Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, OCT 11, 2026

    4:35:14 AM

  • another attack on saudi arabia  s riyadh airport

    ਸਾਊਦੀ ਅਰਬ ਦੇ Riyadh Airport 'ਤੇ ਮੁੜ ਹਮਲਾ:...

  • indiscriminate shooting in pennsylvania

    ਅਮਰੀਕਾ ਦੇ ਪੈਨਸਿਲਵੇਨੀਆ 'ਚ ਅੰਨ੍ਹੇਵਾਹ ਗੋਲੀਬਾਰੀ,...

  • accident in samrala

    ਡਾਇਲਸੀਸ ਕਰਵਾਉਣ ਜਾ ਰਹੇ ਬਜ਼ੁਰਗ ਦੀ ਸੜਕ ਹਾਦਸੇ...

  • pargat singh to take charge tommorow

    ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ ਦਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਪੰਜਾਬ 'ਚ ਰੂਹ ਕੰਬਾਊ ਵਾਰਦਾਤ, ਦੋ ਧਿਰਾਂ ਹੋਈਆਂ ਆਹਮੋ-ਸਾਹਮਣੇ, ਚੌਂਕ ਵਿਚਾਲੇ ਚੱਲੀਆਂ ਤਾਬੜਤੋੜ ਗੋਲ਼ੀਆਂ

PUNJAB News Punjabi(ਪੰਜਾਬ)

ਪੰਜਾਬ 'ਚ ਰੂਹ ਕੰਬਾਊ ਵਾਰਦਾਤ, ਦੋ ਧਿਰਾਂ ਹੋਈਆਂ ਆਹਮੋ-ਸਾਹਮਣੇ, ਚੌਂਕ ਵਿਚਾਲੇ ਚੱਲੀਆਂ ਤਾਬੜਤੋੜ ਗੋਲ਼ੀਆਂ

  • Edited By Shivani Attri,
  • Updated: 05 Aug, 2024 06:31 PM
Jalandhar
shots fired near pathankot in jalandhar
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਵਰੁਣ, ਸੋਨੂੰ)- ਜਲੰਧਰ ਵਿਖੇ ਪਠਾਨਕੋਟ ਚੌਂਕ 'ਤੇ ਸੋਮਵਾਰ ਦੁਪਹਿਰ ਦੋ ਧਿਰਾਂ ਆਹਮੋ-ਸਾਹਮਣੇ ਹੋ ਗਈਆਂ। ਇਸ ਦੌਰਾਨ ਮਾਮਲਾ ਇੰਨਾ ਵੱਧ ਗਿਆ ਗਿਆ ਕਿ ਗੋਲ਼ੀਆਂ ਤੱਕ ਚਲਾ ਦਿੱਤੀਆਂ ਗਈਆਂ। ਚੌਂਕ ਵਿਚੋਂ ਨਿਕਲ ਰਹੇ ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਗੋਲ਼ੀਆਂ ਚਲਾਉਣ ਵਾਲੀਆਂ ਦੋਵੇਂ ਧਿਰਾਂ ਅਪਰਾਧਿਕ ਪਿਛੋਕੜ ਦੀਆਂ ਸਨ ਅਤੇ ਕੁਝ ਸਮਾਂ ਪਹਿਲਾਂ ਜੇਲ੍ਹ ਤੋਂ ਵਾਪਸ ਆਈਆਂ ਸਨ। ਪਠਾਨਕੋਟ ਚੌਂਕ ਸਥਿਤ ਸਰਵਿਸ ਲੇਨ ’ਤੇ ਚੱਲ ਰਹੀ ਕਾਲੇ ਰੰਗ ਦੀ ਜੀਪ (ਥਾਰ) ਨੂੰ ਫ਼ਿਲਮੀ ਸਟਾਈਲ ਵਿਚ ਲਗਭਗ 7-8 ਮੋਟਰਸਾਈਕਲ ਸਵਾਰਾਂ ਨੇ ਘੇਰ ਲਿਆ। ਮੁਲਜ਼ਮਾਂ ਨੇ ਜੀਪ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦੀ ਤੋੜ-ਭੰਨ ਕਰਨੀ ਸ਼ੁਰੂ ਕਰ ਦਿੱਤੀ ਅਤੇ ਬਾਅਦ ਵਿਚ ਇੱਟਾਂ ਮਾਰ ਕੇ ਸ਼ੀਸ਼ੇ ਤੋੜ ਕੇ ਅੰਦਰ ਬੈਠੇ ਨੌਜਵਾਨਾਂ ਨੂੰ ਤੇਜ਼ਧਾਰ ਹਥਿਆਰ ਮਾਰ ਕੇ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਕੀਤਾ।

