ਜਲੰਧਰ— ਭਾਰਤੀ ਜਨਤਾ ਪਾਰਟੀ ਨੇ ਪੰਜਾਬ 'ਚ ਵਿਧਾਨ ਸਭਾ ਸੀਟਾਂ ਦੀ ਵਾਧੂ ਮੰਗ ਕੀ ਕੀਤੀ ਕਿ ਹੁਣ ਅਕਾਲੀ ਦਲ ਨੇ ਗੁਆਂਢੀ ਸੂਬੇ ਹਰਿਆਣਾ 'ਤੇ ਨਜ਼ਰ ਰਖ ਲਈ ਹੈ। ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਦਾ ਕਹਿਣਾ ਹੈ ਕਿ ਅਕਾਲੀ ਦਲ ਦਾ ਹਰਿਆਣਾ 'ਚ ਕਾਫੀ ਆਧਾਰ ਹੈ, ਇਸ ਲਈ ਭਾਜਪਾ ਨੂੰ ਹਰਿਆਣਾ ਸੂਬੇ 'ਚ ਅਕਾਲੀ ਦਲ ਨੂੰ 30 ਸੀਟਾਂ ਦਾ ਕੋਟਾ ਦੇਣਾ ਚਾਹੀਦਾ ਹੈ। ਕਾਂਗਰਸ ਅਕਾਲੀ ਦਲ ਦੀ ਇਸ ਮੰਗ 'ਤੇ ਬਿਲਕੁਲ ਵੀ ਫਿਕਰਮੰਦ ਨਹੀਂ ਹੈ। ਪੰਜਾਬ ਦੇ ਕੈਬਨਿਟ ਮੰਤਰੀ ਅਤੇ ਸੀਨੀਅਰ ਨੇਤਾ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਕਾਂਗਰਸ ਆਪਣੇ ਦਮ 'ਤੇ ਚੋਣਾਂ ਜਿੱਤੇਗੀ। ਅਕਾਲੀ ਜਿਨ੍ਹਾਂ ਮਰਜੀ ਕੋਟਾ ਵਧਵਾ ਲੈਣ ਕਾਂਗਰਸ ਨੂੰ ਕੋਈ ਚਿੰਤਾ ਨਹੀਂ ਹੈ।
ਹਰਿਆਂਣਾ 'ਚ ਕੁੱਲ 90 ਵਿਧਾਨ ਸਭਾ ਸੀਟਾਂ ਹਨ, ਜਿਨ੍ਹਾਂ ਚ ਅਕਾਲੀ ਦਲ ਪਹਿਲਾਂ ਦੋ ਸੀਟਾਂ ਕਾਲਾਂਵਾਲੀ ਅਤੇ ਅੰਬਾਲਾ ਸ਼ਹਿਰੀ ਸੀਟ 'ਤੇ ਚੋਣ ਲੜ ਚੁੱਕਾ ਹੈ। ਕਾਲਾਂਵਾਲੀ ਸੀਟ ਤੋਂ ਜਿੱਤ ਕੇ ਹਰਿਆਣਾ 'ਚ ਖਾਤਾ ਖੋਲ੍ਹਣ ਵਾਲੀ ਅਕਾਲੀ ਦਲ ਆਪਣੀ ਸਾਥੀ ਭਾਜਪਾ ਨੂੰ ਕਿੰਝ ਮਨਾਉਂਦੀ ਹੈ, ਇਹ ਦੇਖਣਾ ਦਿਲਚਸਪ ਹੋਵੇਗਾ।
ਬੀਰਮਪੁਰ 'ਚ ਵਿਕਾਸ ਲਈ ਨਿਮਿਸ਼ਾ ਨੇ ਪੰਚਾਇਤ ਨੂੰ ਦਿੱਤਾ ਚੈੱਕ
NEXT STORY