ਧਰਮਕੋਟ (ਸਤੀਸ਼) - ਅੱਜ ਸਵੇਰੇ ਪਿੰਡ ਫਿਰੋਜ਼ਵਾਲ ਬਾਡਾ ਕੋਲ ਟਰੈਕਟਰ ਦਾ ਅਗਲਾ ਟਾਇਰ ਫਟਣ ਕਾਰਨ ਇੱਟਾਂ ਨਾਲ ਭਰੀ ਟਰੈਕਟਰ-ਟਰਾਲੀ ਪਲਟ ਗਈ। ਇਸ ਹਾਦਸੇ 'ਚ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਸਵੇਰ ਦੇ ਸਮੇਂ ਬੱਸ ਅੱਡੇ 'ਤੇ ਕੋਈ ਵੀ ਯਾਤਰੀ ਨਹੀਂ ਸੀ, ਜਦਕਿ ਆਮ ਤੌਰ 'ਤੇ ਉਕਤ ਬੱਸ ਅੱਡੇ 'ਤੇ ਹਮੇਸ਼ਾ ਯਾਤਰੀ ਖੜ੍ਹੇ ਰਹਿੰਦੇ ਹਨ ਕਿਉਂਕਿ ਲਾਗਲੇ 8-9 ਪਿੰਡਾਂ ਦੇ ਲੋਕਾਂ ਨੂੰ ਬੱਸ ਦਾ ਇਥੇ ਖੜ੍ਹ ਕੇ ਇੰਤਜ਼ਾਰ ਕਰਨਾ ਪੈਂਦਾ ਹੈ।
ਮੀਟਰ ਬਕਸਿਆਂ ਵੱਲ ਪਾਵਰਕਾਮ ਦਾ ਨਹੀਂ ਕੋਈ ਧਿਆਨ
NEXT STORY