Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, SEP 08, 2026

    5:30:46 AM

  • strengthen law and order in amritsar

    ਪੰਜਾਬ: ਇਸ ਜ਼ਿਲ੍ਹੇ 'ਚ ਲੱਗ ਗਈਆਂ ਸਖ਼ਤ ਪਾਬੰਦੀਆਂ,...

  • engine of a flying plane fails 186 passengers gasp in the air

    ਉੱਡਦੇ ਜਹਾਜ਼ ਦਾ ਹੋ ਗਿਆ ਇੰਜਣ ਫੇਲ੍ਹ ! ਹਵਾ 'ਚ...

  • raja warring met sachin pilot

    ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਇੰਚਾਰਜ ਸਚਿਨ ਪਾਇਲਟ...

  • big news for border state

    ਪੰਜਾਬ ਸਣੇ ਇਨ੍ਹਾਂ ਸੂਬਿਆਂ ਨੂੰ ਕੇਂਦਰ ਸਰਕਾਰ ਦਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Amritsar
  • ਪੰਜਾਬ 'ਚ ਸਵਾਈਲ ਫਲੂ ਦਾ ਵੱਧ ਰਿਹਾ ਕਹਿਰ, ਅੰਮ੍ਰਿਤਸਰ 'ਚ 15 ਮਾਮਲੇ ਪਾਜ਼ੇਟਿਵ, ਮਾਮੂਲੀ ਨਾ ਸਮਝੋ ਇਹ ਲੱਸ਼ਣ

PUNJAB News Punjabi(ਪੰਜਾਬ)

ਪੰਜਾਬ 'ਚ ਸਵਾਈਲ ਫਲੂ ਦਾ ਵੱਧ ਰਿਹਾ ਕਹਿਰ, ਅੰਮ੍ਰਿਤਸਰ 'ਚ 15 ਮਾਮਲੇ ਪਾਜ਼ੇਟਿਵ, ਮਾਮੂਲੀ ਨਾ ਸਮਝੋ ਇਹ ਲੱਸ਼ਣ

  • Edited By Shivani Bassan,
  • Updated: 07 Sep, 2026 11:49 AM
Amritsar
swine flu is spreading in punjab
  • Share
    • Facebook
    • Tumblr
    • Linkedin
    • Twitter
  • Comment

ਅੰਮ੍ਰਿਤਸਰ (ਦਲਜੀਤ)- ਅੰਮ੍ਰਿਤਸਰ ’ਚ ਸਵਾਈਨ ਫਲੂ ਨੇ ਸਿਹਤ ਵਿਭਾਗ ਦੀ ਚਿੰਤਾ ਵਧਾ ਦਿੱਤੀ ਹੈ। ਜ਼ਿਲੇ ’ਚ ਹੁਣ ਤੱਕ 15 ਮਾਮਲੇ ਪਾਜ਼ੇਟਿਵ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਅਤੇ ਸਰਕਾਰੀ ਮੈਡੀਕਲ ਕਾਲਜ ਪ੍ਰਸ਼ਾਸਨ ਨੇ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਇਕ ਪਾਸੇ ਖੰਘ, ਜ਼ੁਕਾਮ ਅਤੇ ਬੁਖਾਰ ਵਰਗੇ ਲੱਛਣਾਂ ਵਾਲੇ ਮਰੀਜ਼ਾਂ ਦੀ ਜਾਂਚ ’ਤੇ ਨਜ਼ਰ ਰੱਖੀ ਜਾ ਰਹੀ ਹੈ, ਉੱਥੇ ਦੂਜੇ ਪਾਸੇ ਕਿਸੇ ਵੀ ਗੰਭੀਰ ਸਥਿਤੀ ਨਾਲ ਨਜਿੱਠਣ ਲਈ ਹਸਪਤਾਲਾਂ ’ਚ ਆਈਸੋਲੇਸ਼ਨ ਦੀ ਵਿਵਸਥਾ ਮਜ਼ਬੂਤ ਕੀਤੀ ਗਈ ਹੈ। ਗੁਰੂ ਨਾਨਕ ਦੇਵ ਹਸਪਤਾਲ ਅਤੇ ਜ਼ਿਲਾ ਪੱਧਰੀ ਸਿਵਲ ਹਸਪਤਾਲ ’ਚ ਵਿਸ਼ੇਸ਼ ਆਈਸੋਲੇਸ਼ਨ ਵਾਰਡ ਤਿਆਰ ਰੱਖੇ ਗਏ ਹਨ ਅਤੇ ਸੀਨੀਅਰ ਡਾਕਟਰਾਂ ਨੂੰ ਡਿਊਟੀ ’ਤੇ ਮੁਸਤੈਦ ਰਹਿਣ ਦੇ ਹੁਕਮ ਜਾਰੀ ਕੀਤੇ ਗਏ ਹਨ। ਸਿਹਤ ਵਿਭਾਗ ਪਹਿਲਾਂ ਹੀ ਆਈ. ਐੱਲ. ਆਈ. ਅਤੇ ਐੱਸ. ਏ. ਆਰ. ਆਈ. ਮਾਮਲਿਆਂ ਦੀ ਨਿਗਰਾਨੀ ਵਧਾਉਣ, ਸ਼ੱਕੀ ਮਰੀਜ਼ਾਂ ਦੀ ਜਾਂਚ ਅਤੇ ਲੋੜ ਪੈਣ ’ਤੇ ਸੈਂਪਲ ਟੈਸਟ ਕਰਵਾਉਣ ਦੇ ਹੁਕਮ ਜਾਰੀ ਕਰ ਚੁੱਕਿਆ ਹੈ।

ਇਹ ਵੀ ਪੜ੍ਹੋ-ਪੰਜਾਬ: ਦੋ ਬੱਚਿਆਂ ਦੇ ਪਿਤਾ ਦਾ ਬੇਰਹਿਮੀ ਨਾਲ ਕਤਲ, ਇਕ ਦਿਨ ਪਹਿਲਾਂ ਵੱਡੇ ਭਰਾ ਨੂੰ ਵੀ...

ਜਾਣਕਾਰੀ ਅਨੁਸਾਰ ਜ਼ਿਲੇ ’ਚ ਸਵਾਈਨ ਫਲੂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਸਰਕਾਰੀ ਸਿਹਤ ਸੰਸਥਾਵਾਂ ’ਚ ਨਿਗਰਾਨੀ ਵਧਾਈ ਗਈ ਹੈ। ਖੰਘ, ਬੁਖਾਰ, ਗਲੇ ’ਚ ਦਰਦ, ਜ਼ੁਕਾਮ ਜਾਂ ਸਾਹ ਸਬੰਧੀ ਸਮੱਸਿਆਵਾਂ ਵਾਲੇ ਮਰੀਜ਼ਾਂ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਖ਼ਾਸ ਤੌਰ ’ਤੇ ਅਜਿਹੇ ਮਰੀਜ਼ਾਂ ਦੀ ਪਛਾਣ ਕਰਨ ’ਤੇ ਜ਼ੋਰ ਹੈ ਜਿਨ੍ਹਾਂ ਦੀ ਹਾਲਤ ਗੰਭੀਰ ਹੋ ਰਹੀ ਹੋਵੇ ਜਾਂ ਜਿਨ੍ਹਾਂ ਨੂੰ ਸਾਹ ਲੈਣ ’ਚ ਤਕਲੀਫ਼ ਆ ਰਹੀ ਹੋਵੇ। ਲੋੜ ਅਨੁਸਾਰ ਅਜਿਹੇ ਮਰੀਜ਼ਾਂ ਨੂੰ ਉੱਚ ਪੱਧਰੀ ਸਿਹਤ ਸੰਸਥਾ ’ਚ ਰੈਫਰ ਕਰਨ ਦੇ ਪ੍ਰਬੰਧ ਵੀ ਕੀਤੇ ਗਏ ਹਨ।

ਇਹ ਵੀ ਪੜ੍ਹੋ- ਬਾਬਾ ਬੁੱਢਾ ਸਾਹਿਬ ਵਿਖੇ ਮੱਥਾ ਟੇਕਣ ਜਾ ਰਹੇ ਦੋ ਦੋਸਤਾਂ ਨਾਲ ਵਾਪਰੀ ਅਣਹੋਣੀ, ਦੋਵਾਂ ਦੀ ਦਰਦਨਾਕ ਮੌਤ

ਸਿਹਤ ਵਿਭਾਗ ਵੱਲੋਂ ਜ਼ਿਲੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ’ਚ ਫਲੂ ਵਰਗੇ ਲੱਛਣਾਂ ਵਾਲੇ ਮਰੀਜ਼ਾਂ ਦੀ ਪਛਾਣ ਅਤੇ ਜਾਂਚ ਲਈ ਫਲੂ ਕਾਰਨਰ ਦੀ ਵਿਵਸਥਾ ਕੀਤੀ ਗਈ ਹੈ। ਪਹਿਲਾਂ ਦਿੱਤੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਜ਼ਿਲੇ ’ਚ ਲੱਗਭਗ 205 ਸਰਕਾਰੀ ਸਿਹਤ ਸੰਸਥਾਵਾਂ ਇਸ ਨਿਗਰਾਨੀ ਪ੍ਰਬੰਧ ਨਾਲ ਜੋੜੀਆਂ ਗਈਆਂ ਹਨ। ਇਸ ਦਾ ਮਕਸਦ ਇਹ ਹੈ ਕਿ ਫਲੂ ਵਰਗੇ ਲੱਛਣਾਂ ਵਾਲੇ ਮਰੀਜ਼ ਦੀ ਸ਼ੁਰੂਆਤੀ ਪੱਧਰ ’ਤੇ ਪਛਾਣ ਹੋਵੇ ਅਤੇ ਜੇਕਰ ਡਾਕਟਰ ਨੂੰ ਸਵਾਈਨ ਫਲੂ ਦਾ ਸ਼ੱਕ ਹੋਵੇ ਤਾਂ ਮਰੀਜ਼ ਦੀ ਸਥਿਤੀ ਅਨੁਸਾਰ ਅਗਲੀ ਜਾਂਚ ਅਤੇ ਇਲਾਜ ਕੀਤਾ ਜਾ ਸਕੇ।

ਇਹ ਵੀ ਪੜ੍ਹੋ- ਕੈਨੇਡਾ ਤੇ ਅਮਰੀਕਾ 'ਚ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਸਰਕਾਰਾਂ: ਐਡਵੋਕੇਟ ਧਾਮੀ

ਗੁਰੂ ਨਾਨਕ ਦੇਵ ਹਸਪਤਾਲ ’ਚ 30 ਬੈੱਡਾਂ ਦੀ ਤਿਆਰੀ, ਸਿਵਲ ਹਸਪਤਾਲ ਵੀ ਅਲਰਟ

ਗੁਰੂ ਨਾਨਕ ਦੇਵ ਹਸਪਤਾਲ ’ਚ ਲੱਗਭਗ 30 ਬੈੱਡਾਂ ਦਾ ਵਿਸ਼ੇਸ਼ ਆਈਸੋਲੇਸ਼ਨ ਵਾਰਡ ਤਿਆਰ ਹੋਣ ਦੀ ਜਾਣਕਾਰੀ ਹੈ। ਇਸ ਤੋਂ ਇਲਾਵਾ ਜ਼ਿਲਾ ਪੱਧਰੀ ਸਿਵਲ ਹਸਪਤਾਲ ’ਚ ਵੀ ਆਈਸੋਲੇਸ਼ਨ ਦੀ ਵਿਵਸਥਾ ਕੀਤੀ ਗਈ ਹੈ। ਹਸਪਤਾਲ ਪ੍ਰਸ਼ਾਸਨ ਵੱਲੋਂ ਸੀਨੀਅਰ ਡਾਕਟਰਾਂ ਨੂੰ ਡਿਊਟੀ ’ਤੇ ਤਾਇਨਾਤ ਰੱਖਣ ਦੇ ਹੁਕਮ ਦਿੱਤੇ ਗਏ ਹਨ, ਤਾਂ ਜੋ ਕਿਸੇ ਮਰੀਜ਼ ਦੀ ਹਾਲਤ ਗੰਭੀਰ ਹੋਣ ’ਤੇ ਤੁਰੰਤ ਡਾਕਟਰੀ ਫੈਸਲਾ ਲਿਆ ਜਾ ਸਕੇ। ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਧਿਕਾਰੀ ਡਾਕਟਰ ਰਜਨੀਸ਼ ਕੁਮਾਰ ਦੇ ਅਨੁਸਾਰ ਸਿਹਤ ਵਿਭਾਗ ਦੀ ਐਡਵਾਈਜ਼ਰੀ ’ਚ ਓਸੈਲਟਾਮਿਵਿਰ ਵਰਗੀਆਂ ਐਂਟੀਵਾਇਰਲ ਦਵਾਈਆਂ, ਆਕਸੀਜਨ, ਵੈਂਟੀਲੇਟਰ ਸਹਾਇਤਾ ਅਤੇ ਹੋਰ ਜ਼ਰੂਰੀ ਸਾਮਾਨ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਵੀ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ’ਚ ਪੁਖਤਾ ਪ੍ਰਬੰਧ ਕੀਤੇ ਗਏ ਹਨ।

ਇਹ ਵੀ ਪੜ੍ਹੋ-ਪੰਜਾਬ 'ਚ ਮਿਡ-ਡੇ ਮੀਲ ਦੇ ਨਵੇਂ ਨਿਯਮ ਬਣੇ ਮੁਸੀਬਤ, 3 ਮਹੀਨਿਆਂ ਤੋਂ ਰੁਕੀਆਂ ਅਦਾਇਗੀਆਂ

ਸਵਾਈਨ ਫਲੂ ਕੀ ਹੈ? ਐੱਚ. 1, ਐੱਨ. 1. ਵਾਇਰਸ ਕਿਵੇਂ ਕਰਦੈ ਹਮਲਾ?

ਸਰਕਾਰੀ ਟੀ. ਬੀ. ਹਸਪਤਾਲ ਦੇ ਡਾਕਟਰ ਵਿਸ਼ਾਲ ਵਰਮਾ ਦੇ ਅਨੁਸਾਰ ਸਵਾਈਨ ਫਲੂ ਆਮ ਤੌਰ ’ਤੇ ਇਨਫਲੂਐਂਜ਼ਾ-ਏ ਦੇ ਐੱਚ. 1, ਐੱਨ. 1. ਵਾਇਰਸ ਨਾਲ ਹੋਣ ਵਾਲੀ ਸਾਹ ਸਬੰਧੀ ਲਾਗ ਹੈ। ਇਸ ਦੇ ਲੱਛਣ ਆਮ ਫਲੂ ਨਾਲ ਮਿਲਦੇ-ਜੁਲਦੇ ਹੋ ਸਕਦੇ ਹਨ। ਸੰਕਰਮਿਤ ਵਿਅਕਤੀ ਦੇ ਖੰਘਣ, ਛਿੱਕਣ ਜਾਂ ਨੇੜੇ ਰਹਿ ਕੇ ਗੱਲ ਕਰਨ ਦੌਰਾਨ ਨਿਕਲਣ ਵਾਲੀਆਂ ਸਾਹ ਦੀਆਂ ਬੂੰਦਾਂ ਰਾਹੀਂ ਵਾਇਰਸ ਫੈਲ ਸਕਦਾ ਹੈ। ਸੰਕਰਮਿਤ ਸਤਹ ਨੂੰ ਛੂਹਣ ਤੋਂ ਬਾਅਦ ਬਿਨਾਂ ਹੱਥ ਸਾਫ਼ ਕੀਤੇ ਅੱਖਾਂ, ਨੱਕ ਜਾਂ ਮੂੰਹ ਨੂੰ ਛੂਹਣਾ ਵੀ ਲਾਗ ਫੈਲਣ ਦਾ ਕਾਰਨ ਬਣ ਸਕਦਾ ਹੈ।

ਬੁਖਾਰ, ਖੰਘ, ਗਲੇ ’ਚ ਦਰਦ, ਨੱਕ ਵਗਣਾ/ਬੰਦ ਹੋਣਾ, ਸਿਰ ਦਰਦ, ਸਰੀਰ ’ਚ ਦਰਦ, ਬਹੁਤ ਜ਼ਿਆਦਾ ਥਕਾਵਟ ਵਰਗੇ ਲੱਛਣ ਹੋ ਸਕਦੇ ਹਨ। ਕੁਝ ਮਰੀਜ਼ਾਂ ’ਚ ਉਲਟੀ ਜਾਂ ਦਸਤ ਵੀ ਹੋ ਸਕਦੇ ਹਨ। ਜੇਕਰ ਸਾਹ ਲੈਣ ’ਚ ਤਕਲੀਫ਼, ਛਾਤੀ ’ਚ ਦਰਦ, ਬਹੁਤ ਜ਼ਿਆਦਾ ਕਮਜ਼ੋਰੀ ਜਾਂ ਹਾਲਤ ਲਗਾਤਾਰ ਵਿਗੜ ਰਹੀ ਹੋਵੇ ਤਾਂ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ। ਹਰ ਬੁਖਾਰ ਜਾਂ ਖੰਘ ਸਵਾਈਨ ਫਲੂ ਨਹੀਂ ਹੁੰਦਾ। ਸਹੀ ਪਛਾਣ ਲਈ ਡਾਕਟਰੀ ਜਾਂਚ ਅਤੇ ਲੋੜ ਅਨੁਸਾਰ ਲੈਬ ਟੈਸਟ ਜ਼ਰੂਰੀ ਹਨ।

ਸਾਹ ਦੀ ਸਮੱਸਿਆ ਵਧੇ ਤਾਂ ਤੁਰੰਤ ਡਾਕਟਰ ਕੋਲ ਪਹੁੰਚੋ

ਸਰਕਾਰੀ ਟੀ. ਬੀ. ਹਸਪਤਾਲ ਦੇ ਡਾਕਟਰ ਦਲਜੀਤ ਸਿੰਘ ਦੇ ਅਨੁਸਾਰ ਖੰਘ, ਬੁਖਾਰ ਅਤੇ ਸਾਹ ਸਬੰਧੀ ਲੱਛਣ ਕਈ ਬਿਮਾਰੀਆਂ ’ਚ ਹੋ ਸਕਦੇ ਹਨ। ਇਸ ਲਈ ਸਿਰਫ਼ ਲੱਛਣਾਂ ਦੇ ਆਧਾਰ ’ਤੇ ਖੁਦ ਕੋਈ ਨਤੀਜਾ ਕੱਢਣ ਦੀ ਬਜਾਏ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਜੇਕਰ ਸਾਹ ਲੈਣ ’ਚ ਤਕਲੀਫ਼ ਵਧੇ ਜਾਂ ਮਰੀਜ਼ ਦੀ ਹਾਲਤ ਵਿਗੜੇ ਤਾਂ ਤੁਰੰਤ ਹਸਪਤਾਲ ਪਹੁੰਚਣਾ ਜ਼ਰੂਰੀ ਹੈ। ਫਲੂ ਵਰਗੇ ਲੱਛਣਾਂ ਵਾਲੇ ਮਰੀਜ਼ਾਂ ਦੀ ਸ਼ੁਰੂਆਤੀ ਜਾਂਚ ਬਹੁਤ ਮਹੱਤਵਪੂਰਨ ਹੈ। ਜੇਕਰ ਮਰੀਜ਼ ਦੀ ਹਾਲਤ ਗੰਭੀਰ ਹੋਵੇ ਤਾਂ ਉਸ ਨੂੰ ਸਮੇਂ ਸਿਰ ਨਿਗਰਾਨੀ, ਆਈਸੋਲੇਸ਼ਨ ਅਤੇ ਲੋੜੀਂਦਾ ਇਲਾਜ ਮਿਲਣਾ ਚਾਹੀਦਾ ਹੈ। ਹਸਪਤਾਲ ’ਚ ਤਿਆਰ ਕੀਤੀਆਂ ਸਹੂਲਤਾਂ ਦਾ ਮਕਸਦ ਕਿਸੇ ਵੀ ਗੰਭੀਰ ਸਥਿਤੀ ਨਾਲ ਤੁਰੰਤ ਨਜਿੱਠਣਾ ਹੈ।

ਮਾਸਕ, ਹੱਥਾਂ ਦੀ ਸਫਾਈ ਅਤੇ ਖੰਘਣ ਸਮੇਂ ਸਾਵਧਾਨੀ ਰੱਖੋ

ਸਰਕਾਰੀ ਮੈਡੀਕਲ ਕਾਲਜ ਦੇ ਸੀਨੀਅਰ ਡਾਕਟਰ ਸੰਦੀਪ ਮਹਾਜਨ ਅਨੁਸਾਰ ਸਾਹ ਸਬੰਧੀ ਇਨਫੈਕਸ਼ਨਾਂ ਤੋਂ ਬਚਾਅ ਲਈ ਨਿੱਜੀ ਸਫਾਈ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਅਨੁਸਾਰ ਹੱਥਾਂ ਨੂੰ ਵਾਰ-ਵਾਰ ਸਾਫ਼ ਕਰਨਾ, ਖੰਘਣ ਜਾਂ ਛਿੱਕਣ ਸਮੇਂ ਮੂੰਹ ਢੱਕਣਾ ਅਤੇ ਬੀਮਾਰ ਹੋਣ ਦੀ ਸੂਰਤ ’ਚ ਦੂਜਿਆਂ ਦੇ ਬਹੁਤ ਨੇੜੇ ਜਾਣ ਤੋਂ ਬਚਣਾ ਚਾਹੀਦਾ ਹੈ। ਲੋਕਾਂ ਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਗੁੰਮਰਾਹਕੁੰਨ ਬਿਆਨਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜਿਸ ਨੂੰ ਵੀ ਖਾਂਸੀ, ਜ਼ੁਕਾਮ, ਬੁਖਾਰ ਆਦਿ ਦੇ ਲੱਛਣ ਹਨ, ਉਨ੍ਹਾਂ ਨੂੰ ਤੁਰੰਤ ਸਰਕਾਰੀ ਸਿਹਤ ਕੇਂਦਰ ’ਚ ਬਣੇ ਫਲੂ ਕੇਂਦਰ ਤੋਂ ਜਾ ਕੇ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ।

ਅੰਮ੍ਰਿਤਸਰ ’ਚ 15 ਅਤੇ ਜਲੰਧਰ ਵਿਚ ਸਵਾਈਨ ਫਲੂ ਦੇ 10 ਕੇਸਾਂ ਦੀ ਪੁਸ਼ਟੀ

ਸਰਕਾਰੀ ਮੈਡੀਕਲ ਕਾਲਜ ਦੇ ਵਾਇਰੋਲੋਜੀ ਵਿਭਾਗ ਦੇ ਮੁਖੀ ਅਤੇ ਪਿਮਸ ਜਲੰਧਰ ਦੇ ਡਾਇਰੈਕਟਰ ਡਾਕਟਰ ਕੇ. ਡੀ. ਸਿੰਘ ਦੇ ਅਨੁਸਾਰ ਲੈਬ ’ਚ ਰੋਜ਼ਾਨਾ ਅੰਮ੍ਰਿਤਸਰ ਅਤੇ ਜਲੰਧਰ ਦੇ ਇਕ-ਦੋ ਟੈਸਟ ਹੋ ਰਹੇ ਹਨ। ਹੁਣ ਤੱਕ ਦੀਆਂ ਰਿਪੋਰਟਾਂ ਦੇ ਅਨੁਸਾਰ 15 ਅੰਮ੍ਰਿਤਸਰ ਅਤੇ 10 ਜਲੰਧਰ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ। ਜ਼ਿਕਰਯੋਗ ਹੈ ਕਿ ਡਾਕਟਰ ਕੇ. ਡੀ. ਇਕ ਇਮਾਨਦਾਰ ਅਤੇ ਤਜੁਰਬੇਕਾਰ ਅਧਿਕਾਰੀ ਹਨ। ਉਨ੍ਹਾਂ ਦੀ ਅਗਵਾਈ ’ਚ ਕੋਰੋਨਾ ਮਹਾਮਾਰੀ ਦੇ ਸਮੇਂ ਵੀ ਦਿਨ-ਰਾਤ ਟੀਮ ਵੱਲੋਂ ਕੰਮ ਕਰਦਿਆਂ ਲੋਕ ਹਿੱਤ ਲਈ ਕੰਮ ਕੀਤਾ ਗਿਆ। ਡਾਕਟਰ ਕੇ. ਡੀ. ਦੀਆਂ ਵਧੀਆ ਸੇਵਾਵਾਂ ਕਾਰਨ ਉਨ੍ਹਾਂ ਨੂੰ ਬਿਹਤਰੀਨ ਅਤੇ ਤਜੁਰਬੇਕਾਰ ਪ੍ਰਸ਼ਾਸਨਿਕ ਅਧਿਕਾਰੀ ਵਜੋਂ ਜਾਣਿਆ ਜਾਂਦਾ ਹੈ।

ਅੰਮ੍ਰਿਤਸਰ ’ਚ ਹੁਣ ਅਗਲੀ ਚੁਣੌਤੀ, ਮਾਮਲਿਆਂ ਦੇ ਵਾਧੇ ’ਤੇ ਨਜ਼ਰ

15 ਪਾਜ਼ੇਟਿਵ ਮਾਮਲਿਆਂ ਤੋਂ ਬਾਅਦ ਅੰਮ੍ਰਿਤਸਰ ’ਚ ਸਿਹਤ ਵਿਭਾਗ ਨੇ ਨਿਗਰਾਨੀ ਅਤੇ ਤਿਆਰੀ ਦੋਵੇਂ ਵਧਾ ਦਿੱਤੀਆਂ ਹਨ। ਫਲੂ ਕਾਰਨਰਾਂ ਤੋਂ ਲੈ ਕੇ ਆਈਸੋਲੇਸ਼ਨ ਵਾਰਡਾਂ ਤੱਕ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਸੀਨੀਅਰ ਡਾਕਟਰਾਂ ਨੂੰ ਮੁਸਤੈਦ ਰਹਿਣ ਲਈ ਕਿਹਾ ਗਿਆ ਹੈ। ਹੁਣ ਸਿਹਤ ਵਿਭਾਗ ਦੀ ਨਜ਼ਰ ਇਸ ਗੱਲ ’ਤੇ ਰਹੇਗੀ ਕਿ ਆਉਣ ਵਾਲੇ ਦਿਨਾਂ ’ਚ ਫਲੂ ਵਰਗੀਆਂ ਬਿਮਾਰੀਆਂ ਦੇ ਮਾਮਲਿਆਂ ਦਾ ਰੁਝਾਨ ਕੀ ਰਹਿੰਦਾ ਹੈ ਅਤੇ ਕੀ ਕਿਸੇ ਖੇਤਰ ’ਚ ਮਾਮਲਿਆਂ ਦਾ ਅਸਧਾਰਨ ਵਾਧਾ ਜਾਂ ਕਲੱਸਟਰ ਸਾਹਮਣੇ ਆਉਂਦਾ ਹੈ।6ਏਐਸਅਾਰ ਮਲਹੋਤਰਾ 3: ਗੁਰੂ ਨਾਨਕ ਦੇਵ ਹਸਪਤਾਲ ਦਾ ਬਾਹਰੀ ਦ੍ਰਿਸ਼।

ਘਬਰਾਉਣ ਦੀ ਨਹੀਂ, ਸਿਹਤ ਵਿਭਾਗ ਦੀਆਂ ਹਦਾਇਤਾਂ ਮੰਨਣ ਦੀ ਲੋੜ

ਸਿਵਲ ਸਰਜਨ ਅੰਮ੍ਰਿਤਸਰ ਡਾ. ਰਸ਼ਮੀ ਵਿੱਜ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਵਾਈਨ ਫਲੂ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਦਹਿਸ਼ਤ ’ਚ ਨਾ ਆਉਣ, ਪਰ ਲੱਛਣਾਂ ਨੂੰ ਨਜ਼ਰਅੰਦਾਜ਼ ਵੀ ਨਾ ਕਰਨ। ਉਨ੍ਹਾਂ ਅਨੁਸਾਰ ਸਿਹਤ ਵਿਭਾਗ ਵੱਲੋਂ ਜ਼ਿਲੇ ’ਚ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ ਅਤੇ ਸ਼ੱਕੀ ਮਰੀਜ਼ਾਂ ਦੀ ਪਛਾਣ, ਜਾਂਚ ਅਤੇ ਲੋੜ ਅਨੁਸਾਰ ਇਲਾਜ ’ਤੇ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗੁੰਮਰਾਹਕੁੰਨ ਜਾਣਕਾਰੀ ਅਤੇ ਅਫਵਾਹਾਂ ਤੋਂ ਬਚਣ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170

  • Swine flu
  • Punjab
  • 15 cases positive
  • Amritsar
  • symptom
  • ਸਵਾਈਨ ਫਲੂ
  • ਪੰਜਾਬ
  • 15 ਮਾਮਲੇ ਪਾਜ਼ੀਟਿਵ
  • ਅੰਮ੍ਰਿਤਸਰ
  • ਲੱਛਣ

ਪੰਜਾਬ ਤੇ ਹਰਿਅਣਾ ਹਾਈਕੋਰਟ ਨੂੰ ਮਿਲਿਆ ਨਵਾਂ ਚੀਫ਼ ਜੱਜ, ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੇ ਚੁੱਕੀ ਸਹੁੰ (ਵੀਡੀਓ)

NEXT STORY

Stories You May Like

  • 170 swine flu positive patients in pgi
    PGI 'ਚ ਸਵਾਈਨ ਫਲੂ ਦੇ 170 ਪਾਜ਼ੇਟਿਵ ਮਰੀਜ਼, ਪੰਜਾਬ ਦੇ ਮਰੀਜ਼ਾਂ ਦੀ ਸਭ ਤੋਂ ਵੱਧ ਗਿਣਤੀ
  • those using upi and qr code should do this work by september 15
    UPI ਤੇ QR ਕੋਡ ਇਸਤੇਮਾਲ ਕਰਨ ਵਾਲੇ 15 ਸਤੰਬਰ ਤੱਕ ਕਰ ਲੈਣ ਇਹ ਕੰਮ, ਵਧ ਸਕਦੀ ਹੈ ਚਿੰਤਾ
  • big incident in punjab father and son shot in public
    ਪੰਜਾਬ 'ਚ ਵੱਡੀ ਵਾਰਦਾਤ! ਪਿਓ-ਪੁੱਤ ਨੂੰ ਸ਼ਰੇਆਮ ਮਾਰੀਆਂ ਗੋਲ਼ੀਆਂ
  • a major threat looms over the  245 billion fmcg sector  revealed in the report
    245 ਅਰਬ ਡਾਲਰ ਦੇ FMCG ਸੈਕਟਰ 'ਤੇ ਮੰਡਰਾ ਰਿਹਾ ਵੱਡਾ ਖ਼ਤਰਾ, ਰਿਪੋਰਟ 'ਚ ਹੋਇਆ ਖ਼ੁਲਾਸਾ
  • major smuggling operation across border busted in punjab
    ਪੰਜਾਬ 'ਚ ਸਰਹੱਦ ਪਾਰੋਂ ਚੱਲ ਰਹੀ ਵੱਡੀ ਤਸਕਰੀ ਦਾ ਪਰਦਾਫਾਸ਼, 15 ਪਿਸਤੌਲਾਂ ਤੇ ਹੈਰੋਇਨ ਸਣੇ 2 ਮੁਲਜ਼ਮ ਗ੍ਰਿਫਤਾਰ
  • sidharth and tamannaah fresh pairing wins hearts in  the vvan  song  samjho na
    ਫਿਲਮ "ਦਿ ਵਨ" ਦਾ ਪਹਿਲਾ ਗਾਣਾ "ਸਮਝੋ ਨਾ" ਰਿਲੀਜ਼, ਦਰਸ਼ਕਾਂ ਨੂੰ ਪਸੰਦ ਆਈ ਸਿਧਾਰਥ ਤੇ ਤਮੰਨਾ ਦੀ ਕੈਮਿਸਟਰੀ
  • man dies two parties clashed
    ਪੰਜਾਬ: ਮਾਮੂਲੀ ਲੜਾਈ ਨੇ ਧਾਰਿਆ ਖ਼ੂਨੀ ਰੂਪ! ਪੁੱਤ ਨੂੰ ਛੁਡਾਉਣ ਗਏ ਪਿਓ ਦੀ ਦਰਦਨਾਕ ਮੌਤ
  • bangladesht  will the 15 billion dollar deal remain  after us court  s decision
    ਬੰਗਲਾਦੇਸ਼-ਅਮਰੀਕਾ ਸਮਝੌਤਾ : ਕੀ US ਅਦਾਲਤ ਦੇ ਫੈਸਲੇ ਤੋਂ ਬਾਅਦ ਵੀ ਟਿਕਿਆ ਰਹੇਗਾ 15 ਅਰਬ ਡਾਲਰ ਦਾ ਸੌਦਾ
  • case registered in connection with fight  two people arrested
    ਲੜਾਈ-ਝਗੜੇ ਸਬੰਧੀ ਮਾਮਲਾ ਦਰਜ, ਦੋ ਵਿਅਕਤੀ ਗ੍ਰਿਫ਼ਤਾਰ
  • punjab weather imd alert
    ਪੰਜਾਬ ਦੇ ਮੌਸਮ ਬਾਰੇ 11 ਤਾਰੀਖ਼ ਤੱਕ ਤਾਜ਼ਾ ਅਪਡੇਟ ਜਾਰੀ! ਜਾਣੋ ਕਿਹੜੇ...
  • snatching in jalandhar west constituency  people of the area in panic
    ਜਲੰਧਰ ਵੈਸਟ ਹਲਕੇ 'ਚ ਦਿਨ-ਦਿਹਾੜੇ ਸਨੈਚਿੰਗ, ਦਹਿਸ਼ਤ 'ਚ ਇਲਾਕੇ ਦੇ ਲੋਕ
  • punjab congress protest in jalandhar
    ਖੜਗੇ ਦੀ ਰੈਲੀ ਮਗਰੋਂ ਮੰਚ ਸ਼ੁੱਧੀਕਰਨ ਨੂੰ ਲੈ ਕੇ ਵਿਰੋਧ, ਜਲੰਧਰ 'ਚ ਕਾਂਗਰਸ ਨੇ...
  • elderly woman dies after surgery
    ਚੂਲੇ ਦਾ ਆਪਰੇਸ਼ਨ ਕਰਵਾਉਣ ਮਗਰੋਂ ਬਜ਼ੁਰਗ ਦੀ ਮੌਤ, ਪਰਿਵਾਰ ਨੇ ਹਸਪਤਾਲ 'ਤੇ ਲਾਏ...
  • fake cia personnel threatened the operator of padrino restaurant
    ਜਲੰਧਰ ਦੇ ਮਸ਼ਹੂਰ ਰੈਸਟੋਰੈਂਟ 'ਚ ਪਿਸਤੌਲ ਲੈ ਕੇ ਦਾਖ਼ਲ ਹੋਏ 2 ਨੌਜਵਾਨ, CIA...
  • boys armed with weapons committed hooliganism in jalandhar
    ਜਲੰਧਰ 'ਚ ਹਥਿਆਰਾਂ ਨਾਲ ਲੈਸ ਨੌਜਵਾਨਾਂ ਨੇ ਕੀਤੀ ਗੁੰਡਾਗਰਦੀ, ਵੀਡੀਓ ਹੋਈ ਵਾਇਰਲ
  • nhrc takes notice of alleged custodial beating in punjab
    ਪੰਜਾਬ 'ਚ ਕਥਿਤ ਹਿਰਾਸਤ 'ਚ ਕੁੱਟਮਾਰ ਦਾ NHRC ਨੇ ਲਿਆ ਨੋਟਿਸ, ਦੋ ਹਫ਼ਤਿਆਂ ਦੇ...
Trending
Ek Nazar
sniffer dogs involved in rescue operation

ਨੇਪਾਲ: ਹੜ੍ਹ ਦੇ ਮਲਬੇ 'ਚੋਂ ਸੁੰਘ ਕੇ ਲਾਸ਼ਾਂ ਦੀ ਭਾਲ ਕਰ ਰਹੇ 'ਖੋਜੀ ਕੁੱਤੇ'

snowstorm hits

ਰੂਸ 'ਚ ਆਇਆ ਬਰਫ਼ੀਲਾ ਤੂਫਾਨ, 11 ਮੌਤਾਂ ਅਤੇ ਕਈ ਲਾਪਤਾ

special  arrangements for opposition leader

ਸ਼੍ਰੀਲੰਕਾ :  ਰਿਮਾਂਡ 'ਤੇ ਲਏ ਵਿਰੋਧੀ ਧਿਰ ਦੇ ਨੇਤਾ ਨਮਲ ਰਾਜਪਕਸ਼ੇ ਲਈ ਜੇਲ੍ਹ...

road incidents

ਪਾਕਿਸਤਾਨ  : ਸੜਕ ਹਾਦਸਿਆਂ 'ਚ 16 ਲੋਕਾਂ ਨੇ ਗਵਾਈ ਜਾਨ, 70 ਤੋਂ ਵੱਧ ਜ਼ਖਮੀ

china support russia

ਚੀਨ ਦੀ ਚਲਾਕੀ, ਰੂਸ ਨੂੰ ਭੇਜੀ ਡਰੋਨ ਸਮੱਗਰੀ

maulana fazlur rehman big claim

'ਚੀਨ ਪਾਕਿਸਤਾਨ ਤੋਂ ਖ਼ੁਸ਼ ਨਹੀਂ ': ਮੌਲਾਨਾ ਫਜ਼ਲੁਰ ਰਹਿਮਾਨ ਦਾ ਵੱਡਾ ਦਾਅਵਾ

flood in nepal

ਨੇਪਾਲ ਨੇ ਹੜ੍ਹ ਆਫ਼ਤ ਦੇ 13ਵੇਂ ਦਿਨ ਮਨਾਇਆ ਰਾਸ਼ਟਰੀ ਸੋਗ ਦਿਵਸ

heavy rain alert  weather

7 ਤੋਂ 12 ਸਤੰਬਰ ਤੱਕ ਪਵੇਗਾ ਭਾਰੀ ਮੀਂਹ! IMD ਨੇ ਹਨ੍ਹੇਰੀ-ਝੱਖੜ ਨੂੰ ਲੈ ਕੇ ਕਰ...

fake cia personnel threatened the operator of padrino restaurant

ਜਲੰਧਰ ਦੇ ਮਸ਼ਹੂਰ ਰੈਸਟੋਰੈਂਟ 'ਚ ਪਿਸਤੌਲ ਲੈ ਕੇ ਦਾਖ਼ਲ ਹੋਏ 2 ਨੌਜਵਾਨ, CIA...

dosanjh show entry

ਦੁਸਾਂਝ ਦੇ ਸ਼ੋਅ ਦੀ ਟਿਕਟ ਖਰੀਦਣ ਦੇ ਬਾਵਜੂਦ ਨਹੀਂ ਮਿਲੀ ਐਂਟਰੀ, ਦੱਸਿਆ ਇਹ ਕਾਰਨ

us envoys arrived in ukraine

ਯੂਕਰੇਨ ਪਹੁੰਚੇ ਅਮਰੀਕੀ ਰਾਜਦੂਤ ਵਿਟਕੌਫ ਅਤੇ ਕੁਸ਼ਨਰ

famous social media influencer

ਥਾਈਲੈਂਡ 'ਚ ਕਾਸਮੈਟਿਕ ਸਰਜਰੀ ਕਰਾਉਣੀ ਪਈ ਭਾਰੀ, ਮਸ਼ਹੂਰ ਸੋਸ਼ਲ ਮੀਡੀਆ ਇੰਫਲੂਐਂਸਰ...

flood survivor in nepal

ਮੇਰੀਆਂ ਭੈਣਾਂ ਇੱਕ ਪਲ 'ਚ ਮੇਰੇ ਤੋਂ ਵਿਛੜ ਗਈਆਂ: ਨੇਪਾਲ ਦੇ ਹੜ੍ਹਾਂ ਤੋਂ ਬਚੇ...

witkoff and kushner set to arrive in kyiv

ਸ਼ਾਂਤੀ ਵਾਰਤਾ ਲਈ ਵਿਟਕੌਫ, ਕੁਸ਼ਨਰ ਜਲਦ ਪਹੁੰਚ ਰਹੇ ਕੀਵ

nepal tragedy

ਨੇਪਾਲ ਤ੍ਰਾਸਦੀ: ਲਾਪਤਾ ਲੋਕਾਂ ਦੀ ਭਾਲ ਜਾਰੀ, ਬਰਾਮਦ ਲਾਸ਼ਾਂ ਦੀ ਪਛਾਣ ਬਣੀ...

school closed  delhi  11 september

ਹੋ ਗਿਆ ਛੁੱਟੀ ਦਾ ਐਲਾਨ ! 11 ਸਤੰਬਰ ਨੂੰ BRICS ਸੰਮੇਲਨ ਕਾਰਨ ਬੰਦ ਰਹਿਣਗੇ...

tv presenter sarah khalifa

ਮਿਸਰ ਦੀ ਟੀਵੀ ਐਂਕਰ ਸਾਰਾਹ ਖਲੀਫਾ ਸਮੇਤ 12 ਹੋਰ ਲੋਕਾਂ ਨੂੰ ਮੌਤ ਦੀ ਸਜ਼ਾ

protocol issued

ਨੇਪਾਲ ਹੜ੍ਹ : ਰਿਪੋਰਟਿੰਗ ਕਰਨ ਵਾਲੇ ਪੱਤਰਕਾਰਾਂ ਲਈ ਪ੍ਰੋਟੋਕੋਲ ਜਾਰੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • punjab weather imd alert
      ਪੰਜਾਬ ਦੇ ਮੌਸਮ ਬਾਰੇ 11 ਤਾਰੀਖ਼ ਤੱਕ ਤਾਜ਼ਾ ਅਪਡੇਟ ਜਾਰੀ! ਜਾਣੋ ਕਿਹੜੇ...
    • punjab police head constable video
      ਪੰਜਾਬ ਪੁਲਸ ਦਾ ਹੈੱਡ ਕਾਂਸਟੇਬਲ ਗ੍ਰਿਫ਼ਤਾਰ, ਜਿਸ ਥਾਣੇ 'ਚ ਤਾਇਨਾਤ ਉਸੇ 'ਚ...
    • army indian army soldier
      ਫੌਜ ਦਾ ਜਵਾਨ ਪਟਿਆਲਾ 'ਚ ਗ੍ਰਿਫ਼ਤਾਰ, ਕਾਰਨਾਮਾ ਜਾਣ ਉਡਣਗੇ ਹੋਸ਼
    • farmers protest ends in chandigarh
      ਚੰਡੀਗੜ੍ਹ 'ਚ ਕਿਸਾਨਾਂ ਦਾ ਧਰਨਾ ਖ਼ਤਮ, ਸਰਕਾਰ ਤੋਂ ਲਿਖ਼ਤੀ ਭਰੋਸਾ ਮਿਲਣ ਮਗਰੋਂ...
    • bjp hindu leader punjab police
      RSS, ਭਾਜਪਾ ਤੇ ਹਿੰਦੂ ਨੇਤਾ ਨਿਸ਼ਾਨੇ ’ਤੇ! ਇਨਪੁਟ ਤੋਂ ਬਾਅਦ ਪੁਲਸ ਨੇ ਜਾਰੀ...
    • punjab and haryana highcourt gets new chief justice
      ਪੰਜਾਬ ਤੇ ਹਰਿਅਣਾ ਹਾਈਕੋਰਟ ਨੂੰ ਮਿਲਿਆ ਨਵਾਂ ਚੀਫ਼ ਜੱਜ, ਜਸਟਿਸ ਅਸ਼ਵਨੀ ਕੁਮਾਰ...
    • fear of long power cuts in punjab
      ਪੰਜਾਬ 'ਚ ਲੰਬੇ ਬਿਜਲੀ ਕੱਟਾਂ ਦਾ ਖ਼ਦਸ਼ਾ! ਕੋਲੇ ਦੀ ਕਮੀ ਵਿਚਾਲੇ ਬਿਜਲੀ ਸੰਕਟ...
    • accident in zirakpur
      ਚਾਰ ਟਰੱਕਾਂ ਵਿਚਾਲੇ ਹੋਈ ਟੱਕਰ! ਸਟੇਅਰਿੰਗ ਜਾਮ ਹੋਣ ਕਾਰਨ ਵਾਪਰਿਆ ਹਾਦਸਾ
    • fazilka news students
      ਸਕੂਲ ਤੋਂ ਪਰਤਦੇ ਬੱਚਿਆਂ ਨੂੰ ਲੱਭੀ ਲਾਸ਼, ਇਲਾਕੇ 'ਚ ਫ਼ੈਲੀ ਸਨਸਨੀ
    • example of honesty  iphone  diamond earrings
      ਇਮਾਨਦਾਰੀ ਦੀ ਮਿਸਾਲ, ਹੀਰੇ ਦੀਆਂ ਵਾਲੀਆਂ ਤੇ ਆਈਫੋਨ ਦੇਖ ਵੀ ਨਾ ਡੋਲਿਆ ਇਮਾਨ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +