ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)— ਪਾਕਿਸਤਾਨ ਦੀ ਸ਼ਹਿ ਹੇਠ ਚਲਾਏ ਜਾ ਰਹੇ ਅੱਤਵਾਦ ਦਾ ਸੇਕ ਸਹਿਣ ਕਰਨ ਵਾਲੇ ਭਾਰਤੀ ਪਰਿਵਾਰਾਂ ਅਤੇ ਪਾਕਿਸਤਾਨੀ ਸੈਨਿਕਾਂ ਵੱਲੋਂ ਸਰਹੱਦ ਪਾਰ ਤੋਂ ਕੀਤੀ ਜਾਂਦੀ ਗੋਲੀਬਾਰੀ ਕਾਰਨ ਪ੍ਰਭਾਵਿਤ ਹੋਏ ਲੱਖਾਂ ਲੋਕਾਂ ਦੇ ਜ਼ਖ਼ਮਾਂ 'ਤੇ ਮੱਲ੍ਹਮ ਲਾਉਣ ਲਈ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਇਕ ਵਿਸ਼ੇਸ਼ ਰਾਹਤ ਮੁਹਿੰਮ ਅਕਤੂਬਰ 1999 ਤੋਂ ਲਗਾਤਾਰ ਚਲਾਈ ਜਾ ਰਹੀ ਹੈ। ਇਸ ਮੁਹਿੰਮ ਅਧੀਨ ਜੰਮੂ-ਕਸ਼ਮੀਰ ਅਤੇ ਪੰਜਾਬ ਦੇ ਸਰਹੱਦੀ ਖੇਤਰਾਂ ਨਾਲ ਸਬੰਧਤ ਪਰਿਵਾਰਾਂ ਲਈ ਹੁਣ ਤਕ ਸੈਂਕੜੇ ਟਰੱਕ ਸਮੱਗਰੀ ਭਿਜਵਾਈ ਜਾ ਚੁੱਕੀ ਹੈ।
ਇਸੇ ਸਿਲਸਲੇ 'ਚ ਪਿਛਲੇ ਦਿਨੀਂ 516ਵੇਂ ਟਰੱਕ ਦੀ ਸਮੱਗਰੀ ਜੰਮੂ-ਕਸ਼ਮੀਰ ਦੇ ਜ਼ਿਲਾ ਪੁੰਛ ਦੇ ਪ੍ਰਭਾਵਿਤ ਸਰਹੱਦੀ ਪਰਿਵਾਰਾਂ ਲਈ ਭਿਜਵਾਈ ਗਈ ਸੀ। ਇਸ ਵਾਰ ਦੀ ਰਾਹਤ ਸਮੱਗਰੀ ਦਾ ਯੋਗਦਾਨ ਸਵਰਗੀ ਸ਼ੀਲਾਵੰਤੀ-ਸ਼ੋਰੀ ਲਾਲ ਜੈਨ (ਸਵਰਗੀ ਸਾਈਂ ਟੇਕ ਚੰਦ-ਸ਼ਿਵਦੇਵੀ ਪਰਿਵਾਰ ਸਿਆਲਕੋਟ ਵਾਲਿਆਂ ਦੇ ਖਾਨਦਾਨ ਨਾਲ ਸਬੰਧਤ) ਦੀ ਪਵਿੱਤਰ ਯਾਦ 'ਚ ਲੁਧਿਆਣਾ ਤੋਂ ਐੱਸ. ਆਰ. ਵੂਲਨ ਮਿੱਲਜ਼ ਦੇ ਸ਼੍ਰੀ ਸੁਭਾਸ਼ ਜੈਨ ਅਤੇ ਨੀਲਮ ਜੈਨ ਵੱਲੋਂ ਬਾਕੀ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੇ ਵਡਮੁੱਲੇ ਸਹਿਯੋਗ ਸਦਕਾ ਦਿੱਤਾ ਗਿਆ ਸੀ। ਇਨ੍ਹਾਂ ਮੈਂਬਰਾਂ 'ਚ ਪ੍ਰਭਲ ਜੈਨ, ਮੀਨਾ-ਭੂਸ਼ਣ ਜੈਨ, ਮੰਜੂ-ਰਵਿੰਦਰ ਜੈਨ, ਕਮਲੇਸ਼-ਜੰਗੀ ਲਾਲ ਜੈਨ, ਅੰਜੂ-ਸੰਜੀਵ ਜੈਨ, ਬਿੰਦੀਆ-ਰਾਜੀਵ ਜੈਨ, ਪ੍ਰੇਮ-ਜਤਿੰਦਰ ਜੈਨ (ਮੁੰਬਈ), ਨੀਲਿਮਾ-ਅਸ਼ੋਕ ਜੈਨ, ਮੰਜੂ-ਰਾਜਨ ਜੈਨ, ਨੀਰੂ-ਸੰਜੇ ਜੈਨ (ਸਾਰੇ ਦਿੱਲੀ) ਅਤੇ ਰਚਨਾ-ਵਿਨੀਤ ਜੈਨ (ਗੁਰੂਗ੍ਰਾਮ) ਦੇ ਨਾਂ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਇਹ ਸਮੱਗਰੀ ਭਗਵਾਨ ਮਹਾਵੀਰ ਸੇਵਾ ਸੰਸਥਾ ਦੇ ਪ੍ਰਧਾਨ ਸ਼੍ਰੀ ਰਾਕੇਸ਼ ਜੈਨ ਦੀ ਪ੍ਰੇਰਨਾ ਸਦਕਾ ਭਿਜਵਾਈ ਗਈ। ਲੁਧਿਆਣਾ ਤੋਂ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵੱਲੋਂ ਪ੍ਰਭਾਵਿਤ ਖੇਤਰਾਂ ਲਈ ਰਵਾਨਾ ਕੀਤੇ ਗਏ ਇਸ ਟਰੱਕ ਦੀ ਸਮੱਗਰੀ ਵਿਚ 300 ਪਰਿਵਾਰਾਂ ਲਈ ਪ੍ਰਤੀ ਪਰਿਵਾਰ 10 ਕਿੱਲੋ ਆਟਾ, 10 ਕਿੱਲੋ ਚਾਵਲ ਅਤੇ ਇਕ ਪੈਕੇਟ ਰਸੋਈ ਦਾ ਸਾਮਾਨ (ਖੰਡ, ਚਾਹਪੱਤੀ, ਵੇਸਣ, ਨਮਕ, ਰਾਜਮਾਂਹ, ਸਾਬਤ ਮਾਂਹ, ਸਰ੍ਹੋਂ ਦਾ ਤੇਲ, ਹਲਦੀ ਅਤੇ ਮਿਰਚਾਂ) ਸ਼ਾਮਲ ਸੀ।
ਸਮੱਗਰੀ ਦੀ ਵੰਡ ਲਈ ਰਾਹਤ ਟੀਮ ਦੇ ਮੁਖੀ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਜਾਣ ਵਾਲੇ ਮੈਂਬਰਾਂ ਵਿਚ ਜੈਨ ਪਰਿਵਾਰ ਦੇ ਮੈਂਬਰਾਂ ਤੋਂ ਇਲਾਵਾ ਰਮਾ-ਰਾਕੇਸ਼ ਜੈਨ, ਕੁਲਦੀਪ ਜੈਨ, ਰਿਧੀ ਜੈਨ, ਜਲੰਧਰ ਦੇ ਸ਼੍ਰੀਮਤੀ ਅਤੇ ਸ਼੍ਰੀ ਰਜਿੰਦਰ ਸ਼ਰਮਾ (ਭੋਲਾ ਜੀ), ਸ਼੍ਰੀਮਤੀ ਵੀਨਾ ਸ਼ਰਮਾ, ਪੰਜਾਬ ਕੇਸਰੀ ਦਫਤਰ ਜੰਮੂ ਦੇ ਇੰਚਾਰਜ ਡਾ. ਬਲਰਾਮ ਸੈਣੀ ਅਤੇ ਕੁਰੂਕਸ਼ੇਤਰ ਤੋਂ ਵਕੀਲ ਨਰਿੰਦਰ ਆਂਚਲ ਸ਼ਾਮਲ ਸਨ।
ਸਾਬਕਾ ਸੰਸਦ ਮੈਂਬਰ ਚੰਦੂਮਾਜਰਾ ਦੀ ਮੰਗ, ਹਰਿਆਣਾ 'ਚ ਭਾਜਪਾ ਦੇਵੇ 30 ਸੀਟਾਂ
NEXT STORY