ਲੁਧਿਆਣਾ (ਵਿੱਕੀ)- ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਰਿਹਾਇਸ਼ ’ਤੇ ਰੱਖੀ ਪ੍ਰੈੱਸ ਕਾਨਫ਼ਰੰਸ ਦੌਰਾਨ ਉਸ ਸਮੇਂ ਮਾਹੌਲ ਪੂਰੀ ਤਰ੍ਹਾਂ ਸਿਆਸੀ ਚਰਚਾਵਾਂ ਦਾ ਕੇਂਦਰ ਬਣ ਗਿਆ, ਜਦੋਂ ਸੰਸਦ ਮੈਂਬਰ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਆਪਣੇ ਨਾਲ ਖੜ੍ਹਾ ਕਰ ਕੇ ਪਾਰਟੀ ਦੀ ਮਜ਼ਬੂਤੀ ਦਾ ਪ੍ਰਦਰਸ਼ਨ ਕੀਤਾ। ਰੰਧਾਵਾ ਨੇ ਬੇਹੱਦ ਸਪੱਸ਼ਟ ਤੇ ਹਮਲਾਵਰ ਅੰਦਾਜ਼ ਵਿਚ ਵਿਰੋਧੀ ਧਿਰਾਂ ਤੇ ਮੀਡੀਆ ਦੀਆਂ ਉਨ੍ਹਾਂ ਤਮਾਮ ਅਟਕਲਾਂ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ, ਜਿਨ੍ਹਾਂ ਵਿਚ ਕਾਂਗਰਸ ਦੇ ਅੰਦਰੂਨੀ ਕਲੇਸ਼ ਦੀਆਂ ਗੱਲਾਂ ਕਹੀਆਂ ਜਾ ਰਹੀਆਂ ਸਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਸਦ ਮੈਂਬਰ ਰੰਧਾਵਾ ਨੇ ਮੁਸਕਰਾਉਂਦੇ ਆਪਣੇ ਦੋਹਾਂ ਪਾਸੇ ਖੜ੍ਹੇ ਦਿੱਗਜ ਆਗੂਆਂ ਦੇ ਮੋਢਿਆਂ ’ਤੇ ਹੱਥ ਰੱਖਿਆ ਤੇ ਕਿਹਾ, ‘‘ਜਿਹੜੇ ਲੋਕ ਇਹ ਸਵਾਲ ਚੁੱਕਦੇ ਹਨ ਕਿ ਕਾਂਗਰਸ ਵਿਚ ਕੋਈ ਵਿਵਾਦ ਹੈ, ਉਹ ਅੱਜ ਦਾ ਇਹ ਦ੍ਰਿਸ਼ ਦੇਖ ਲੈਣ। ਮੈਂ ਸੈਂਟਰ ਵਿਚ ਖੜ੍ਹਾ ਹਾਂ; ਮੇਰੇ ਇਕ ਪਾਸੇ ਐੱਸ.ਸੀ. ਲੀਡਰ ਚਰਨਜੀਤ ਸਿੰਘ ਚੰਨੀ ਹਨ, ਮੈਂ ਖ਼ੁਦ ਜੱਟ ਲੀਡਰ ਹਾਂ ਤੇ ਮੇਰੇ ਦੂਜੇ ਪਾਸੇ ਬ੍ਰਾਹਮਣ ਲੀਡਰ ਭਾਰਤ ਭੂਸ਼ਣ ਆਸ਼ੂ ਖੜ੍ਹੇ ਹਨ। ਜਦੋਂ ਪੰਜਾਬ ਦਾ ਇਹ ਮੁੱਖ ਸਮਾਜਿਕ ਸਮੀਕਰਨ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ ਤਾਂ ਫਿਰ ਕਾਂਗਰਸ ਵਿਚ ਕਿਸੇ ਵਿਵਾਦ ਦੀ ਗੁੰਜਾਇਸ਼ ਹੀ ਕਿੱਥੇ ਬਚਦੀ ਹੈ?’’
ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਪਹਿਲੇ ਅਜਿਹੇ ਮੁੱਖ ਮੰਤਰੀ ਸਨ ਜੋ ਮੰਤਰੀਆਂ ਦੇ ਘਰ ਬੈਠ ਕੇ ਫ਼ੈਸਲੇ ਲੈਂਦੇ ਸਨ। ਅੱਜ ਪੰਜਾਬ ਨੂੰ ਅਜਿਹੇ ਮੁੱਖ ਮੰਤਰੀ ਦੀ ਜ਼ਰੂਰਤ ਹੈ ਜੋ ਜ਼ਮੀਨ ’ਤੇ ਉਤਰ ਕੇ ਪੰਜਾਬੀਆਂ ਦੇ ਹੱਕਾਂ ਤੇ ਅਧਿਕਾਰਾਂ ਲਈ ਮਜ਼ਬੂਤੀ ਨਾਲ ਖੜ੍ਹਾ ਹੋ ਸਕੇ।
ਜਲੰਧਰ 'ਚ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ! ਕ੍ਰਿਕਟ ਗਰਾਊਂਡ ਨੇੜਿਓਂ ਮਿਲੀ ਲਾਸ਼
NEXT STORY