ਅੰਮ੍ਰਿਤਸਰ (ਬਿਊਰੋ)- ਪੰਜਾਬ ਕੇਸਰੀ ਦੇ ਮੁੱਖ ਸੰਪਾਦਕ ਪਦਮ ਸ਼੍ਰੀ ਵਿਜੇ ਚੋਪੜਾ ਜੀ ਵਿਸ਼ੇਸ਼ ਤੌਰ 'ਤੇ ਦੁਰਗਿਆਣਾ ਮੰਦਿਰ ਮੱਥਾ ਟੇਕਣ ਲਈ ਪਹੁੰਚੇ। ਇਸ ਦੌਰਾਨ ਸ਼੍ਰੀ ਦੁਰਗਿਆਣਾ ਮੰਦਿਰ ਕਮੇਟੀ ਅਰੁਣ ਖੰਨਾ ਵੱਲੋਂ ਸ਼੍ਰੀ ਵਿਜੇ ਚੋਪੜਾ ਜੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਅਰੁਣ ਖੰਨਾ ਨੇ ਕਿਹਾ ਕਿ ਅਸੀਂ ਬਹੁਤ ਭਾਗਾਂ ਵਾਲੇ ਹਾਂ ਕਿ ਸ਼੍ਰੀ ਵਿਜੇ ਚੋਪੜਾ ਜੀ ਸ਼੍ਰੀ ਦੁਰਗਿਆਣਾ ਮੰਦਿਰ ਵਿਖੇ ਮੱਥਾ ਟੇਕਣ ਲਈ ਵਿਸ਼ੇਸ਼ ਤੌਰ 'ਤੇ ਪਹੁੰਚੇ ਹਨ। ਸ਼੍ਰੀ ਵਿਜੇ ਚੋਪੜਆ ਜੀ ਨੂੰ ਦੁਰਗਿਆਣਆ ਮੰਦਿਰ ਕਮੇਟੀ ਦੀ ਪ੍ਰਧਾਨ ਲਕਸ਼ਮੀਕਾਂਤ ਚਾਵਲਾ, ਸਕੱਤਰ ਅਰੁਣ ਖੰਨਾ, ਰਾਮ ਸ਼ਰਣਮ ਦੇ ਮੁਖੀ ਤਿਲਕ ਰਾਜ ਵਾਲੀਆ, ਡਾਕਟਰ ਰਾਮ ਚਾਵਲਾ, ਬਲਦੇਵ ਪ੍ਰਕਾਸ਼ ਚਾਵਲਾ, ਸੁਦਰਸ਼ਨ ਕਪੂਰ ਦੇ ਇਲਾਵਾ ਕਮੇਟੀ ਦੇ ਹੋਰ ਮੈਂਬਰਾਂ ਨੇ ਸ਼੍ਰੀ ਵਿਜੇ ਚੋਪੜਾ ਜੀ ਨੂੰ ਦੁਰਗਿਆਣਾ ਤੀਰਥ ਦਾ ਮਾਡਲ ਦੇ ਕੇ ਸਨਮਾਨਤ ਕੀਤਾ।
ਇਹ ਵੀ ਪੜ੍ਹੋ : ਠੱਗੀ ਦਾ ਅਜੀਬ ਤਰੀਕਾ, ਕ੍ਰੈਡਿਟ ਕਾਰਡ ਅਪਲਾਈ ਵੀ ਹੋਇਆ, ਮੈਸੇਜ ਵੀ ਆਇਆ ਪਰ ਜਦੋਂ ਬਿੱਲ ਆਇਆ ਤਾਂ ਉੱਡੇ ਹੋਸ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
CM ਮਾਨ ਨੇ ਸਿਹਤ ਵਿਭਾਗ 'ਚ ਨਵੇਂ ਭਰਤੀ ਨੌਜਵਾਨਾਂ ਨੂੰ ਵੰਡੇ ਨਿਯੁਕਤੀ ਪੱਤਰ, ਆਖੀਆਂ ਵੱਡੀਆਂ ਗੱਲਾਂ
NEXT STORY