ਬਠਿੰਡਾ/ਬਰਨਾਲਾ : ਪੰਜਾਬ ਦੇ ਤਿੰਨ ਜ਼ਿਲ੍ਹਿਆਂ ਬਠਿੰਡਾ, ਮਾਨਸਾ ਅਤੇ ਬਰਨਾਲਾ 'ਚ 3 ਸਤੰਬਰ ਨੂੰ ਸਾਰੇ ਪ੍ਰਾਈਵੇਟ ਸਕੂਲ ਬੰਦ ਰਹਿ ਸਕਦੇ ਹਨ। ਦਰਅਸਲ ਪੰਜਾਬ ਭਰ ਦੇ ਪ੍ਰਾਈਵੇਟ ਸਕੂਲ ਅਤੇ ਕਾਲਜਾਂ ਦੇ ਬਸ ਆਪਰੇਟਰਾਂ ਵੱਲੋਂ ਤਿੰਨ ਸਤੰਬਰ ਨੂੰ ਬਠਿੰਡਾ ਵਿਖੇ ਸੂਬਾ ਪੱਧਰੀ ਮਹਾਪੰਚਾਇਤ ਕਰਨ ਦਾ ਐਲਾਨ ਕੀਤਾ ਹੈ। ਇਸ ਵਿਚ ਸਾਰੇ ਜ਼ਿਲ੍ਹਿਆਂ ਦੇ ਪ੍ਰਾਈਵੇਟ ਸਕੂਲ ਬੱਸ ਡਰਾਈਵਰ ਕੰਡੈਕਟਰ ਅਤੇ ਬੱਸ ਮਾਲਕ ਸ਼ਾਮਿਲ ਹੋਣਗੇ। ਲਿਹਾਜ਼ਾ ਇਸ ਫੈ਼ਸਲੇ ਨਾਲ ਸਕੂਲਾਂ ਦੀ ਟ੍ਰਾਂਸਪੋਰਟ ਸੇਵਾ ਵੱਡੇ ਪੱਧਰ 'ਤੇ ਪ੍ਰਭਾਵਤ ਹੋ ਸਕਦੀ ਹੈ, ਜਿਸ ਦੇ ਚੱਲਦੇ ਸਕੂਲ ਬੰਦ ਰੱਖੇ ਜਾ ਸਕਦੇ ਹਨ।
ਇਹ ਵੀ ਪੜ੍ਹੋ : ਰਾਜਾ ਵੜਿੰਗ ਨੂੰ ਪੰਜ ਦਿਨਾਂ ਅੰਦਰ ਗ੍ਰਿਫ਼ਤਾਰ ਕਰਨ ਦੇ ਹੁਕਮ
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਕੂਲ ਅਤੇ ਕਾਲਜ ਪ੍ਰਾਈਵੇਟ ਬੱਸ ਟਰਾਂਸਪੋਰਟ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸਰਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਤਿੰਨ ਸਤੰਬਰ ਨੂੰ ਬਠਿੰਡਾ ਦੀ ਅਨਾਜ ਮੰਡੀ ਵਿਚ ਮਹਾ ਪੰਚਾਇਤ ਰੈਲੀ ਰੱਖੀ ਗਈ ਹੈ ਜਿਸ ਵਿਚ ਪੰਜਾਬ ਭਰ ਦੇ ਸਾਰੇ ਡਰਾਈਵਰ ਕੰਡੈਕਟਰ ਅਤੇ ਬੱਸ ਮਾਲਕ ਸ਼ਾਮਿਲ ਹੋਣਗੇ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਸਰਕਾਰਾਂ ਵੱਲੋਂ ਮੰਗਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਹੈ। ਕੋਈ ਵੀ ਟਰਾਂਸਪੋਰਟ ਅਧਿਕਾਰੀ ਅਤੇ ਨਾ ਹੀ ਕੋਈ ਮੰਤਰੀ ਸਾਨੂੰ ਸਮਾਂ ਤੱਕ ਨਹੀਂ ਦੇ ਰਿਹਾ ਜਦਕਿ ਸਾਡੇ ਨਾਲ ਲੱਖਾਂ ਪਰਿਵਾਰ ਜੁੜੇ ਹੋਏ ਹਨ ਕਿਉਂਕਿ ਅਸੀਂ ਉਨ੍ਹਾਂ ਬੱਚਿਆਂ ਨੂੰ ਸਕੂਲਾਂ ਤੱਕ ਪਹੁੰਚਾਉਂਦੇ ਹਾਂ ਜਿੰਨ੍ਹਾਂ ਦੇ ਮਾਪੇ ਸਾਡੇ 'ਤੇ ਭਰੋਸਾ ਕਰਦੇ ਹਨ। ਸਾਡੇ ਨਾਲ ਹਜ਼ਾਰਾਂ ਡਰਾਈਵਰ ਕੰਡੈਕਟਰ ਜੁੜੇ ਹੋਏ ਹਨ ਅਤੇ ਸਾਨੂੰ ਹੀ ਸਰਕਾਰਾਂ ਵੱਲੋਂ ਪਾਸੇ ਕੀਤਾ ਹੋਇਆ ਹੈ।
ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ ਵੱਲੋਂ ਪਹਿਲੀ ਸੂਚੀ ਜਾਰੀ, ਸੁਖਬੀਰ ਬਾਦਲ ਨੇ ਕੀਤਾ ਵੱਡਾ ਐਲਾਨ
ਉਨ੍ਹਾਂ ਕਿਹਾ ਕਿ ਟਰਾਂਸਪੋਰਟ ਪਾਲਸੀ ਜੋ ਵੱਡੀਆਂ ਬੱਸਾਂ ਲਈ ਹੈ, ਉਹੀ ਪਾਲਿਸੀ ਸਾਡੇ ਲਈ (ਛੋਟੀਆਂ ਬੱਸਾਂ ਲਈ) ਹੈ ਪਰ ਸਾਡੀਆਂ ਬੱਸਾਂ 50 ਕਿਲੋਮੀਟਰ ਚੱਲਦੀਆਂ ਹਨ ਅਤੇ ਦੂਸਰੀਆਂ ਬੱਸਾਂ 500-500 ਕਿਲੋਮੀਟਰ ਚੱਲਦੀਆਂ ਹਨ। ਸਾਡੇ ਲਈ ਵੱਖਰੀ ਪਾਲਸੀ ਬਣਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਸਾਡੀਆਂ ਮੰਗਾਂ ਜਿਸ ਵਿਚ ਟਰਾਂਸਪੋਰਟ ਪਾਲਸੀ ਨੂੰ ਬਦਲਣਾ, ਸੜਕਾਂ ਤੇ ਆਰਟੀਓ ਰਾਹੀਂ ਪ੍ਰੇਸ਼ਾਨ ਕਰਨਾ, ਭਾਰੀ ਟੈਕਸ ਨੂੰ ਘੱਟ ਕਰਨਾ, 15 ਸਾਲ ਤੋਂ ਵਧਾ ਕੇ 25 ਸਾਲ ਤੱਕ ਦੀ ਲਾਈਫ ਕਰਨਾ, ਟੈਕਸ ਵਿਚ ਛੋਟ ਦੇਣਾ ਆਦਿ ਮੰਗਾਂ ਇਹ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ ਵਿਚ ਇਹ ਸੰਘਰਸ਼ ਜ਼ਿਲ੍ਹਾ ਪੱਧਰ ਤੋਂ ਸ਼ੁਰੂ ਹੋ ਜਾਣਗੇ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਨਾਲ ਗੱਲਬਾਤ ਕਰਕੇ ਮੰਗਾਂ ਨੂੰ ਪੂਰਾ ਕੀਤਾ ਜਾਵੇ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਨੂੰ ਲੈ ਕੇ ਵੱਡੀ ਖ਼ਬਰ, ਲਿਆ ਗਿਆ ਇਹ ਵੱਡਾ ਫ਼ੈਸਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅੰਮ੍ਰਿਤਸਰ ਸਰਹੱਦ 'ਤੇ BSF ਦਾ ਵੱਡਾ ਐਕਸ਼ਨ, ਨਸ਼ੇ ਦੀ ਖੇਪ ਤੇ ਜਾਅਲੀ ਕਰੰਸੀ ਬਰਾਮਦ, 1 ਗ੍ਰਿਫਤਾਰ
NEXT STORY