PunjabKesari

ਦੱਸਿਆ ਜਾ ਰਿਹਾ ਹੈ ਕਿ ਮੰਗਾ ਨਾਂ ਦੇ ਨੌਜਵਾਨ ਨੇ ਰੇਰੂ ਚੌਂਕ ਨੇੜੇ ਚਿਕਨ ਦੀ ਦੁਕਾਨ ਦੇ ਮਾਲਕ ਭੱਲਾ ਨੂੰ ਥੱਪੜ ਮਾਰ ਦਿੱਤੇ ਸਨ। ਭੱਲਾ ਨੇ ਇਸ ਬਾਰੇ ਜਗਤੇਜ ਨੂੰ ਦੱਸਿਆ ਅਤੇ ਜਦੋਂ ਜਗਤੇਜ ਨੇ ਮੰਗਾ ਕੇਪੀ ਨੂੰ ਫੋਨ ਕੀਤਾ ਤਾਂ ਮੰਗਾ ਨੇ ਉਸ ਨਾਲ ਵੀ ਗਾਲੀ-ਗਲੋਚ ਕੀਤੀ ਅਤੇ ਇਸੇ ਰੰਜਿਸ਼ ਕਾਰਨ ਮੰਗਾ ਜਗਤੇਜ ਦੀ ਭਾਲ ਕਰ ਰਿਹਾ ਸੀ ਅਤੇ ਉਹ ਸੋਮਵਾਰ ਦੁਪਹਿਰ ਰੇਰੂ ਪਿੰਡ ਵਿੱਚ ਆਹਮੋ-ਸਾਹਮਣੇ ਹੋ ਗਏ। ਉਕਤ ਸਾਰੀ ਵਾਰਦਾਤ ਸੀ. ਸੀ. ਟੀ. ਵੀ. ਵਿਚ ਕੈਦ ਹੋ ਗਈ ਹੈ। ਵਾਰਦਾਤ ਦੀ ਸੀ. ਸੀ. ਟੀ. ਵੀ. ਫੁਟੇਜ਼ ਵੀ ਸਾਹਮਣੇ ਆਈ ਹੈ। 

ਇਸ ਦੌਰਾਨ ਥਾਰ ਵਿਚੋਂ ਗੋਲ਼ੀਆਂ ਚਲਾਈਆਂ ਗਈਆਂ। ਹਫ਼ੜਾ-ਦਫ਼ੜੀ ਵਿਚ ਨੇੜਲੇ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰ ਦਿੱਤੀਆਂ ਜਦਕਿ ਮੋਟਰਸਾਈਕਲਾਂ ’ਤੇ ਸਵਾਰ ਨੌਜਵਾਨ ਫ਼ਰਾਰ ਹੋ ਗਏ ਅਤੇ ਜੀਪ ਚਾਲਕ ਵੀ ਭੱਜ ਗਏ। ਗੋਲ਼ੀਆਂ ਚੱਲਣ ਦੀ ਆਵਾਜ਼ ਸੁਣ ਕੇ ਪਠਾਨਕੋਟ ਚੌਂਕ ’ਚ ਤਾਇਨਾਤ ਪੁਲਸ ਮੁਲਾਜ਼ਮ ਤੁਰੰਤ ਮੌਕੇ ’ਤੇ ਪਹੁੰਚੇ। ਪੁਲਸ ਨੂੰ ਇਕ ਨੌਜਵਾਨ ਜ਼ਖ਼ਮੀ ਹਾਲਤ ਵਿਚ ਮਿਲਿਆ, ਜਿਸ ਨੂੰ ਕਪੂਰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਇਹ ਗੁੰਡਾਗਰਦੀ ਰੇਰੂ ਪਿੰਡ ਵਿਚ ਹੀ ਗੁਆਂਢ ਵਿਚ ਰਹਿਣ ਵਾਲੇ 2 ਨੌਜਵਾਨਾਂ ਨੇ ਕੀਤੀ ਹੈ। ਦੋਵੇਂ ਨੌਜਵਾਨ ਅਪਰਾਧਿਕ ਪ੍ਰਵਿਰਤੀ ਵਾਲੇ ਹਨ।

ਇਹ ਵੀ ਪੜ੍ਹੋ-ਪੰਜਾਬ ਪੁਲਸ ਦੇ ਚਾਰ ਮੁਲਾਜ਼ਮ ਕਪੂਰਥਲਾ ਪੁਲਸ ਵੱਲੋਂ ਗ੍ਰਿਫ਼ਤਾਰ, ਹੈਰਾਨ ਕਰੇਗਾ ਪੂਰਾ ਮਾਮਲਾ

