ਜਲੰਧਰ : ਪੰਜਾਬੀ ਮੂਲ ਦੀ ਆਸਟਰੇਲੀਅਨ ਵਾਸੀ ਸੁੱਖੀ ਬੱਲ ਨੇ ਇਕ ਵੱਡਾ ਮੁਕਾਮ ਹਾਂਸਲ ਕੀਤਾ ਹੈ। ਸੁੱਖੀ ਵੱਲੋਂ ਹਾਲ ਹੀ ਵਿਚ ਨੇਪਾਲ ਦੀ ਅਮਾ-ਦਬਲਮ ਚੋਟੀ ਨੂੰ ਸਰ ਕੀਤਾ ਗਿਆ ਹੈ, ਜਿਸ ਦੀ ਉਚਾਈ ਛੇ ਹਜ਼ਾਰ ਮੀਟਰ ਤੋਂ ਵੀ ਵੱਧ ਹੈ। ਇਸ ਚੋਟੀ ਮਾਊਂਟ ਐਵਰੇਸਟ ਤੋਂ ਦੂਜੇ ਸਥਾਨ 'ਤੇ ਆਉਂਦੀ ਹੈ। ਸੁੱਖੀ ਨੇ ਕੁੱਲ 21 ਦਿਨਾਂ ਦੇ ਅੰਦਰ ਇਸ ਚੋਟੀ ਨੂੰ ਸਰ ਕੀਤਾ ਹੈ। ਉਨ੍ਹਾਂ ਮੁਤਾਬਕ ਇਹ ਤਜਰਬਾ ਬੇਹੱਦ ਸ਼ਾਨਦਾਰ ਅਤੇ ਸੰਘਰਸ਼ ਭਰਪੂਰ ਰਿਹਾ। ਇਸ ਚੋਟੀ ਦੇ ਬਾਰੇ ਬਹੁਤ ਸਾਰੀਆਂ ਦਿਲਚਸਪ ਗੱਲਾਂ ਉਨ੍ਹਾਂ ਨੇ ਸਾਡੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਸਾਂਝੀਆਂ ਕੀਤੀਆਂ। ਪੂਰੀ ਗੱਲਬਾਤ ਸੁਨਣ ਲਈ ਹੇਠਾਂ ਦਿੱਤੇ ਗਏ ਲਿੰਕ ਉਪਰ ਕਲਿੱਕ ਕਰੋ।
ਪੰਜਾਬ 'ਚ ਪੈਣ ਲੱਗਾ ਮੀਂਹ! ਗਰਮੀ ਤੋਂ ਮਿਲੀ ਥੋੜ੍ਹੀ ਰਾਹਤ, ਤਾਪਮਾਨ 'ਚ ਆਈ ਵੱਡੀ ਗਿਰਾਵਟ
NEXT STORY