ਲੋਪੋਕੇ, (ਸਤਨਾਮ)- ਪਿੰਡ ਭੰਗਵਾਂ ਦੀਅਾਂ 2 ਧਿਰਾਂ ਵਿਚਾਲੇ ਜ਼ਮੀਨ ਦੀ ਰਜਿਸਟਰੀ ਕਰਵਾਉਣ ਸਬੰਧੀ ਸਬ-ਤਹਿਸੀਲ ਲੋਪੋਕੇ ’ਚ ਹੋਈ ਤਕਰਾਰ ਵਿਚ ਦੋਵਾਂ ਧਿਰਾਂ ਦੇ 3 ਵਿਅਕਤੀਅਾਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਵਿਧਵਾ ਗੁਰਮੀਤ ਕੌਰ ਨੇ ਜਾਣਕਾਰੀ ਦਿੰਦਿਅਾਂ ਕਿਹਾ ਕਿ ਉਸ ਨੇ ਪਿੰਡ ਭੰਗਵਾਂ ਵਿਖੇ 4 ਕਿੱਲੇ ਜ਼ਮੀਨ 7 ਸਾਲ ਪਹਿਲਾਂ ਅਤਰ ਸਿੰਘ ਨੂੰ ਵੇਚੀ ਸੀ, ਜਿਸ ਵਿਚ ਅਸੀਂ 3 ਭਾਈਵਾਲ ਮੈਂ, ਮੇਰਾ ਲਡ਼ਕਾ ਜੁਗਰਾਜ ਸਿੰਘ ਤੇ ਮੇਰੀ ਲਡ਼ਕੀ ਗੁਰਕਰਨਬੀਰ ਕੌਰ ਸੀ, ਇਸ ਤੋਂ ਬਾਅਦ ਗੁਰਕਰਨਬੀਰ ਕੌਰ ਨੇ ਆਪਣੀ ਮਰਜ਼ੀ ਨਾਲ ਸ਼ਹੂਰਾ ਪਿੰਡ ਦੇ ਕਿਸੇ ਲਡ਼ਕੇ ਨਾਲ ਵਿਆਹ ਕਰਵਾ ਲਿਆ ਤੇ ਸਹੁਰਾ ਪਰਿਵਾਰ ਦੇ ਕਹਿਣੇ ’ਚ ਆ ਕੇ ਸਾਬਕਾ ਸਰਪੰਚ ਦਾਰਾ ਸਿੰਘ ਤੇ ਨੰਬਰਦਾਰ ਗੁਰਮੀਤ ਸਿੰਘ ਨਾਲ ਮਿਲ ਕੇ ਆਪਣੇ ਹਿੱਸੇ ਦੀ ਵੇਚੀ ਹੋਈ ਜ਼ਮੀਨ ’ਤੇ ਦੁਬਾਰਾ ਕਿਸੇ ਹੋਰ ਦੇ ਨਾਂ ਰਜਿਸਟਰੀ ਕਰਵਾਈ ਜਾ ਰਹੀ ਸੀ।
ਇਸ ਸਬੰਧੀ ਜਦੋਂ ਅਸੀਂ ਤਹਿਸੀਲਦਾਰ ਕੋਲੋਂ ਜਾਣਕਾਰੀ ਲੈਣ ਲਈ ਤਹਿਸੀਲ ’ਚ ਗਏ ਤਾਂ ਉਥੇ ਪਹਿਲਾਂ ਤੋਂ ਹੀ ਮੌਜੂਦ ਦਾਰਾ ਸਿੰਘ, ਗੁਰਮੀਤ ਸਿੰਘ ਤੇ ਕੁਝ ਅਣਪਛਾਤੇ ਵਿਅਕਤੀ ਮੇਰੇ ਗਲ਼ ਪੈ ਗਏ ਅਤੇ ਮੇਰੇ ਸਿਰ ’ਤੇ ਕਿਸੇ ਚੀਜ਼ ਨਾਲ ਵਾਰ ਕੀਤਾ ਤੇ ਹੱਥੋਪਾਈ ਕਰਦੇ ਹੋਏ ਮੇਰੇ ਕੱਪਡ਼ੇ ਪਾਡ਼ ਦਿੱਤੇ। ਇਸ ਤੋਂ ਬਾਅਦ ਸਾਡੇ ਰਿਸ਼ਤੇਦਾਰ ਗੁਰਮੇਜ ਸਿੰਘ ਤੇ ਪਰਮਜੀਤ ਸਿੰਘ ਜੋ ਮੇਰੇ ਨਾਲ ਆਏ ਸਨ, ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਗੰਭੀਰ ਜ਼ਖਮੀ ਕਰ ਦਿੱਤਾ, ਜੋ ਸਰਕਾਰੀ ਹਸਪਤਾਲ ਵਿਖੇ ਜ਼ੇਰੇ ਇਲਾਜ ਹਨ। ਇਸ ਸਬੰਧੀ ਪੁਲਸ ਥਾਣਾ ਲੋਪੋਕੇ ਵਿਖੇ ਦਰਖਾਸਤ ਦਿੱਤੀ ਗਈ ਹੈ।
ਇਸ ਸਬੰਧੀ ਵਿਰੋਧੀ ਧਿਰ ਦਾਰਾ ਸਿੰਘ ਤੇ ਗੁਰਮੀਤ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਅਾਂ ਕਿਹਾ ਕਿ ਗੁਰਕਰਨਬੀਰ ਕੌਰ ਨੇ ਜੋ ਪਹਿਲਾਂ ਰਜਿਸਟਰੀ ਕੀਤੀ ਸੀ, ਧੋਖੇ ਨਾਲ ਕਰਵਾਈ ਗਈ ਕਿਉਂਕਿ ਉਹ ਉਸ ਸਮੇਂ ਨਾਬਾਲਗ ਸੀ ਤੇ ਮਾਣਯੋਗ ਅਦਾਲਤ ਦੇ ਹੁਕਮਾਂ ਮੁਤਾਬਿਕ ਉਹ ਰਜਿਸਟਰੀ ਨੂੰ ਰੱਦ ਕਰ ਕੇ ਉਸ ਨੂੰ ਆਪਣੀ ਜ਼ਮੀਨ ਵੇਚਣ ਦੇ ਹੱਕ ਦਿੱਤੇ ਗਏ ਸਨ। ਅੱਜ ਅਸੀਂ ਉਸ ਪੈਲੀ ਦੀ ਰਜਿਸਟਰੀ ਸਬੰਧੀ ਨੰਬਰਦਾਰ ਅਤੇ ਗਵਾਹ ਦੇ ਤੌਰ ’ਤੇ ਆਏ ਤਾਂ ਗੁਰਮੀਤ ਕੌਰ ਸਾਡੇ ਗਲ਼ ਪੈ ਗਈ, ਆਪਣੇ ਕੱਪਡ਼ੇ ਖੁਦ ਪਾਡ਼ ਕੇ ਸਾਡੇ ’ਤੇ ਝੂਠੇ ਦੋਸ਼ ਲਾ ਰਹੀ ਹੈ। ਇਨ੍ਹਾਂ ਸਾਡੇ ਇਕ ਵਿਅਕਤੀ ਨੂੰ ਸੱਟਾਂ ਮਾਰੀਅਾਂ, ਜੋ ਕਿ ਸਰਕਾਰੀ ਹਸਪਤਾਲ ’ਚ ਜ਼ੇਰੇ ਇਲਾਜ ਹੈ। ਇਸ ਸਬੰਧੀ ਪੁਲਸ ਥਾਣਾ ਲੋਪੋਕੇ ਨਾਲ ਸੰਪਰਕ ’ਤੇ ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਵੱਲੋਂ ਦਰਖਾਸਤਾਂ ਆਈਅਾਂ ਹਨ, ਤਫਤੀਸ਼ ਜਾਰੀ ਹੈ, ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਰਸੋਈ ਗੈਸ ਦੇ ਰੇਟ ’ਚ ਵਾਧੇ ਵਿਰੁੱਧ ਰੋਸ ਵਿਖਾਵਾ
NEXT STORY