PunjabKesari
 

ਜਾਣਕਾਰੀ ਅਨੁਸਾਰ ਸੁਰਿੰਦਰ ਮੰਗਾ ਰੇਰੂ ਨੇ 2 ਦਿਨ ਪਹਿਲਾਂ ਰੇਰੂ ਪਿੰਡ ’ਚ ਚਿਕਨ ਸ਼ਾਪ ਵਿਚ ਜਾ ਕੇ ਦੁਕਾਨ ਮਾਲਕ ਕਰਨ ਭੱਲਾ ਤੋਂ ਮਹੀਨਾ ਮੰਗਿਆ ਸੀ ਅਤੇ ਕਰਨ ਨੇ ਉਸ ਨੂੰ ਪੈਸੇ ਦੇਣ ਤੋਂ ਮਨ੍ਹਾ ਕਰ ਦਿੱਤਾ, ਜਿਸ ਤੋਂ ਬਾਅਦ ਮੰਗਾ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਫਿਰ ਕਰਨ ਦੁਕਾਨ ਛੱਡ ਕੇ ਭੱਜ ਗਿਆ ਸੀ। ਉਸ ਤੋਂ ਬਾਅਦ ਮੰਗਾ ਨੇ ਕਰਨ ਭੱਲਾ ਨੂੰ ਫੋਨ ਕਰਕੇ ਦੁਕਾਨ ’ਤੇ ਆਉਣ ਨੂੰ ਕਿਹਾ ਅਤੇ ਲੱਤਾਂ ਤੋੜਨ ਦੀ ਧਮਕੀ ਦਿੱਤੀ। ਕਰਨ ਭੱਲਾ ਨੇ ਇਹ ਗੱਲ ਗੁਆਂਢੀ ਜਗਤੇਜ ਢੀਂਡਸਾ ਨੂੰ ਦੱਸੀ। ਇਸ ਦੌਰਾਨ ਕਰਨ ਦੇ ਨੰਬਰ ’ਤੇ ਮੰਗਾ ਦਾ ਮੁੜ ਫੋਨ ਆਇਆ। ਜਗਤੇਜ ਢੀਂਡਸਾ ਨੇ ਕਰਨ ਦਾ ਮੋਬਾਇਲ ਲੈ ਕੇ ਮੰਗਾ ਨਾਲ ਗੱਲ ਕੀਤੀ ਤਾਂ ਉਸ ਨੇ ਜਗਤੇਜ ਨੂੰ ਵੀ ਗਾਲ੍ਹਾਂ ਕੱਢੀਆਂ, ਜਿਸ ਤੋਂ ਬਾਅਦ ਦੋਵਾਂ ਵਿਚ ਵਿਗੜ ਗਈ।

PunjabKesari

ਜ਼ਿਕਰਯੋਗ ਹੈ ਕਿ 2 ਦਿਨ ਪਹਿਲਾਂ ਵੀ ਮੰਗਾ ਆਪਣੇ ਦੋਸਤਾਂ ਨਾਲ ਜਗਤੇਜ ਨੂੰ ਰੇਰੂ ਵਿਚ ਲੱਭ ਰਿਹਾ ਸੀ ਪਰ ਉਹ ਨਹੀਂ ਮਿਲਿਆ। ਸੋਮਵਾਰ ਦੁਪਹਿਰ ਮੰਗਾ ਅਤੇ ਜਗਤੇਜ ਅਚਾਨਕ ਰੇਰੂ ਪਿੰਡ ਵਿਚ ਆਹਮੋ-ਸਾਹਮਣੇ ਹੋ ਗਏ। ਦੋਵਾਂ ਵਿਚ ਗਾਲ੍ਹੀ-ਗਲੋਚ ਅਤੇ ਹੱਥੋਪਾਈ ਹੋਈ। ਇਸ ਦੌਰਾਨ ਮੰਗਾ ਨੇ ਆਪਣੇ ਸਾਥੀਆਂ ਨੂੰ ਫੋਨ ਕਰ ਦਿੱਤਾ ਪਰ ਉਦੋਂ ਜਗਤੇਜ ਢੀਂਡਸਾ ਜੀਪ ਵਿਚ ਉਥੋਂ ਚਲਾ ਗਿਆ। ਉਧਰ ਮੰਗਾ ਨੇ ਆਪਣੇ ਸਾਥੀਆਂ ਨੂੰ ਫੋਨ ਕਰਕੇ ਜਗਤੇਜ ਸਿੰਘ ਦਾ ਟ੍ਰੈਪ ਲਗਵਾ ਦਿੱਤਾ। ਜਿਵੇਂ ਹੀ ਜਗਤੇਜ ਦੀ ਗੱਡੀ ਪਠਾਨਕੋਟ ਚੌਂਕ ਨਜ਼ਦੀਕ ਸਰਵਿਸ ਲੇਨ ’ਤੇ ਜਾਂਦੀ ਵਿਖਾਈ ਦਿੱਤੀ ਤਾਂ ਮੰਗਾ ਅਤੇ ਉਸ ਦੇ 7 ਮੋਟਰਸਾਈਕਲ ਸਵਾਰ ਸਾਥੀਆਂ ਨੇ ਜੀਪ ਨੂੰ ਚਾਰੇ ਪਾਸਿਓਂ ਘੇਰ ਲਿਆ ਅਤੇ ਤੇਜ਼ਧਾਰ ਹਥਿਆਰ ਮਾਰ ਕੇ ਭੰਨ-ਤੋੜ ਕੀਤੀ ਅਤੇ ਅੰਦਰ ਬੈਠੇ ਜਗਤੇਜ ਸਿੰਘ ਢੀਂਡਸਾ ਅਤੇ ਉਸ ਦੇ ਸਾਥੀਆਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਇਸ ਦੌਰਾਨ ਜਗਤੇਜ ਢੀਂਡਸਾ ਧਿਰ ਵੱਲੋਂ ਜੀਪ ਵਿਚੋਂ 3 ਗੋਲ਼ੀਆਂ ਚਲਾਈਆਂ ਗਈਆਂ।

