾਨ, 1 ਤੋਂ 3 ਅਪ੍ਰੈਲ ਤੱਕ ਪੰਜਾਬ ਭਰ ਵਿਚ...
NEXT STORY