ਫਗਵਾਡ਼ਾ, (ਹਰਜੋਤ)- ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 10 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਸਦਰ ਪੁਲਸ ਨੇ ਇਕ ਟਰੈਵਲ ਏਜੰਟ ਖਿਲਾਫ਼ ਧਾਰਾ 420, 406 ਤਹਿਤ ਕੇਸ ਦਰਜ ਕੀਤਾ ਹੈ। ਐੱਸ. ਐੱਚ. ਓ. ਸਦਰ ਲਖਬੀਰ ਸਿੰਘ ਨੇ ਦੱਸਿਆ ਕਿ ਪੀਡ਼ਤ ਮਹਿਲਾ ਰਾਜ ਕੌਰ ਪਤਨੀ ਹਰਬੰਸ ਸਿੰਘ ਵਾਸੀ ਮਕਾਨ ਨੰਬਰ 34, ਦਿਉਲ ਨਗਰ ਭਾਰਗੋ ਕੈਂਪ ਜਲੰਧਰ ਨੇ ਆਪਣੇ ਪੁੱਤਰ ਅਮਰਜੀਤ ਸਿੰਘ ਨੂੰ ਅਮਰੀਕਾ ਭੇਜਣ ਲਈ 22 ਲੱਖ ਰੁਪਏ ਦਾ ਸੌਦਾ ਕੀਤਾ ਸੀ ਅਤੇ 2010 ’ਚ ਢਾਈ ਲੱਖ ਰੁਪਏ ਹਵੇਲੀ ਹੋਟਲ ’ਚ ਉਕਤ ਏਜੰਟ ਨੂੰ ਦੇ ਦਿੱਤੇ ਸਨ।
ਜਿਸ ਉਪਰੰਤ ਲਡ਼ਕੇ ਨੂੰ ਗੁਹਾਟੇਮਾਲਾ ਦੀ ਫਲਾਈਟ ਕਰਵਾ ਦਿੱਤੀ ਅਤੇ ਫ਼ਿਰ ਅੱਗੇ ਜਾਣ ਲਈ ਸਾਢੇ 7 ਲੱਖ ਰੁਪਏ ਦੀ ਮੰਗ ਕੀਤੀ ਉਹ ਵੀ ਦੇ ਦਿੱਤੇ। ਉਸ ਉਪਰੰਤ ਮੈਕਸੀਕੋ ਤੋਂ ਲਡ਼ਕੇ ਦਾ ਫ਼ੋਨ ਆਇਆ ਸੀ ਅਤੇ ਮੁਡ਼ ਫ਼ੋਨ ਹੀ ਨਹੀਂ ਆਇਆ ਅਤੇ ਨਾ ਹੀ ਉਸ ਬਾਰੇ ਕੁਝ ਦੱਸਦਾ ਹੈ। ਪੁਲਸ ਨੇ ਏਜੰਟ ਦਲਜੀਤ ਸਿੰਘ ਉਰਫ਼ ਸੰਨੀ ਪੁੱਤਰ ਹਰਪਾਲ ਸਿੰਘ ਵਾਸੀ ਮਜੀਠਾ (ਅੰਮ੍ਰਿਤਸਰ) ਖਿਲਾਫ਼ ਕੇਸ ਦਰਜ ਕੀਤਾ ਹੈ।
ਸੈਂਟਰਲ ਜੇਲਾਂ ’ਚ ਕੱਚਾ ਮਾਲ ਦੇ ਕੇ ਸਾਮਾਨ ਤਿਆਰ ਕਰਵਾ ਸਕਣਗੇ ਉਦਯੋਗਪਤੀ
NEXT STORY