ਮੌੜ ਮੰਡੀ (ਪ੍ਰਵੀਨ): ਹਲਕਾ ਮੌੜ ਤੋਂ ਆਪ ਪਾਰਟੀ ਦੇ ਵਿਧਾਇਕ ਜਗਦੇਵ ਸਿੰਘ ਕਮਾਲੂ ਦੀ ਬੀਤੇ ਕੁੱਝ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਵੱਧ ਰਹੀ ਨੇੜਤਾ ਦੇ ਚਲਦੇ ਸਿਆਸੀ ਗਲਿਆਰਿਆਂ ’ਚ ਇਹ ਚਰਚਾ ਜ਼ੋਰਾਂ ’ਤੇ ਹੈ ਕਿ ਆਉਣ ਵਾਲੇ ਇਕ ਦੋ ਦਿਨਾਂ ’ਚ ਵਿਧਾਇਕ ਜਗਦੇਵ ਸਿੰਘ ਕਮਾਲੂ ਆਪਣੇ ਨਜ਼ਦੀਕੀ ਸਾਥੀਆਂ ਸਮੇਤ ਕਾਂਗਰਸ ਪਾਰਟੀ ’ਚ ਸ਼ਾਮਲ ਹੋ ਕੇ ਵੱਡਾ ਸਿਆਸੀ ਧਮਾਕਾ ਕਰ ਸਕਦੇ ਹਨ।
ਇਹ ਵੀ ਪੜ੍ਹੋ: ਵਿਵਾਦਿਤ ਅਰਦਾਸ ਦੇ ਮਾਮਲੇ ’ਚ ਘਿਰੇ ਭਾਜਪਾ ਆਗੂ ਸੁਖਪਾਲ ਸਰਾਂ ਦਾ ਬਿਆਨ ਆਇਆ ਸਾਹਮਣੇ
ਕਾਂਗਰਸ ਪਾਰਟੀ ’ਚ ਸ਼ਾਮਲ ਹੋਣ ਉਪਰੰਤ ਜਿਥੇ ਹਲਕਾ ਮੌੜ ਦੀ ਵਾਂਗਡੋਰ ਵਿਧਾਇਕ ਕਮਾਲੂ ਦੇ ਹੱਥਾਂ ’ਚ ਆ ਜਾਵੇਗੀ, ਉਥੇ ਹਲਕਾ ਮੌੜ ਦੇ ਸਿਆਸੀ ਸਮੀਕਰਨ ਵੀ ਪੂਰੀ ਤਰ੍ਹਾਂ ਬਦਲ ਜਾਣਗੇ। ਇਸ ਸਿਆਸੀ ਹਲਚਲ ਨਾਲ ਹਲਕਾ ਮੌੜ ਅੰਦਰ ਪਹਿਲਾ ਤੋਂ ਬਣੇ ਕਈ ਹਲਕਾ ਸੇਵਾਦਾਰਾਂ ਨੂੰ ਵੱਡਾ ਸਿਆਸੀ ਝਟਕਾ ਲੱਗ ਸਕਦਾ ਹੈ।
ਇਹ ਵੀ ਪੜ੍ਹੋ: ਕੋਰੋਨਾ ਨੇ ਉਜਾੜਿਆ ਹੱਸਦਾ ਵੱਸਦਾ ਘਰ, ਪਿਓ ਦਾ ਹੋਇਆ ਸਸਕਾਰ ਤਾਂ ਪਿੱਛੋਂ ਪੁੱਤ ਨੇ ਵੀ ਤੋੜਿਆ ਦਮ
ਦੱਸਣਾ ਬਣਦਾ ਹੈ ਕਿ ਬੀਤੇ ਕੁਝ ਸਮੇਂ ਤੋਂ ਜਗਦੇਵ ਸਿੰਘ ਕਮਾਲੂ ਵੱਲੋਂ ਹਲਕੇ ਦੀ ਬਿਹਤਰੀ ਲਈ ਉਠਾਈਆਂ ਜਾ ਰਹੀਆਂ ਸਮੂਹ ਮੰਗਾਂ ਨੂੰ ਕੈਪਟਨ ਸਰਕਾਰ ਵੱਲੋਂ ਬਿਨਾਂ ਕਿਸੇ ਕਿੰਤੂ-ਪ੍ਰੰਤੂ ਦੇ ਤੁਰੰਤ ਪ੍ਰਵਾਨ ਕੀਤਾ ਜਾ ਰਿਹਾ ਹੈ ਅਤੇ ਹਲਕੇ ਅੰਦਰਲੀ ਅਫ਼ਸਰਸ਼ਾਹੀ ਵੀ ਵਿਧਾਇਕ ਕਮਾਲੂ ਦੇ ਹੁਕਮਾਂ ’ਤੇ ਫੁੱਲ ਚੜ੍ਹਾ ਰਹੀ ਹੈ। ਖ਼ਾਸ ਗੱਲ ਇਹ ਵੀ ਹੈ ਕਿ ਨਵੇਂ ਬਣੇ ਹਲਕਾ ਮੌੜ ਅੰਦਰ ਕਾਂਗਰਸ ਦੀ ਹਾਲਤ ਬੇਹੱਦ ਕਮਜ਼ੋਰ ਹੈ, ਜਿਸ ਕਾਰਨ ਕਾਂਗਰਸ ਹਾਈਕਮਾਂਡ ਨੇ ਹਲਕੇ ਅੰਦਰ ਆਪਣੀ ਸਥਿਤੀ ਨੂੰ ਸੁਧਾਰਨ ਲਈ ਕੁਝ ਸਮਾਂ ਪਹਿਲਾ ਹੀ ਵਿਧਾਇਕ ਕਮਾਲੂ ’ਤੇ ਡੋਰੇ ਪਾਉਣੇ ਸ਼ੁਰੂ ਕਰ ਦਿੱਤੇ ਸਨ, ਤਾਂ ਜੋ ਹਲਕੇ ਅੰਦਰ ਧੜਿਆਂ ’ਚ ਵੰਡੇ ਕਾਂਗਰਸੀ ਵਰਕਰਾਂ ਨੂੰ ਇਕ ਮਾਲਾ ’ਚ ਪਰੋਇਆ ਜਾ ਸਕੇ।
ਇਹ ਵੀ ਪੜ੍ਹੋ: ਸਫ਼ਾਈ ਸੇਵਕਾਂ ਦੀ ਹੜਤਾਲ ’ਤੇ ਰਾਜਨੀਤੀ ਕਰ ਰਹੇ ਲੀਡਰਾਂ ਲਈ ਕੌਂਸਲਰ ਸੁੱਖੀ ਬਣਿਆ ਮਿਸਾਲ
ਜ਼ਿਕਰਯੋਗ ਹੈ ਕਿ 2017 ਦੀਆਂ ਵਿਧਾਨ ਸਭਾ ਚੋਣਾ ’ਚ ‘ਆਪ’ ਦੇ ਉਮੀਦਵਾਰ ਜਗਦੇਵ ਸਿੰਘ ਕਮਾਲੂ ਨੇ ਕਾਂਗਰਸ ਪਾਰਟੀ ਦੇ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਤਤਕਾਲੀਨ ਮੰਤਰੀ ਜਨਮੇਜ਼ਾ ਸਿੰਘ ਸੇਖੋਂ ਨੂੰ ਪੰਦਰਾਂ ਹਜ਼ਾਰ ਤੋਂ ਵੀ ਵਧੇਰੇ ਵੋਟਾਂ ਦੇ ਫਰਕ ਨਾਲ ਹਰਾ ਕੇ ਵੱਡੀ ਜਿੱਤ ਪ੍ਰਾਪਤ ਕੀਤੀ ਸੀ। ਹੁਣ ਜੇਕਰ ਆਉਣ ਵਾਲੇ ਦਿਨਾਂ ’ਚ ਵਿਧਾਇਕ ਕਮਾਲੂ ਕਾਂਗਰਸ ਪਾਰਟੀ ’ਚ ਸ਼ਾਮਲ ਹੁੰਦੇ ਹਨ ਤਾਂ ਇਸ ਨਾਲ ਨਾਂ ਸਿਰਫ ਹਲਕਾ ਮੌੜ ਅੰਦਰ ਕਾਂਗਰਸ ਪਾਰਟੀ ’ਚ ਇਕਜੁਟਤਾ ਆਵੇਗੀ ਬਲਕਿ ਸੂਬੇ ਅੰਦਰ ਵੀ ਕਾਂਗਰਸ ਪਾਰਟੀ ਨੂੰ ਮਜ਼ਬੂਤੀ ਮਿਲੇਗੀ।
ਇਹ ਵੀ ਪੜ੍ਹੋ: ਥਾਣੇਦਾਰ ਵੱਲੋਂ ਜਬਰ ਜ਼ਿਨਾਹ ਦੇ ਮਾਮਲੇ 'ਚ ਪੰਜਾਬ ਪੁਲਸ ਨੂੰ ਝਟਕਾ, ਹਾਈਕੋਰਟ ਵੱਲੋਂ ਨਵੀਂ ਸਿਟ ਦਾ ਗਠਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਬਠਿੰਡਾ ’ਚ 13 ਸਾਲਾ ਬੱਚੀ ਨੇ ਕੀਤੀ ਖ਼ੁਦਕੁਸ਼ੀ, ਘਟਨਾ ਸਮੇਂ ਘਰ ’ਚ ਇਕੱਲੀ ਸੀ ਬੱਚੀ
NEXT STORY