ਨਵਾਂਸ਼ਹਿਰ (ਤ੍ਰਿਪਾਠੀ)- ਵਰਕ ਪਰਮਿਟ 'ਤੇ ਯੂ. ਕੇ. ਭੇਜਣ ਦਾ ਝਾਂਸਾ ਦੇ ਕੇ 3.60 ਲੱਖ ਦੀ ਠੱਗੀ ਕਰਨ ਵਾਲੇ 2 ਟਰੈਵਲ ਏਜੰਟਾਂ ਖ਼ਿਲਾਫ਼ ਪੁਲਸ ਨੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ਵਿਚਅਮਨਦੀਪ ਰਾਣੀ ਪੁੱਤਰ ਮਦਨ ਲਾਲ ਵਾਸੀ ਪਿੰਡ ਜੇਠੂ ਮਜਾਰਾ ਨੇ ਦੱਸਿਆ ਕਿ ਉਹ ਕੱਪੜੇ ਸਟੀਚਿੰਗ ਦਾ ਕੰਮ ਕਰਦੀ ਹੈ ਅਤੇ ਕੱਪੜੇ ਸਿਲਾਉਣ ਲਈ ਉਹ ਨਵਾਂਸ਼ਹਿਰ ਦੇ ਲਾਲ ਚੌਂਕ ਵਿਖੇ ਕੰਮ ਕਰਨ ਵਾਲੇ ਟੇਲਰ ਜੋਰਾਵਰ ਸਿੰਘ ਦੇ ਕੋਲ ਵੀ ਜਾਂਦੀ ਹੈ, ਜਿਹੜਾ ਕਿ ਟਰੈਵਲ ਏਜੰਟੀ ਦਾ ਕੰਮ ਵੀ ਕਰਦਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਖਾਲੀ ਪਲਾਟ ਮਾਲਕਾਂ 'ਤੇ ਹੋ ਰਿਹੈ ਵੱਡਾ ਐਕਸ਼ਨ, ਨਵੇਂ ਹੁਕਮ ਜਾਰੀ
ਉਸ ਨੇ ਦੱਸਿਆ ਕਿ ਉਸ ਨੂੰ ਜ਼ੋਰਾਵਰ ਸਿੰਘ ਨੇ ਦੱਸਿਆ ਕਿ ਉਸ ਦੀ ਯੂ. ਕੇ. 'ਚ ਸੈਟਿਗ ਹੈ ਅਤੇ ਉਹ ਉਸ ਨੂੰ ਵਰਕ ਵਰਮਿਟ ਅਤੇ ਯੂ. ਕੇ. ਭੇਜ ਸਕਦਾ ਹੈ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਕਤ ਜ਼ੋਰਾਵਰ ਸਿੰਘ ਦੇ ਬਾਰ ਬਾਰ ਕਹਿਣ ਅਤੇ ਉਸ ਦੇ ਘਰਦਿਆਂ ਨੇ ਉਸ ਨੂੰ ਯੂ. ਕੇ. ਭੇਜਣ ਦੀ ਸਹਿਮਤੀ ਦੇ ਦਿੱਤੀ ਅਤੇ ਉਸ ਦਾ ਵਰਕ ਪਰਮਿਟ 'ਤੇ ਯੂ. ਕੇ. ਭੇਜਣ ਦਾ ਸੌਦਾ 12 ਲੱਖ ਰੁਪਏ ਵਿਚ ਤੈਅ ਹੋਇਆ। ਜਿਸ ਤਹਿਤ 3.60 ਲੱਖ ਰੁਪਏ ਪਹਿਲਾਂ ਦੇਣੇ ਸਨ ਅਤੇ ਬਾਕੀ ਰਕਮ ਯੂ .ਕੇ. ਭੁੱਜ ਕੇ ਅਪਣੀ ਤਨਖ਼ਾਹ ਵਿਚੋਂ ਕਟਵਾਣੀ ਸੀ।
ਇਹ ਵੀ ਪੜ੍ਹੋ: ਪੰਜਾਬ 'ਚ ਅਧਿਆਪਕ ਦਾ ਸ਼ਰਮਨਾਕ ਕਾਰਾ! ਮਾਸੂਮ ਧੀਆਂ ਨਾਲ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਮਿਲੀ ਮਿਸਾਲੀ ਸਜ਼ਾ
