ਜਲੰਧਰ/ਕਪੂਰਥਲਾ (ਵੈੱਬ ਡੈਸਕ)- ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੋਗਾ ਵਿਖੇ ਹੋਈ ਸਰਕਾਰ ਦੀ 'ਯੁੱਧ ਨਸ਼ੇ ਵਿਰੁੱਧ' ਰੈਲੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ 'ਤੇ ਗੰਭੀਰ ਇਲਜ਼ਾਮ ਲਗਾਏ ਹਨ। ਖਹਿਰਾ ਨੇ ਇਸ ਰੈਲੀ ਨੂੰ ਇਕ "ਫਲਾਪ ਸ਼ੋਅ" ਕਰਾਰ ਦਿੰਦਿਆਂ ਕਿਹਾ ਕਿ ਸਰਕਾਰ ਨੇ ਇਸ ਇਕੱਠ ਨੂੰ ਕਾਮਯਾਬ ਕਰਨ ਲਈ ਪੂਰੀ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਹੈ।
ਇਹ ਵੀ ਪੜ੍ਹੋ: ਨਸ਼ਾ ਵਿਰੋਧੀ ਸਹੁੰ ਚੁਕਾ ਲੋਕਾਂ ਨੂੰ ਮੂਰਖ ਬਣਾ ਰਹੇ ਭਗਵੰਤ ਮਾਨ : ਸੁਖਪਾਲ ਖਹਿਰਾ
ਸੁਖਪਾਲ ਖਹਿਰਾ ਨੇ ਕਿਹਾ ਕਿ ਇਸ ਰੈਲੀ ਲਈ ਪੰਜਾਬ ਭਰ ਵਿੱਚੋਂ 2000 ਤੋਂ 3000 ਸਰਕਾਰੀ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਸੀ ਅਤੇ ਡੀ. ਸੀ., ਬੀ. ਡੀ. ਪੀ. ਓ. ਅਤੇ ਪਟਵਾਰੀਆਂ ਵਰਗੇ ਅਧਿਕਾਰੀਆਂ ਨੂੰ ਭੀੜ ਇਕੱਠੀ ਕਰਨ ਲਈ ਲਗਾਇਆ ਗਿਆ ਸੀ। ਉਨ੍ਹਾਂ ਇਲਜ਼ਾਮ ਲਾਇਆ ਕਿ ਪੰਜਾਬ ਦਾ ਸੈਂਕੜੇ ਕਰੋੜ ਰੁਪਿਆ ਇਸ ਰੈਲੀ 'ਤੇ ਖ਼ਰਚ ਕੀਤਾ ਗਿਆ ਅਤੇ ਰੈਲੀ ਦਾ ਟੈਂਟ, ਸਾਊਂਡ ਅਤੇ ਹੋਰ ਸਾਮਾਨ ਦਾ ਠੇਕਾ ਵੀ ਦਿੱਲੀ ਦੀਆਂ ਕੰਪਨੀਆਂ ਨੂੰ ਦਿੱਤਾ ਗਿਆ ਤਾਂ ਜੋ ਕਮਿਸ਼ਨ ਖਾਧਾ ਜਾ ਸਕੇ।
ਮੁੱਖ ਮੰਤਰੀ ਦੀ 'ਨੈਤਿਕਤਾ' 'ਤੇ ਸਵਾਲ
ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਨਿੱਜੀ ਹਮਲਾ ਕਰਦਿਆਂ ਉਹਨਾਂ ਨੂੰ "ਕੰਪਲਸਿਵ ਐਲਕੋਹਲਿਕ" (ਸ਼ਰਾਬ ਦਾ ਆਦੀ) ਦੱਸਿਆ। ਉਨ੍ਹਾਂ ਕਿਹਾ ਕਿ ਜਿਹੜਾ ਮੁੱਖ ਮੰਤਰੀ ਖ਼ੁਦ ਨਸ਼ੇ ਦੇ ਪ੍ਰਭਾਵ ਹੇਠ ਰਹਿੰਦਾ ਹੋਵੇ, ਉਹ ਲੋਕਾਂ ਨੂੰ ਨਸ਼ੇ ਵਿਰੁੱਧ ਸਹੁੰ ਕਿਵੇਂ ਚੁਕਾ ਸਕਦਾ ਹੈ। ਖਹਿਰਾ ਨੇ ਚੁਣੌਤੀ ਦਿੱਤੀ ਕਿ ਜੇਕਰ ਭਗਵੰਤ ਮਾਨ ਸ਼ਰਾਬ ਨਹੀਂ ਪੀਂਦੇ ਤਾਂ ਉਹ ਜਨਤਕ ਤੌਰ 'ਤੇ ਵੀਡੀਓ ਰਾਹੀਂ ਇਸ ਦਾ ਐਲਾਨ ਕਰਨ।
ਇਹ ਵੀ ਪੜ੍ਹੋ: Punjab: ਮਸ਼ਹੂਰ ਯੂਨੀਵਰਸਿਟੀ 'ਚ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ! ਵ੍ਹਟਸਐਪ 'ਤੇ ਲਾਇਆ ਅਜਿਹਾ ਸਟਟੇਸ...
