ਚੰਡੀਗੜ੍ਹ : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਬੇਅਦਬੀ ਅਤੇ ਗੋਲੀ ਕਾਂਡ ਮਾਮਲੇ ਦੀ ਜਾਂਚ ਕਰ ਰਹੀ ਐੱਸ. ਆਈ. ਟੀ. (ਸਪੈਸ਼ਲ ਜਾਂਚ ਟੀਮ) ਨੇ ਮੁੜ ਤਲਬ ਕੀਤਾ ਹੈ। ਐੱਸ. ਆਈ. ਟੀ. ਨੇ ਸੁਖਬੀਰ ਬਾਦਲ ਨੂੰ 11 ਸਤੰਬਰ ਨੂੰ ਚੰਡੀਗੜ੍ਹ ਵਿਚ ਪੁੱਛਗਿੱਛ ਲਈ ਬੁਲਾਇਆ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 20 ਜੁਲਾਈ ਨੂੰ ਐੱਸ. ਆਈ. ਟੀ. ਨੇ ਸੁਖਬੀਰ ਸਿੰਘ ਬਾਦਲ ਨੂੰ ਪੁੱਛਗਿੱਛ ਲਈ ਬੁਲਾਇਆ ਸੀ।
ਇਹ ਵੀ ਪੜ੍ਹੋ : ਸਚਿਨ ਪਾਇਲਟ ਦੀ ਪੰਜਾਬ ਕਾਂਗਰਸ ਇੰਚਾਰਜ ਵਜੋਂ ਨਿਯੁਕਤੀ 'ਤੇ ਰਾਜਾ ਵੜਿੰਗ ਦਾ ਵੱਡਾ ਬਿਆਨ
ਦੂਜੇ ਪਾਸੇ ਸੁਖਬੀਰ ਬਾਦਲ ਨੂੰ ਜਾਰੀ ਹੋਏ ਐੱਸ. ਆਈ. ਟੀ. ਦੇ ਸੰਮਨ ਨੂੰ ਲੈ ਕੇ ਅਕਾਲੀ ਦਲ ਦੇ ਸੀਨੀਅਰ ਆਗੂ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਸਰਕਾਰ ਬਹੁਤ ਮੁੱਦਿਆਂ 'ਤੇ ਘਿਰ ਚੁੱਕੀ ਹੈ, ਭਾਵੇਂ ਉਹ ਜਬਰ-ਜ਼ਿਨਾਹ ਰਿਸ਼ਵਤ ਕਾਂਡ ਹੋਵੇ, ਨਸ਼ੇ ਦਾ ਮੁੱਦਾ ਹੋਵੇ ਜਾਂ ਮੁੱਖ ਮੰਤਰੀ ਦਾ ਵਿਰੋਧ ਕਰਨ 'ਤੇ ਨੌਜਵਾਨ ਦੀ ਕੁੱਟਮਾਰ ਦਾ ਮਾਮਲਾ ਹੋਵੇ, ਇਨ੍ਹਾਂ ਸਾਰੇ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਇਹ ਸੰਮਨ ਕੱਢਿਆ ਗਿਆ ਹੈ। ਅਜਿਹੀਆਂ ਕਾਰਵਾਈਆਂ ਨਾਲ ਪੰਜਾਬ ਦੇ ਅਸਲ ਮੁੱਦਿਆਂ ਤੋਂ ਧਿਆਨ ਨਹੀਂ ਭਟਕਾਇਆ ਜਾ ਸਕਦਾ। ਅੱਜ ਪੰਜਾਬ ਵਿਚ ਲੋਕ ਨਸ਼ੇ ਨਾਲ ਪੀੜਤ ਹਨ, ਲੋਕਾਂ ਨੂੰ ਕੁੱਟਿਆ ਜਾ ਰਿਹਾ ਹੈ, ਖੁਦਕੁਸ਼ੀਆਂ ਹੋ ਰਹੀਆਂ ਹਨ। ਅਜਿਹੇ ਜਿੰਨੇ ਮਰਜ਼ੀ ਸੰਮਨ ਭੇਜ ਲੈਣ, ਇਹ ਸਿਰਫ ਸਿਆਸਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ 11 ਸਾਲ ਤੋਂ ਇਹ ਮੁੱਦਾ ਜਿਉਂ ਦਾ ਤਿਉਂ ਖੜਾ ਹੈ, ਜਾਂਚ ਕਿੱਥੇ ਹੈ, ਇਸ ਮੁੱਦੇ ਨੂੰ ਸਿਰਫ ਤੇ ਸਿਰਫ ਸਿਆਸੀ ਮੁੱਦੇ ਦੇ ਤੌਰ 'ਤੇ ਜਿਉਂਦਾ ਰੱਖਿਆ ਜਾ ਰਿਹ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦਾ ਹੈੱਡ ਕਾਂਸਟੇਬਲ ਗ੍ਰਿਫ਼ਤਾਰ, ਜਿਸ ਥਾਣੇ 'ਚ ਤਾਇਨਾਤ ਉਸੇ 'ਚ ਦਰਜ ਹੋਇਆ ਮਾਮਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ATM ਕਾਰਡ ਬਦਲ ਦੇ ਠੱਗੀ ਮਾਰਨ ਵਾਲਾ ਕਾਬੂ, ਪੁੱਛਗਿੱਛ ਜਾਰੀ
NEXT STORY