ਫਰੀਦਕੋਟ (ਜਗਤਾਰ) : ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ 'ਚ ਇੱਕ ਨੌਜਵਾਨ ਗੁਰੂਦੁਆਰਾ ਸਾਹਿਬ ਦੇ ਬਾਥਰੂਮ ਅੰਦਰ ਨਸ਼ੇ ਦਾ ਟੀਕਾ ਲਾਗਉਂਦੇ ਗੁਰੂਦੁਆਰਾ ਦੇ ਸੇਵਾਦਾਰਾਂ ਵੱਲੋਂ ਮੌੱਕੇ ਤੇ ਫੜਿਆ ਗਿਆ ਜਿਸ ਦੀ ਸੇਵਾਦਾਰਾਂ ਵੱਲੋਂ ਕੁੱਟਮਾਰ ਕਰ ਛੱਡ ਦਿੱਤਾ ਗਿਆ। ਨਸ਼ਾ ਕਰਨ ਵਾਲਾ ਨੌਜਵਾਨ ਮੋਗਾ ਵਿਖੇ ਪੁਲਸ ਲਾਈਨ 'ਚ ਤਾਇਨਾਤ ਮੁਲਾਜ਼ਮ ਦੱਸਿਆ ਜਾ ਰਿਹਾ ਹੈ।
ਜਾਣਕਾਰੀ ਮੁਤਾਬਿਕ ਰਣਜੀਤ ਸਿੰਘ ਵਾਸੀ ਪਿੰਡ ਸਰਾਵਾਂ ਜੋ ਮੋਗਾ ਪੁਲਸ ਲਾਈਨ 'ਚ ਤਾਇਨਾਤ ਹੈ ਜੋ ਰਾਤ ਕਰੀਬ 7.30 ਵਜੇ ਕੋਟਕਪੂਰਾ ਦੇ ਗੁਰੂਦੁਆਰਾ ਚੁੱਲ੍ਹਾ ਸਾਹਿਬ ਦੇ ਬਾਥਰੂਮ 'ਚ ਵੜਿਆ ਜਿਥੇ ਜ਼ਿਆਦਾ ਸਮਾਂ ਲੱਗਣ 'ਤੇ ਉਥੇ ਸੇਵਾ 'ਤੇ ਤਾਇਨਾਤ ਸੇਵਾਦਾਰ ਨੂੰ ਸ਼ੱਕ ਪੈਣ 'ਤੇ ਜਦ ਉਸਦੀ ਤਲਾਸ਼ੀ ਲਈ ਗਈ ਤਾਂ ਉਸਦੀ ਜੇਬ 'ਚੋਂ ਸਰਿੰਜ ਮਿਲੀ, ਜਿਸ ਤੋਂ ਬਾਅਦ ਸੇਵਾਦਾਰਾਂ ਵੱਲੋਂ ਉਸਦੀ ਕੁੱਟਮਾਰ ਕਰ ਛੱਡ ਦਿੱਤਾ ਗਿਆ ਜਿਸ ਦੀ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ।
ਇਸ ਸਬੰਧੀ ਐੱਸਪੀ ਮਨਮਿੰਦਰ ਬੀਰ ਸਿੰਘ ਨੇ ਦੱਸਿਆ ਕਿ ਵਾਇਰਲ ਵੀਡੀਓ ਧਿਆਨ ਚ ਆਉਣ ਤੋਂ ਬਾਅਦ ਉਕਤ ਮੁਲਾਜ਼ਮ ਜੋ ਮੋਗਾ ਵਿਖੇ ਕਾਂਸਟੇਬਲ ਦੇ ਤੌਰ 'ਤੇ ਤਾਇਨਾਤ ਹੈ ਅਤੇ ਉਥੋਂ ਗੈਰਹਾਜ਼ਰ ਚੱਲ ਰਿਹਾ ਹੈ, ਨੂੰ ਰਾਊਂਡ ਅਪ ਕਰ ਕੇ ਉਸਦਾ ਡੋਪ ਟੈਸਟ ਕਰਵਾਇਆ ਜਾਵੇਗਾ ਅਤੇ ਐੱਸਐੱਸਪੀ ਮੋਗਾ ਨੂੰ ਇਸ ਸਬੰਧੀ ਵਿਭਾਗੀ ਕਾਰਵਾਈ ਲਈ ਲਿਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ ਜਿਸ ਤਹਿਤ ਲੋਕਾਂ ਨਾਲ ਵਾਅਦਾ ਹੈ ਕੇ ਨਸ਼ਿਆਂ ਨੂੰ ਲੈਕੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਭਾਵੇ ਉਹ ਪੁਲਸ ਮੁਲਾਜ਼ਮ ਹੋਵੇ ਯਾ ਸਰਕਾਰੀ ਮੁਲਾਜ਼ਮ ਬਖਸ਼ਿਆ ਨਹੀਂ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਜਲਦ ਖੋਲ੍ਹਣ ਦੀ ਕੀਤੀ ਅਪੀਲ
NEXT STORY