ਸੰਗਰੂਰ (ਹਨੀ ਕੋਹਲੀ): ਪੰਜਾਬ ’ਚ ਪੰਜਾਬ ਸਰਕਾਰ ਦੇ ਹੀ ਮੰਤਰੀ ਖ਼ੁਦ ਕੋਰੋਨਾ ਦੇ ਖ਼ਿਲਾਫ ਬਣਾਏ ਗਏ ਕਾਨੂੰਨਾਂ ਦੀ ਉਲੰਘਣਾ ਕਰ ਰਹੇ ਹਨ। ਤਸਵੀਰਾਂ ਸੰਗਰੂਰ ਦੀਆਂ ਹਨ, ਜਿੱਥੇ ਪੰਜਾਬ ਸਰਕਾਰ ਵਲੋਂ ਮਿਸ਼ਨ ਫਤਿਹ-2 ਦੇ ਲਈ ਰੱਖੇ ਇਕ ਸਮਾਗਮ ’ਚ ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਪਹੁੰਚੇ ਸਨ ਅਤੇ ਜਿਸ ਦੇ ਬਾਅਦ ਉੱਥੇ ਇਕ ਨਿੱਜੀ ਵਿਆਹ ਦੇ ਸਮਾਗਮ ’ਚ ਪਹੁੰਚੇ, ਜਿਥੇ ਉਨ੍ਹਾਂ ਦੇ ਨਾਲ ਵੱਡੀ ਗਿਣਤੀ ’ਚ ਪੁਲਸ ਮੁਲਾਜ਼ਮ ਸ਼ਾਮਲ ਹੋਏ।
ਇਹ ਵੀ ਪੜ੍ਹੋ: ਘਰੇਲੂ ਖਪਤਕਾਰਾਂ ਨੂੰ ਮਿਲੇਗੀ ਵੱਡੀ ਰਾਹਤ : ਪੰਜਾਬ ਰੈਗੂਲੇਟਰੀ ਕਮਿਸ਼ਨ ਅੱਜ ਕਰ ਸਕਦੈ ਨਵੀਆਂ ਬਿਜਲੀ ਦਰਾਂ ਦਾ ਐਲਾਨ
ਇਸ ਸਮਾਗਮ ’ਚ ਨਾ ਤਾਂ ਮੰਤਰੀ ਜੀ ਨੇ ਖ਼ੁਦ ਮਾਸਕ ਪਾਇਆ ਹੋਇਆ ਸੀ ਅਤੇ ਨਾ ਹੀ ਤਸਵੀਰਾਂ ’ਚ ਨਜ਼ਰ ਆ ਰਹੇ ਦੂਜੇ ਲੋਕਾਂ ਨੇ। ਆਮ ਲੋਕਾਂ ਦੇ ਲਈ ਵਿਆਹ ਸਮਾਗਮ ’ਚ 10 ਤੋਂ ਵੱਧ ਲੋਕਾਂ ਤੋਂ ਵੱਧ ਇਕੱਠ ਕਰਨ ’ਤੇ ਮਨਾਹੀ ਹੈ। ਲੋਕਾਂ ਲਈ ਕਾਨੂੰਨ ਹਨ ਪਰ ਸਰਕਾਰ ਦੇ ਇਨ੍ਹਾਂ ਮੰਤਰੀਆਂ ਲਈ ਕੋਈ ਕਾਨੂੰਨ ਨਹੀਂ ਹੈ। ਆਮ ਲੋਕ ਤਾਂ ਗੱਡੀ ’ਚ 2 ਤੋਂ ਵੱਧ ਨਹੀਂ ਬੈਠ ਸਕਦੇ।
ਇਹ ਵੀ ਪੜ੍ਹੋ: ਮੌੜ ਹਲਕੇ ਤੋਂ 'ਆਪ' ਵਿਧਾਇਕ ਕਮਾਲੂ ਕਰ ਸਕਦੈ ਨੇ ਵੱਡਾ ਸਿਆਸੀ ਧਮਾਕਾ, ਕਾਂਗਰਸ ਨਾਲ ਨੇੜਤਾ ਦੇ ਚਰਚੇ
ਕਪੂਰਥਲਾ ਕੋਰੋਨਾ ਕਾਰਨ ਜ਼ਿਲ੍ਹੇ ’ਚ 7 ਲੋਕਾਂ ਨੇ ਗਵਾਈ ਜਾਨ, 201 ਮਿਲੇ ਪਾਜ਼ੇਟਿਵ
NEXT STORY