ਉਸ ਨੇ ਦੱਸਿਆ ਕਿ ਉਸ ਨੇ ਉਕਤ ਏਜੰਟ ਨੂੰ 2.50 ਲੱਖ ਰੁਪਏ ਨਕਦ, 1 ਲੱਖ ਰੁਪਏ ਉਸ ਦੇ ਬੈਂਕ ਖ਼ਾਤੇ ਵਿਚ ਟਰਾਂਸਫ਼ਰ ਕੀਤੇ ਅਤੇ ਉਸ ਦੇ ਕਹਿਣ 'ਤੇ 10 ਹਜ਼ਾਰ ਰੁਪਏ ਕਿਸੇ ਗੁਰਵਿੰਦਰ ਸਿੰਘ ਨਾਮ ਦੇ ਵਿਅਕਤੀ, ਜਿਸ ਨੂੰ ਉਹ ਸਬ ਏਜੰਟ ਕਹਿ ਰਿਹਾ ਸੀ, ਦੇ ਖ਼ਾਤੇ ਵਿਚ ਟਰਾਂਸਫਰ ਕੀਤੇ। ਉਸ ਨੇ ਦੱਸਿਆ ਕਿ ਉਕਤ ਜ਼ੋਰਾਵਰ ਸਿੰਘ ਨੇ ਉਸ ਨੂੰ ਭਰੋਸਾ ਦਿੱਤੀ ਕਿ ਉਹ ਜਲਦੀ ਹੀ ਉਸ ਨੂੰ ਯੂ. ਕੇ. ਭੇਜ ਦੇਵੇਗਾ ਅਤੇ ਜੇਕਰ ਉਹ ਯੂ. ਕੇ. ਨਹੀਂ ਭੇਜ ਸਕਿਆ ਤਾਂ ਉਸ ਦੇ ਪੈਸੇ ਵਾਪਸ ਮੋੜ ਦੇਵੇਗਾ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਏਜੰਟ ਉਸ ਨੂੰ ਪਿਛਲੇ 1 ਸਾਲ ਤੋਂ ਵਿਦੇਸ਼ ਭੇਜਣ ਦੇ ਝੂਠੇ ਲਾਰੇ ਲਗਾ ਰਿਹਾ ਅਤੇ ਉਸ ਦੇ ਕਹਿਣ 'ਤੇ ਉਸ ਨੇ ਅਪਣੀ ਪੁਲਸ ਕਲੀਰਸ਼ ਵੀ ਕਰਵਾਈ ਹੈ ਪਰ ਨਾ ਤਾਂ ਉਸ ਨੇ ਉਸ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਮੋੜ ਰਿਹਾ ਹੈ।
ਇਹ ਵੀ ਪੜ੍ਹੋ: SGPC ਨੂੰ ਮਿਲੀਆਂ ਧਮਕੀ ਭਰੀਆਂ 5 ਈ-ਮੇਲ, CM ਮਾਨ ਤੇ ਗੁਰਜੀਤ ਔਜਲਾ ਦਾ ਵੀ ਜ਼ਿਕਰ
ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ਵਿੱਚ ਉਸ ਨੇ ਅਪਣੀ ਰਾਸ਼ੀ ਵਾਪਸ ਕਰਵਾਉਣ ਅਤੇ ਦੋਸ਼ੀ ਏਜੰਟਾਂ ਖ਼ਿਲਾਫ਼ ਕਾਨੂੰਨ ਤਹਿਤ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਕਤ ਸ਼ਿਕਾਇਤ ਦੀ ਜਾਂਚ ਡੀ. ਐੱਸ. ਪੀ. ਪੱਧਰ ਦੇ ਅਧਿਕਾਰੀ ਵੱਲੋਂ ਕਰਨ ਉਪਰੰਤ ਦਿੱਤੀ ਨਤੀਜਾ ਰਿਪੋਰਟ ਦੇ ਆਧਾਰ 'ਤੇ ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਦੋਸ਼ੀ ਏਜੰਟ ਜ਼ੋਰਾਵਰ ਸਿੰਘ ਪੁੱਤਰ ਲਸ਼ਕਰੀ ਰਾਮ ਵਾਸੀ ਪਿੰਡ ਜਾਡਲੀ (ਬਲਾਚੌਰ) ਅਤੇ ਗੁਰਵਿੰਦਰ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਪਿੰਡ ਬੀਰੋਵਾਲ ਥਾਣਾ ਸਦਰ ਨਵਾਂਸ਼ਹਿਰ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਡਰਾਈਵਿੰਗ ਲਾਇਸੈਂਸ ਵਾਲੇ ਦੇਣ ਧਿਆਨ! ਫਿਰ ਖੜ੍ਹੀ ਹੋਈ ਵੱਡੀ ਮੁਸੀਬਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਖਾਲੀ ਪਲਾਟ ਮਾਲਕਾਂ 'ਤੇ ਹੋ ਰਿਹੈ ਵੱਡਾ ਐਕਸ਼ਨ, ਨਵੇਂ ਹੁਕਮ ਜਾਰੀ
NEXT STORY