ਅਫ਼ਸਰਸ਼ਾਹੀ ਅਤੇ ਕਾਨੂੰਨ ਵਿਵਸਥਾ 'ਤੇ ਨਿਸ਼ਾਨਾ ਖਹਿਰਾ ਨੇ ਡੀ. ਜੀ. ਪੀ. ਅਤੇ ਚੀਫ਼ ਸੈਕਟਰੀ ਦੀ ਮੌਜੂਦਗੀ 'ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਸੰਵਿਧਾਨ ਦੀ ਸਹੁੰ ਖਾਣ ਵਾਲੇ ਅਫਸਰਾਂ ਦਾ ਇੱਕ ਸਿਆਸੀ ਪਾਰਟੀ ਦੇ ਝੰਡਿਆਂ ਵਾਲੇ ਮੰਚ 'ਤੇ ਬੋਲਣਾ ਸੰਵਿਧਾਨ ਦੀ ਤੌਹੀਨ ਹੈ। ਇਸ ਤੋਂ ਇਲਾਵਾ, ਉਹਨਾਂ ਨੇ ਮੋਹਾਲੀ ਵਿੱਚ ਇੱਕ ਪੰਜਾਬੀ ਨੌਜਵਾਨ ਦੇ ਕਤਲ ਦਾ ਹਵਾਲਾ ਦਿੰਦਿਆਂ ਮੰਗ ਕੀਤੀ ਕਿ ਹਿਮਾਚਲ ਅਤੇ ਉੱਤਰਾਖੰਡ ਦੀ ਤਰਜ਼ 'ਤੇ ਪੰਜਾਬ ਵਿੱਚ ਵੀ ਬਾਹਰਲੇ ਲੋਕਾਂ ਦੇ ਨੌਕਰੀਆਂ ਲੈਣ ਅਤੇ ਜ਼ਮੀਨ ਖਰੀਦਣ 'ਤੇ ਪਾਬੰਦੀ ਲਗਾਉਣ ਵਾਲਾ ਕਾਨੂੰਨ ਪਾਸ ਕੀਤਾ ਜਾਵੇ। ਖਹਿਰਾ ਨੇ ਦਾਅਵਾ ਕੀਤਾ ਕਿ ਰੈਲੀ ਦੌਰਾਨ ਜਦੋਂ ਮੁੱਖ ਮੰਤਰੀ ਅਤੇ ਕੇਜਰੀਵਾਲ ਬੋਲ ਰਹੇ ਸਨ, ਤਾਂ ਕੁਰਸੀਆਂ ਖਾਲੀ ਹੋ ਗਈਆਂ ਸਨ ਅਤੇ ਲੋਕ ਉੱਥੋਂ ਚਲੇ ਗਏ ਸਨ। ਉਨ੍ਹਾਂ ਮੁਤਾਬਕ, ਲੋਕ ਹੁਣ ਇਸ ਸਰਕਾਰ ਦੇ "ਫਰਾਡ" ਪ੍ਰੋਗਰਾਮਾਂ ਨੂੰ ਸਮਝ ਚੁੱਕੇ ਹਨ।
ਇਹ ਵੀ ਪੜ੍ਹੋ: ਜਲੰਧਰ 'ਚ ਜੋੜੇ ਤੋਂ 19 ਲੱਖ ਦੀ ਲੁੱਟ ਦੇ ਮਾਮਲੇ 'ਚ ਨਵਾਂ ਮੋੜ! ਹੋਇਆ ਵੱਡਾ ਖ਼ੁਲਾਸਾ, ਪਤੀ-ਪਤਨੀ ਨੇ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਨਸ਼ਾ ਵਿਰੋਧੀ ਸਹੁੰ ਚੁਕਾ ਲੋਕਾਂ ਨੂੰ ਮੂਰਖ ਬਣਾ ਰਹੇ ਭਗਵੰਤ ਮਾਨ : ਸੁਖਪਾਲ ਖਹਿਰਾ
NEXT STORY