ਲੁਧਿਆਣਾ (ਗੁਪਤਾ, ਖੁੱਲਰ)- ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਪੰਜਾਬ ਦਾ ਖਜ਼ਾਨਾ ਖਾਲੀ ਹੈ ਪਰ ਪੰਜਾਬ ਸਰਕਾਰ ਬਜਟ ’ਚ ਚੋਣ ਸਟੰਟ ਕਰਦਿਆਂ ਲੋਕਾਂ ਨਾਲ ਵਿਸ਼ਵਾਸਘਾਤ ਕਰ ਕੇ ਝੂਠੇ ਐਲਾਨ ਕਰ ਰਹੀ ਹੈ। ਅੱਜ ਭਾਜਪਾ ਦਫਤਰ ’ਚ ਪ੍ਰੈੱਸ ਕਾਨਫੰਰਸ ’ਚ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਚੋਣਾਂ ਦੇ ਦਿਨਾਂ ’ਚ ਲੋਕਾਂ ਨਾਲ ਕੀਤੇ ਕਿਸੇ ਵੀ ਵਾਅਦੇ ਨੂੰ ਪੂਰਾ ਕਰਨ ’ਚ ਸਫਲ ਨਹੀਂ ਹੋਈ ਹੈ। ਸਰਕਾਰ ਦਾ 5 ਸਾਲ ਦਾ ਕਾਰਜਕਾਲ ਪੂਰਾ ਹੋਣ ਵਾਲਾ ਹੈ ਪਰ ਉਸ ਨੇ ਅੱਜ ਪੇਸ਼ ਕੀਤੇ ਬਜਟ ’ਚ ਔਰਤਾਂ ਨੂੰ ਹੁਣ ਤੱਕ ਬਣਦੇ 50,000 ਰੁਪਏ ਦੇਣ ਦਾ ਵਾਅਦਾ ਪੂਰਾ ਨਹੀਂ ਕੀਤਾ ਹੈ।
ਬਿੱਟੂ ਨੇ ਪੰਜਾਬ ਸਰਕਾਰ ਨੂੰ ਪੁੱਛਿਆ ਕਿ ਉਹ ਦੱਸੇ ਕਿ ਹੁਣ ਤੱਕ 10 ਲੱਖ ਰੁਪਏ ਕਿਸ ਵਿਅਕਤੀ ਨੂੰ ਇਲਾਜ ਲਈ ਦਿੱਤੇ ਹਨ। ਲੋਕ ਬਦਲਾਅ ਲਈ ਭਾਜਪਾ ਵੱਲ ਦੇਖ ਰਹੇ ਹਨ। ਪੰਜਾਬ ਦੇ ਵਿਕਾਸ ਦਾ ਰੋਡਮੈਪ ਦੇਣ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 14 ਮਾਰਚ ਨੂੰ ਮੋਗਾ ’ਚ ਬਦਲਾਅ ਰੈਲੀ ਕਰਨ ਆ ਰਹੇ ਹਨ। ਪ੍ਰੈੱਸ ਕਾਨਫੰਰਸ ’ਚ ਲੁਧਿਆਣਾ ਭਾਜਪਾ ਪ੍ਰਧਾਨ ਰਜਨੀਸ਼ ਧੀਮਾਨ, ਪੰਜਾਬ ਭਾਜਪਾ ਦੇ ਖਜ਼ਾਨਚੀ ਗੁਰਦੇਵ ਸ਼ਰਮਾ ਦੇਬੀ, ਪੰਜਾਬ ਭਾਜਪਾ ਐੱਮ. ਐੱਸ. ਐੱਮ. ਈ. ਸੈੱਲ ਦੇ ਪ੍ਰਦੇਸ਼ ਪ੍ਰਧਾਨ ਸੁਭਾਸ਼ ਡਾਬਰ, ਨਰਿੰਦਰ ਸਿੰਘ ਮੱਲ੍ਹੀ, ਮਹੇਸ਼ ਸ਼ਰਮਾ ਆਦਿ ਮੌਜੂਦ ਸਨ।
'ਮੈਨੂੰ ਪੰਜਾਬ ਵਿਧਾਨ ਸਭਾ 'ਚ ਬੋਲਣ ਤੋਂ ਵਾਰ-ਵਾਰ ਰੋਕਿਆ ਜਾ ਰਿਹਾ', ਸੁਖਪਾਲ ਖਹਿਰਾ ਨੇ ਲਾਏ ਦੋਸ਼
NEXT STORY