ਜਲੰਧਰ (ਜਗਵੰਤ ਬਰਾੜ) - ਅਕਸਰ ਇਹ ਕਿਹਾ ਜਾਦਾਂ ਹੈ ਜਲ ਹੀ ਕੱਲ ਹੈ ਪ੍ਰੰਤੂ ਪੰਜਾਬ ਦੇ ਲੋਕਾਂ ਦੁਆਰਾ ਇਸ ਕਲ ਨੂੰ ਅੱਜ ਹੀ ਖਤਮ ਕੀਤਾ ਜਾ ਰਿਹਾ ਹੈ । ਪੰਜਾਬ ਜਿਸ ਨੂੰ ਦਰਿਆਵਾਂ ਦੀ ਧਰਤੀ ਕਿਹਾ ਜਾਦਾਂ ਹੈ । ਉਸਦੇ ਮੌਜੂਦਾ ਹਲਾਤਾਂ ਦੀ ਗੱਲ ਕਰਿਏ ਤਾਂ ਪੰਜਾਬ ਵਿੱਚ 149 ਬਲਾਕਾਂ ਵਿਚੋਂ 116 ਡਾਰਕ ਯੋਨ ਵਿੱਚ ਸ਼ਾਮਲ ਹੋ ਗਏ ਹਨ । ਲੋਕਾਂ ਵਲੋਂ ਸਿੰਚਾਈ ਲਈ ਧਰਤੀ 'ਚ 1200 ਫੁੱਟ ਤੱਕ ਟਿਊਬਵੈੱਲ ਲਗਾਏ ਜਾਂ ਰਹੇ ਹਨ ਜਿਸ ਕਾਰਨ ਪੰਜਾਬ ਵਿਚ ਧਰਤੀ ਹੇਠਲਾਂ ਪਾਣੀ ਹਰ ਸਾਲ 17 ਕਿਲੋਮੀਟਰ ਕਿਉਬੀਕ ਦਰ ਨਾਲ ਘੱਟ ਰਿਹਾ ਹੈ । ਜਿਸ ਤਰ੍ਹਾਂ ਪੰਜਾਬ ਦੇ ਪਾਣੀ ਦਾ ਪੱਧਰ ਲਗਾਤਾਰ ਨੀਵਾਂ ਹੋ ਰਿਹਾ ਉਸ ਲਈ ਕਿਸਾਨ ਵੀ ਕੇਂਦਰ ਬਿੰਦੂ ਤੇ ਰੱਖੇ ਜਾਂਦੇ ਹਨ, ਕਿਉਂਕਿ ਕਿਸਾਨ ਲੰਮੇ ਸਮੇਂ ਤੋਂ ਟਿਊਬਵੈੱਲ ਅਤੇ ਨਹਿਰੀ ਪਾਣੀ ਦੀ ਵਰਤੋਂ ਕਰਦੇ ਹਨ ।
ਪੰਜਾਬ ਵਿਚ 78 ਫੀਸਦੀ ਟਿਊਬਵੈੱਲ ਅਤੇ 22 ਫੀਸਦੀ ਰਕਬਾ ਨਹਿਰੀ ਪਾਣੀ ਨਾਲ ਸਿੰਜਿਆ ਹੈ । ਜੇਕਰ ਇਸਦੇ ਪਿਛੋਕੜ ਦੇਖੀਏ ਤਾਂ 1980 ਚ ਟਿਊਬਵੈੱਲ ਨਾਲ ਸਿੰਜਿਆ ਜਾਣ ਵਾਲਾ ਰਕਬਾ 1939 ਹੈਕਟੇਅਰ ਸੀ । ਇਸ ਸਮੇਂ ਡੀਜ਼ਲ ਨਾਲ ਚੱਲਣ ਵਾਲੇ ਟਿਊਬਵੈੱਲ ਦੀ ਗਿਣਤੀ 3 ਲੱਖ 20 ਹਜ਼ਾਰ ਸੀ ਜਦਕਿ ਬਿਜਲੀ ਨਾਲ ਚੱਲਣ ਵਾਲੇ ਟਿਊਬਵੈੱਲ 2 ਲੱਖ 80 ਹਜ਼ਾਰ ਹਨ । ਜੇਕਰ ਸਾਲ 1990 ਦੀ ਗੱਲ ਕਰਿਏ ਤਾਂ ਇਸ ਵਕਤ ਟਿਊਬਵੈੱਲਾਂ ਨਾਲ ਸਿੰਜਿਆ ਜਾਣ ਵਾਲਾ ਰਕਬਾ 2233 ਹੈੱਕਟੇਅਰ ਸੀ ,ਉਸ ਵਕਤ ਡੀਜ਼ਲ ਨਾਲ ਚੱਲਣ ਵਾਲੇ ਟਿਊਬਵੈੱਲ ਦੀ ਗਿਣਤੀ 2 ਲੱਖ ਤੱਕ ਰਹਿ ਗਈ ਜਦਕਿ ਬਿਜਲੀ ਨਾਲ ਚੱਲਣ ਵਾਲੇ ਟਿਊਬਵੈਲਾਂ ਦੀ ਗਿਣਤੀ ਵੱਧ ਕੇ 6 ਲੱਖ ਤੱਕ ਪਹੁੰਚ ਗਈ । ਇਸ ਤੋਂ ਬਾਅਦ ਜਦ 1997 'ਚ ਪੰਜਾਬ ਸਰਕਾਰ ਦੁਆਰਾ ਕਿਸਾਨਾ ਲਈ ਮੁਫ਼ਤ ਬਿਜ਼ਲੀ ਦਾ ਐਲਾਨ ਕੀਤਾ ਗਿਆ ਤਾਂ ਉਸ ਵਕਤ ਜੋ ਅੰਕੜੇ ਸਾਹਮਣੇ ਆਏ ਹਨ ਉਸ ਤੋਂ ਤੁਸੀਂ ਆਪ ਹੀ ਅੰਦਾਜ਼ਾ ਲੱਗਾ ਸਕਦੇ ਹੋ ਕਿ ਪੰਜਾਬ ਵਿਚ ਕਿਸ ਤਰਾਂ ਟਿਊਬਵੈੱਲ ਦੀ ਰਫ਼ਤਾਰ ਵਧੀ ਇਸ ਤੋਂ ਬਾਅਦ 2009 `ਚ ਡੀਜ਼ਲ ਨਾਲ ਚੱਲਣ ਵਾਲੀਆਂ ਮੋਟਰਾਂ ਦੀ ਗਿਣਤੀ 2 ਲੱਖ 26 ਹਜ਼ਾਰ ਰਹਿ ਗਈ ਅਤੇ ਬਿਜਲੀ ਨਾਲ ਚੱਲਣ ਵਾਲੀਆਂ ਮੋਟਰਾਂ ਦੀ ਗਿਣਤੀ 11 ਲੱਖ 6 ਹਜ਼ਾਰ ਤਕਰਿਬਨ ਦੂਗਣੀ ਹੋ ਗਈ ਸੀ । ਜੇਕਰ ਗੱਲ ਕਰੀਏ 2015-17 ਦੀ ਡੀਜ਼ਲ ਨਾਲ ਚੱਲਣ ਵਾਲੀਆਂ ਮੋਟਰਾਂ ਦੀ ਗਿਣਤੀ 1 ਲੱਖ 65 ਰਹਿ ਗਈ ਸੀ ਜਦਕਿ ਬਿਜਲੀ ਨਾਲ ਚੱਲਣ ਵਾਲੇ ਟਿਊਬਵੈਲਾਂ ਦੀ ਗਿਣਤੀ ਪਿਛਲੇ 27 ਸਾਲਾਂ ਨਾਲੋਂ ਵਧ ਕੇ 12 ਲਖ 54 ਹਜ਼ਾਰ ਦਾ ਦੁੱਗਣਾ ਦਾ ਵੀ ਅੰਕੜਾ ਪਾਰ ਕਰ ਲਿਆ । ਇਨ੍ਹਾਂ ਮੋਟਰਾਂ ਨਾਲ ਕੁੱਲ 2940 ਹੈਕਟੇਅਰ ਖੇਤੀ ਯੋਗ ਰਕਬਾ ਸਿੰਜਿਆ ਜਾਂਦਾ ਸੀ ।ਪਿਛਲੇ 27 ਸਾਲਾਂ ਵਿਚ ਨਹਿਰਾਂ ਨਾਲ ਸਿੰਜੇ ਜਾਣ ਵਾਲਾ ਰਕਬਾ 1430 ਹੈਕਟੇਅਰ ਤੋਂ ਘੱਟ ਕੇ 1186 ਹੀ ਰਹਿ ਗਿਆ । ਜੇਕਰ 2017 ਵੱਲ ਝਾਤ ਮਾਰੀਏ ਤਾਂ ਇਸ ਵਕਤ ਡੀਜ਼ਲ ਨਾਲ ਚੱਲਣ ਵਾਲੀਆਂ ਮੋਟਰਾਂ ਦੀ ਗਿਣਤੀ 1 ਲੱਖ 40 ਹਜ਼ਾਰ ਰਹਿ ਗਈ ਅਤੇ ਬਿਜਲੀ ਨਾਲ ਚੱਲਣ ਵਾਲੀਆਂ ਮੋਟਰਾਂ ਦੀ ਗਿਣਤੀ 13 ਲੱਖ 36 ਹਜ਼ਾਰ ਤੱਕ ਪਹੁੰਚ ਗਈ । ਜੇਕਰ ਮੌਜੂਦਾ ਸਮੇਂ ਸਾਲ 2019 ਦੀ ਗੱਲ ਕਰੀਏ ਤਾਂ ਇਸ ਵਕਤ ਪੰਜਾਬ ਵਿਚ ਟਿਊਬਵੈੱਲ ਦੀ ਗਿਣਤੀ ਤਕਰੀਬਨ 16 ਲੱਖ ਹੋ ਗਈ ਹੈ ।
ਇਸ ਤੋਂ ਸਹਿਜ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪਿਛਲੇ ਸਾਲਾਂ 'ਚ ਟਿਊਬਵੈਲਾ ਦੀ ਵਧਦੀ ਗਿਣਤੀ ਨੇ ਕਿਸ ਤਰ੍ਹਾਂ ਪੰਜਾਬ ਦੀ ਧਰਤੀ ਨੂੰ ਛੱਲਣੀ ਕੀਤਾ ਹੈ । ਇਸ ਦਾ ਵੱਡਾ ਕਾਰਨ ਹੈ ਕਿ ਜੋ ਪੰਜਾਬ ਦੇ ਦਰਿਆਵਾਂ ਦਾ 34 ਐਮ.ਏ.ਐਫ ਪਾਣੀ ਦੇ ਹਿੱਸੇ 'ਚੋ ਸਿਰਫ਼ ਸਾਢੇ 8 ਐਮ.ਏ.ਐਫ ਨਹਿਰੀ ਪਾਣੀ ਹੀ ਸਿੰਚਾਈ ਲਈ ਮਿਲਦਾ ਹੈ ਅਤੇ ਪੰਜਾਬ ਵਿੱਚ ਕਿਸਾਨਾਂ ਨੂੰ ਜੋ ਝੋਨੇ ਦੀ ਫ਼ਸਲ ਦੇ ਜਾਲ ਵਿੱਚ ਉਲਜਾਈਆ ਗਿਆ ਹੈ । ਜਿਸ ਕਾਰਨ ਜਿੱਥੇ ਕਿਸਾਨ ਪਹਿਲਾਂ ਹੀ ਕਰਜ਼ਾਈ ਹੁੰਦੇ ਹਨ ਉੱਥੇ ਕਿਸਾਨ ਹੋਰ ਕਰਜ਼ਾ ਚੱਕ ਕੇ ਝੋਨੇ ਲਈ ਟਿਊਬਵੈੱਲ ਨੂੰ ਤਰਜੀਹ ਦਿੰਦੇ ਹਨ । ਲੋੜ ਹੈ ਕਿ ਸਰਕਾਰ ਖੇਤੀਬਾੜੀ ਵਿਭਾਗ ਇਸ ਵੱਲ ਖਾਸ ਧਿਆਨ ਦੇਵੇ ਤਾਂ ਜੋ ਧਰਤੀ ਹੇਠਲਾਂ ਪਾਣੀ ਦਾ ਘੱਟਦਾ ਪੱਧਰ ਬਚਾਇਆ ਜਾ ਸਕੇ ਕਿਸਾਨਾਂ ਨੂੰ ਅੰਡਰ ਗਰਾਉਂਡ ਪਾਈਪਾਂ ਦੀ ਆਸਾਨ ਸਹੂਲਤ ਮੁਹੱਈਆ ਕਰਵਾਈ ਜਾਵੇ ਅਤੇ ਫੁਹਾਰਾ ਟੈਕਨੀਕ ਨਾਲ ਸਿੰਚਾਈ ਅਤੇ ਘੱਟ ਪਾਣੀ ਲੈਣ ਵਾਲੀਆਂ ਫ਼ਸਲਾ ਲਈ ਪ੍ਰੇਰਿਤ ਕੀਤਾ ਜਾਵੇ ।
‘ਮੰਮੀ, ਤੁਸੀ ਮੇਰੇ ਜਾਣ ਤੋਂ ਬਾਅਦ ਰੋਈਓ ਨਾ,ਮੈਂ ਉਪਰ ਬੈਠਾ ਦੇਖਦਾ ਹੋਵੇਗਾ’, ਲਿਖ ਨੌਜਵਾਨ ਨੇ ਨਿਗਲੀ ਸਲਫਾਸ
NEXT STORY