ਸੰਗਤ ਮੰਡੀ (ਮਨਜੀਤ): ਪਿੰਡ ਰਾਏ ਕੇ ਖੁਰਦ ਵਿਖੇ ਇਕ ਕਿਸਾਨ ਵੱਲੋਂ ਕਰਜ਼ੇ ਤੋਂ ਦੁਖੀ ਹੋ ਕੇ ਆਪਣੇ ਘਰ ’ਚ ਹੀ ਕੀਟਨਾਸ਼ਕ ਸਪਰੇਅ ਪੀ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਕਿਸਾਨ ਬਿੱਕਰ ਸਿੰਘ (47) ਪੁੱਤਰ ਕਰਨੈਲ ਸਿੰਘ ਕੋਲ ਚਾਰ ਏਕੜ ਜ਼ਮੀਨ ਸੀ। ਪਿਛਲੇ ਸਾਲਾਂ ’ਚ ਲਗਾਤਾਰ ਉਸ ਦੀ ਫ਼ਸਲ ਮਾੜੀ ਰਹਿ ਜਾਂਦੀ ਸੀ, ਜਿਸ ਕਾਰਨ ਆੜ੍ਹਤੀਆਂ ਅਤੇ ਬੈਂਕ ਦਾ ਉਸ ਸਿਰ ਗਿਆਰਾਂ ਲੱਖ ਦੇ ਕਰੀਬ ਕਰਜ਼ਾ ਸੀ। ਕਰਜ਼ ਉਤਾਰਨ ਦੀ ਬਜਾਏ ਹਰ ਸਾਲ ਵੱਧਦਾ ਜਾ ਰਿਹਾ ਸੀ, ਜਿਸ ਕਾਰਨ ਕਿਸਾਨ ਬਿੱਕਰ ਸਿੰਘ ਪਰੇਸ਼ਾਨੀ ਦੀ ਹਾਲਤ ’ਚ ਰਹਿੰਦਾ ਸੀ।
ਇਸੇ ਪਰੇਸ਼ਾਨੀ ਕਾਰਨ ਹੀ ਉਸ ਨੇ ਆਪਣੇ ਘਰ ’ਚ ਰੱਖੀ ਕੀਟਨਾਸ਼ਕ ਸਪਰੇਅ ਪੀ ਲਈ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਥਾਣਾ ਨੰਦਗੜ੍ਹ ਦੀ ਪੁਲਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਦਾ ਬਠਿੰਡਾ ਸਥਿਤ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ। ਕਿਸਾਨ ਬਿੱਕਰ ਸਿੰਘ ਦੀ ਅਚਨਚੇਤ ਹੋਈ ਮੌਤ ਕਾਰਨ ਸਮੁੱਚੇ ਪਿੰਡ ’ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ਪਾਕਿ ਵਾਂਗ ਭਾਰਤ ਸਰਕਾਰ ਵੀ ਵੱਡਾ ਦਿਲ ਕਰਕੇ ਖੋਲ੍ਹੇ ਕਰਤਾਰਪੁਰ ਲਾਂਘਾ: ਗਿ. ਹਰਪ੍ਰੀਤ ਸਿੰਘ
NEXT STORY