ਚੰਡੀਗੜ੍ਹ— ਪੰਜਾਬ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਬੁਲਾਏ ਜਾਣ ਦੇ ਬਾਅਦ ਹੁਣ ਪੰਜਾਬ ’ਚ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ। ਇਸੇ ਦਰਮਿਆਨ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਮੀਡੀਆ ਸਲਾਕਾਰ ਸੁਰਿੰਦਰ ਡੱਲਾ ਨੇ ਟਵੀਟ ਕੀਤਾ ਹੈ। ਸੁਰਿੰਦਰ ਡੱਲਾ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਅੱਜ ਸੱਚ ਦੀ ਜਿੱਤ ਹੋਊ, ਕਿਉਂਕਿ ਕਿਸੇ ਵੀ ਵਿਚਾਰ ਚਰਚਾ ਜਾਂ ਸੋਚ ਵਿੱਚੋਂ ਜੇਤੂ ਸਿਰਫ਼ ਸੱਚ ਹੀ ਹੁੰਦੈ, ਨਵਜੋਤ ਸਿੰਘ ਸਿੱਧੂ ਵੀ ਬਤੌਰ ਪੀ. ਪੀ. ਸੀ. ਸੀ. ਪ੍ਰਧਾਨ 18 ਸੂਤਰੀ ਏਜੰਡੇ ’ਤੇ ਡਟੇ ਹੋਏ ਹਨ ਅਤੇ ਡਟੇ ਰਹਿਣਗੇ। ਨਵਜੋਤ ਸਿੱਧੂ ਦਾ ਸੰਘਰ ਕੁਰਸੀ ਦਾ ਨਹੀਂ ਸਗੋਂ ਪੰਜਾਬ ਪ੍ਰਤੀ ਸਮਰਪਣ ਅਤੇ ਸੂਬੇ ਦੇ ਵਿਕਾਸ ਦਾ ਹੈ।
ਇਹ ਵੀ ਪੜ੍ਹੋ: ਕੈਪਟਨ ਨੇ ਕੀਤਾ ਸੋਨੀਆ ਗਾਂਧੀ ਨੂੰ ਫ਼ੋਨ ਕਿਹਾ-ਸਹਿਮਤੀ ਬਿਨਾਂ ਬੁਲਾਈ ਵਿਧਾਇਕਾਂ ਦੀ ਬੈਠਕ
ਜ਼ਿਕਰਯੋਗ ਹੈ ਕਿ ਵਿਧਾਇਕ ਦਲ ਦੀ ਬੈਠਕ ਦਾ ਏਜੰਡਾ ਬੇਸ਼ੱਕ ਜਨਤਕ ਨਹੀਂ ਕੀਤਾ ਗਿਆ ਹੈ ਪਰ ਇਥੇ ਇਹ ਦੱਸਣਯੋਗ ਹੈ ਕਿ ਇਹ ਮੀਟਿੰਗ 40 ਵਿਧਾਇਕਾਂ ਵੱਲੋਂ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਲਿਖੀ ਚਿੱਠੀ ਦੇ ਇਕ ਦਿਨ ਬਾਅਦ ਬੁਲਾਈ ਗਈ ਹੈ। ਸੋਨੀਆ ਗਾਂਧੀ ਨੂੰ ਲਿਖੀ ਚਿੱਠੀ ’ਚ ਇਨ੍ਹਾਂ ਵਿਧਾਇਕਾਂ ਨੇ 2022 ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਰਣਨੀਤੀ ਤਿਆਰ ਕਰਨ ਲਈ ਸੀ. ਐੱਲ. ਪੀ. ਦੀ ਮੀਟਿੰਗ ਬੁਲਾਉਣ ਦੀ ਮੰਗ ਕੀਤੀ ਗਈ ਗਈ ਸੀ।
ਇਹ ਵੀ ਪੜ੍ਹੋ: ਅੱਤਵਾਦੀਆਂ ਦੇ ਨਿਸ਼ਾਨੇ ’ਤੇ ਪੰਜਾਬ, ਸੋਢਲ ਮੇਲੇ ’ਤੇ ਜਲੰਧਰ ਦੇ ਸੀ. ਪੀ. ਵੱਲੋਂ ਸੁਰੱਖਿਆ ਵਧਾਉਣ ਦੇ ਨਿਰਦੇਸ਼
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਜਨਾਨੀ ਨਾਲ ਜਬਰ-ਜ਼ਿਨਾਹ ਕਰਨ ਵਾਲੇ 2 ਮੁਲਜ਼ਮ ਕਾਬੂ
NEXT STORY