ਫਾਇਰਿੰਗ ਰੁਕੀ ਤਾਂ ਇਕ ਨੌਜਵਾਨ ਜਗਤੇਜ ਸਿੰਘ ਕੋਲੋਂ ਕਥਿਤ ਤੌਰ ’ਤੇ ਵੈਪਨ ਖਹੁੰਦਾ ਵਿਖਾਈ ਦੇ ਰਿਹਾ ਹੈ। ਹਾਲਾਂਕਿ ਉਸ ਕੋਲੋਂ ਵੈਪਨ ਖੋਹਿਆ ਜਾਂ ਨਹੀਂ, ਇਸ ਗੱਲ ਦੀ ਅਜੇ ਪੁਸ਼ਟੀ ਨਹੀਂ ਹੋ ਸਕੀ ਹੈ। ਜਿਵੇਂ ਹੀ ਗੋਲ਼ੀਆਂ ਦੀ ਆਵਾਜ਼ ਸੁਣਾਈ ਦਿੱਤੀ ਤਾਂ ਨੇੜਲੇ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰ ਦਿੱਤੀਆਂ ਜਦਕਿ ਮੋਟਰਸਾਈਕਲ ਸਵਾਰ ਨੌਜਵਾਨ ਵੀ ਭੱਜਣੇ ਸ਼ੁਰੂ ਹੋ ਗਏ। ਇਸ ਦੌਰਾਨ ਜੀਪ ਸਵਾਰ ਵੀ ਮੌਕੇ ਤੋਂ ਨਿਕਲ ਗਿਆ। ਜਿਵੇਂ ਹੀ ਪਠਾਨਕੋਟ ਚੌਂਕ ’ਤੇ ਤਾਇਨਾਤ ਪੁਲਸ ਮੌਕੇ ’ਤੇ ਪਹੁੰਚੀ ਤਾਂ ਉਨ੍ਹਾਂ ਨੂੰ ਮੰਗਾ ਗਰੁੱਪ ਦਾ ਗਗਨ ਨਾਮੀ ਨੌਜਵਾਨ ਜ਼ਖ਼ਮੀ ਹਾਲਤ ਵਿਚ ਮਿਲਿਆ। ਪੁਲਸ ਨੇ ਉਸ ਨੂੰ ਤੁਰੰਤ ਕਪੂਰ ਹਸਪਤਾਲ ਦਾਖਲ ਕਰਵਾਇਆ। ਥਾਣਾ ਨੰਬਰ 8 ਦੇ ਮੁਖੀ ਗੁਰਮੁੱਖ ਸਿੰਘ ਅਤੇ ਫੋਕਲ ਪੁਆਇੰਟ ਚੌਂਕੀ ਦੇ ਇੰਚਾਰਜ ਰਾਜਿੰਦਰ ਸਿੰਘ ਵੀ ਇਸ ਸਮੇਂ ਘਟਨਾ ਸਥਾਨ ’ਤੇ ਪਹੁੰਚੇ।

ਮਾਮਲੇ ਦੀ ਜਾਂਚ ਜਾਰੀ, ਗੋਲ਼ੀਆਂ ਦੇ ਖੋਲ ਬਰਾਮਦ : ਏ. ਸੀ. ਪੀ. ਨਾਰਥ ਦਮਨਬੀਰ ਸਿੰਘ
ਏ. ਸੀ. ਪੀ. ਨਾਰਥ ਦਮਨਬੀਰ ਸਿੰਘ ਨੇ ਕਿਹਾ ਕਿ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਮੌਕੇ ਤੋਂ ਗੋਲ਼ੀਆਂ ਦੇ ਖੋਲ ਬਰਾਮਦ ਕਰ ਲਏ ਹਨ। ਉਨ੍ਹਾਂ ਕਿਹਾ ਕਿ ਗੁੰਡਾਗਰਦੀ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ ਕੀਤਾ ਜਾ ਰਿਹਾ ਹੈ। ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੈ, ਜਿਸ ਵਿਚ ਇਕ ਨੌਜਵਾਨ ਜੀਪ ਸਵਾਰ ਤੋਂ ਪਿਸਤੌਲ ਨੁਮਾ ਵਸਤੂ ਵੀ ਖੋਹੁੰਦਾ ਨਜ਼ਰ ਆ ਰਿਹਾ ਹੈ। ਪੁਲਸ ਨੇ ਕਪੂਰ ਹਸਪਤਾਲ ਵਿਚ ਦਾਖ਼ਲ ਗਗਨ ਦੇ ਬਿਆਨਾਂ ’ਤੇ ਸੁਰਿੰਦਰ ਮੰਗਾ, ਜਗਤੇਜ ਸਿੰਘ ਢੀਂਡਸਾ, ਕਰਨ ਅਤੇ ਇਕ ਦਰਜਨ ਤੋਂ ਜ਼ਿਆਦਾ ਅਣਪਛਾਤੇ ਲੋਕਾਂ ’ਤੇ ਕੇਸ ਦਰਜ ਕਰ ਲਿਆ ਹੈ। ਫਿਲਹਾਲ ਮੰਗਾ ਅਤੇ ਜਗਤੇਜ ਦੇ ਮੋਬਾਇਲ ਬੰਦ ਆ ਰਹੇ ਹਨ, ਜੋ ਫਰਾਰ ਹਨ। ਪੁਲਸ ਦਾ ਕਹਿਣਾ ਹੈ ਕਿ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਲਗਭਗ 13 ਸਾਲ ਪਹਿਲਾਂ ਗੈਂਗਰੇਪ ਦੇ ਮਾਮਲੇ ਵਿਚ ਗ੍ਰਿਫ਼ਤਾਰ ਹੋਏ ਸਨ ਮੰਗਾ ਤੇ ਜਗਤੇਜ ਸਿੰਘ
ਸੂਤਰਾਂ ਦੀ ਮੰਨੀਏ ਤਾਂ ਲਗਭਗ 13 ਸਾਲ ਪਹਿਲਾਂ ਮੰਗਾ ਅਤੇ ਜਗਤੇਜ ਸਿੰਘ ਢੀਂਡਸਾ ਇਕ ਗੈਂਗਰੇਪ ਦੇ ਮਾਮਲੇ ਵਿਚ ਗ੍ਰਿਫ਼ਤਾਰ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਉਹ ਲੜਕੀ ਜਗਤੇਜ ਸਿੰਘ ਦੀ ਦੋਸਤ ਸੀ ਪਰ ਜਗਤੇਜ ਸਿੰਘ ਨੇ ਨਸ਼ੇ ਦੀ ਹਾਲਤ ਵਿਚ ਲੜਕੀ ਨੂੰ ਜ਼ਬਰਦਸਤੀ ਮੰਗਾ ਅਤੇ ਹੋਰਾਂ ਨਾਲ ਵੀ ਸਰੀਰਕ ਸੰਬੰਧ ਬਣਾਉਣ ਲਈ ਮਜਬੂਰ ਕੀਤਾ, ਜਿਸ ਤੋਂ ਬਾਅਦ ਲੜਕੀ ਨੇ ਖ਼ੁਦਕੁਸ਼ੀ ਕਰ ਲਈ ਸੀ। ਇਸ ਮਾਮਲੇ ਵਿਚ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਇਸ ਮਾਮਲੇ ਵਿਚ ਉਹ ਲੰਮੇ ਸਮੇਂ ਤਕ ਜੇਲ ਵਿਚ ਵੀ ਰਹੇ। ਬਾਅਦ ਵਿਚ ਦੋਵਾਂ ਨੂੰ ਬਰੀ ਵੀ ਕਰ ਦਿੱਤਾ ਗਿਆ ਸੀ।


 

ਇਹ ਵੀ ਪੜ੍ਹੋ- ਫੋਨ ਕਰਕੇ ਦੁਕਾਨਦਾਰ ਨੂੰ ਕਿਹਾ, 'ਹੈਲੋ ਮੈਂ ਫੂਡ ਸਪਲਾਈ ਦਾ ਇੰਸਪੈਕਟਰ ਬੋਲ ਰਿਹਾ ਹਾਂ'...ਫਿਰ ਹੋਇਆ ਉਹ ਜੋ ਸੋਚਿਆ ਨਾ ਸੀ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

  • Shots fired
  • Pathankot
  • Jalandhar
  • ਪੰਜਾਬ
  • ਰੂਹ ਕੰਬਾਊ ਵਾਰਦਾਤ
  • ਗੋਲ਼ੀਆਂ

ਦੂਰ ਤਕ ਗੂੰਜਦੇ ਨੇ ਬੋਲਣ-ਸੁਣਨ ਤੋਂ ਅਸਮਰੱਥ 5 ਦੋਸਤਾਂ ਦੀ ਸੇਵਾ ਦੇ ਕਿੱਸੇ, ਪੂਰੀ ਕਹਾਣੀ ਜਾਣ ਤੁਸੀਂ ਵੀ ਕਰੋਗੇ ਸਿਫ਼ਤ

NEXT STORY

Stories You May Like

  • clashed two families
    ਮਕਾਨ ਵਿਵਾਦ ਨੂੰ ਲੈ ਕੇ ਦੋ ਪਰਿਵਾਰ ਆਹਮੋ-ਸਾਹਮਣੇ
  • firing case
    ਦੋ ਧਿਰਾਂ ’ਚ ਹੋਈ ਲੜਾਈ ਦੌਰਾਨ ਚੱਲੀਆਂ ਗੋਲੀਆਂ, 2 ਗੰਭੀਰ ਜ਼ਖਮੀ
  • gunshots fired in garhshankar hooligans in house and created a ruckus
    ਗੜ੍ਹਸ਼ੰਕਰ ਵਿਖੇ ਚੱਲੀਆਂ ਗੋਲ਼ੀਆਂ, ਘਰ 'ਚ ਵੜ ਕੀਤੀ ਗੁੰਡਾਗਰਦੀ
  • violent clash between two groups at satyajit ray film institute
    ਕੋਲਕਾਤਾ: ਸੱਤਿਆਜੀਤ ਰੇਅ ਫਿਲਮ ਇੰਸਟੀਚਿਊਟ 'ਚ ਦੋ ਧਿਰਾਂ ਵਿਚਾਲੇ ਹਿੰਸਕ ਝੜਪ, ਕਈ ਵਿਦਿਆਰਥੀ ਤੇ ਪ੍ਰੋਫੈਸਰ ਜ਼ਖਮੀ
  • opened fire on an i20 car near the mullanpur village
    ਪੰਜਾਬ 'ਚ ਦੇਰ ਰਾਤ ਵੱਡੀ ਵਾਰਦਾਤ: i20 ਕਾਰ ’ਤੇ ਹੋਈ ਤਾਬੜਤੋੜ ਫਾਇਰਿੰਗ, ਇਕ ਦੀ ਮੌਤ
  • gurugram  two parties  stf team
    ਗੁਰੂਗ੍ਰਾਮ 'ਚ 2 ਧਿਰਾਂ ਵਿਚਾਲੇ ਜ਼ਬਰਦਸਤ ਝੜਪ, STF ਟੀਮ 'ਤੇ ਕੀਤਾ ਹਮਲਾ, ਕਾਂਸਟੇਬਲ ਜ਼ਖਮੀ
  • punjab youth bus stand
    ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ ਦਾ ਇਹ ਇਲਾਕਾ, ਦੋ ਨੌਜਵਾਨਾਂ ਨੂੰ ਕਤਲ ਕਰਕੇ ਅੱਡੇ 'ਚ ਸੁੱਟਿਆ
  • canada incident
    ਕੈਨੇਡਾ 'ਚ ਵੱਡੀ ਵਾਰਦਾਤ ! ਰੇਂਜ ਰੋਵਰ 'ਚ ਬੈਠੇ ਪੰਜਾਬੀ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ
  • raid on bookie monu  s house in jalandhar
    ਜਲੰਧਰ 'ਚ ਸੱਟੇਬਾਜ਼ ਮੋਨੂ ਦੇ ਘਰ ਰੇਡ: ਪ੍ਰਾਈਵੇਟ ਗੱਡੀ 'ਚ ਦੋਸ਼ੀਆਂ ਨੂੰ ਲੈ...
  • pargat singh to take charge tommorow
    ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ ਦਾ ਤਾਜਪੋਸ਼ੀ ਸਮਾਗਮ ਭਲਕੇ
  • major action by railways against station superintendent yashwant singh
    ਪੰਜਾਬ: ਟਰੇਨ ਮੈਨੇਜਰ ਨੂੰ ਡੰਡਾ ਮਾਰਨ ਦੇ ਮਾਮਲੇ 'ਚ ਸੁਪਰਡੈਂਟ 'ਤੇ ਡਿੱਗੀ...
  • police and health department raid 3 medical stores in jalandhar
    ਜਲੰਧਰ 'ਚ 3 ਮੈਡੀਕਲ ਸਟੋਰ, 2 ਪਾਰਕਾਂ ਤੇ ਨਸ਼ਾ ਮੁਕਤੀ ਕੇਂਦਰ 'ਤੇ ਪੁਲਸ ਤੇ...
  • rain alert in punjab until october 13
    ਪੰਜਾਬ 'ਚ 13 ਅਕਤੂਬਰ ਤੱਕ ਮੀਂਹ ਦਾ ਅਲਰਟ, ਹਨ੍ਹੇਰੀ-ਤੂਫਾਨ ਦੀ ਵੀ ਸੰਭਾਵਨਾ
  • girl was punished taliban for doing something wrong in a private school
    ਜਲੰਧਰ 'ਚ ਨਿੱਜੀ ਸਕੂਲ ਦੀ ਅਧਿਆਪਕਾ ਦਾ ਕਾਰਾ! ਇਕ ਪੌਨੀ ਕਰਨ 'ਤੇ ਬੱਚੀ ਨੂੰ...
  • 47 trains cancelled in jalandhar passengers inconvenienced
    ਜਲੰਧਰ ਤੋਂ ਦਿੱਲੀ ਜਾਣ ਵਾਲੀਆਂ 47 ਟਰੇਨਾਂ ਰੱਦ, ਯਾਤਰੀਆਂ ਨੂੰ ਝਲਣੀ ਪਈ ਪਰੇਸ਼ਾਨੀ
  • domoria bridge remains closed for the second day
    ਦੋਮੋਰੀਆ ਪੁਲ ਦੂਜੇ ਦਿਨ ਵੀ ਬੰਦ ਹੋਣ ਕਾਰਨ ਲੋਕ ਪਰੇਸ਼ਾਨ
Trending
Ek Nazar
control room set up in gurdaspur action will be taken if stubble fire

