ਹਰਿਆਣਾ, (ਰੱਤੀ, ਆਨੰਦ)- ਪਿੰਡ ਭੀਖੋਵਾਲ 'ਚ ਇਕ ਔਰਤ ਦੀ ਗੁੱਤ ਰਹੱਸਮਈ ਢੰਗ ਨਾਲ ਕੱਟੇ ਜਾਣ ਦੀ ਸੂਚਨਾ ਮਿਲੀ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਰੇਸ਼ਮ ਸਿੰਘ ਪੁੱਤਰ ਦੇਵ ਰਾਜ ਵਾਸੀ ਪਿੰਡ ਭੀਖੋਵਾਲ ਨੇ ਦੱਸਿਆ ਕਿ ਇਸ ਘਟਨਾ ਦਾ ਸ਼ਿਕਾਰ ਚੰਦਰ ਕਲੀ ਪਤਨੀ ਸੰਤੋਸ਼ ਕੁਮਾਰ ਮੂਲ ਵਾਸੀ ਬਰੇਲੀ (ਯੂ. ਪੀ.) ਪਿਛਲੇ 4-5 ਸਾਲਾਂ ਤੋਂ ਉਨ੍ਹਾਂ ਦੇ ਖੇਤਾਂ 'ਚ ਪਤੀ ਸਮੇਤ ਰਹਿ ਰਹੀ ਹੈ। ਅੱਜ ਸਵੇਰੇ ਸੰਤੋਸ਼ ਨੇ ਮੈਨੂੰ ਦੱਸਿਆ ਕਿ ਬੀਤੀ ਰਾਤ 12 ਵਜੇ ਤੋਂ ਬਾਅਦ ਸੁੱਤੀ ਹੋਈ ਚੰਦਰ ਕਲੀ ਦੀ ਗੁੱਤ ਕਿਸੇ ਅਣਪਛਾਤੇ ਵਿਅਕਤੀ ਨੇ ਕੱਟ ਦਿੱਤੀ ਹੈ।
ਜਦੋਂ ਅਸੀਂ ਉੱਥੇ ਜਾ ਕੇ ਦੇਖਿਆ ਤਾਂ ਚੰਦਰ ਕਲੀ ਬੇਹੋਸ਼ੀ ਦੀ ਹਾਲਤ 'ਚ ਸੀ। ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ਹਰਿਆਣਾ ਲਿਆਂਦਾ ਗਿਆ ਅਤੇ ਪੁਲਸ ਨੂੰ ਸੂਚਿਤ ਕੀਤਾ ਗਿਆ। ਥਾਣਾ ਹਰਿਆਣਾ ਦੇ ਐੱਸ. ਐੱਚ. ਓ. ਨੇ ਤੁਰੰਤ ਹਸਪਤਾਲ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਨਿੱਜੀ ਹਸਪਤਾਲ 'ਚ ਲੜਕੀ ਨਾਲ ਛੇੜਛਾੜ ਕਰਨ 'ਤੇ ਭਾਰੀ ਹੰਗਾਮਾ
NEXT STORY