ਫਤਿਹਗਡ਼੍ਹ ਚੂਡ਼ੀਆਂ, (ਬਿਕਰਮਜੀਤ)- ਕੈਪਟਨ ਸਰਕਾਰ ਵੱਲੋਂ ਚਲਾਈ ਗਈ ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਸਿਵਲ ਸਰਜਨ ਗੁਰਦਾਸਪੁਰ ਦੀਆਂ ਹਦਾਇਤਾਂ ਅਨੁਸਾਰ ਜ਼ਿਲਾ ਹੈਲਥ ਅਫ਼ਸਰ ਡਾ. ਸੁਧੀਰ ਕੁਮਾਰ ਵੱਲੋਂ ਦੁਕਾਨਾਂ ਤੇ ਰੇਹਡ਼ੀਆਂ ’ਤੇ ਛਾਪੇਮਾਰੀ ਕੀਤੀ ਗਈ, ਜਿਸ ਨਾਲ ਦੁਕਾਨਦਾਰਾਂ ਤੇ ਰੇਹਡ਼ੀਆਂ ਵਾਲਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਇਸ ਮੌਕੇ ਸੀ.ਐੱਚ.ਸੀ. ਫਤਿਹਗਡ਼੍ਹ ਚੂਡ਼ੀਆਂ ਦੇ ਐੱਸ.ਐੱਮ.ਓ. ਡਾ. ਅਰੁਨ ਕੁਮਾਰ ਸ਼ਰਮਾ, ਡਾ. ਗੁਰਪਾਲ ਸਿੰਘ ਤੇ ਬੀ.ਈ.ਈ. ਰਾਜਪਾਲ ਸਿੰਘ ਮੌਜੂਦ ਸਨ। ਇਸ ਮੌਕੇ ਜ਼ਿਲਾ ਹੈਲਥ ਅਫ਼ਸਰ ਡਾ. ਸੁਧੀਰ ਕੁਮਾਰ ਨੇ ਕਿਹਾ ਕਿ ਜਿਹਡ਼ਾ ਵੀ ਦੁਕਾਨਦਾਰ ਤੇ ਰੇਹਡ਼ੀ ਵਾਲਾ ਆਪਣੀ ਦੁਕਾਨ ਅੱਗੇ ਗੰਦ ਪਾਵੇਗਾ, ਉਸਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਵਿਸ਼ੇਸ਼ ਹਦਾਇਤਾਂ ਅਨੁਸਾਰ ਕਿਸੇ ਵਿਅਕਤੀ ਦੀ ਸਿਹਤ ਨਾਲ ਖਿਲਵਾਡ਼ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਦੁਕਾਨਦਾਰਾਂ ਨੂੰ ਆਪਣੇ ਆਸ-ਪਾਸ ਦੀ ਸਫ਼ਾਈ ਰੱਖਣ ਤੇ ਪਲਾਸਟਿਕ ਦੇ ਲਿਫ਼ਾਫ਼ੇ ਨਾ ਵਰਤਣ ਦੀ ਹਦਾਇਤ ਕੀਤੀ ਤੇ ਲੋਕਾਂ ਨੂੰ ਸਾਫ਼-ਸੁਥਰਾ ਸਾਮਾਨ ਮੁਹੱਈਆ ਕਰਵਾਉਣ ਬਾਰੇ ਕਿਹਾ। ਡਾ. ਸੁਧੀਰ ਨੇ ਕਿਹਾ ਕਿ ਜੋ ਵੀ ਵਿਅਕਤੀ ਲੋਕਾਂ ਦੀ ਸਿਹਤ ਨਾਲ ਧੋਖਾ ਕਰੇਗਾ, ਉਸਨੂੰ ਕਿਸੇ ਕੀਮਤ ’ਤੇ ਛੱਡਿਆ ਨਹੀਂ ਜਾਵੇਗਾ। ਜਿਕਰਯੋਗ ਹੈ ਕਿ ਸਿਹਤ ਵਿਭਾਗ ਦੀ ਟੀਮ ਦੀ ਭਿਣਕ ਲੱਗਦਿਆਂ ਹੀ ਫਤਿਹਗਡ਼੍ਹ ਚੂਡ਼ੀਆਂ ਦੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਨੂੰ ਜਿੰਦਰੇ ਜਡ਼੍ਹ ਦਿੱਤੇ ਤੇ ਕਈ ਫਾਸਟ ਫੂਡ ਦੀਆਂ ਰੇਹਡ਼ੀਆਂ ਮੌਕੇ ਤੋਂ ਗਾਇਬ ਹੋ ਗਈਆਂ।
ਵਧੇ ਕਿਰਾਏ ਵਿਰੁੱਧ ਮਿੰਨੀ ਬੱਸਾਂ ਰੋਕੀਆਂ
NEXT STORY