ਪਰਾਲੀ ਨੂੰ ਅੱਗ ਲਗਾਈ ਤਾਂ ਹੋਵੇਗੀ ਤੁਰੰਤ ਕਾਰਵਾਈ, ਗੁਰਦਾਸਪੁਰ 'ਚ ਬਣਿਆ ਕੰਟਰੋਲ...

mr  faizu got married in medina  revealed the first glimpse of his wife

ਮਦੀਨਾ 'ਚ ਮਿਸਟਰ ਫੈਜ਼ੂ ਨੇ ਕਰਾਇਆ ਨਿਕਾਹ, ਦਿਖਾਈ ਬੇਗਮ ਦੀ ਪਹਿਲੀ ਝਲਕ

delhi hc asks amitabh bachchan to appear personally

ਅਮਿਤਾਭ ਬੱਚਨ ਨੂੰ ਦਿੱਲੀ ਹਾਈ ਕੋਰਟ 'ਚ ਪੇਸ਼ ਹੋਣ ਦਾ ਹੁਕਮ, ਜਾਣੋ ਕੀ ਹੈ ਪੂਰਾ...

girl was punished taliban for doing something wrong in a private school

ਜਲੰਧਰ 'ਚ ਨਿੱਜੀ ਸਕੂਲ ਦੀ ਅਧਿਆਪਕਾ ਦਾ ਕਾਰਾ! ਇਕ ਪੌਨੀ ਕਰਨ 'ਤੇ ਬੱਚੀ ਨੂੰ...

over 1 000 applications received for firecracker stalls

ਅੰਮ੍ਰਿਤਸਰ 'ਚ ਪਟਾਕਿਆਂ ਦੇ ਲਾਇਸੈਂਸ ਲਈ ਲੱਗੀਆਂ ਲਾਈਨਾਂ, 2 ਦਿਨ 'ਚ 1000 ਤੋਂ...

famous actor robbed by robbers

ਮਸ਼ਹੂਰ ਅਦਾਕਾਰ ਨਾਲ ਹੋ ਗਿਆ ਕਾਂਡ ! ਲੁਟੇਰਿਆਂ ਨੇ ਗੰਨਪੁਆਇੰਟ 'ਤੇ ਲੁੱਟਿਆ ਤੇ...

sanjay dutt makes a major statement about his wife

'ਜਦੋਂ ਮੈਂ 20 ਸਾਲ ਦਾ ਸੀ ਤਾਂ ਉਹ ਝੂਲੇ 'ਚ ਖੇਡਦੀ ਸੀ..!' ਸੰਜੇ ਦੱਤ ਨੇ ਪਤਨੀ...

long power cut in punjab on saturday

ਸ਼ਨੀਵਾਰ ਨੂੰ ਪੰਜਾਬ 'ਚ ਲੱਗੇਗਾ ਲੰਬਾ Power Cut! ਇਨ੍ਹਾਂ ਇਲਾਕਿਆਂ 'ਚ ਬਿਜਲੀ...

labour party won special election

ਬ੍ਰਿਟੇਨ ਦੀ ਲੇਬਰ ਪਾਰਟੀ ਨੇ ਲੰਡਨ ਦੀ ਵਿਸ਼ੇਸ਼ ਚੋਣ ਜਿੱਤੀ, ਗ੍ਰੀਨ ਪਾਰਟੀ ਦੇ...

jp nadda  himachal pradesh  highway project  kishau project

JP ਨੱਢਾ ਨੇ ਹਿਮਾਚਲ ਪ੍ਰਦੇਸ਼ 'ਚ 55,103 ਕਰੋੜ ਦੇ ਹਾਈਵੇਅ ਪ੍ਰਾਜੈਕਟਾਂ ਦੀ ਕੀਤੀ...

iraq rejected syria s request

4,000 ਸ਼ੱਕੀ ISIS ਮੈਂਬਰ ਨਹੀਂ ਹੋਣਗੇ ਡਿਪੋਰਟ ! ਇਰਾਕ ਨੇ ਠੁਕਰਾਈ ਸੀਰੀਆ ਦੀ...

statement of  shehbaz sharif

ਪਾਕਿਸਤਾਨ ਦੇ PM ਨੇ ਸਾਊਦੀ ਅਰਬ 'ਤੇ ਹੂਤੀ ਬਾਗੀਆਂ ਦੇ ਹਮਲਿਆਂ ਦੀ ਕੀਤੀ ਨਿੰਦਾ

us lawmaker jayapal microsoft green card program

ਅਮਰੀਕੀ ਕਾਂਗਰਸਵੂਮੈਨ ਜੈਪਾਲ ਨੇ ਮਾਈਕ੍ਰੋਸਾਫਟ ਨੂੰ ਗ੍ਰੀਨ ਕਾਰਡ ਪ੍ਰੋਗਰਾਮ ਤੋਂ...

