Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, NOV 09, 2026

    4:33:45 AM

  • diwali night jalandhar

    ਦੀਵਾਲੀ ਮੌਕੇ ਜਲੰਧਰ 'ਚ ਲੱਗੀ ਭਿਆਨਕ ਅੱਗ, ਵਿਅਕਤੀ...

  • diwali night jalandhar

    ਦੀਵਾਲੀ ਮੌਕੇ ਜਲੰਧਰ 'ਚ ਲੱਗੀ ਭਿਆਨਕ ਅੱਗ, ਵਿਅਕਤੀ...

  • asi punjab amritsar

    ਦੀਵਾਲੀ ਦੀ ਰਾਤ ਪੰਜਾਬ ਪੁਲਸ ਦੇ ਏ. ਐੱਸ. ਆਈ. ਨੂੰ...

  • parwinder jhota s father

    ਵੱਡੀ ਖ਼ਬਰ ; ਪਰਵਿੰਦਰ ਝੋਟਾ ਦੇ ਪਿਤਾ ਨੇ ਖ਼ਤਮ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Chandigarh
  • ਅਸਤੀਫ਼ਾ ਨਹੀਂ ਆਇਆ ਫਿਰ ਵੀ ਮਾਮਲਾ ਗਰਮਾਇਆ! ਇਨ੍ਹਾਂ ਗੱਲਾਂ ਤੋਂ ਨਾਰਾਜ਼ ਨੇ ਜਾਖੜ

PUNJAB News Punjabi(ਪੰਜਾਬ)

ਅਸਤੀਫ਼ਾ ਨਹੀਂ ਆਇਆ ਫਿਰ ਵੀ ਮਾਮਲਾ ਗਰਮਾਇਆ! ਇਨ੍ਹਾਂ ਗੱਲਾਂ ਤੋਂ ਨਾਰਾਜ਼ ਨੇ ਜਾਖੜ

  • Edited By Anmol Tagra,
  • Updated: 28 Sep, 2024 12:04 PM
Chandigarh
sunil jakhar bjp
  • Share
    • Facebook
    • Tumblr
    • Linkedin
    • Twitter
  • Comment

ਚੰਡੀਗੜ੍ਹ (ਅੰਕੁਰ): ਪੂਰਾ ਦਿਨ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਅਸਤੀਫ਼ਾ ਦੇਣ ਦੀ ਚਰਚਾ ਚੱਲਦੀ ਰਹੀ। ਹਾਲਾਂਕਿ ਇਸ ਸਬੰਧੀ ਉਨ੍ਹਾਂ ਵੱਲੋਂ ਖ਼ੁਦ ਕੋਈ ਸਪੱਸ਼ਟੀਕਰਨ ਨਹੀਂ ਆਇਆ ਪਰ ਉਨ੍ਹਾਂ ਦੇ ਸਕੱਤਰ ਨੇ ਇਸ ਦਾ ਖੰਡਨ ਕੀਤਾ ਹੈ। ਦੂਜੇ ਪਾਸੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਨੇ ਕਿਹਾ ਕਿ ਜਾਖੜ ਨੇ ਅਸਤੀਫ਼ਾ ਨਹੀਂ ਦਿੱਤਾ। ਮੀਡੀਆ ’ਚ ਅਸਤੀਫ਼ੇ ਦੀ ਖ਼ਬਰ ਛਿੜਦਿਆਂ ਹੀ ਸਿਆਸਤ ਗਰਮਾ ਗਈ। ਕਿਹਾ ਜਾ ਰਿਹਾ ਹੈ ਕਿ ਸੁਨੀਲ ਜਾਖੜ ਰਵਨੀਤ ਬਿੱਟੂ ਨੂੰ ਲੋਕ ਸਭਾ ਚੋਣ ਹਾਰਨ ਦੇ ਬਾਵਜੂਦ ਕੇਂਦਰ ’ਚ ਮੰਤਰੀ ਬਣਾਏ ਜਾਣ ਤੋਂ ਨਾਰਾਜ਼ ਹਨ। ਜਾਖੜ ਨੂੰ ਰਾਜ ਸਭਾ ਭੇਜਣ ਦੀ ਉਮੀਦ ਸੀ ਪਰ ਉਨ੍ਹਾਂ ਦੀ ਥਾਂ ਬਿੱਟੂ ਨੂੰ ਰਾਜ ਸਭਾ ਦਾ ਮੈਂਬਰ ਬਣਾ ਦਿੱਤਾ ਗਿਆ। ਉਹ ਸ਼੍ਰੋਮਣੀ ਅਕਾਲੀ ਦਲ ਨਾਲ ਮਿਲ ਕੇ ਲੋਕ ਸਭਾ ਚੋਣਾਂ ਲੜਨ ਦੇ ਹੱਕ ’ਚ ਸਨ ਪਰ ਭਾਜਪਾ ਨੇ ਉਨ੍ਹਾਂ ਦੀ ਸਲਾਹ ਨੂੰ ਦਰਕਿਨਾਰ ਕਰਦਿਆਂ ਇਕੱਲਿਆਂ ਹੀ ਚੋਣਾਂ ਲੜੀਆਂ।

