ਜਲੰਧਰ, (ਮਹੇਸ਼)- ਬਸਤੀ ਬਾਵਾ ਖੇਲ ਤੋਂ ਰਾਮਾ ਮੰਡੀ ਵਿਚ ਗਊ ਦਾ ਮਾਸ ਸਪਲਾਈ ਕਰਨ ਆਏ ਰਾਹੁਲ ਨਾਮਕ ਨੌਜਵਾਨ ਨੂੰ ਥਾਣਾ ਰਾਮਾ ਮੰਡੀ ਦੀ ਪੁਲਸ ਨੇ ਆਪਣੀ ਮੰਜ਼ਿਲ 'ਤੇ ਪਹੁੰਚਣ ਤੋਂ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਜਦਕਿ ਉਸ ਦਾ ਦੂਜਾ ਸਾਥੀ ਸਮਸ਼ੂ ਪੁਲਸ ਨੂੰ ਚਕਮਾ ਦੇ ਕੇ ਭੱਜਣ ਵਿਚ ਸਫਲ ਹੋ ਗਿਆ।

ਐੱਸ. ਐੱਚ. ਓ. ਰਾਮਾ ਮੰਡੀ ਰਾਜੇਸ਼ ਠਾਕੁਰ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਮੂਲ ਰੂਪ 'ਚ ਵੈਸਟ ਬੰਗਾਲ ਦੇ ਰਹਿਣ ਵਾਲੇ ਨੌਜਵਾਨ ਬਸਤੀ ਬਾਵਾ ਖੇਲ ਤੋਂ ਗਾਂ ਦਾ ਮਾਸ ਲੈ ਕੇ ਰਾਮਾ ਮੰਡੀ ਵਿਚ ਸਪਲਾਈ ਕਰਦੇ ਹਨ ਤੇ ਉਹ ਅੱਜ ਵੀ ਆ ਰਹੇ ਹਨ, ਜਿਸ 'ਤੇ ਪੁਲਸ ਚੌਕੀ ਨੰਗਲ ਸ਼ਾਮਾ ਦੇ ਮੁਖੀ ਰਵਿੰਦਰ ਕੁਮਾਰ ਅਤੇ ਏ. ਐੱਸ. ਆਈ. ਕੁਲਦੀਪ ਸਿੰਘ ਨੇ ਕਾਕੀ ਪਿੰਡ, ਦਕੋਹਾ ਰੋਡ 'ਤੇ ਨਾਕਾਬੰਦੀ ਕਰ ਦਿੱਤੀ। ਇਸ ਦੌਰਾਨ ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੂੰ ਚੈਕਿੰਗ ਲਈ ਰੋਕਿਆ ਗਿਆ ਤਾਂ ਉਨ੍ਹਾਂ 'ਚੋਂ ਇਕ ਨੇ ਆਪਣਾ ਨਾਂ ਰਾਹੁਲ ਪੁੱਤਰ ਅਹਿਮਦ ਹਾਲ ਵਾਸੀ ਦਕੋਹਾ ਅਤੇ ਮੂਲ ਵਾਸੀ ਵੈਸਟ ਬੰਗਾਲ ਦੱਸਿਆ। ਇਸ ਦੌਰਾਨ ਰਾਹੁਲ ਦਾ ਸਾਥੀ ਮੌਕੇ ਤੋਂ ਫਰਾਰ ਹੋ ਗਿਆ। ਰਾਹੁਲ ਕੋਲ ਮੌਜੂਦ ਇਕ ਬੈਗ ਦੀ ਤਲਾਸ਼ੀ ਲੈਣ 'ਤੇ ਉਸ ਵਿਚੋਂ ਚਾਰ ਕਿਲੋ ਗਾਂ ਦਾ ਮਾਸ ਮਿਲਿਆ ਜੋ ਕਿ ਉਸ ਨੇ ਕਿਸੇ ਨੂੰ ਸਪਲਾਈ ਕਰਨਾ ਸੀ। ਇੰਸਪੈਕਟਰ ਰਾਜੇਸ਼ ਠਾਕੁਰ ਨੇ ਦੱਸਿਆ ਕਿ ਰਾਹੁਲ ਤੇ ਸਮਸ਼ੂ ਵਿਰੁੱਧ ਥਾਣਾ ਰਾਮਾ ਮੰਡੀ ਵਿਚ ਕੇਸ ਦਰਜ ਕਰ ਲਿਆ ਗਿਆ ਹੈ। ਫੜੇ ਗਏ ਮੁਲਜ਼ਮ ਨੂੰ ਕੱਲ ਅਦਾਲਤ ਵਿਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕਰ ਲਿਆ ਜਾਵੇਗਾ।
ਨਾਬਾਲਗਾ ਨੂੰ ਕੀਤਾ ਅਗਵਾ
NEXT STORY