ਜਲੰਧਰ (ਮਹੇਸ਼ ਖੋਸਲਾ) : ਵਿਧਾਨ ਸਭਾ ਹਲਕਾ ਜਲੰਧਰ ਕੈਂਟ ਅਧੀਨ ਪੈਂਦੇ ਿਪੰਡ ਰਾਏਪੁਰ ਫਰਾਲਾ ਦੀ ਦਾਣਾ ਮੰਡੀ ਵਿਚ ਸ਼ੁੱਕਰਵਾਰ ਨੂੰ ਦਿਨ-ਦਿਹਾੜੇ ਲੱਗਭਗ 2 ਵਜੇ ਦੁਪਹਿਰੇ ਲੱਗੀ ਭਿਆਨਕ ਅੱਗ ਦੀ ਲਪੇਟ ਵਿਚ ਆਈਆਂ 16 ਝੁੱਗੀਆਂ ਕੁਝ ਹੀ ਮਿੰਟਾਂ ਵਿਚ ਸੜ ਕੇ ਸੁਆਹ ਹੋ ਗਈਆਂ। ਉਥੇ ਪਿਆ ਹੋਇਆ ਛੋਟਾ ਗੈਸ ਸਿਲੰਡਰ ਫਟ ਜਾਣ ਕਾਰਨ ਅੱਗ ਦੀ ਰਫਤਾਰ ਹੋਰ ਵੀ ਤੇਜ਼ ਹੋ ਗਈ। ਝੁੱਗੀਆਂ ਅੰਦਰ ਬੈਠੇ ਹੋਏ ਪ੍ਰਵਾਸੀ ਮਜ਼ਦੂਰਾਂ, ਜਿਨ੍ਹਾਂ ਵਿਚ ਔਰਤਾਂ ਤੇ ਬੱਚੇ ਵੀ ਸ਼ਾਮਲ ਸਨ, ਨੇ ਭੱਜ ਕੇ ਆਪਣੀ ਜਾਨ ਬਚਾਈ। ਉਕਤ ਇਲਾਕਾ ਥਾਣਾ ਸਦਰ ਜਮਸ਼ੇਰ ਅਧੀਨ ਪੈਂਦਾ ਹੈ। ਪਿੰਡ ਰਾਏਪੁਰ ਵਿਚ ਲੱਗੀ ਅੱਗ ਦੀ ਸੂਚਨਾ ਮਿਲਦੇ ਹੀ ਪੁਲਸ ਅਧਿਕਾਰੀ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ ’ਤੇ ਪਹੁੰਚ ਗਈਆਂ। ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਭਾਰੀ ਮੁਸ਼ੱਕਤ ਨਾਲ ਜਦੋਂ ਤਕ ਅੱਗ ’ਤੇ ਕਾਬੂ ਪਾਇਆ, ਉਦੋਂ ਤਕ ਸਭ ਕੁਝ ਖਤਮ ਹੋ ਚੁੱਕਾ ਸੀ। ਕਿਹਾ ਜਾ ਰਿਹਾ ਹੈ ਕਿ ਜੇਕਰ ਅੱਗ ਲੱਗਣ ਦੇ ਤੁਰੰਤ ਬਾਅਦ ਪ੍ਰਵਾਸੀ ਮਜ਼ਦੂਰ ਝੁੱਗੀਆਂ ਵਿਚੋਂ ਬਾਹਰ ਨਾ ਆਉਂਦੇ ਤਾਂ ਉਨ੍ਹਾਂ ਸਾਰਿਆਂ ਦੀਆਂ ਜਾਨਾਂ ਵੀ ਜਾ ਸਕਦੀਆਂ ਸਨ।
ਇਹ ਵੀ ਪੜ੍ਹੋ : ਬੇਕਾਬੂ ਹੋਈ Fortuner ਨੇ Duster, Baleno ਤੇ Brezza ਗੱਡੀਆਂ ਨੂੰ ਮਾਰੀ ਟੱਕਰ
ਜਿਹੜੇ ਪ੍ਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਨੂੰ ਅੱਗ ਲੱਗੀ ਹੈ, ਉਨ੍ਹਾਂ ਵਿਚ ਤਜਿੰਦਰ ਮੰਡਲ, ਹਰੀ ਰਾਮ ਮੁਖੀਆ, ਪ੍ਰਵੇਸ਼ ਸਾਦਾ, ਕਿਰਪਾਲ ਸਾਦਾ, ਰਾਜੂ ਕਾਮਟ, ਵਿਧੁਰ ਸਾਦਾ, ਮਿਥੁਨ ਸਾਦਾ, ਬਬਲੂ ਸਾਦਾ, ਅਮਿਤ ਸਾਦਾ, ਬਬਲੂ ਮੰਡਲ, ਰਮੇਸ਼ ਸਾਦਾ, ਨਨੂ ਲਾਲਾ ਸਾਦਾ, ਹਰੀ ਚੰਦ ਆਦਿ ਸ਼ਾਮਲ ਹਨ। ਪ੍ਰਵਾਸੀ ਮਜ਼ਦੂਰਾਂ ਨੇ ਦੱਸਿਆ ਕਿ ਅੱਗ ਲੱਗਣ ਨਾਲ ਝੁੱਗੀਆਂ ਵਿਚ ਪਏ ਹੋਏ ਕੱਪੜੇ, ਮੰਜੇ-ਬਿਸਤਰੇ, ਕੂਲਰ, ਫਰਿੱਜ, ਪੱਖੇ, ਐੱਲ. ਈ. ਡੀ. ਅਤੇ ਹੋਰ ਕੀਮਤੀ ਸਾਮਾਨ ਦੇ ਇਲਾਵਾ ਝੁੱਗੀਆਂ ਦੇ ਬਾਹਰ ਖੜ੍ਹਾ ਟਰੈਕਟਰ, 3 ਮੋਟਰਸਾਈਕਲ, 2 ਐਕਟਿਵਾ, ਵਾਸ਼ਿੰਗ ਮਸ਼ੀਨ, ਹੜੰਬਾ ਮਸ਼ੀਨ ਵੀ ਪੂਰੀ ਤਰ੍ਹਾਂ ਨਾਲ ਸੜ ਕੇ ਸੁਆਹ ਹੋ ਗਈ। ਪ੍ਰਵਾਸੀ ਮਜ਼ਦੂਰਾਂ ਨੇ ਦੱਸਿਆ ਕਿ ਉਹ ਕਣਕ ਅਤੇ ਝੋਨੇ ਦੇ ਸੀਜ਼ਨ ਵਿਚ ਜਿਥੇ ਰਾਏਪੁਰ ਦੀ ਦਾਣਾ ਮੰਡੀ ਵਿਚ ਕੰਮ ਕਰਦੇ ਹਨ, ਉਥੇ ਹੀ ਉਹ ਖੇਤਾਂ ਵਿਚ ਕੰਮ ਕਰ ਕੇ ਆਪਣਾ ਗੁਜ਼ਾਰਾ ਕਰਦੇ ਹਨ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਕਣਕ ਦੇ ਖਤਮ ਹੋਏ ਸੀਜ਼ਨ ਵਿਚ ਉਨ੍ਹਾਂ ਨੇ ਜੋ ਮਿਹਨਤ ਦੀ ਕਮਾਈ ਕੀਤੀ ਸੀ, ਉਹ ਸਭ ਕੁਝ ਝੁੱਗੀਆਂ ਅੰਦਰ ਹੀ ਪਿਆ ਹੋਇਆ ਸੀ ਪਰ ਉਸ ਵਿਚੋਂ ਕੁਝ ਵੀ ਨਹੀਂ ਬਚਿਆ ਹੈ। ਉਨ੍ਹਾਂ ਕਿਹਾ ਕਿ ਅੱਜ ਸਿਰਫ ਉਨ੍ਹਾਂ ਦੇ ਪਹਿਨੇ ਹੋਏ ਕੱਪੜਿਆਂ ਦੇ ਇਲਾਵਾ ਉਨ੍ਹਾਂ ਕੋਲ ਹੋਰ ਕੁਝ ਵੀ ਨਹੀਂ ਹੈ।
ਐੱਸ. ਜੀ. ਪੀ. ਸੀ. ਮੈਂਬਰ ਜਥੇ. ਪਰਮਜੀਤ ਸਿੰਘ ਰਾਏਪੁਰ ਮੌਕੇ ’ਤੇ ਪਹੁੰਚੇ
ਰਾਏਪੁਰ ਦੀ ਦਾਣਾ ਮੰਡੀ ਵਿਚ ਸੜ ਕੇ ਸੁਆਹ ਹੋਈਆਂ ਝੁੱਗੀਆਂ ਦੀ ਸੂਚਨਾ ਮਿਲਦੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਮੈਂਬਰ ਜਥੇ. ਪਰਮਜੀਤ ਿਸੰਘ ਰਾਏਪੁਰ ਮੌਕੇ ’ਤੇ ਪਹੁੰਚੇ ਅਤੇ ਝੁੱਗੀਆਂ ਵਿਚ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਨਾਲ ਗੱਲਬਾਤ ਕਰਦੇ ਹੋਏ ਭਿਆਨਕ ਅੱਗ ਲੱਗਣ ਕਾਰਨ ਉਨ੍ਹਾਂ ਦੇ ਹੋਏ ਨੁਕਸਾਨ ਸਬੰਧੀ ਉਨ੍ਹਾਂ ਤੋਂ ਪੂਰੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੇ ਮਜ਼ਦੂਰਾਂ ਨੂੰ ਹੌਸਲਾ ਦਿੰਦੇ ਹੋਏ ਕਿਹਾ ਕਿ ਉਹ ਇਸ ਮੁਸ਼ਕਿਲ ਦੀ ਘੜੀ ਵਿਚ ਹਰ ਕਦਮ ’ਤੇ ਉਨ੍ਹਾਂ ਨਾਲ ਖੜ੍ਹੇ ਹਨ। ਜਥੇ. ਪਰਮਜੀਤ ਸਿੰਘ ਰਾਏਪੁਰ ਨੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕਰਦੇ ਹੋਏ ਕਿਹਾ ਕਿ ਝੁੱਗੀਆਂ ਵਿਚ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਦੇ ਹੋਏ ਭਾਰੀ ਨੁਕਸਾਨ ਨੂੰ ਲੈ ਕੇ ਉਨ੍ਹਾਂ ਨੂੰ ਵੱਧ ਤੋਂ ਵੱਧ ਮੁਆਵਜ਼ਾ ਦਿਵਾਇਆ ਜਾਵੇ ਤਾਂ ਕਿ ਉਹ ਦੁਬਾਰਾ ਆਪਣੇ ਪੈਰਾਂ ’ਤੇ ਖੜ੍ਹੇ ਹੋ ਸਕਣ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਮਜ਼ਦੂਰਾਂ ਦੇ ਰਹਿਣ ਅਤੇ ਉਨ੍ਹਾਂ ਦੇ ਖਾਣ-ਪੀਣ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਪੰਜਾਬ ਸਰਕਾਰ ਦੇ ਵੀ ਧਿਆਨ ਵਿਚ ਲਿਆਉਣਗੇ।
ਇਹ ਵੀ ਪੜ੍ਹੋ : 'ਕਾਕਰੋਚ ਜਨਤਾ ਪਾਰਟੀ' ਦੇ ਸੰਸਥਾਪਕ ਦਾ ਅਕਾਊਂਟ ਹੈਕ! ਮੈਟਾ ਨੇ ਬੈਕਅੱਪ ਪੇਜ ਵੀ ਹਟਾਇਆ
ਮਦਦ ਲਈ ਕਈ ਪਿੰਡਾਂ ਦੇ ਲੋਕ ਆਏ ਅੱਗੇ
ਘਰੋਂ ਬੇਘਰ ਹੋਏ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਲਈ ਆਲੇ-ਦੁਆਲੇ ਦੇ ਕਈ ਪਿੰਡਾਂ ਦੇ ਲੋਕ ਅੱਗੇ ਆਏ ਹਨ, ਜਿਨ੍ਹਾਂ ਵਿਚ ਡਾ. ਕੇਵਲ ਦਾਦੂਵਾਲ, ਮਨਜੀਤ ਸਿੰਘ, ਅਵਤਾਰ ਸਿੰਘ ਤਾਰੀ, ਮੱਖਣ ਸਿੰਘ, ਹਰਦੀਪ ਿਸੰਘ ਸੰਘਾ, ਮੀਨਾ ਕੁਮਾਰੀ ਸਰਪੰਚ ਰਾਏਪੁਰ, ਪਰਮਜੀਤ ਸਾਬਕਾ ਸਰਪੰਚ, ਗੁਰਪ੍ਰੀਤ ਸਿੰਘ, ਹੁਸਨ ਲਾਲ ਸਾਬਕਾ ਸਰਪੰਚ ਹਰਦੋ ਫਰਾਲਾ, ਗੁਰਲਾਟ ਸਿੰਘ, ਗੁਰਦਿਆਲ ਿਸੰਘ ਨੰਬਰਦਾਰ, ਅਮਰਜੀਤ ਿਸੰਘ ਰਾਏਪੁਰ, ਕੁਲਵੀਰ ਿਸੰਘ ਪਨੇਸਰ, ਪਲਵਿੰਦਰ ਸਿੰਘ ਜੌਹਲ, ਜਸਵੀਰ ਸਿੰਘ, ਦੇਸਰਾਜ ਸਾਬਕਾ ਸਰਪੰਚ, ਹਰਜਿੰਦਰ ਸਿੰਘ ਸਵਾਮੀ ਅਤੇ ਦਲਬੀਰ ਸਿੰਘ ਪੰਚ ਆਦਿ ਸ਼ਾਮਲ ਹਨ। ਇਨ੍ਹਾਂ ਸਾਰਿਆਂ ਨੇ ਪ੍ਰਵਾਸੀ ਮਜ਼ਦੂਰਾਂ ਦੇ ਖਾਣ-ਪੀਣ ਅਤੇ ਕੱਪੜਿਆਂ ਦਾ ਵੀ ਪ੍ਰਬੰਧ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਟਾਲਾ 'ਚ ਪੁਲਸ ਤੇ ਮੁਲਜ਼ਮਾਂ ਵਿਚਾਲੇ ਜ਼ਬਰਦਸਤ ਮੁਕਾਬਲਾ: ਗੋਲੀ ਲੱਗਣ ਨਾਲ ਇਕ ਜ਼ਖਮੀ, ਦੂਜਾ ਗ੍ਰਿਫ਼ਤਾਰ
NEXT STORY