trump honored ceo of microsoft

ਟਰੰਪ ਨੇ ਮਾਈਕ੍ਰੋਸਾਫਟ ਦੇ ਸੀਈਓ ਨੂੰ ਕੀਤਾ ਸਨਮਾਨਿਤ

krishnamoorthi praised smit machhar

ਅਮਰੀਕੀ ਕਾਂਗਰਸਮੈਨ ਕ੍ਰਿਸ਼ਨਾਮੂਰਤੀ ਨੇ ਭਾਰਤੀ ਪਾਇਲਟ ਸਮਿਤ ਮਛਾਰ ਦੀ ਬਹਾਦਰੀ ਦੀ...

incident in  mexican prison

ਮੈਕਸੀਕਨ ਜੇਲ੍ਹ 'ਚ ਹਿੰਸਕ ਝੜਪ, 10 ਮੌਤਾਂ ਤੇ 16 ਹੋਰ ਜ਼ਖਮੀ

major restrictions imposed in bathinda city district magistrate issues orders

ਬਠਿੰਡਾ ਸ਼ਹਿਰ 'ਚ ਲੱਗੀਆਂ ਵੱਡੀਆਂ ਪਾਬੰਦੀਆਂ, ਜ਼ਿਲਾ ਮੈਜਿਸਟ੍ਰੇਟ ਨੇ ਜਾਰੀ ਕੀਤੇ...

formidable cricketer retirement from all formats

ਗੁਜਰਾਤ 'ਚ ਜਨਮੇ ਧਾਕੜ Cricketer ਨੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਕਰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • secret information isi woman
      ISI ਨੂੰ ਗੁਪਤ ਸੂਚਨਾ ਭੇਜਣ ਦਾ ਖ਼ੁਲਾਸਾ, ਫਰੀਦਕੋਟ ਦੀ ਔਰਤ ਸਣੇ 3 'ਤੇ ਮਾਮਲਾ...
    • woman dead on road accident
      ਪੰਜਾਬ: ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾ ਰਹੀ ਔਰਤ 'ਤੇ ਪਲਟਿਆ ਟਰੱਕ! ਤੜਫ਼-ਤੜਫ਼...
    • akali dal new appointment
      ਪੰਜਾਬ 'ਚ ਚੋਣਾਂ ਤੋਂ ਪਹਿਲਾਂ ਹਲਚਲ ਤੇਜ਼! ਅਕਾਲੀ ਦਲ ਨੇ ਥਾਪਿਆ ਨਵਾਂ ਹਲਕਾ...
    • dc akash bansal issues strict orders sri guru nanak dev ji gurpurab
      ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਲੈ ਕੇ ਡੀ. ਸੀ. ਨੇ ਸਖ਼ਤ ਹੁਕਮ ਕੀਤੇ...
    • son wedding aam aadmi party leader
      ਪੰਜਾਬ : ਪੁੱਤ ਦੇ ਵਿਆਹ ਤੋਂ ਪਹਿਲਾਂ ਸੀਨੀਅਰ 'ਆਪ' ਆਗੂ ਦਾ ਦੇਹਾਂਤ
    • canada incident
      ਕੈਨੇਡਾ 'ਚ ਵੱਡੀ ਵਾਰਦਾਤ ! ਰੇਂਜ ਰੋਵਰ 'ਚ ਬੈਠੇ ਪੰਜਾਬੀ ਨੌਜਵਾਨ ਦਾ ਗੋਲ਼ੀਆਂ...
    • control room set up in gurdaspur action will be taken if stubble fire
      ਪਰਾਲੀ ਨੂੰ ਅੱਗ ਲਗਾਈ ਤਾਂ ਹੋਵੇਗੀ ਤੁਰੰਤ ਕਾਰਵਾਈ, ਗੁਰਦਾਸਪੁਰ 'ਚ ਬਣਿਆ ਕੰਟਰੋਲ...
    • mining  kewal singh dhillon  punjab government
      ਮਾਈਨਿੰਗ ਮਾਮਲੇ 'ਚ ਕੇਵਲ ਸਿੰਘ ਢਿੱਲੋਂ ਦਾ ਪੰਜਾਬ ਸਰਕਾਰ 'ਤੇ ਤਿੱਖਾ ਹਮਲਾ
    • sent to armenia under the pretext of being sent to italy
      ਤਰਨਤਾਰਨ; ਇਟਲੀ ਭੇਜਣ ਦੇ ਨਾਂ 'ਤੇ ਅਰਮਾਨੀਆ ਭੇਜੀ ਕੁੜੀ ਦੀ ਮੌਤ, ਫਿਰ ਪਿਓ ਨੇ ਵੀ...
    • canada  pr  fraud
      ਕੈਨੇਡਾ ’ਚ ਪੀ. ਆਰ. ਕਰਵਾਉਣ ਦਾ ਝਾਂਸਾ ਦੇ ਕੇ 28 ਲੱਖ ਰੁਪਏ ਹੜੱਪੇ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +