ਟਾਂਡਾ ਉਡ਼ਮੁਡ਼, (ਗੁਪਤਾ)- ਪਿੰਡ ਕਲੋਆ ਅੱਡੇ ਵਿਖੇ ਅਣਪਛਾਤੇ ਚੋਰਾਂ ਨੇ ਦੇਰ ਰਾਤ ਇਕ ਹਲਵਾਈ ਦੀ ਦੁਕਾਨ ਨੂੰ ਸੰਨ੍ਹ ਲਾ ਕੇ ਸਾਮਾਨ ਅਤੇ ਨਕਦੀ ਚੋਰੀ ਕਰ ਲਈ। ਜਾਣਕਾਰੀ ਦਿੰਦਿਆਂ ਭਗਤ ਸਵੀਟਸ ਸ਼ਾਪ ਦੇ ਮਾਲਕ ਜਤਿੰਦਰ ਸਿੰਘ ਪੁੱਤਰ ਉਂਕਾਰ ਸਿੰਘ ਵਾਸੀ ਲਿੱਰਾ ਨੇ ਦੱਸਿਆ ਕਿ ਬੀਤੇ ਰਾਤ ਚੋਰਾਂ ਨੇ ਦੁਕਾਨ ਨੂੰ ਸੰਨ੍ਹ ਲਾ ਕੇ ਗੱਲੇ ਵਿਚੋਂ 5 ਹਜ਼ਾਰ ਰੁਪਏ ਅਤੇ ਕੀਮਤੀ ਸਾਮਾਨ ਚੋਰੀ ਕਰ ਲਿਆ।
ਉਨ੍ਹਾਂ ਦਾ ਕਰੀਬ 20 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ। ਚੋਰੀ ਦਾ ਪਤਾ ਸਵੇਰੇ ਦੁਕਾਨ ਖੋਲ੍ਹਣ ’ਤੇ ਲੱਗਾ। ਚੋਰੀ ਦੀ ਇਸ ਘਟਨਾ ਸਬੰਧੀ ਸੂਚਨਾ ਟਾਂਡਾ ਪੁਲਸ ਨੂੰ ਦੇ ਦਿੱਤੀ ਗਈ ਹੈ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
ਸ਼ਾਰਟ-ਸਰਕਟ ਹੋਣ ਕਾਰਨ ਸਾਂਝ ਕੇਂਦਰ ’ਚ ਏ. ਸੀ. ਨੂੰ ਲੱਗੀ ਅੱਗ
NEXT STORY