ਇਹ ਖ਼ਬਰ ਵੀ ਪੜ੍ਹੋ - MP ਗੁਰਮੀਤ ਸਿੰਘ ਮੀਤ ਹੇਅਰ ਸਣੇ 5 ਸਾਬਕਾ ਮੰਤਰੀਆਂ ਨੂੰ ਨੋਟਿਸ ਜਾਰੀ

ਚੰਨੀ ਨੂੰ CM ਬਣਾਏ ਜਾਣ ਤੋਂ ਨਾਰਾਜ਼ ਹੋ ਕੇ ਕਾਂਗਰਸ ਛੱਡੀ, ਭਾਜਪਾ ਨੇ ਬਣਾਇਆ ਪ੍ਰਧਾਨ

ਮਈ 2022 'ਚ ਸੁਨੀਲ ਜਾਖੜ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਕਾਂਗਰਸ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਹ ਕਾਂਗਰਸ ਤੋਂ ਨਾਰਾਜ਼ ਸਨ ਕਿਉਂਕਿ ਉਨ੍ਹਾਂ ਨੂੰ ਕਿਹਾ ਜਾ ਰਿਹਾ ਸੀ ਕਿ ਸਤੰਬਰ, 2021 ’ਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੱਤਾ ਤੋਂ ਲਾਂਭੇ ਹੋਣ ਤੋਂ ਬਾਅਦ ਉਹ ਅਗਲੇ ਮੁੱਖ ਮੰਤਰੀ ਹੋਣਗੇ। ਹਾਲਾਂਕਿ ਅੰਬਿਕਾ ਸੋਨੀ ਨੇ ਉਨ੍ਹਾਂ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਕਿਹਾ ਸੀ ਕਿ ਗ਼ੈਰ-ਸਿੱਖ ਪੰਜਾਬ ’ਚ ਮੁੱਖ ਮੰਤਰੀ ਨਹੀਂ ਹੋ ਸਕਦਾ। ਬਾਅਦ ’ਚ ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ। ਸੁਨੀਲ ਜਾਖੜ 19 ਮਈ, 2022 ਨੂੰ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋ ਗਏ ਸਨ। ਲਗਭਗ 14 ਮਹੀਨਿਆਂ ਬਾਅਦ ਪਾਰਟੀ ਨੇ ਉਨ੍ਹਾਂ ਨੂੰ 4 ਜੁਲਾਈ, 2023 ਨੂੰ ਅਸ਼ਵਨੀ ਸ਼ਰਮਾ ਦੀ ਥਾਂ ’ਤੇ ਉਨ੍ਹਾਂ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਨਿਯੁਕਤ ਕੀਤਾ। ਭਾਜਪਾ ਦੇ ਕਈ ਸੀਨੀਅਰ ਆਗੂ ਉਨ੍ਹਾਂ ਦੇ ਪ੍ਰਧਾਨ ਬਣਨ ਤੋਂ ਖ਼ੁਸ਼ ਨਹੀਂ ਸਨ ਕਿਉਂਕਿ ਉਹ ਪਾਰਟੀ ਲਈ ਲੰਬੇ ਸਮੇਂ ਤੋਂ ਕੰਮ ਕਰ ਰਹੇ ਸਨ। ਤਿੰਨ ਵਾਰ ਵਿਧਾਇਕ ਰਹੇ ਜਾਖੜ ਗੁਰਦਾਸਪੁਰ ਤੋਂ ਇਕ ਵਾਰ ਲੋਕ ਸਭਾ ਮੈਂਬਰ ਵੀ ਚੁਣੇ ਗਏ ਸਨ।

ਇਹ ਖ਼ਬਰ ਵੀ ਪੜ੍ਹੋ - ਇਨ੍ਹਾਂ ਪਿੰਡਾਂ 'ਚ ਨਹੀਂ ਹੋਣਗੀਆਂ ਪੰਚਾਇਤੀ ਚੋਣਾਂ, ਲੋਕਾਂ ਨੇ ਜਤਾਇਆ ਰੋਸ (ਵੀਡੀਓ)

ਭਾਜਪਾ ਦੇ ਕਿਸੇ ਵੀ ਪ੍ਰੋਗਰਾਮ ’ਚ ਨਹੀਂ ਕਰ ਰਹੇ ਸ਼ਿਰਕਤ

ਸੁਨੀਲ ਜਾਖੜ ਨੇ 10 ਜੁਲਾਈ ਤੋਂ ਬਾਅਦ ਭਾਜਪਾ ਦੀ ਸੂਬਾ ਇਕਾਈ ਦੀ ਕਿਸੇ ਵੀ ਮੀਟਿੰਗ ’ਚ ਸ਼ਿਰਕਤ ਨਹੀਂ ਕੀਤੀ। ਉਨ੍ਹਾਂ ਨੇ ਸੂਬਾਈ ਭਾਜਪਾ ਦੀ ਮੈਂਬਰਸ਼ਿਪ ਮੁਹਿੰਮ 'ਚ ਵੀ ਹਿੱਸਾ ਨਹੀਂ ਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਲਾਏ ਖ਼ੂਨਦਾਨ ਕੈਂਪ ’ਚ ਵੀ ਉਹ ਨਜ਼ਰ ਨਹੀਂ ਆਏ। ਦੱਸਿਆ ਜਾ ਰਿਹਾ ਹੈ ਕਿ ਉਹ ਭਾਜਪਾ ਦੇ ਕੁਝ ਨੇਤਾਵਾਂ ਤੋਂ ਨਾਰਾਜ਼ ਹਨ। ਉਹ ਪੰਚਾਇਤੀ ਚੋਣਾਂ ਲਈ ਪਾਰਟੀ ਦੀ ਰਣਨੀਤੀ ਬਾਰੇ ਵਿਚਾਰ-ਵਟਾਂਦਰਾ ਕਰਨ ਤੇ ਅੰਤਿਮ ਰੂਪ ਦੇਣ ਲਈ ਅ ਸੂਬਾ ਭਾਜਪਾ ਦੀ ਅਹਿਮ ਮੀਟਿੰਗ ’ਚ ਵੀ ਸ਼ਾਮਲ ਨਹੀਂ ਹੋਏ। ਸੂਤਰਾਂ ਮੁਤਾਬਕ ਸੂਬਾ ਇਕਾਈ ਦੇ ਕਈ ਸੀਨੀਅਰ ਨੇਤਾਵਾਂ ਨੇ ਜਾਖੜ ਨੂੰ ਫੋਨ 'ਤੇ ਫੋਨ ਕੀਤੇ ਤੇ ਉਨ੍ਹਾਂ ਨੂੰ ਇਹ ਪੁੱਛਿਆ ਕਿ ਉਹ ਭਾਜਪਾ ਦੀਆਂ ਮੀਟਿੰਗਾਂ ’ਚ ਸ਼ਾਮਲ ਕਿਉਂ ਨਹੀਂ ਹੋ ਰਹੇ? ਭਾਜਪਾ ਦੇ ਇਕ ਸੀਨੀਅਰ ਨੇਤਾ ਨੇ ਜਾਖੜ ਨਾਲ ਫੋਨ ’ਤੇ ਗੱਲ ਵੀ ਕੀਤੀ, ਜਿਸ ਤੋਂ ਬਾਅਦ ਜਾਖੜ ਨੇ ਕਿਹਾ ਕਿ ਉਹ ਅੱਜ ਦੀ ਮੀਟਿੰਗ ’ਚ ਸ਼ਾਮਲ ਨਹੀਂ ਹੋ ਰਹੇ ਹਨ ਤੇ ਭਵਿੱਖ ’ਚ ਵੀ ਸੂਬਾ ਪ੍ਰਧਾਨ ਵਜੋਂ ਕਿਸੇ ਮੀਟਿੰਗ ’ਚ ਸ਼ਾਮਲ ਨਹੀਂ ਹੋਣਗੇ। ਸੂਤਰਾਂ ਦੀ ਮੰਨੀਏ ਤਾਂ ਜਾਖੜ ਨੇ ਜਲੰਧਰ ਜ਼ਿਮਨੀ ਚੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਸਮੇਤ ਪਾਰਟੀ ਹਾਈਕਮਾਂਡ ਨੂੰ ਸੂਚਿਤ ਕੀਤਾ ਸੀ ਕਿ ਉਹ ਸੂਬਾ ਪ੍ਰਧਾਨ ਬਣੇ ਰਹਿਣਾ ਨਹੀਂ ਚਾਹੁੰਦੇ ਪਰ ਦੋਵੇਂ ਵੱਡੇ ਨੇਤਾਵਾਂ ਨੇ ਕਿਹਾ ਕਿ ਪਾਰਟੀ ਤੁਹਾਡੇ ਕੰਮ ਤੋਂ ਖ਼ੁਸ਼ ਹੈ, ਤੁਸੀਂ ਪਾਰਟੀ ਲਈ ਕੰਮ ਕਰਦੇ ਰਹੋ। ਇਸ ਸਾਲ ਲੋਕ ਸਭਾ ਚੋਣਾਂ ’ਚ ਭਾਜਪਾ ਕੋਈ ਵੀ ਸੀਟ ਨਹੀਂ ਜਿੱਤ ਸਕੀ ਤੇ ਜਲੰਧਰ ਜ਼ਿਮਨੀ ਚੋਣ ਵੀ ਹਾਰ ਗਈ ਸੀ।

ਇਹ ਖ਼ਬਰ ਵੀ ਪੜ੍ਹੋ - CM ਮਾਨ ਦੀ ਸਿਹਤ ਨਾਲ ਜੁੜੀ ਵੱਡੀ ਅਪਡੇਟ, Fortis ਹਸਪਤਾਲ ਨੇ ਸਾਂਝੀ ਕੀਤੀ ਜਾਣਕਾਰੀ

ਸੋਸ਼ਲ ਮੀਡੀਆ ’ਤੇ ਇਕ ਦੂਜੇ ਨੂੰ ਹੋਏ ਮਿਹਣੋ-ਮਿਹਣੀ

ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਾਖੜ ਦੇ ਅਸਤੀਫ਼ੇ ’ਤੇ ਚੁਟਕੀ ਲੈਂਦਿਆਂ ਐਕਸ ਅਕਾਊਂਟ ’ਤੇ ਪੁੱਛਿਆ ਕਿ ਉਹ ਅੱਗੇ ਕਿੱਥੇ ਜਾ ਰਹੇ ਹਨ? ਭਾਜਪਾ ਨੇ ਸੋਸ਼ਲ ਮੀਡੀਆ ਐਕਸ ਤੇ ਰਾਜਾ ਵੜਿੰਗ ਨੂੰ ਟੈਗ ਕਰਦਿਆਂ ਲਿਖਿਆ ਕਿ ‘ਜਿੱਥੇ ਗਈਆਂ ਬੇੜੀਆਂ...ਉੱਥੇ ਗਏ ਮਲਾਹ। ਜਿਹੜਾ ਨੰਬਰ ਤੁਹਾਡੇ ਕੋਲ ਐ, ਉਹ ਕਾਂਗਰਸ ਦਾ ਨੰਬਰ ਤਾਂ ਪ੍ਰਧਾਨ ਜੀ ਨੇ ਕਦੋਂ ਦਾ ਬੰਦ ਕਰ ਦਿੱਤਾ ਪਰ ਜੇ ਕੋਈ ਕਾਂਗਰਸੀ ਸੰਪਰਕ ਕਰਨਾ ਚਾਹੁੰਦਾ ਤਾਂ 80-80-80-2024 ਇਸ ਨੰਬਰ ਉੱਤੇ ਕਰ ਲਵੇ, ਬਾਕੀ ਜੇ ਤੁਹਾਡੇ ਪ੍ਰਧਾਨ ਜੀ ਰਾਜਾ ਵੜਿੰਗ ਦਾ ਵੀ ਦਿਲ ਕਰਦਾ ਭਾਜਪਾ ’ਚ ਸ਼ਾਮਲ ਹੋਣ ਦਾ ਤਾਂ ਦੱਸ ਦਿਓ...ਸਾਡੇ ਪ੍ਰਧਾਨ ਜੀ ਵਿਚਾਰ ਕਰ ਲੈਣਗੇ।’

PunjabKesari

ਭਾਜਪਾ ਨੇ ਕਾਂਗਰਸ ’ਤੇ ਰਾਜਾ ਵੜਿੰਗ ਨੂੰ ਜਵਾਬ ਦਿੰਦਿਆਂ ਲਿਖਿਆ, ‘ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ, ਤੁਸੀਂ ਸਾਡੇ ਪ੍ਰਧਾਨ ਦੀ ਚਿੰਤਾ ਛੱਡੋ ਤੇ ਆਪਣੀ ਕੁਰਸੀ ਬਚਾਓ। ਖ਼ਬਰਾਂ ਤਾਂ ਤੁਹਾਡੀ ਪ੍ਰਧਾਨਗੀ ਜਾਣ ਦੀਆਂ ਵੀ ਜ਼ੋਰਾਂ ’ਤੇ ਹਨ...ਹੋਰ ਪਤਾ ਲੱਗੇ ਸਾਡੇ ਚੱਕਰ ’ਚ ਦਿੱਲੀ ਤੋਂ ਤੁਹਾਡੇ ਜਾਣ ਦੀ ਚਿੱਠੀ ਆ ਜਾਵੇ।’

PunjabKesari

ਕਾਂਗਰਸ ਨੇ ਤੰਜ ਕਸਦਿਆਂ ਲਿਖਿਆ, ‘ਬੋਲੇ ਤਾਂ ਬੋਲੇ…ਉਹ ਬੋਲੇ ਜਿਹਦੇ ਅਸੀਂ ਭੇਤ ਖੋਲ੍ਹੇ, ਤੁਹਾਡੇ ਪ੍ਰਧਾਨ ਜੀ ਇਹ ਗੱਲ ਆਪ ਵੀ ਦੱਸ ਸਕਦੇ ਸਨ ਕਿ ਉਨ੍ਹਾਂ ਨੇ ਅਸਤੀਫ਼ਾ ਨਹੀਂ ਦਿੱਤਾ ਜਾਂ ਸਭ ਕੁਝ ਠੀਕ ਹੈ ਪਰ ਨਹੀਂ, ਉਹ ਤਾਂ ਫੋਨ ਬੰਦ ਕਰ ਕੇ ਅਲੋਪ ਹੋ ਗਏ ਹਨ।’

PunjabKesari

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

  • Sunil Jakhar Resignation
  • Punjab
  • Sunil Jakhar
  • Punjab BJP
  • Sunil Jakhar Resignation Update
  • ਸੁਨੀਲ ਜਾਖੜ
  • ਭਾਜਪਾ
  • ਭਾਰਤੀ ਜਨਤਾ ਪਾਰਟੀ

ਜਲੰਧਰ ਵਿਖੇ ਰੈੱਡ ਕਰਾਸ ਮਾਰਕਿਟ ’ਚ ਪਤੀ-ਪਤਨੀ ਵੱਲੋਂ ਜੁੱਤੀ ਬਦਲਾਉਣ ਨੂੰ ਲੈ ਕੇ ਹੋਏ ਵਿਵਾਦ 'ਚ ਨਵਾਂ ਮੋੜ

NEXT STORY

Stories You May Like

  • transport minister resigned
    ਟਰਾਂਸਪੋਰਟ ਮੰਤਰੀ ਨੇ ਦੇ'ਤਾ ਅਸਤੀਫ਼ਾ, ਸਪੇਨ 'ਚ ਘਾਤਕ ਰੇਲ ਹਾਦਸੇ ਤੋਂ ਬਾਅਦ ਕੀਤਾ ਐਲਾਨ
  • polio case
    ਪਾਕਿਸਤਾਨ 'ਚ ਪੋਲੀਓ ਦਾ ਨੌਵਾਂ ਮਾਮਲਾ ਆਇਆ ਸਾਹਮਣੇ
  • aga ruhullah mehdi  resignation  national conference  jammu kashmir
    ਆਗਾ ਰੂਹੁੱਲਾ ਮੇਹਦੀ ਨੇ ਨੈਸ਼ਨਲ ਕਾਨਫਰੰਸ ਤੋਂ ਦਿੱਤਾ ਅਸਤੀਫ਼ਾ, ਨਵਾਂ ਰਾਜਨੀਤਕ ਸੰਗਠਨ ਬਣਾਉਣ ਦੇ ਦਿੱਤੇ ਸੰਕੇਤ
  • iran us escalation
    'ਆਪਣੀਆਂ ਗੱਲਾਂ ਤੋਂ ਭੱਜ ਰਿਹਾ ਅਮਰੀਕਾ, ਨਹੀਂ ਕਰਾਂਗੇ ਮੁਆਫ਼..!' ਇਰਾਨ ਨੇ ਦਿੱਤੀ ਚਿਤਾਵਨੀ
  • pakistan polio
    ਪਾਕਿਸਤਾਨ 'ਚ ਨਹੀਂ ਰੁਕ ਰਿਹਾ ਪੋਲੀਓ ਦਾ ਕਹਿਰ ! ਇਕ ਸਾਲ 'ਚ 8ਵਾਂ ਮਾਮਲਾ ਆਇਆ ਸਾਹਮਣੇ
  • karva chauth fasting woman special attention
    Karva Chauth 2026: ਕਰਵਾਚੌਥ ਦਾ ਵਰਤ ਰੱਖਣ ਤੋਂ ਪਹਿਲਾਂ ਔਰਤਾਂ ਇਨ੍ਹਾਂ ਗੱਲਾਂ ਦਾ ਰੱਖਣ ਖ਼ਾਸ ਖ਼ਿਆਲ
  • celebrate diwali while keeping these points in mind
    ਇਨ੍ਹਾਂ ਗੱਲਾਂ ਦਾ ਧਿਆਨ ਰੱਖ ਕੇ ਮਨਾਓ 'ਦੀਵਾਲੀ'
  • people are staying away from sweet cold drinks
    ਮਿੱਠੀ Cold Drinks ਤੋਂ ਦੂਰੀ ਬਣਾ ਰਹੇ ਲੋਕ, ਇਨ੍ਹਾਂ ਉਤਪਾਦਾਂ ਦੀ ਮੰਗ ਹੋਈ ਦੁੱਗਣੀ
  • diwali night jalandhar
    ਦੀਵਾਲੀ ਮੌਕੇ ਜਲੰਧਰ 'ਚ ਲੱਗੀ ਭਿਆਨਕ ਅੱਗ, ਵਿਅਕਤੀ ਦੀ ਦਰਦਨਾਕ ਮੌਤ
  • diwali night jalandhar
    ਦੀਵਾਲੀ ਮੌਕੇ ਜਲੰਧਰ 'ਚ ਲੱਗੀ ਭਿਆਨਕ ਅੱਗ, ਵਿਅਕਤੀ ਦੀ ਦਰਦਨਾਕ ਮੌਤ
  • parwinder singh jhota s last rites funreal 26 days after his murder
    ਕਤਲ ਦੇ 26 ਦਿਨਾਂ ਬਾਅਦ ਪਰਵਿੰਦਰ ਸਿੰਘ ਝੋਟਾ ਦਾ ਕੀਤਾ ਗਿਆ ਅੰਤਿਮ ਸੰਸਕਾਰ, ਵੱਡੀ...
  • punjab weather raining
    ਪੰਜਾਬ 'ਚ ਪਵੇਗਾ ਮੀਂਹ! ਮੌਸਮ ਵਿਭਾਗ ਨੇ ਇਨ੍ਹਾਂ ਜ਼ਿਲ੍ਹਿਆਂ ਲਈ ਕੀਤੀ ਵੱਡੀ...
  • massive fire broke out in a firecracker stall in jalandhar
    ਜਲੰਧਰ 'ਚ ਪਟਾਕਿਆਂ ਦੇ ਸਟਾਲ 'ਚ ਲੱਗੀ ਭਿਆਨਕ ਅੱਗ, ਦੂਰ-ਦੂਰ ਤੱਕ ਉੱਠੀਆਂ ਅੱਗ...
  • speeding truck rammed into baba sahib ambedkar chowk in jalandhar
    ਜਲੰਧਰ 'ਚ ਤੇਜ਼ ਰਫ਼ਤਾਰ ਟਰੱਕ ਨੇ ਬਾਬਾ ਸਾਹਿਬ ਅੰਬੇਡਕਰ ਚੌਂਕ ਨੂੰ ਮਾਰੀ ਟੱਕਰ,...
  • ind vs pak son of a jalandhar pakistan century
    ਜਲੰਧਰ 'ਚ ਛੋਲੇ-ਕੁਲਚੇ ਵੇਚਣ ਵਾਲੇ ਦੇ ਮੁੰਡੇ ਨੇ ਪਾਕਿਸਤਾਨ ਦਾ ਕੱਢ 'ਤਾ ਧੂੰਆਂ...
  • a trolley loaded with straw caught fire
    ਜਲੰਧਰ-ਨਕੋਦਰ ਹਾਈਵੇਅ 'ਤੇ ਪਰਾਲੀ ਨਾਲ ਲੱਦੀ ਟਰਾਲੀ ਨੂੰ ਲੱਗੀ ਅੱਗ
Trending
Ek Nazar
acc rising stars asia cup

Team India ਨੂੰ ਲੱਗਾ ਝਟਕਾ ! ਅਚਾਨਕ ਧਾਕੜ ਖਿਡਾਰੀ ਹੋਇਆ ਬਾਹਰ, ਇਸ ਨੌਜਵਾਨ ਨੂੰ...

ind vs pak son of a jalandhar pakistan century

ਜਲੰਧਰ 'ਚ ਛੋਲੇ-ਕੁਲਚੇ ਵੇਚਣ ਵਾਲੇ ਦੇ ਮੁੰਡੇ ਨੇ ਪਾਕਿਸਤਾਨ ਦਾ ਕੱਢ 'ਤਾ ਧੂੰਆਂ...

incident in krakow

ਪੋਲੈਂਡ ਦੇ ਕ੍ਰਾਕੋ 'ਚ ਗੋਲੀਬਾਰੀ , ਛੇ ਲੋਕਾਂ ਦੀ ਮੌਤ; ਯੂਕੇ ਦੇ PM ਨੇ...

opposition leader eisenkot

ਨੇਤਨਯਾਹੂ ਨੂੰ ਝਟਕਾ, ਵਿਰੋਧੀ ਧਿਰ ਦੇ ਨੇਤਾ ਆਈਜ਼ੇਨਕੋਟ ਨੂੰ ਮਿਲਿਆ 'ਸਰਕਾਰ'...

esha deol poses with ex husband bharat takhtani during the diwali bash

ਤਲਾਕ ਤੋਂ 2 ਸਾਲ ਬਾਅਦ ਇਕੱਠੇ ਦਿਖੇ ਈਸ਼ਾ ਦਿਓਲ ਤੇ ਭਾਰਤ ਤਖਤਾਨੀ, Ex-Husband...

sunny deol proud of ramayana part 1

'ਰਾਮਾਇਣ' 'ਚ ਹਨੂੰਮਾਨ ਬਣੇ ਸੰਨੀ ਦਿਓਲ ਨੇ Fans ਨੂੰ ਕੀਤੀ ਖਾਸ ਅਪੀਲ

ramayana makers warn legal action unauthorised recording ranbir kapoor

ਥੀਏਟਰਾਂ 'ਚ 'ਰਾਮਾਇਣ' ਰਿਕਾਰਡ ਕਰਨ ਵਾਲਿਆਂ ਦੀ ਖੈਰ ਨਹੀਂ, ਨਿਰਮਾਤਾਵਾਂ ਨੇ...

rain will spoil the fun of diwali tomorrow

ਭਲਕੇ ਦੀਵਾਲੀ ਦਾ ਮਜ਼ਾ ਖ਼ਰਾਬ ਕਰੇਗੀ ਬਾਰਿਸ਼ ! ਇਨ੍ਹਾਂ ਸੂਬਿਆਂ 'ਚ ਭਾਰੀ ਮੀਂਹ ਦਾ...

major restrictions in hoshiarpur district until january 7

ਹੁਸ਼ਿਆਰਪੁਰ ਜ਼ਿਲ੍ਹੇ 'ਚ 7 ਜਨਵਰੀ ਤੱਕ ਵੱਡੀਆਂ ਪਾਬੰਦੀਆਂ! DC ਆਸ਼ਿਕਾ ਜੈਨ ਨੇ...

girl  accused  life imprisonment  sentence  court

ਕੁੜੀ ਨਾਲ ਜਬਰ-ਜ਼ਿਨਾਹ ਦੇ ਮੁਲਜ਼ਮ ਨੂੰ ਮੌਤ ਤੱਕ ਉਮਰ ਕੈਦ ਦੀ ਸਜ਼ਾ

mridangam player sridhar parthasarathy dies during diwali concert in pune

ਲਾਈਵ ਦੌਰਾਨ ਦਿੱਗਜ ਕਲਾਕਾਰ ਨੂੰ ਆਇਆ ਹਾਰਟ ਅਟੈਕ ! ਸੰਗੀਤ ਜਗਤ 'ਚ ਪਸਰਿਆ ਮਾਤਮ

bigg boss 20 kaashvi hiranandani hints at breakup with scoutop

BB 20: Scout ਤੇ Love Gill ਦੀ ਨੇੜਤਾ ਵੇਖ ਪ੍ਰੇਮਿਕਾ Kaashvi ਨੇ ਕਰ'ਤਾ...

thieves target a home

ਦੀਵਾਲੀ ਤੋਂ ਪਹਿਲਾਂ ਨਿਕਲਿਆ ਦੀਵਾਲਾ, ਚੋਰਾਂ ਨੇ ਘਰ ਨੂੰ ਬਣਾਇਆ ਨਿਸ਼ਾਨਾ, 5.30...

orders issued to arrest the   comedy king   who makes everyone laugh

ਸਭ ਨੂੰ ਹਸਾਉਣ ਵਾਲੇ 'ਕਾਮੇਡੀ ਕਿੰਗ' ਨੂੰ ਗ੍ਰਿਫਤਾਰ ਕਰਨ ਦੇ ਹੁਕਮ

jio launches a new recharge plan

10,000 ਰੁਪਏ ਦਾ ਰੀਚਾਰਜ ਤੇ 3 ਸਾਲਾਂ ਤੱਕ ਨੋ ਟੈਂਸ਼ਨ, Jio ਨੇ ਲਾਂਚ ਕੀਤਾ ਨਵਾਂ...

ajay jadeja on arshdeep singh

'ਅਰਸ਼ਦੀਪ ਸਿੰਘ ਲਾਲਚੀ ਹੋ ਗਿਆ...', ਜਾਣੋ ਸਾਬਕਾ ਕ੍ਰਿਕਟਰ ਨੇ ਕਿਉਂ ਆਖ਼ੀ ਇਹ...

workers in italy

ਇਟਲੀ ਦੇ ਮਿੰਨੀ ਪੰਜਾਬ 'ਚ 17 ਗ਼ੈਰਕਾਨੂੰਨੀ ਕਾਮੇ ਪੁਲਸ ਸ਼ਿੰਕਜੇ,  ਮਾਲਕ ਨੂੰ 2...

diwali celebrations

ਅਮਰੀਕੀ ਰਾਜਾਂ ਦੇ ਰਾਜਪਾਲਾਂ ਨੇ ਮਨਾਏ ਦੀਵਾਲੀ ਦੇ ਜਸ਼ਨ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • firecracker market remained a major attraction for the public
      ਦੀਵਾਲੀ ਮੌਕੇ ਬਾਜ਼ਾਰਾਂ 'ਚ ਰੌਣਕਾਂ, ਲੋਕਾਂ ਦਾ ਖ਼ਾਸ ਆਕਰਸ਼ਣ ਕੇਂਦਰ ਬਣਿਆ ਰਿਹਾ...
    • massive fire broke out in a firecracker stall in jalandhar
      ਜਲੰਧਰ 'ਚ ਪਟਾਕਿਆਂ ਦੇ ਸਟਾਲ 'ਚ ਲੱਗੀ ਭਿਆਨਕ ਅੱਗ, ਦੂਰ-ਦੂਰ ਤੱਕ ਉੱਠੀਆਂ ਅੱਗ...
    • speeding truck rammed into baba sahib ambedkar chowk in jalandhar
      ਜਲੰਧਰ 'ਚ ਤੇਜ਼ ਰਫ਼ਤਾਰ ਟਰੱਕ ਨੇ ਬਾਬਾ ਸਾਹਿਬ ਅੰਬੇਡਕਰ ਚੌਂਕ ਨੂੰ ਮਾਰੀ ਟੱਕਰ,...
    • ind vs pak son of a jalandhar pakistan century
      ਜਲੰਧਰ 'ਚ ਛੋਲੇ-ਕੁਲਚੇ ਵੇਚਣ ਵਾਲੇ ਦੇ ਮੁੰਡੇ ਨੇ ਪਾਕਿਸਤਾਨ ਦਾ ਕੱਢ 'ਤਾ ਧੂੰਆਂ...
    • parwinder jhota last rites
      ਪਰਵਿੰਦਰ ਝੋਟਾ ਦੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਸ਼ੁਰੂ ! ਕੀਤਾ ਜਾ ਰਿਹੈ ਪਾਠ ਤੇ...
    • parwinder singh jhota funreal
      ਪਰਵਿੰਦਰ ਝੋਟਾ ਦੀ ਮ੍ਰਿਤਕ ਦੇਹ ਘਰ ਪਹੁੰਚਣ ਮਗਰੋਂ ਪਿਤਾ ਭੀਮ ਸਿੰਘ ਦਾ ਖ਼ਾਸ...
    • weather update  meteorological department  rain  punjab
      10 ਨਵੰਬਰ ਤੋਂ ਪੰਜਾਬ ਸਣੇ ਇਨ੍ਹਾਂ ਸੂਬਿਆਂ 'ਚ ਪਵੇਗੀ ਭਾਰੀ ਬਾਰਿਸ਼ ! ਮੌਸਮ...
    • clash between two groups over the harvesting of the paddy crop
      ਝੋਨੇ ਦੀ ਫਸਲ ਵੱਢਣ ਨੂੰ ਲੈ ਕੇ 2 ਧਿਰਾਂ ’ਚ ਹੋਇਆ ਝਗੜਾ
    • parwinder singh jhota s deadbody reaches mansa
      ਮਾਨਸਾ ਪੁੱਜੀ ਪਰਵਿੰਦਰ ਸਿੰਘ ਝੋਟੇ ਦੀ ਮ੍ਰਿਤਕ ਦੇਹ, ਅੰਤਿਮ ਦਰਸ਼ਨਾਂ ਲਈ ਉਮੜੀ ਭੀੜ...
    • tenant verification
      ਮਕਾਨ ਮਾਲਕਾਂ ਨੂੰ ਕਿਰਾਏਦਾਰਾਂ ਦੀ ਪੁਲਸ ਵੈਰੀਫ਼ਿਕੇਸ਼ਨ ਕਰਵਾਉਣ ਦੇ ਸਖ਼ਤ ਹੁਕਮ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +