ਪਟਿਆਲਾ: ਪੰਜਾਬ ਦੇ 5 ਅਜਿਹੇ ਨੌਜਵਾਨ, ਜਿਹੜੇ ਆਪ ਤਾਂ ਬੋਲ-ਸੁਣ ਨਹੀਂ ਸਕਦੇ, ਪਰ ਉਨ੍ਹਾਂ ਦੇ ਸੇਵਾਭਾਵ ਦੇ ਕਿੱਸੇ ਦੂਰ-ਦੂਰ ਤਕ ਗੂੰਜਦੇ ਹਨ। ਪਿਛਲੇ 10 ਸਾਲਾਂ ਤੋਂ ਮੰਡੀ ਗੋਬਿੰਦਗੜ੍ਹ ਦੇ ਰੇਲਵੇ ਸਟੇਸ਼ਨ ਵਿਚ ਗਰਮੀਆਂ ਵਿਚ ਇਹ 5 ਦੋਸਤ ਪਾਣੀ ਦੀ ਸੇਵਾ ਕਰ ਕੇ ਪੂਰੇ ਸਮਾਜ ਲਈ ਪ੍ਰੇਰਣਾ ਬਣ ਰਹੇ ਹਨ। ਦੁਪਹਿਰ 2 ਵਜੇ ਤੋਂ 3 ਵਜੇ ਤਕ ਅਤੇ ਰਾਤ 8 ਵਜੇ ਤੋਂ 10 ਵਜੇ ਤਕ ਇਹ ਸੈਂਕੜੇ ਯਾਤਰੀਆਂ ਨੂੰ ਰੋਜ਼ਾਨਾ ਠੰਡਾ ਪਾਣੀ ਪਿਲਾਉਂਦੇ ਹਨ।
ਇਹ ਖ਼ਬਰ ਵੀ ਪੜ੍ਹੋ - ਅਕਾਲੀ ਦਲ ਦੇ ਕਲੇਸ਼ 'ਤੇ ਖੁਲ੍ਹ ਕੇ ਬੋਲੇ ਰਾਜਾ ਵੜਿੰਗ, ਸੁਖਬੀਰ ਬਾਦਲ 'ਤੇ ਬੋਲਿਆ ਵੱਡਾ ਹਮਲਾ
ਇਨ੍ਹਾਂ ਦੋਸਤਾਂ ਵਿਚ ਪਿੰਡ ਮਾਨਕ ਮਾਜਰਾ ਦਾ ਗੁਰਸੇਵਕ ਸਿੰਘ ਅਤੇ ਗੋਬਿੰਦਗੜ੍ਹ ਦੇ ਨਿਤੇਸ਼, ਹਿਮਾਂਸ਼ੂ, ਪਵਨ ਅਤੇ ਸਤਨਾਮ ਸਿੰਘ ਹਨ। ਸਤਨਾਮ ਸਿੰਘ 9ਵੀਂ ਅਤੇ ਬਾਕੀ ਚਾਰੋ 4 ਦੱਸਵੀਂ ਪਾਸ ਹਨ। ਸਤਨਾਮ ਤੇ ਗੁਰਸੇਵਕ ਘਰ ਦੇ ਕੰਮਾਂ ਵਿਚ ਹੱਥ ਵਡਾਉਂਦੇ ਹਨ ਤੇ ਬਾਕੀ ਤਿੰਨੋ ਇਕ ਫੈਕਟਰੀ ਵਿਚ ਕੰਮ ਕਰਦੇ ਹਨ।
ਇਹ ਖ਼ਬਰ ਵੀ ਪੜ੍ਹੋ - ਲਾਡੋਵਾਲ ਟੋਲ ਪਲਾਜ਼ਾ 'ਤੇ ਵਾਪਰਿਆ ਭਿਆਨਕ ਹਾਦਸਾ, 3 ਘੰਟੇ ਦੀ ਮੁਸ਼ੱਕਤ ਮਗਰੋਂ ਨਿਕਲੀ ਡਰਾਈਵਰ ਦੀ ਲਾਸ਼
ਰੇਲਵੇ ਪਲੇਟਫ਼ਾਰਮ 'ਤੇ ਪਾਣੀ ਦੀ ਸੇਵਾ 'ਤੇ ਆਉਣ ਤੋਂ ਪਹਿਲਾਂ ਵਟਸਐਪ 'ਤੇ ਇਕ ਦੂਜੇ ਨੂੰ ਗੱਡੀ ਜਾਣਕਾਰੀ ਸਾਂਝੀ ਕਰਦੇ ਹਨ। ਪਲੇਟਫ਼ਾਰਮ 'ਤੇ ਪਹੁੰਚ ਕੇ ਸਭ ਤੋਂ ਪਹਿਲਾਂ ਟੱਪ ਭਰਦੇ ਹਨ ਤੇ ਫ਼ਿਰ ਉਨ੍ਹਾਂ ਨੂੰ ਰੇਹੜੀ 'ਤੇ ਰੱਖ ਕੇ ਪਲੇਟਫਾਰਮ 'ਤੇ ਰੱਖ ਦਿੰਦੇ ਹਨ, ਤਾਂ ਜੋ ਬਾਕੀ ਸਾਥੀਆਂ ਦੇ ਆਉਣ ਤਕ ਪਾਣੀ ਪਿਲਾਉਣ ਦੀ ਤਿਆਰੀ ਹੋ ਸਕੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਫਿਰ ਸ਼ਰਮਸਾਰ ਹੋਈ ਇਨਸਾਨੀਅਤ, ਨਾਨੀ ਕੋਲ ਆਈ 13 ਸਾਲਾ ਕੁੜੀ ਨਾਲ ਜੋ ਹੋਇਆ ਸੁਣ ਉੱਡਣਗੇ ਹੋਸ਼
NEXT STORY